Wednesday, April 01, 2015

ਮੀਡੀਆ ਸੰਗਠਨ PRAN ਵੱਲੋਂ ਸੰਤ ਗੋਗਨਾ ਜ਼ਿਲਾ ਪ੍ਰਧਾਨ ਨਿਯੁਕਤ

 ਨਿਯੁਕਤੀ ਮਗਰੋਂ ਵਟਸਅਪ 'ਤੇ ਆਇਆ ਵਧਾਈਆਂ ਦਾ ਹੜ੍ਹ 
ਲੁਧਿਆਣਾ: 1 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ): 
ਲੁਧਿਆਣਾ ਦੇ ਸੀਨੀਅਰ ਪੱਤਰਕਾਰ ਸੰਤ ਕੁਮਾਰ  ਗੋਗਨਾ ਨੂੰ ਅੱਜ "ਪ੍ਰੈਸ ਰਿਪੋਰਟਰ ਐਸੋਸੀਏਸ਼ਨ ਨਾਰਥ" (PRAN) ਦੀ ਲੁਧਿਆਣਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਅੱਜ ਪ੍ਰਾਣ ਵੱਲੋਂ ਹੇਮਰਾਜ ਜਿੰਦਲ ਨੇ ਵਟਸਅਪ 'ਤੇ ਭੇਜੇ ਇੱਕ ਸੰਦੇਸ਼ ਵਿੱਚ ਦਿੱਤੀ। ਇਸ ਸੰਦੇਸ਼ ਦੇ ਜਾਰੀ ਹੁੰਦਿਆਂ ਹੀ ਸ਼੍ਰੀ ਗੋਗਨਾ ਨੂੰ ਪੱਤਰਕਾਰ ਭਾਈਚਾਰੇ ਵੱਲੋਂ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਸ ਨਿਯੁਕਤੀ ਤੋਂ ਬਾਅਦ "ਪੰਜਾਬ ਸਕਰੀਨ" ਨਾਲ ਗੱਲਬਾਤ ਕਰਦਿਆਂ ਸ਼੍ਰੀ ਗੋਗਨਾ ਨੇ ਕਿਹਾ ਕਿ ਉਹ ਇਸ ਨਿਯੁਕਤੀ ਤੋਂ ਬਾਅਦ ਉਹ ਬੜਾ ਮਾਣ ਅਤੇ ਖੁਸ਼ੀ ਮਹਿਸੂਸ ਕਰਦੇ ਹੋਏ ਮੀਡੀਆ ਭਾਈਚਾਰੇ ਨੂੰ ਯਕੀਨ ਦੁਆਉਣਾ ਚਾਹੁੰਦੇ ਹਨ ਕਿ ਉਹ ਪੱਤਰਕਾਰ ਭਾਈਚਾਰੇ ਦੀ ਤਰੱਕੀ, ਇੱਕਜੁੱਟਤਾ ਅਤੇ ਮਜ਼ਬੂਤੀ  ਲਈ  ਪੂਰੀ ਤਰਾਂ ਨਿਰਪੱਖ ਰਹਿ ਕੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਹਨਾਂ ਪੱਤਰਕਾਰ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਓਹ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਂਦਿਆਂ ਉਹਨਾਂ ਸਵਾਰਥੀ ਅਨਸਰਾਂ ਤੋਂ ਬਚਣ  ਜਿਹੜੇ ਆਪਣਾ ਉੱਲੂ ਸਿਧਾ ਕਰਨ ਲਈ ਉਹਨਾਂ ਦੀ ਵਰਤੋਂ ਕਰਦੇ ਰਹਿੰਦੇ ਹਨ। ਇਸਦੇ ਨਾਲ ਹੀ ਉਹਨਾਂ ਯਕੀਨ ਦੁਆਇਆ ਕਿ ਜਲਦੀ ਹੀ ਪੱਤਰਕਾਰਾਂ ਦੇ ਹੱਕਾਂ ਅਤੇ ਸੁਰੱਖਿਆ ਦੀ ਲੜਾਈ ਲਈ ਇੱਕ ਠੋਸ ਪ੍ਰੋਗਰਾਮ ਸਭ ਦੇ ਸਾਹਮਣੇ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਜਲਦੀ ਹੀ ਉਹ ਆਪਣੀ ਟੀਮ ਦਾ ਐਲਾਨ ਵੀ ਕਰਨਗੇ ਅਤੇ ਮੀਡੀਆ ਭਾਈਚਾਰੇ ਦੀਆਂ ਕੋਸ਼ਿਸ਼ਾਂ ਅਤੇ ਊਰਜਾ ਨੂੰ ਇਸ ਵਾਰ ਅੰਜਾਈ ਨਹੀਂ ਜਾਣ ਦਿੱਤਾ ਜਾਵੇਗਾ। 

No comments: