Thursday, April 16, 2015

ਬਾਦਲਾਂ ਨੇ ਮਾਫੀਆ ਨੂੰ ਸ਼ਹਿ ਦੇਣ ਦਾ ਦਿੱਤਾ ਸਬੂਤ - ਬੈਂਸ

Thu, Apr 16, 2015 at 6:28 PM
ਪੁਛਿਆ---ਵਿਰੋਧ ਮਾਫੀਆ ਦਾ ਤੇ ਤਕਲੀਫ ਬਾਦਲਾਂ ਨੂੰ ਕਿਉ..? 
ਲੁਧਿਆਣਾ: 16 ਅਪ੍ਰੈਲ 2015: (ਤਲਵਿੰਦਰ ਸਿੰਘ//ਪੰਜਾਬ ਸਕਰੀਨ):
ਟੀਮ ਇਨਸਾਫ ਵੱਲੋ ਮਿਤੀ 20 ਅਪ੍ਰੈਲ ਨੂੰ ਰੇਤ ਮਾਫੀਆ ਖਿਲਾਫ ਕੀਤੇ ਜਾਣ ਵਾਲੇ ਸੱਤਿਆਗ੍ਰਹਿ ਅੰਦੋਲਨ ਨੂੰ ਲਗਾਤਾਰ ਭਰਵਾਂ ਸਮਰਥਨ ਮਿਲਨਾ ਜਾਰੀ ਹੈ। ਅੰਦੋਲਨ ਦੀ ਅਗਵਾਈ ਕਰਨ ਵਾਲੇ ਆਜ਼ਾਦ ਵਿਧਾਇਕ ਭਰਾਵਾਂ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੱਲੋ ਪੰਜਾਬ ਵਾਸੀਆਂ ਨੂੰ ਲਗਾਤਾਰ ਜਾਗਰੂਕ ਕਰ ਸੱਤਿਆਗ੍ਰਹਿ ਦਾ ਹਿੱਸਾ ਬਨਣ ਦੀ ਅਪੀਲ ਜ਼ਾਰੀ ਹੈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਕੌਸਲਰ ਸੱਤਪਾਲ ਸਿੰਘ ਲੋਹਾਰਾ ਅਤੇ ਕੌਸਲਰ ਰਣਜੀਤ ਸਿੰਘ ਉਭੀ ਦੀ ਅਗਵਾਈ ਹੇਂਠ ਆਯੋਜਿਤ ਵਿਸ਼ਾਲ ਮੀਟਿੰਗਾਂ ਵਿੱਚ ਪੁੱਜੇ ਸਨ ਜਿੱਥ ਸੰਬੋਧਨ ਕਰਦਿਆਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਾਦਲ ਪਰਿਵਾਰ ‘ਤੇ ਮਾਫੀਆ ਨੂੰ ਸ਼ਹਿ ਦੇਣ ਦੇ ਗੰਭੀਰ ਦੋਸ਼ ਲਗਾਏ। ਵਿਧਾਇਕ ਬੈਂਸ ਨੇ ਕਿਹਾ ਕਿ ਟੀਮ ਇਨਸਾਫ ਦੇ ਸੱਤਿਆਗ੍ਰਹੀ ਸ਼ਾਂਤਮਈ ਰੂਪ ‘ਚ ਰੇਤ ਮਾਫੀਆ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਪਰੰਤੂ ਰੇਤ ਮਾਫੀਆ ਖਿਲਾਫ ਚਲਾਏ ਜਾ ਰਹੇ ਇਸ ਅੰਦੋਲਨ ਤੋ ਬਾਦਲ ਪਰਿਵਾਰ ਨੂੰ ਕੀ ਤਕਲੀਫ ਹੈ..? ਇਹ ਗੱਲ ਪੰਜਾਬੀ ਖੁਦ ਬ ਖੁਦ ਸਮਝ ਚੁੱਕੇ ਹਨ। ਉਹਨਾਂ ਦੱਸਿਆ ਕਿ ਰੋਜ਼ਾਨਾ ਦੀ ਬਹੁਕਰੋੜੀ ਲੁੱਟ ਨੂੰ ਬਾਦਲ ਪਰਿਵਾਰ ਛੱਡਣਾ ਨਹੀ ਚਾਹੁੰਦਾ ਪਰੰਤੂ ਟੀਮ ਇਨਸਾਫ ਮਾਫੀਆ ਰਾਜ ਅਤੇ ਇਸ ਨੂੰ ਸ਼ਹਿ ਦੇਣ ਵਾਲੇ ਬਾਦਲ ਪਰਿਵਾਰ ਦੀਆਂ ਜੜਾਂ ਪੰਜਾਬ ਦੀ ਪਵਿੱਤਰ ਧਰਤੀ ਤੋ ਪੁੱਟ ਕੇ ਹੀ ਦਮ ਲਵੇਗੀ। ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਹਾਜ਼ਿਰੀਨ ਸੈਂਕੜੇ ਲੋਕਾਂ ਨੇ ਟੀਮ ਇਨਸਾਫ ਦੀ ਮੈਂਬਰਸ਼ਿਪ ਕਬੂਲੀ ਅਤੇ ਸੱਤਿਆਗ੍ਰਹਿ ਦਾ ਹਿੱਸਾ ਬਨਣ ਦਾ ਐਲਾਨ ਕੀਤਾ। ਮੀਟਿੰਗ ‘ਚ ਪ੍ਰਧਾਨ ਜਗਤਾਰ, ਤਰਸੇਮ ਪ੍ਰਧਾਨ, ਅਮਰਜੀਤ ਪ੍ਰਧਾਨ, ਮੱਲ੍ਹੀ ਪ੍ਰਧਾਨ, ਚੇਅਰਮੈਨ ਕੁਲਦੀਪ ਸਿੰਘ, ਜਗਜੀਤ ਸਿੰਘ ਜੀਤਾ, ਬੂਟਾ ਸਿੰਘ, ਪ੍ਰਧਾਨ ਧੁੰਨਾ, ਲੱਕੀ ਜਿੳੂਲਰ, ਵਿਸ਼ਾਲ ਵਿੱਕੀ, ਸੁਖਬੀਰ ਕਾਲਾ, ਗੁਰਨਾਮ ਸਿੰਘ ਨਿੱਕੂ, ਸੁਰਿੰਦਰ ਸਿੰਘ ਫੌਜੀ, ਪ੍ਰਧਾਨ ਬਬਲੂ, ਕਸੂਰੀ ਲਾਲ ਆਦਿ ਤੋ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।
ਕੈਪਸ਼ਨ - ਕੌਸਲਰ ਸੱਤਪਾਲ ਲੋਹਾਰਾ ਅਤੇ ਕੌਸਲਰ ਰਣਜੀਤ ਉਭੀ ਵੱਲੋ ਟੀਮ ਇਨਸਾਫ ਦੀਆਂ ਵਿਸ਼ਾਲ ਮੀਟਿੰਗਾਂ ਨੂੰ ਸੰਬੋਧਨ ਕਰਨ ਬਾਅਦ ਇਲਾਕਾ ਨਿਵਾਸੀਆਂ ਦੇ ਇਕੱਠ ਨਾਲ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਪਤਵੰਤੇ ਸੱਜਣ।
 

No comments: