Sunday, April 12, 2015

ਪੁਲਿਸ ਐਕਸ਼ਨ ਮਗਰੋਂ ਟੀਮ ਇਨਸਾਫ ਹੋਰ ਸਰਗਰਮ

Sun, Apr 12, 2015 at 5:56 PM
ਬੈਂਸ ਭਰਾਵਾਂ ਨੇ ਕਾਂਗਰਸ ਨੂੰ ਵੀ ਲੰਮੇ ਹੱਥੀਂ ਲਿਆ
ਅਸੀਂ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਜੇਲ ਜਾਣ ਤੋਂ ਨਹੀਂ ਡਰਦੇ 
ਲੁਧਿਆਣਾ: 12 ਅਪ੍ਰੈਲ 2015: (ਤਲਵਿੰਦਰ ਸਿੰਘ//ਪੰਜਾਬ ਸਕਰੀਨ):
ਪੁਲਿਸ ਨੇ ਕਲ ਸ਼ਾਂਤਮਈ ਟੀਮ ਇਨਸਾਫ ਦੇ ਮੈਂਬਰਾਂ ਤੇ ਜੋ ਕਿ ਪੂਰੀ ਤਰਾਂ ਸ਼ਾਂਤਮਈ ਸਨ ਤੇ ਲਾਠੀਚਾਰਜ ਕਰ ਕੇ ਦਹਿਸ਼ਤ  ਦਾ ਮਹੌਲ਼ ਪੈਦਾ ਕੀਤਾ ਏਥੋਂ ਤੱਕ ਕੇ ਉਨਾ ਨੇ ਸ਼ਾਂਤਮਈ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੀਆਂ ਬੀਬੀਆਂ ਨੂੰ ਵੀ  ਨਹੀਂ ਬਖਸ਼ਿਆ ਉਨਾ ਤੇ ਵੀ ਲਾਠੀਚਾਰਜ ਕੀਤਾ ਗਿਆ ਊਨਾ ਮੀਡੀਏ ਦਾ ਸਾਥ ਦੇਣ ਲਈ ਧੰਨਵਾਦ ਕਰਦਿਆਂ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਬੈਂਸ ਭਰਾਵਾਂ ਨੇ ਇਹ ਮੰਗ ਪੱਤਰਕਾਰ ਸੰਮੇਲਨ ਵਿੱਚ ਕੀਤੀ ਅਤੇ ਅਧਿਕਾਰੀਆਂ ਤੇ ਦੋਸ਼ ਲਾੲੈ, ਉਨਾ ਰੇਤ ਮਾਫੀਏ ਲਈ ਪੂਰੀ ਤਰਾਂ ਬਾਦਲ ਪਰਿਵਾਰ ਨੂੰ ਜਿੰਮੇਵਾਰ ਠਹਿਰਾਇਆਂ ਅਤੇ ਕਿਹਾ ਕਿ ਸਥਾਨਕ  ਐਮ ਐਲ ਏ ਤਾਂ ਬਸ ਚੁੰਝਾਂ ਭਰਨ ਵਾਲੇ ਹਨ ਮੁਖ ਤੌਰ ਤੇ ਤਾਂ ਇਹ ਸਾਰਾ ਮਾਲ ਬਾਦਲ ਪਰਿਵਾਰ ਦੇ ਘਰ ਹੀ ਜਾਂਦਾ ਹੈ।  ਉਨਾ ਕਾਂਗਰਸ ਪਾਰਟੀ ਨੂੰ ਬਰਾਬਰ ਦੀ ਭਾਈਵਾਲ ਦਸਦਿਆਂ ਕਿਹਾ ਕਿ ਉਹ ਇਸਦੇ ਖਿਲਾਫ਼ ਮੂੰਹ ਕਿਊ ਨਹੀ ਖੋਲਦੇ?ਉਹਨਾਂ ਕਿਹਾ ਕਿ ਉਹ ਬਾਦਲ ਪਰਿਵਾਰ ਨਾਲ ਮਿਲੇ ਹੋਏ ਹਨ ਜਿਸ ਦੀ ਜਿੰਦਾ ਮਿਸਾਲ ਧੂਰੀ ਉਪ ਚੋਣ ਹੈ ਜਿਸ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਜਾਣ ਬੁਝ ਕੇ ਅਰਵਿੰਦ ਖੰਨਾ ਤੋਂ ਅਸਤੀਫਾ ਦਵਾ ਕੇ ਅਕਾਲੀ ਦੱਲ ਬਾਦਲ ਦੀਆਂ 59 ਸੀਟਾਂ ਪੂਰੀਆਂ ਕਰਨ ਲਈ ਚੋਣ ਕਰਾਈ ਗਈ।  ਉਨਾਂ ਕਿਹਾ ਕੇ ਕਾਂਗਰਸ ਨੇ  43 ਵਿਧਾਇਕ ਹੁੰਦਿਆਂ ਕਦੇ ਵੀ ਵਿਰੋਧੀ ਧਿਰ ਦਾ ਰੋਲ ਨਹੀਂ ਨਿਭਾਇਆ ਉਨਾ ਇਕ ਸਵਾਲ ਦੇ ਜਵਾਬ ਕਿਹਾ ਕਿ ਸਰਕਾਰ ਉਨਾਂ ਨੂੰ ਜਿੰਨੀ ਵਾਰ ਮਰਜੀ ਜੇਲ ਵਿੱਚ ਭੇਜੇ ਉਹ ਬਾਹਰ ਨਿਕਲਦੇ ਸਾਰ ਹੀ ਫਿਰ ਆਪਣੇ ਮਿੱਥੇ ਨਿਸ਼ਾਨੇ ਦੀ ਪੂਰਤੀ ਵੱਲ ਵੱਧਣਗੇ।  ਉਨਾਂ ਕਿਹਾ ਪੰਜਾਬ ਦੇ ਲੋਕਾਂ ਵਿੱਚ ਬਾਦਲਾਂ ਵਲੋਂ ਮਾਫੀਏ ਦੀ ਸ੍ਰਪਰਸਤੀ ਖਿਲਾਫ ਬਹੂਤ ਜਿਆਦਾ ਰੋਸ ਹੈ। ਬਾਦਲਾਂ ਕੋਲ ਸਿਰਫ ਪੁਲਿਸ ਅਤੇ ਝੂਠੇ ਕੇਸ ਹਨ ਉਹ ਪੰਜਾਬ ਦੇ ਲੋਕਾਂ ਦਾ ਸਰਕਾਰ ਤੋਂ ਡਰ ਲਾਹ ਦੇਣਗੇ।  ਉਨਾ ਇਹ ਵੀ ਕਿਹਾ ਕਿ ਜਿਹੜੇ ਲੋਕ ਸਾਡੇ ਤੇ ਸਿਆਸੀ ਲਾਹਾ ਲੈਣ ਦੇ ਦੋਸ਼ ਲਾਊਂਦੇ ਹਨ ਉਹ ਅੱਗੇ ਆ ਕੇ ਇਸ ਕੰਮ ਨੂੰ ਸੰਭਾਲ ਲੈਣ। ਉਨਾਂ ਕਿਹਾ ਝੂਠੇ ਕੇਸਾਂ ਖਿਲਾਫ ਚਾਰਜੋਈ ਲਈ ਸਾਡੀ ਵਕੀਲਾਂ ਦੀ ਟੀਮ ਕੰਮ ਕਰ ਰਹੀ ਹੈ ਉਨਾ ਕਿਹਾ ਕਿ ਉਨਾ ਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀ ਇਸ ਲਈ ਉਨਾ ਨੇ ਡੀਜੀਪੀ ਅਤੇ ਮਾਨਯੋਗ ਹਾਈਕੋਰਟ ਨੂੰ ਤਿਨ ਮਹੀਨੇਂ ਪਹਿਲਾ ਆਪਣੀ ਸਕਿਉਰਟੀ ਵਾਪਿਸ ਲੈਣ ਦੀ ਲਿਖਤੀ ਮੰਗ ਕੀਤੀ ਹੈ। ਉਨਾ "ਆਪ" ਪਾਰਟੀ ਦੀ ਤਰਜ ਤੇ ਕੰਮ ਕਰਨ ਦੇ ਤਰੀਕੇ ਬਾਰੇ ਪੁਛੇ ਗਏ ਸਵਾਲ ਦੇ ਜਵਾਬ ਚ ਕਿਹਾ ਕਿ ਕਿਸੇ ਚੰਗੇ ਕੰਮ ਦੀ ਰੀਸ ਕਰ ਲੈਣੀ ਮਾੜੀ ਨਹੀ ੳਨਾਂ ਕਿਹਾ ਕਿ ਉਹ ਆਪ ਪਾਰਟੀ ਵਿੱਚ ਸ਼ਾਮਲ ਨਹੀੰ ਹੋਣਗੇ ਪਰ ਉਨਾਂ ਨਾਲ ਹੱਥ ਮਿਲਾ ਸਕਦੇ ਹਨ। ਉਹਨਾਂ ਕਿਹਾ ਕਿ ਰੇਤ ਮਾਫੀਆ ਪੰਜਾਬ ਚ ਬਹੁਤ ਸਾਰੀਆਂ ਜਾਨਾ ਲੈ ਚੁੱਕਿਆ ਹੈ  ਜਿਹਨਾਂ 'ਚ ਪੱਤਰਕਾਰ ਵੀ ਸ਼ਾਮਲ ਹਨ।  ਉਨਾ ਕਿਹਾ ਕਿ ਪਿੰਡਾ ਵਾਲੇ ਰੇਤ ਮਾਫੀਏ ਦੇ ਬਹੁਤ ਸਤਾਏ ਹੋਏ ਹਨ ਜੋ ਉਨਾ ਨਾਲ ਸੰਪਰਕ ਕਰ ਰਹੇ ਹਨ। ਇਸ ਸਮੇ ਪੱਤਰਕਾਰ ਸੰਮੇਲਨ ਵਿੱਚ ਹੋਰਨਾਂ ਤੋਂ ਇਲਾਵਾ ਦਲਜੀਤ ਸ਼ਿੰਘ ਗਰੇਵਾਲ ਕੌਂਸਲਰ ,ਗੁਰਪ੍ਰੀਤ  ਸਿੰਘ ਖੁਰਾਣਾ ਕੌਸਲਰ ,ਰਣਧੀਰ ਸਿੰਘ ਸੀਬੀਆ ਕੌਂਸਲਰ ,ਅਰਜਨ ਸਿੰਘ ਚੀਮਾ ਕੌਸਲਰ ,ਰਣਜੀਤ ਸਿੰਘ ਘਟੌੜੇ ਕੌਂਸਲਰ , ਰਣਜੀਤ ਸਿੰਘ ਉਭੀ ਕੌਂਸਲਰ, ਸਰਵਰਿੰਦਰ ਸਿੰਘ ਚਾਹਲ ਕੌਂਸਲਰ ,ਪਰਮਿੰਦਰ ਸਿੰਘ ਸੋਮਾ ਕੌਂਸਲਰ, ਗੋਰਾ ਕੌਸਲਰ, ਸਰਬਜੀਤ ਸਿੰਘ ਜਨਕਪੁਰੀ, ਹਰਪ੍ਰੀਤ ਸਿੰਘ ਲਾਡੀ, ਪਵਨਦੀਪ ਸਿੰਘ ਮਦਾਨ, ਸੁਖਵਿੰਦਰ ਸਿੰਘ ਪ੍ਰਧਾਨ ਗੁ ਦੁਗਰੀ ,ਸੁਖਵਿੰਦਰ ਸਿੰਘ ਹੈਪੀ ਕੋਚਰ ,ਪਰਵਿੰਦਰ ਸਿੰਘ ਮਿੰਟੂ ,ਸਰਬਜੀਤ ਸਿੰਘ ਬਾਬਾ ,ਤਲਵਿੰਦਰ ਸਿੰਘ ਪਾਲੀ ਅਤੇ ਉਨਾ ਦੇ ਸੈਂਕੜੇ ਸਮਰਥਕ ਹਾਜਰ ਸਨ !

No comments: