Saturday, April 25, 2015

ਬੈਂਸ ਭਰਾਵਾਂ ਦੇ ਹੱਕ ‘ਚ ਉਦਯੋਗ ਬੰਦ ਦੀ ਕਾਲ ਰਹੀ ਮੁਕੱਮਲ

Sat, Apr 25, 2015 at 3:00 AM
ਉਦਯੋਗਪਤੀਆਂ ਨੂੰ ਡਰਾਉਣ ਲਈ ਬਿਜਲੀ ਵਿਭਾਗ ਜੁਲਮ ਕਰਨ ਲੱਗਾ - ਠੁਕਰਾਲ
ਇੱਕ ਇੱਕ ਧੱਕੇਸ਼ਾਹੀ ਦਾ ਹਿਸਾਬ ਸੂਦ ਸਮੇਤ ਕਰਾਂਗੇ - ਕਰਮਜੀਤ ਬੈਂਸ
ਲੁਧਿਆਣਾ: 25 ਅਪ੍ਰੈਲ 2015: (ਤਲਵਿੰਦਰ ਸਿੰਘ ਪਾਲੀ//ਪੰਜਾਬ ਸਕਰੀਨ):
ਰੇਤ ਮਾਫੀਆ ਖਿਲਾਫ ਮੁਹਿੰਮ ਵਿੰਢ ਕੇ ਟੀਮ ਇਨਸਾਫ ਦਾ ਗਠਨ ਕਰਨ ਵਾਲੇ ਆਜ਼ਾਦ ਵਿਧਾਇਕ ਭਰਾਵਾਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਸਮੇਤ ਉਹਨਾਂ ਦੇ ਸਮਰਥਕਾਂ ਤੇ ਪੁਲਿਸ ਵੱਲੋ ਕੀਤੇ ਗਏ ਫਰਜੀ 307 ਦੇ ਮੁਕੱਦਮੇ ਦੇ ਰੋਸ਼ ਵਜ਼ੋ ਜਨਤਾ ਨਗਰ ਸਮਾਲ ਸਕੇਲ ਮੈਨੂੰ ਐਸੋ ਦੀ 2 ਘੰਟੇ ਉਦਯੋਗ ਬੰਦ ਦੀ ਕਾਲ ਮੁਕੱਮਲ ਤੌਰ ਤੇ ਕਾਮਯਾਬ ਰਹੀ। ਇਸ ਮੌਕੇ ਸਮੂਹ ਉਦਯੋਗਪਤੀ ਆਪਣੇ ਆਪਣੇ ਉਦਯੋਗਾਂ ਬੰਦ ਕਰਕੇ 11-1 ਵਜੇ ਤੱਕ ਜਨਤਾ ਨਗਰ ਪਾਰਕ ਵਿੱਚ ਇਕੱਠੇ ਹੋਏ ਅਤੇ ਟੀਮ ਇਨਸਾਫ ਦੀਆਂ ਟੋਪੀਆਂ ਅਤੇ ਪੱਟੀਆਂ ਬੰਨ੍ਹ ਕੇ ਵਿਧਾਇਕ ਬੈਂਸ ਭਰਾਵਾਂ ਅਤੇ ਟੀਮ ਇਨਸਾਫ ਦਾ ਸਾਥ ਦੇ ਕੇ ਸ਼ਾਂਤੀਪੂਰਨ ਵਿਰੋਧ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਹੁਣ ਜਨਤਾ ਨਗਰ ਐਸੋ ਦੇ ਸਮੂਹ ਉਦਯੋਗਪਤੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਹੁਣ ਪਾਵਰ ਫੈਕਟਰ ਲਗਾ ਕੇ ਜੁਰਮਾਨੇ ਵਸੂਲਣ ਲੱਗ ਪਈ ਹੈ। ਉਹਨਾਂ ਦੱਸਿਆ ਕਿ ਸਮੂਚੇ ਪੰਜਾਬ ਵਿੱਚ ਹੋਰ ਕਿਸੇ  ਵੀ ਥਾਂ ਤੇ ਪਾਵਰ ਫੈਕਟਰ ਅਧੀਨ ਲਗਾਏ ਜਾਣ ਵਾਲੇ ਇਹ ਜੁਰਮਾਨੇ ਨਹੀ ਲੱਗਦੇ ਹਨ ਜਦਕਿ ਸਿਰਫ ਤੇ ਸਿਰਫ ਜਨਤਾ ਨਗਰ ਮੈਨੂੰ ਐਸੋ ਤੇ ਹੀ ਇਹ ਜੁਰਮਾਨੇ ਲਗਾਏ ਜਾ ਰਹੇ ਹਨ। ਪ੍ਰਧਾਨ ਜਸਵਿੰਦਰ ਠੁਕਰਾਲ ਨੇ ਦੱਸਿਆ ਕਿ ਸਰਕਾਰ ਬੇਸ਼ੱਕ ਜਿੰਨ੍ਹੀ ਮਰਜੀ ਧੱਕੇਸ਼ਾਹੀ ਕਰ ਲਵੇ ਪਰੰਤੂ ਜਨਤਾ ਨਗਰ ਮੈਨੂ ਐਸੋ ਮਾਫੀਆ ਰਾਜ ਅਤੇ ਸੱਚਾਈ ਖਿਲਾਫ ਆਵਾਜ਼ ਚੁੱਕਣ ਵਾਲੇ ਬੈਂਸ ਭਰਾਵਾਂ ਦਾ ਸਾਥ ਹਮੇਸ਼ਾ ਦਿੰਦੀ ਰਹੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਰੀਬ 2 ਘੰਟੇ ਉਦਯੋਗ ਬੰਦ ਰਹਿਣ ਨਾਲ ਪਾਵਰ ਕਾਰਪੋਰੇਸ਼ਨ ਨੂੰ ਕਰੀਬ 3 ਲੱਖ ਰੁਪਏ ਦਾ ਜੁਰਮਾਨਾ ਹੋਇਆ ਹੈ। ਦੂਸਰੀ ਤਰਫ ਇਸ ਸਾਰੇ ਘਟਨਾਕ੍ਰਮ ਬਾਰੇ ਟਿੱਪਣੀ ਕਰਦਿਆਂ ਕਰਮਜੀਤ ਸਿੰਘ ਬੈਂਸ ਨੇ ਕਿਹਾ ਕਿ ਮਾਫੀਆ ਰਾਜ ਖਿਲਾਫ ਇੱਕਜੁਟ ਹੋਣ ਵਾਲੇ ਲੋਕਾਂ ਹੋਣ ਵਾਲੇ ਹਰ ਇੱਕ ਧੱਕੇਸ਼ਾਹੀ ਦਾ ਹਿਸਾਬ-ਕਿਤਾਬ ਸੂਦ ਸਮੇਤ ਕੀਤਾ ਜਾਵੇਗਾ। 

No comments: