Friday, April 03, 2015

ਸਲੇਮ ਟਾਬਰੀ ਵਿਖੇ ਕਰਾਇਆ ਗਿਆ ਤੀਸਰਾ ਕੀਰਤਨ ਦਰਬਾਰ


Fri, Apr 3, 2015 at 6:04 PM
ਰੂਹਾਨੀ ਖੁਮਾਰੀ ਮੌਕੇ ਹੋਇਆ ਕਈ ਸ਼ਖਸੀਅਤਾਂ ਦਾ ਸਨਮਾਣ  
ਲੁਧਿਆਣਾ: 3 ਅਪ੍ਰੈਲ 2015:(ਪੰਜਾਬ ਸਕਰੀਨ ਬਿਊਰੋ):
ਸਰਬ ਧਰਮ ਸਭਾ ਪੰਜਾਬ ਅਤੇ ਮੁਹੱਲਾ ਲਕਛਮੀ ਪੁਰੀ ਵੱਲੋਂ ਸਰਬੱਤ ਦੇ ਭਲੇ ਲਈ ਤੀਸਰਾ ਕੀਰਤਨ ਦਰਬਾਰ ਲਕਛਮੀ ਪੁਰੀ, ਸਲੇਮ ਟਾਬਰੀ ਵਿਖੇ ਕਰਵਾਇਆ ਗਿਆ। ਜਿਸ ਵਿਚ ਭਾਈ ਗੁਰਮਿੰਦਰਪਾਲ ਸਿੰਘ ਲਾਲ ਜੀ ਦੁਗੱਰੀ ਵਾਲੇ, ਅੰਮਿ੍ਰਤ ਕੀਰਤਨ ਸੇਵਾ ਸੁਸਾਇਟੀ ਦਾ ਜੱਥਾ, ਬੇਬੇ ਨਾਨਕੀ ਸੁਖਮਨੀ ਸੇਵ ਸੁਸਾਇਟੀ ਬੀਬੀ ਦਾ ਜੱਥੇ ਨੇ ਆਈ ਸੰਗਤ ਨੰੂ ਗੁਰੂ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕ ਸ. ਜਗਜੀਤ ਸਿੰਘ ਅਰੋੜਾ, ਸ. ਬਲਦੇਵ ਸਿੰਘ ਭੱਲਾ, ਗਗਨਦੀਪ ਸਿੰਘ, ਕੁਲਵਿੰਦਰ ਸਿੰਘ ਸਲੇਮ ਟਾਬਰੀ, ਅਮਰਿੰਦਰ ਪਾਲ ਸਿੰਘ ਮਨੀ ਅਮਿਤ ਸਿੰਘ ਅਰੋੜਾ ਨੇ ਪੁੱਜੇ ਪਤਵੰਤੇ ਚੌਧਰੀ ਮਦਨ ਲਾਲ ਬੱਗਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਬਾਦਲ ਲੁਧਿਆਣਾ। ਸ. ਰਣਜੀਤ ਸਿੰਘ ਢਿੱਲੋਂ ਐਮ. ਐਲ. ਏ ਡਿਪਟੀ ਮੇਅਰ ਸ੍ਰੀ ਆਰ. ਡੀ. ਸ਼ਰਮਾ, ਇਸਤਰੀ ਅਕਾਲੀ ਦਲ ਲੁਧਿਆਣਾ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ, ਹਰਦਿਆਲ ਸਿੰਘ ਅਮਨ, ਸ. ਨਿਰਮਲ ਜੋੜਾ, ਹਰਮੀਤ ਸਿੰਘ ਬੱਗਾ, ਗੁਰਿੰਦਰ ਸੂਦ, ਗੁਰਦੀਪ ਸਿੰਘ ਗੋਸ਼ਾ, ਮਨਪ੍ਰੀਤ ਸਿੰਘ ਬੰਟੀ, ਮਨਪ੍ਰੀਤ ਸਿੰਘ ਮੰਨਾ, ਬਲਜੀਤ ਸਿੰਘ ਛਤਵਾਲ ਨੰੂ ਸਿਰਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਦੀਪਕ ਕੁਮਾਰ, ਵਿਜੈ ਜੋਸ਼ੀ, ਰਮੇਸ਼ ਜੋਸ਼ੀ, ਬਲਜੀਤ ਸਿੰਘ, ਮਹਿੰਦਰ ਪਾਲ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ ਆਹੂਜਾ, ਉਂਕਾਰ ਸਿੰਘ, ਦਵਿੰਦਰ ਸਿੰਘ, ਜਸਮੀਤ ਸਿੰਘ, ਸਿਮਰਨਜੀਤ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਸੁਰਿੰਦਰ ਸ਼ਰਮਾ, ਭੋਲਾ ਗਲਹੋਤਰਾ, ਸ੍ਰੀਮਤੀ ਸੀਮਾ ਸ਼ਰਮਾ, ਪ੍ਰੇਮ ਸ਼ਰਮਾ, ਸਾਹਿਬ ਗਲੋਹਤਰਾ, ਪ੍ਰੀਤਮ ਆਹੂਜਾ, ਮੁਨੀਸ਼ ਬੱਤਰਾ, ਮਨਜੀਤ ਸਿੰਘ ਹੈਪੀ ਆਦਿ ਹਾਜ਼ਰ ਸਨ।

No comments: