Friday, April 17, 2015

ਧੂਰੀ ਜਿਮਨੀ ਚੋਣ ਜਿੱਤਣ ਦੀ ਖੁਸ਼ੀ ਵਧਾਈਆਂ ਦਾ ਸਿਲਸਿਲਾ ਜਾਰੀ

Fri, Apr 17, 2015 at 5:35 PM
ਬਾਜੀਗਰ ਸੈੱਲ ਦੇ ਮੁੱਖੀ ਨੇ ਦਿੱਤੀ ਮੁੱਖ-ਮੰਤਰੀ ਸ: ਬਾਦਲ ਨੂੰ ਵਧਾਈ ਦਿੱਤੀ 
ਲੁਧਿਆਣਾ::17 ਅਪ੍ਰੈਲ 2015: (ਪੰਜਾਬ ਸਕਰੀਨ  ਬਿਊਰੋ): 
ਧੂਰੀ ਜਿਮਨੀ ਚੋਣ ਵਿਚ ਮਿਲੀ ਜਿੱਤ ਦੀ ਖੁਸ਼ੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਗਿੱਲ ਚੌਂਕ ਵਿਖੇ ਇਕ ਭਰਵੀ ਮੀਟਿੰਗ ਮਹਿੰਦਰ ਲਾਲ ਲਾਲਕਾ ਚੇਅਰਮੈਨ ਪੰਜਾਬ ਸ਼੍ਰੋਮਣੀ ਅਕਾਲੀ ਦਲ ਬਾਜੀਗਰ ਸੈੱਲ ਦੀ ਅਗਵਾਈ ਹੇਂਠ ਹੋਈ। ਇਸ ਮੋਕੇ ਤੇ ਸ਼੍ਰੀ ਲਾਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਲੋਕ ਕਾਂਗਰਸ ਦੀਆ ਕਾਰਗੁਜਾਰੀਆਂ ਅਤੇ  ਚਲਾਕੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਇਸ ਦਾ ਨਤੀਜਾ ਉਹਨ੍ਹਾਂ ਨੂੰ ਧੂਰੀ ਜਿਮਨੀ ਚੋਣਾਂ ਤੋਂ ਪਤਾ ਲੱਗ ਗਿਆ ਹੋਵੇਗਾ। ਕਾਂਗਰਸ ਦੇ ਸੀਨੀਅਰ ਤੇ ਜੂਨੀਅਰ ਲੀਡਰਾਂ ਨੂੰ ਭੁਲੇਖਾ ਹੈ ਕਿ ਦੁਬਾਰਾ ਪੰਜਾਬ ਵਿਚ ਕਾਂਗਰਸ ਦਾ ਰਾਜ ਆਏਗਾ। ਲਾਲਕਾ ਨੇ ਧੂਰੀ ਜਿਮਨੀ ਚੋਣ ਜਿੱਤਣ ਤੇ ਪੰਜਾਬ ਦੇ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਬਾਜੀਗਰ ਸੈੱਲ ਪੰਜਾਬ ਵਲੋਂ ਲੱਖ-ਲੱਖ ਵਧਾਈ ਦਿੱਤੀ। ਇਸ ਤੋਂ ਬਾਅਦ ਸਾਲ 2017 ਵਿਧਾਨ ਸਭਾ ਵਿਚ ਵੀ ਅਕਾਲੀ ਭਾਜਪਾ ਦੀ ਹੀ ਸਰਕਾਰ ਬਣੇਗੀ। ਕਾਂਗਰਸ ਪਾਰਟੀ ਪੰਜਾਬ ਦੇ ਵਿਚ ਖਤਮ ਹੋ ਚੁੱਕੀ ਹੈ। ਅੱਜ ਦੀ ਮੀਟਿੰਗ ਵਿਚ ਮੁੱਖ ਤੋਰ ਤੇ ਹਾਜਰ ਹੋਏ ਮੈਂਬਰਾਂ ਵਿਚ ਅਮਰਜੀਤ ਸਿੰਘ ਲੂਥਰਾ ਜਨਰਲ ਸਕੱਤਰ,ਸਲਵਿੰਦਰ ਸਿੰਘ ਵਾਈਸ ਚੇਅਰਮੈਨ ਪੰਜਾਬ, ਮਨਜੀਤ ਸਿੰਘ ਮੀਤ ਪੰਧਾਨ ਜਿਲ੍ਹਾ ਲੁਧਿਆਣਾ, ਮੈਂਬਰ ਰਮੇਸ਼ ਕੁਮਾਰ, ਵਿਜੇ ਕੁਮਾਰ, ਨਰਿੰਦਰ ਕੁਮਾਰ, ਕਰਨੈਲ ਸਿੰਘ, ਅਵਤਾਰ ਸਿੰਘ,ਪਾਲ ਸਿੰਘ, ਜੋਗਿੰਦਰ ਸਿੰਘ,ਹਰਪ੍ਰੀਤ ਸਿੰਘ, ਮਹਿੰਦਰ ਸਿੰਘ ਦੂਆ,ਭਜਨ ਲਾਲ,ਬਲਾਕੀ ਰਾਮ,ਰੰਗਾ ਰਾਮ,ਲੱਖੂ ਰਾਮ,ਜੰਗੀਰ ਸਿੰਘ,ਕਾਲਾ ਰਾਮ,ਪਵਨ ਕੁਮਾਰ,ਨਰਿੰਦਰ ਕੁਮਾਰ,ਗੁਰਦੇਵ ਸਿੰਘ,ਖਤਰੀ ਲਾਲ ਆਦਿ ਇਸ ਮੋਕੇ ਤੇ ਹਾਜਰ ਸਨ।
 

No comments: