Saturday, April 25, 2015

ਪੰਜਾਬੀ ਭਵਨ ਵਿੱਚ ਬੇਨਕਾਬ ਕੀਤਾ ਗਿਆ ਵਿਕਾਸ ਮਾਡਲ ਦਾ ਅਸਲੀ ਚੇਹਰਾ

ਸ਼ਹੀਦ ਭਗਤ ਸ਼ਿੰਘ ਵਿਚਾਰ ਮੰਚ ਵਲੋਂ ਕਾਰਪੋਰੇਟ ਵਿਕਾਸ ਮਾਡਲ ਬਨਾਮ ਜਨਤਾ ਵਿਸ਼ੇ ਤੇ  ਕਨਵੈਨਸ਼ਨ
ਵਿਕਾਸ ਦਾ  ਏਜੰਡਾ ਅਮੀਰਾਂ ਨੂੰ ਅਮੀਰ ਅਤੇ ਕਿਰਤੀਆਂ  ਨੂੰ ਗਰੀਬ ਕਰਨਾ  
ਪ੍ਰੋਫੈਸਰ ਸਾਈਂ ਬਾਬਾ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਵੀ ਦੁਹਰਾਈ  
ਲੁਧਿਆਣਾ: 25  ਅਪਰੈਲ 2015: (ਪੰਜਾਬ ਸਕਰੀਨ ਬਿਊਰੋ):
ਅਜ ਪੰਜਾਬੀ ਭਵਨ ਲੁਧਿਆਨਾ ਵਿਖੇ ਸ਼ਹੀਦ ਭਗਤ ਸ਼ਿੰਘ ਵਿਚਾਰ ਮੰਚ ਵਲੋਂ ਇਕ ਕਨਵੈਨਸ਼ਨ ਆਯੋਜਿਤ ਕੀਤੀ ਗਈ। ਜਿਸ ਦਾ ਵਿਸ਼ਾ  ਕਾਰਪੋਰੇਟ ਵਿਕਾਸ ਮਾਡਲ ਬਨਾਮ ਜਨਤਾ  ਸੀ। ਇਥੇ ਮੁਖ ਬੁਲਾਰੇ ਇਨਕਲਾਬੀ ਤੈਲਗੂ ਕਵੀ ਤੇ ਇਕ ਉਚ ਕੋਟੀ ਦੇ ਰਾਜਨੀਤਕ ਚਿੰਤਕ ਕਾਮਰੇਡ ਵਰਵਰਾ ਰਾੳ ਸਨ।  ਕਾਮਰੇਡ ਵਰਵਰਾ ਰਾੳ ਨੇ ਆਪਣੇ  ਪਰਭਾਵਸ਼ਾਲੀ ਭਾਸ਼ਨ 'ਚ ਦਰਸਾਇਆ ਕਿ ਭਾਰਤੀ ਹਾਕਮ ਜਮਾਤਾਂ ਨੇ 1947 ਬਾਅਦ ਸਮਾਜਿਕ ਵਿਕਾਸ ਦਾ ਜੋ ਮਾਡਲ ਅਪਨਾਇਆ ਹੈ ਉਸ ਦਾ ਕਿਰਤੀ ਜਨਤਾ ਨੂੰ ਗਰੀਬ ਕਰਨ ਤੇ ਅਮੀਰ ਜਮਾਤ ਦੇ ਹਿਤਾਂ ਨੂੰ ਪੂਰਨਾ ਤਾਂ ਰਿਹਾ ਹੀ ਹੈ ਜਿਸ ਦੇ ਨਤੀਜੇ ਵਜੋਂ ਚੰਦ ਦੇਸੀ ਅਮੀਰ ਘਰਾਣੇ ਮਾਲਾ ਮਾਲ ਹੋਏ ਪਰ 1990ਵਿਆ ਤੋਂ  ਭਾਰਤੀ ਹਾਕਮ ਜਮਾਤਾਂ ਸਾਮਰਾਜੀ ਦਿਸ਼ਾ ਨਿਰਦੇਸ਼ ਵਿਚ ਵਿਸ਼ਵੀਕਰਨ, ਉਦਾਰੀਕਰਨ ਤੇ ਨਿਜੀਕਰਨ ਦੀਆਂ ਨੀਤੀਆਂ ਤਹਿਤ  ਦੇਸੀ ਅਮੀਰ ਘਰਾਣੀਆਂ ਤੇ ਵਿਦੇਸ਼ੀ ਕਾਰਪੋਰੇਟਾਂ ਦੇ ਹਿਤਾਂ ਦੀ ਪੂਰਤੀ  ਵਿਚ ਨੰਗੇ ਚਿਟੇ ਅਜਿਹੀਆਂ ਨੀਤੀਆਂ ਅਪਨਾਈਆਂ ਹਨ ਕਿ ਭਾਰਤੀ ਮਿਹਨਤਕਸ਼ ਜਮਾਤ ਨੇ ਜੋ ਹਕ ਬ੍ਰਿਟਿਸ਼  ਸਾਮਰਾਜੀ ਹਾਕਮਾ ਖਿਲਾਫ ਲੜ ਮਰ ਕੇ ਪਰਾਪਤ ਕੀਤੇ ਸਨ ਉਸ ਤੋਂ ਵਾਂਝਿਆਂ ਕਰਦੇ ਹੋਏ ਕੁਦਰਤੀ ਸਰੋਤਾਂ ਦੀ ਸਰੇ ਆਮ ਕਾਰਪੋਰੇਟ  ਲੁਟ ਦੀ ਖੁਲ ਦਿਤੀ ਹੈ। ਇਸ ਮਾਡਲ ਨੇ ਲੋਕਾਂ ਨੂੰ ਜੀਵਨ ਜੀਣ ਦੇ ਵਸੀਲ਼ਿਆਂ ਤੋਂ ਬੇਦਖਲ ਹੀ ਨਹੀਂ ਸਗੋਂ ਵਾਤਾਵਰਨ ਨੂੰ ਵੀ ਪਰਦੂਸ਼ਿਤ ਕਰ ਦਿਤਾ ਹੈ ਜਿਸ ਨਾਲ  ਜਿਂਦਗੀ ਨੂੰ ਹੀ ਖਤਰਾ ਪੈਦਾ ਕਰ ਦਿਤਾ ਗਿਆ ਹੈ। ਸਾਰੇ ਭਾਰਤ ਵਿਚ ਇਸ ਯਥਾਰਾਥ ਨੈ ਜਨਤਾ ਅੰਦਰ ਰੋਸ ਤੇ ਗੁਸਾ ਭਬਕ ਰਿਹਾ ਹੈ। ਉਹ ਆਪਣੇ ਜੀਵਨ ਨੂੰ ਬਚਾੳਣ , ਕੁਦਰਤੀ ਵਸੀਲਿਆਂ ਦੀ ਰਾਖੀ ਕਰਨ ਲਈ ਲਾਮ ਬੰਦ ਹੋ ਕੇ ਜਦ ਇਕਠੇ ਹੂੰਦੇ ਹਨ ਤਾਂ ਸਭ ਕਾਨੂਨਾਂ ਨੂੰ ਛਿਕੇ ਟੰਗ ਕਿ ਪੁਲੀਸ ਤੇ ਮਿਲਟਰੀ ਦੀ ਜਾਲਮਾਨਾ ਤਾਕਤ ਨਾਲ ਕੁਚਲਣ ਦੀ ਕੋਸ਼ਿਸ਼ ਹੁੰਦੀ ਹੈ।ਇਸ ਮਾਡਲ ਦੀ ਮਾਰ ਸਭ ਤੋਂ ਵਧ ਆਦਿਵਾਸੀਆ ਤੇ ਪੈਂਦੀ ਹੈ ਕਿਉਂਕਿ ਹਜਾਰਾਂ ਸਾਲਾਂ ਤੋਂ ਉਹ ਕੁਦਰਤੀ ਸਰੋਤਾ ਨੂੰ ਸੰਭਾਲਣ ਤੇ ਵਿਕਸਤ ਕਰਨ ਦੇ ਜੀਵਨ ਜਾਂਚ ਨੂੰ ਅਪਨਾਏ ਹੋਏ ਹਨ॥  ਇਹਨਾਂ ਹਾਲਤਾ ਵਿਚ ਆਪਨੇ ਜੀਵਨ ਉਪਜੀਵਕਾ ਦੀ ਸੁਰਖਿਆ ਲਈ ਜਲ ,ਜੰਗਲ, ਅਤੇ ਜਮੀਨ ਬਚਾਉਣ ਲਈ ਖੁਦ ਇਕਠੇ ਹੋ ਕਿ ਕਈ ਵਾਰ ਹਥਿਆਰਬੰਦ ਹੋਣਾ ਪੈਂਦਾ ਹੈ। ਜੋ ਚੇਤਨ ਲੋਕ ਉਹਨਾਂ ਦੀ ਮਦਦ ਵਿਚ ਆਉਂਦੇ ਹਨ ਉਹ ਹਨ ਮਾੳ ਵਾਦੀ ।
ਪਰ ਸਰਕਾਰ ਲੋਕਾਂ ਦੀ ਸਮਸਿਆ ਨੂੰ ਸੰਬੋਧਤ ਨਾ ਹੋ ਕਿ ਅਤਵਾਦੀ ਕਹਿ ਕਿ ਜਾਲਮਾਨਾ ਤਰੀਕੇ ਨਾਲ ਬੇਦਖਲ ਕਰਨ ਤੇ ਕੁਚਲਣ ਲਈ ਗਰੀਨ ਹੰਟ ਵਰਗੀਆਂ ਮੁਹਿਮਾਂ ਵਿਡਦੀ ਹੈ । ਪਿਛਲੈ ਸਮੇ ਵਿਚ ਜਦ ਦੀ ਭਾਜਪਾ ਦੀ ਲੀਡਰਸ਼ਿਪ ਵਿਚ ਅੇਨ ਡੀ ਏ ਸਰਕਾਰ ਰਾਜ ਤੇ ਕਾਬਜ ਹੋਈ ਹੈ ਉਦੋ ਤੋਂ ਕਾਰਪੋਰੇਟ ਹਿਤਾ ਦੇ ਹਕ ਵਿਚ ਬੇਤਾਬੀ ਨਾਲ ਤੇ ਬੇਸ਼ਰਮੀ ਨਾਲ ਸਰਗਰਮ ਹੈ। ਕਾਨੂਨਾਂ ਨੂੰ  ਘੜਣ ਦੇ ਜਮਹੂਰੀ ਤੋਰ ਤਰੀਕੇ ਨੂੰ ਤਲਾਂਜਲੀ ਦੇ ਕਿ ਆਰਡੀਨੇਨਸਾਂ ਦਾ ਰਾਹ ਅਪਨਾਇਆ ਹੈ। ਜਿਸ ਨਾਲ ਜਿਥੇ ਕਿਰਤ ਕਾਨੂਨਾਂ ਨੂੰ ਕਿਰਤੀ ਨੂੰ ਹਕਾਂ ਤੋਂ ਵਾਂਝੇ ਕਰਨ ਦੀ ਕੋੀਸ਼ਸ਼ ਹੈ ਉਥੇ ਜਮੀਨ ਜਬਰੀ ਹੜਪ ਕਿ ਕਾਰਪੋਰੇਟ ਹਿਤਾਂ ਦੀ ਪੂਰਤੀ ਲਈ ਕਾਨੂਨ ਬਣਾਏ ਜਾ ਰਹੇ ਹਨ। ਅਜੇਹੇ ਕਈ ਹੋਰ ਜਾਬਰ ਕਾਨੂਂਨ ਲੋਕਾਂ ਸਿਰ ਮੜੇ  ਜਾ ਰਹੇ ਹਨ। ਜਿਥੇ ਇਹ ਭਾਜਪਾਂ ਸਰਕਾਰ ਸਬ ਮੁਖਾਟੇ ਲਾਹ ਕਿ ਕਾਰਪੋਰੇਟ ਹਿਤਾ ਵਿਚ ਖੜੀ ਹੈ ਉਸੇ ਦਾ ਦੁੁਸਰਾ ਚੇਹਰਾ ਹਿੰਦੂ ਫਿਰਕਾਪਰਸਤੀ ਦਾ ਹੈ ਜੋ ਇਕ ਗੈਰਸਮਾਜੀ ਤਤਾਂ ਨੂੰ ਲੋਕਾ ਤੇ ਧਕਾ ਕਰਨ ਲਈ ਵਰਤਦੀ ਹੈ। ਇਸ ਲਈ ਹਿੰਦੂ ਰਾਸ਼ਟਰ ਬਣਾਉਣ  ਦੇ ਨਾਂ ਹੇਠ ਲੋਕਾਂ ਦੇ ਹਕਾਂ ਤੇ ਹਮਲਾ ਆਵਰ ਹੈ। ਲਵ ਜਵਾਦ , ਧਰਮ ਪਰਵਰਤਨ ,ਮਿਥਆਸ ਨੂੰ ਇਤਹਾਸ ਤੇ ਗੈਰ ਤਰਕਸ਼ੀਲ ਗਲਾਂ ਨੂੰ ਵਿਗਿਆਨ ਤੇ ਵਿਦਿਆ ਨੂੰ ਭਮਗਵਾਂ ਕਰਨ ਲੋਕਾਂ ਵਿਚ ਵਖਰੇਵਾਂ ਖੜਾ ਕਰਨ ਤੇ ਸੋਚ ਤੇ ਬੰਦਸ਼ ਲਗਵਾਉਣ ਦਾ ਯਤਨ ਫਾਸੀ ਵਾਦ ਨੂੰ ਲ ੋਕ ਲਹਿਰਾਂ ਕੁਚਲਣ ਦੀ ਚਾਲ ਹੀ ਹੈੇ। ਕਾਮਰੇਡ ਵਰਵਰਾ ਰਾੳ ਨੇ ਦਸਿਆ ਕਿ ਅਜ ਬਹੁਤ ਵਡੇ ਹਿਸੇ ਵਿਚ ਕਾਰਪੋਰੇਟ ਅਜੰਡੇ ਦੇ ਬਦਲ ਵਿਚ ਲੋਕ ਹਿਤ ਅਜੰਡੇ ਨੂੰ ਜੀ ਜਾਨ ਨਾਲ ਖੜਾ ਕੀਤਾ ਜਾ ਰਿਹਾ ਹੈ ਤੇ ਉਥੇ ਲੋਕ ਜਿਥੇ ਆਪਨੇ ਜੀਵਨ ਦੇ ਮਾਲਕ ਬਣਕਿ  ਕੁਦਰਤੀ ਸਰੋਤਾਂ ਦੀ ਸਾਂਭ ਸ਼ੰਭਾਲ ਦੇ ਨਾਲ ਇਕ ਮਨੁਖ ਪਖੀ ਵਿਕਾਸ ਵੀ ਖੜਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਦਾ ਦਿਤਾ ਕਿ ਇਸ ਕਾਰਪੋਰੇਟ ਅਜੰਡੇ ਨੂੰ ਤੇ ਹਿੰਦੂ ਸ਼ਾਵਨਵਾਦ ਦਾ ਲੋਕ ਵਿਸ਼ਾਲ ਲਾਮਬੰਧ ਹੋ ਕਿ ਵਿਰੋਧ ਕਰਨ ਤੇ ਮਨੁਖ ਪਖੀ ਵਿਕਾਸ ਨੂੰ ਉਸਾਰਣ ਲਈ ਕੋਸਿਸ ਕਰਨ।
ਪ੍ਰੌ. ਜਗਮੋਹਨ ਸਿੰਘ ਨੇ ਯਾਦ ਕਰਾਇਆ ਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਅਜਾਦੀ ਦਾ ਭਾਵ ਜਿਥੇ ਸਾਮਰਾਜਵਾਦ ਦੀ ਨੀਤੀ ਦਾ ਮੂਲ਼ ਖਾਤਮਾ ਹੋਵੇਗਾ ਉਥੇ ਇਨਸਾਨੀ ਤਰਕੀ ਨੂੰ ਕਾਇਮ ਰਖਣ ਲਈ ਫਿਰਕੂ ਤੇ ਲੋਕਾਂ ਵਿਚ ਵਖਰੇਵਾਂ ਪਾੳ ਤਾਕਤਾਂ ਨੂੰ ਭਾਜ ਦੇਣਾ ਵੀ ਜਰੂਰੀ ਹੈ ਇਹ ਹੀ ਲੋਕਾਂ ਨੂੰ ਅਜਾਦ ਕਰੇਗਾ। ਇਸ ਲਈ ਸ਼ਹੀਦ ਭਗਤ ਸ਼ਿੰਘ ਦੀ ਇਨਕਲਾਬੀ ਸੋਚ ਨੂੰ ਅਪਨਾ ਕੇ  ਇਸ ਕਾਰਪੋਰੇਟ ਅਜੰਡੇ  ਨੂੰ ਭਾੰਜ ਦਿਤੀ ਜਾਵੇ।
    ਕਨਵੈਂਸ਼ਨ ਨੈ ਇਕ ਮਤ ਹੌ ਕਿ ਸਰਕਾਰ ਦੀ  ਯੂ ਪੀ ੲੈ ਵਰਗੇ ਕਾਲੇ ਕਾਨੂੰਨਾਂ ਦੀ ਵਰਤੋ ਕਰਦੇ ਹੋਏ ਦਿਲੀ ਯੁਨੀਵਰਸਿਟੀ ਦੇ ਪ੍ਰੋਫੈਸਰ ਸਾਈਂ ਬਾਬਾ ਜੋ ਕਿ ਸਰੀਰਕ ਤੋਰ ਤੇ ਅਸਮਰਥ ਹਨ ਪਰ ਕਿਊ ਕਿ ਇਕ ਬੇਬਾਕ ਤੇ ਸਮਝਦਾਰ ਸੋਚਵਾਨ ਹਨ ਨੂੰ ਇਕ ਸਾਲ ਤੋ ਬਗੈਰ ਮੁਕਦਮਾ ਚਲਾਏ ਜੇਲ ਵਿਚ ਸਾੜਿਆ ਜਾ ਰਿਹਾ ਹੈ , ਦੀ ਇਸ ਸਰਕਾਰੀ ਨੀਤੀ ਦੀ ਘੋਰ ਨਿੰਦਾ ਕਰਦੇ ਹੋਏ ਤੂਰੰਤ ਰਿਹਾਈ ਦੀ ਮੰਗ ਕੀਤੀ। ਪਿਛਲੇ ਸਮੇ ਵਿਚ ਆਂਧਰਾ ਪਰਦੇਸ਼ ਵਿਚ ਜੰਗਲੀ ਰਾਜ ਤਹਿਤ 22 ਵਿਅਕਤੀਆਂ ਜੋ ਕਿ ਮਜਦੂਰ ਸਨ ਨੂੰ ਉਧਾਲ ਕਿ ਜੰਗਲ ਵਿਚ ਲਜਾ ਕਿ ਮਾਦਾਰਨ ਦੀ ਘਟਨਾਂ ਤੇ ਤੇਲਗਾਨਾ ਵਿਚ 5 ਜੇਰੇ ਸਮਾਇਤ ਕੈਦੀਆਂ ਨੂੰ ਪੁਲੀਸ ਹਿਰਾਸਤ ਵਿਚ ਮਾਰਨਾ ਅਤਿ ਗੈਰ ਕਾਨੂਨੀ ਤੇ ਗੈਰ ਇਨਸਾਨੀ ਕਰਦਾਰ ਹੈ ਜਿਸ ਦੀ ਜੋਰਦਾਰ  ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਇਹਨਾਂ ਘਟਨਾਵਾਂ ਦੀ ਨਿਰਪਖ ਅਦਾਲਤੀ ਜਾਂਚ ਕਰਾਕਿ ਦੋਸ਼ੀਆਂ ਨੂੰ ਸਜਾਵਾਂ ਦਿਤਿਆਂ ਜਾਣ ਤੇ ਇਸ ਜੰਗਲੀ ਰਾਜ ਨੂੰ ਤਰੂੰਤ ਖਤਮ ਕਰਨਾ ਯਕੀਨੀ ਬਣਾਇਆ ਜਾਵੇ।
ਇਕ ਹੋਰ ਮਤੇ ਵਿਚ ਪੰਜਾਬ ਸਰਕਾਰ ਦਾ ਪਿਛੜੀਆਂ ਜਾਤੀਆਂ ਦੇ ਹਿਤਾ ਦੇ ਫੰਡਾ ਦੀ ਦੁਰਵਰਤੌਂ ਨੂੰ ਰੋਕਣ ਦੀ ਬਜਾਏ ਵਿਦਿਆਰਥੀ ਲੜਕੇ ਲ਼ੜਕੀਆਂ ਤੇ ਦਰਿੰਦਗਈ ਨਾਲ ਪੁਲੀਸ ਦੇ ਹਮਲੇ ਦੀ ਸਖਤ ਨਖੇਦੀ ਕਰਦੇ ਮੰਗ ਕੀਤੀ ਕਿ ਪੁਲੀਸ ਦੇ ਅਧੀਕਾਰੀਆਂ ਜੋ ਇਸ ਦੇ ਦੋਸ਼ੀ ਹਨ ਤੇ ਸਖਤ ਕਾਰਵਾਈ ਕਰੇ।
ਕਿਸਾਨੀ ਦੀ ਆਰਥਕ ਮੰਦੀ ਵਲ ਧਿਆਨ ਖਿਚਦੇ ਹੋਏ ਮਤਾ ਪਾਇਆ ਗਿਆ ਕਿ ਸਰਕਾਰੀ ਨੀਤੀ ਜਿਸ ਤਹਿਤ ਵਡੇ ਘਰਾਨੇ ਜਿਵੇਂ ਕਿ ਅਦਾਨੀ ਨੂੰ ਹਜਾਰਾ ਕਰੋੜ ਦਾ ਕਰਜਾ ਬਗੈਰ ਕਿਸੇ ਸਰਤ ਤੇ ਦਿਤਾ ਜਾ ਰਿਹਾ ਹੈ ਉਥੇ ਕਿਸਾਨਾ ਨੂੰ ਉਹਨਾਂ ਦੀ ਫਸਲ ਦੇ ਨੁਕਸਾਨ ਦਾ ਮੁਵਜਾ ਦੇਣਾ ਤਾਂ ਇਕ ਪਾਸੇ ਰਿਹਾ ਸਗੋ ਜਮੀਨ ਹੜਪਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੀਤੀ ਨੂੰ ਬੰਦ ਕਰਕੇ ਕਿਸਾਨਾ ਨੂੰ ਜਲਦ ਰਾਹਤ ਦਿਤੀ ਜਾਵੇ।
ਇਕ ਮਤੇ ਰਾਹੀਂ ਪੰਜਾਬ ਵਿਚ ਸੰਘਰਸ਼ ਕਰਦੇ ਮੁਲਾਜਮਾਂ , ਮਜਦੂਰਾਂ ਤੇ ਵਿਦਿਆਰਥੀਆਂ ਦੀਆ ਮੰਗਾ ਦਾ ਤਰੂੰਤ ਨਿਪਟਾਰਾ ਕਰਨ ਦੀ ਜੋਰਦਾਰ ਮੰਗ ਕੀਤੀ ਗਈ।
ਸ਼ਹੀਦ ਭਗਤ ਸ਼ਿੰਘ ਵਿਚਾਰ ਮੰਚ ਦੇ ਪ੍ਰਧਾਨ ਪ੍ਰੌ ਏ ਕੇ ਮਲੇਰੀ . ਮੀਤ ਪਰਧਾਨ ਡਾਂ ਹਰਬੰਸ ਸਿੰਘ ,ਮੈਬਰ ਸ਼ਤੀਸ਼ ਸਚਦੇਵਾ ਨੇ ਇਸ ਕਨਵੈਂਸ਼ਨ ਵਿਚ ਅਪਨੇ ਵਿਚਾਰ ਪਰਗਟਾਏ ਤੇ ਜਨਰਲ ਸੈਕਟਰੀ ਜਸਵੰਤ ਜੀਰਖ ਨੇ ਮੰਚ ਦਾ ਸੁਚਜੇ ਤਰੀਕੇ ਨਾਲ ਸੰਚਾਲਨ ਕੀਤਾ।

No comments: