Thursday, April 02, 2015

ਫੱਲੇਵਾਲ ਕਾਲਜ ਦੀਆਂ ਵਿਦਿਆਰਥਣਾਂ ਦਾ ਸ਼ਿਮਲੇ ਵਿਖੇ ਟੂਰ

Thu, Apr 2, 2015 at 7:15 PM
ਟੂਰ  ਦਾ ਮਕਸਦ ਪਹਾੜੀ ਸਭਿਆਚਾਰ ਤੋਂ ਜਾਣੂ ਕਰਾਉਣਾ  
ਅਹਿਮਦਗੜ੍ਹ: 2 ਅਪ੍ਰੈਲ 2015: (ਰਾਕੇਸ਼ ਜੋਸ਼ੀ//ਪੰਜਾਬ ਸਕਰੀਨ):
ਗੁਰੁ ਹਰਕ੍ਰਿਸ਼ਨ ਗਰਲਜ ਕਾਲਜ ਫੱਲੇਵਾਲ ਦੀਆਂ ਵਿਦਿਆਰਥਣਾਂ ਦਾ ਦੋ ਦਿਨਾਂ ਟੂਰ ਇਸ ਵਾਰ ਸ਼ਿਮਲਾ ਵਿਖੇ ਕਰਾਇਆ  ਗਿਆ। ਇਸ ਟੂਰ ਦਾ ਆਯੋਜਨ ਵਿਦਿਆਰਥਣਾਂ ਨੂੰ ਪਹਾੜੀ ਇਲਾਕੇ ਦੀ ਜਾਣਕਾਰੀ ਅਤੇ ਉਨ੍ਹਾਂ ਨੂੰ ਉਸ ਇਲਾਕੇ ਦੇ ਸੱਭਿਆਚਾਰ ਨਾਲ ਜੋੜਨ ਲਈ ਕੀਤਾ ਗਿਆ। ਇਸ ਟੂਰ ਵਿੱਚ ਵਿਦਿਆਰਥਣਾਂ ਦੇ ਨਾਲ ਕਾਲਜ ਦਾ ਸਟਾਫ ਵੀ ਭੇਜਿਆ ਗਿਆ ਤਾਂ ਜੋ ਟੂਰ ਦਾ ਸਮੁੱਚਾ ਸੰਚਾਲਨ ਸੰਚਾਰੂ ਰੂਪ ਵਿੱਚ ਹੋ ਸਕੇ। ਇਸ ਟੂਰ ਦੌਰਾਨ ਵਿਦਿਆਰਥਣਾਂ ਨੂੰ ਸ਼ਿਮਲੇ ਵਿੱਚ ਪ੍ਰਸਿੱਧ ਥਾਵਾਂ’ਤੇ ਜਿਵੇਂ ਕਿ ਮਾਲ ਰੋਡ,ਜਾਕੂ ਮੰਦਿਰ, ਵੁੱਡ ਮਾਰਕਿਟ ਆਦਿ ਲਿਜਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੂੰ ਉਨ੍ਹਾਂ ਥਾਵਾਂ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਇਸ ਟੂਰ ਵਿੱਚ ਵਿਦਿਆਰਥਣਾਂ ਨੂੰ ਸ਼ਿਮਲਾ ਵਿੱਚ ਪ੍ਰਸਿੱਧ ਹਿਮਾਚਲ ਸਟੇਟ ਲਾਈਬ੍ਰੇਰੀ ਵਿੱਚ ਲਿਜਾਇਆ ਗਿਆ ਅਤੇ ਉੱਥੇ ਉਨ੍ਹਾਂ ਨੂੰ ਵੱਖ-ਵੱਖ ਸੱਭਿਆਚਾਰ ਅਤੇ ਇਤਿਹਾਸ ਸੰਬੰਧੀ ਜਾਣਕਾਰੀ ਉਪਲੱਬਧ ਕਰਵਾਈ ਗਈ। ਇਸ ਟੂਰ ਦੌਰਾਨ ਵਿਦਿਆਰਥਣਾਂ ਨੇ ਸ਼ਿਮਲੇ ਵਿੱਚ ਹੋ ਰਹੀ ਬਰਫਬਾਰੀ ਦਾ ਵੀ ਖੂਬ ਆਨੰਦ ਮਾਣਿਆ। ਕਾਲਜ ਦੇ ਪ੍ਰਿੰਸੀਪਲ ਡਾ: ਸਰੋਜ ਰਾਣੀ ਸ਼ਰਮਾ ਨੇ ਇਸ ਟੂਰ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟੂਰ ਦਾ ਆਯੋਜਨ ਕੀਤਾ ਗਿਆ, ਤਾਂ ਜੋ ਵਿਦਿਆਰਥਣਾਂ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਜਾਣਕਾਰੀ ਹਾਸਲ ਕਰ ਸਕਣ। ਕਾਲਜ ਦੇ ਡਾਇਰੈਕਟਰ ਡਾ: ਏ.ਏ ਖਾਨ ਨੇ ਕਿਹਾ ਕਿ ਅਜਿਹੇ ਟੂਰਾਂ ਨਾਲ ਵਿਦਿਆਰਥਣਾਂ ਦੇ ਪੜ੍ਹਾਈ ਦੇ ਦਬਾਅ ਨੂੰ ਮਾਨਸਿਕ ਤੌਰ’ਤੇ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ ਅਤੇ ਵਿਦਿਆਰਥਣਾਂ ਦੀ ਪੜ੍ਹਾਈ ਵਿੱਚ ਰੁਚੀ ਵਧਦੀ ਹੈ।ਕਾਲਜ ਵੱਲੋਂ ਵਿਦਿਆਰਥਣਾਂ ਦੇ ਸੱਭਿਆਚਾਰਕ ਅਤੇ ਵਿੱਦਿਅਕ ਜਾਣਕਾਰੀ ਨੂੰ ਮੁੱਖ ਰੱਖਦੇ ਹੋਏ,ਇਸ ਤਰ੍ਹਾਂ ਦੇ ਟੂਰਾਂ ਦਾ ਆਯੋਜਨ ਕੀਤਾ ਜਾਦਾਂ ਹੈ,ਤਾਂ ਜੋ ਵਿਦਿਆਰਥਣਾਂ ਪਹਾੜੀ ਇਲਾਕੇ ਦੇ ਰਹਿਣ-ਸਹਿਣ ਅਤੇ ਸੱਭਿਆਚਾਰ ਤੋਂ ਜਾਣੂ ਹੋ ਕੇ ਹਰ ਖੇਤਰ ਵਿੱਚ ਮੋਹਰੀ ਬਣ ਸਕਣ। ਕਾਲਜ ਦੇ ਚੇਅਰਮੈਨ ਸ. ਲਾਭ ਸਿੰਘ ਆਹਲੂਵਾਲੀਆ, ਪ੍ਰਧਾਨ ਸ. ਸੁਖਦੇਵ ਸਿੰਘ ਵਾਲੀਆ,ਐਮ.ਡੀ.ਸ. ਗੁਰਮਤਪਾਲ ਸਿੰਘ ਵਾਲੀਆ, ਮੈਡਮ ਭਵਨੀਤ ਕੌਰ ਵਾਲੀਆ ਅਤੇ ਕਾਲਜੀ ਅਤੇ ਸਕੂਲ ਦੇ ਪ੍ਰਿੰਸੀਪਲ   ਪ੍ਰੋ. ਗੁਰਪ੍ਰੀਤ ਕੌਰ ਨੇ ਇਸ ਪ੍ਰਕਾਰ ਦੇ ਟੂਰਾਂ ਦੀ ਪ੍ਰਸੰਸਾ ਕਰਦੇ ਹੋਏ ,ਵਿਦਿਆਰਥਣਾਂ ਨੂੰ ਇਸ ਪ੍ਰਕਾਰ ਦੇ ਟੂਰਾਂ ਤੋਂ ਲਾਭ ਲੈਣ ਲਈ ਪ੍ਰੇਰਿਤ ਕੀਤਾ।ਇਸ ਟੂਰ ਦਾ ਮੁੱਖ ਸੰਚਾਲਨ ਪ੍ਰੋ.ਜਤਿੰਦਰ ਸਿੰਘ ਅਤੇ ਪ੍ਰੋ. ਮੁਹੰਮਦ ਹਲੀਮ ਨੇ ਕੀਤਾ ਅਤੇ ਪ੍ਰੋ.ਨਵਨੀਤ ਕੌਰ,ਪ੍ਰੋ.ਗਗਨਦੀਪ ਕੌਰ,ਪ੍ਰੋ.ਕਨਿਕਾ,ਪ੍ਰੋ.ਗੁਰਦੀਪ ਸਿੰਘ,ਪ੍ਰੋ.ਗਰਜੀਤ ਸਿੰਘ,ਪ੍ਰੋ.ਪ੍ਰਵੀਨ ਕੌਰ, ਪ੍ਰੋ.ਵਿਸਾਖਾ,ਮੈਡਮ ਪੂਜਾ ਸ਼ਰਮਾਂ ,ਬਿਲੂ ਆਦਿ ਇਸ ਟੂਰ ਵਿੱਚ ਨਾਲ ਸਨ।   

No comments: