Friday, April 17, 2015

ਦੋ ਤਖ਼ਤਾਂ ਨੂੰ ਜੋੜਨ ਵਾਲੀ ਰੇਲ ਗੱਡੀ ਦਾ ਸੰਗਤਾਂ ਵੱਧ ਤੋਂ ਵੱਧ ਫਾਇਦਾ ਲੈਣ

Fri, Apr 17, 2015 at 2:28 PM
SGPC ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸੰਗਤਾਂ ਨੂੰ ਅਪੀਲ  
ਅੰਮ੍ਰਿਤਸਰ: 17 ਅਪ੍ਰੈਲ 2015: (ਇੰਦਰ ਮੋਹਣ ਸਿੰਘ ‘ਅਨਜਾਣ’//SGPC//ਪੰਜਾਬ ਸਕਰੀਨ):
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਜੋਰ ਦੇ ਕੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮਿ੍ਰਤਸਰ ਤੀਕ ਚਲਾਈ ਗਈ ਰੇਲ ਗੱਡੀ ਇੰਟਰਸਿਟੀ ਨੰਬਰ 04505 ਨੰਗਲ ਡੈਮ ਜੋ ਕਿ ਸਵੇਰੇ 8 ਵਜੇ ਚੱਲ ਕੇ ਅੰਮਿ੍ਰਤਸਰ ਦੁਪਹਿਰ 1-00 ਵਜੇ ਅਤੇ 04506 ਅੰਮਿ੍ਰਤਸਰ ਤੋਂ ਦੁਪਹਿਰ 2-00 ਵਜੇ ਚੱਲ ਕੇ ਰਾਤ 7-00 ਵਜੇ ਨੰਗਲ ਡੈਮ ਪਹੁੰਚਦੀ ਹੈ, ਇਨ੍ਹਾਂ ਰੇਲ ਗੱਡੀਆਂ ‘ਚ ਵੱਧ ਤੋਂ ਵੱਧ ਯਾਤਰੂ ਸਫਰ ਕਰਕੇ ਇਸ ਦਾ ਭਰਪੂਰ ਫਾਇਦਾ ਉਠਾਉਣ ਤੇ ਤਖ਼ਤ ਸਾਹਿਬਾਨਾਂ ਦੇ ਦਰਸ਼ਨ ਕਰਨ।
ਇਥੋਂ ਜਾਰੀ ਪ੍ਰੈਸ ਬਿਆਨ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਭਰਪੂਰ ਯਤਨਾਂ ਸਦਕਾ ਰੇਲਵੇ ਵਿਭਾਗ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮਿ੍ਰਤਸਰ ਤੀਕ ਇੰਟਰਸਿਟੀ ਰੇਲ ਗੱਡੀ ਚਲਾਈ ਹੈ ਜੋ ਰੋਜ਼ਾਨਾ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮਿ੍ਰਤਸਰ ਅਤੇ ਅੰਮਿ੍ਰਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਚੱਲਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸ੍ਰੀ ਅੰਮਿ੍ਰਤਸਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰੋਜ਼ਾਨਾ ਹੀ ਹਜ਼ਾਰਾਂ ਸੰਗਤਾਂ ਦਰਸ਼ਨਾਂ ਲਈ ਪੁੱਜਦੀਆਂ ਹਨ, ਹੁਣ ਇਸ ਰੇਲ ਗੱਡੀ ਦੇ ਚੱਲਣ ਨਾਲ ਸਫਰ ਸਸਤਾ ਤੇ ਸੋਖਾਲਾ ਹੋ ਗਿਆ ਹੈ ਇਸ ਲਈ ਸੰਗਤਾਂ ਨੂੰ ਇਸ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ। ਜਥੇਦਾਰ ਅਵਤਾਰ ਸਿੰਘ ਨੇ ਇਸ ਰੇਲ ਗੱਡੀ ਨੂੰ ਚਲਾਉਣ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।

No comments: