Tuesday, April 14, 2015

ਗੁਰਦਵਾਰਾ ਗਊਘਾਟ 'ਚ ਵੀ ਵਿਸਾਖੀ ਦੇ ਸ਼ੁਭ ਮੌਕੇ ਦੀਵਾਨ ਸਜੇ

ਸੰਗਤਾਂ ਨੇ ਲੱਖਾਂ ਦੀ ਗਿਣਤੀ 'ਚ ਸਰੋਵਰ ਵਿੱਚ ਇਸ਼ਨਾਨ ਕੀਤਾ
ਲੁਧਿਆਣਾ 14 ਅਪ੍ਰੈਲ 2015: (ਤਲਵਿੰਦਰ ਸਿੰਘ//ਪੰਜਾਬ ਸਕਰੀਨ):
ਅੱਜ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਲੁਧਿਆਣੇ ਦੇ ਕੋਨੇ ਕੋਨੇ ਵਿੱਚੋਂ ਗੁਰਦਵਾਰਾ ਗਊ ਘਾਟ ਲੱਖਾਂ ਦੀ ਗਿਣਤੀ ਚ ਪੁੱਜ ਕੇ ਪਵਿੱਤੲ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਸਜਾਏ ਗਏ ਦੀਵਾਨ ਚ ਹਾਜਰੀ ਭਰੀ !ਇਸ ਸਮੇ ਸਜਾਏ ਗਏ ਦੀਵਾਨ ਵਿੱਚ ਪੰਥ ਪ੍ਰਸਿਧ ਕਵੀ ਪ੍ਰਿਸੀਪਲ ਚੰਨਣ ਸਿੰਘ ਚਮਨ ,ਰਛਪਾਲ ਸਿੰਘ ਰੇਡੀੳ  ਆਰਟਿਸਟ ,ਜੋਗਿੰਦਰ ਸਿੰਘ ਕੰਗ ,ਨਿਰਮਲ ਸਿੰਘ ਧਾਲੀਵਾਲ ,ਚੈਨ ਸਿੰਘ ਚਕਰਵਰਤੀ , ਕਥਾ ਵਾਚਕ ਗਿਆਨੀ ਮਨਦੀਪ ਸਿੰਘ ਮੁਰੀਦ ,ਕਥਾ ਵਾਚਕ ਗਿਆਨੀ ਕਿੰਗੀ ਸਿੰਘ ਢਾਡੀ ਕੰਵਲ ਸਿੰਘ ਬੱਦੋਵਾਲ ,ਭਾਈ ਜਸਵੰਤ ਸਿੰਘ ਅਮ੍ਰਿਤਸਰ ,ਭਾਈ ਸਤਨਾਮ ਸਿੰਘ ਸਾਗਰ ,ਭਾਈ ਰੇਸ਼ਮ ਸਿੰਘ ਨਾਨਕਸਰ , ਗਿਆਨੀ ਸੋਹਣ ਸਿੰਘ ਹੈੱਡ ਗ੍ਰਥੀ ,ਗਿਆਨੀ ਸੁਰਜੀਤ ਸਿੰਘ ਹੈੱਡ ਗ੍ਰੰਥੀ ,ਇਸ ਮੌਕੇ ਲੋਕਲ ਗੁਮੀਤ ਪ੍ਰਧਾਨ ,ਮੋਹਨ ਸਿੰਘ ਸਕੱਤਰ ,ਪ੍ਰਿਤਪਾਲ ਸਿੰਘ ਪਾਲੀ ਅਤੇ ਮਨਜੀਤ ਸਿੰਘ ਟੋਨਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰ ਸਰਬਜੀਤ ਸਿੰਘ ਲਾਡੀ ,ਹਰਜਿੰਦਰ ਸਿੰਘ ਮੈਂਬਰ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਏ ਜੱਥਿਆਂ ਨੂੰ ਸਿਰੋਪਾੳ ਬਖਸ਼ਿਸ ਕੀਤੇ ! ਸਮਾਗਮ ਵਿੱਚ ਉਚੇਚੇ ਤੌਰ ਤੇ ਸ੍ਰ ਰਣਜੀਤ ਸਿੰਘ ਢਿਲੋਂ ਵਿਧਾਇਕ ,ਜਥੇਦਾਰ ਹਰਭਜਨ ਸਿੰਘ ਡੰਗ ਪ੍ਰਧਾਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ,ਬਾਬਾ ਅਜੀਤ ਸਿੰਘ ,ਗੁਰਿੰਦਰਪਾਲ ਸਿੰਘ ਪੱਪੂ ,ਜਥੇਦਾਰ ਹਰਪਾਲ ਸਿੰਘ ਕੋਹਲੀ ,ਜਤਿੰਦਰ ਪਾਲ ਸਿੰਘ ਸਲੂਜਾ ,ਦਰਸ਼ਨ ਸਿੰਘ ਭੋਗਲ ,ਬਲਜੀਤ ਸਿੰਘ ਬਿੰਦਰਾ ,ਸੁਰਜੀਤ ਸਿੰਘ ਪੰਮਾ ,ਜਸਵਿੰਦਰ ਸਿੰਘ ,ਗੁਰਪ੍ਰੀਤ ਸਿੰਘ ਧਰਮਪੁਰਾ ,ਤਲਵਿੰਦਰ ਸਿੰਘ ਪਾਲੀ ਨੇ ਹਾਜਰੀ ਭਰੀ ! ਗੁਰੂ ਕੇ ਲੰਗਰ ਅਤੇ ਵੱਖ ਵੱਖ ਪਕਵਾਨਾ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ !

No comments: