Friday, April 10, 2015

ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੀਆਂ ਵਿਦਿਆਰਥਣਾਂ ਨੇ ਜਿੱਤੇ ਤਮਗੇ


Fri, Apr 10, 2015 at 12:54 PM
ਪਾਵਰਲਿਫਟਿੰਗ ਚੈਂਪਿਅਨਸ਼ਿਪ ਵਿੱਚ ਦੋਰਾਹਾ ਦੀਆਂ ਕੁੜੀਆਂ  ਦਾ ਕਮਾਲ
ਦੋਰਾਹਾ: 10 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ):
Courtesy Photo
ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀਆਂ ਵਿਦਿਆਰਥਣਾਂ ਨੇ ਨੈਸ਼ਨਲ ਡੈੱਡਲਿਫਟ ਪਾਵਰਲਿਫਟਿੰਗ ਚੈਂਪਿਅਨਸ਼ਿਪ ਮੁਕਾਬਲੇ ਵਿਚੋਂ ਤਮਗੇ ਜਿੱਤੇ। ਇਹ ਮੁਕਾਬਲਾ 27-03-2015 ਤੋਂ 31-03-2015 ਤੱਕ ਕਪੂਰਥਲਾ ਵਿਖੇ ਹੋਇਆ।
ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਨਿਰਲੇਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਡੈੱਡਲਿਫਟ ਪਾਵਰਲਿਫਟਿੰਗ ਚੈਂਪਿਅਨਸ਼ਿਪ ਮੁਕਾਬਲੇ ਜੋ ਕਿ 27-03-2015 ਤੋਂ 31-03-2015 ਤੱਕ ਕਪੂਰਥਲਾ ਵਿਖੇ ਹੋਏ ਹਨ, ਵਿਚ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੀਆਂ ਪੰਜ ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਐਮ.ਏ. (ਪੰਜਾਬੀ) ਦੀ ਵਿਦਿਆਰਥਣ ਗੁਰਦੀਪ ਕੌਰ ਨੇ 57 ਕਿਲੋ ਵਰਗ ‘ਚੋਂ ਚਾਂਦੀ ਦਾ ਤਮਗਾ,  ਬੀ.ਕਾਮ. ਦੀ ਵਿਦਿਆਰਥਣ ਗਗਨਪ੍ਰੀਤ ਕੌਰ ਨੇ 47 ਕਿਲੋ ਵਰਗ ‘ਚੋਂ ਤਾਂਬੇ ਦਾ ਤਮਗਾ, ਬੀ.ਏ. ਦੀ ਵਿਦਿਆਰਥਣ ਸਰਬਪ੍ਰੀਤ ਕੌਰ ਨੇ 63 ਕਿਲੋ ਵਰਗ ‘ਚੋਂ ਕਾਂਸੀ ਦਾ ਤਮਗਾ, ਬੀ.ਐਸ.ਸੀ. ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 43 ਕਿਲੋ ਵਰਗ ਵਿਚੋਂ ਕਾਂਸੀ ਦਾ ਤਮਗਾ ਅਤੇ ਬੀ.ਕਾਮ. ਦੀ ਵਿਦਿਆਰਥਣ ਨੇ 57 ਕਿਲੋ ਵਰਗ ‘ਚੋਂ  ਕਾਂਸੀ ਦਾ ਤਮਗਾ ਹਾਸਲ ਕੀਤਾ। 
ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ  ਇਨ੍ਹਾਂ ਵਿਦਿਆਰਥਣਾਂ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਸਦਕਾ ਵਿਭਾਗ ਦੇ ਮੁਖੀ ਡਾ. ਨਿਰਲੇਪ ਕੌਰ, ਪੋ੍ਰ. ਕਰਮਜੀਤ ਸਿੰਘ, ਸ਼੍ਰੀ ਰਮੇਸ਼ ਚੰਦ ਅਤੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। 

No comments: