Friday, April 10, 2015

ਨਵੰਬਰ-1984 ਦੇ ਇਨਸਾਫ਼ ਲਈ ਦਿੱਲੀ ਵਿੱਚ "ਆਪ" ਵੱਲੋਂ ਸਾਈਕਲ ਰੈਲੀ 11 ਨੂੰ

ਵਿਸਾਖੀ ਮੌਕੇ ਪੰਜਾਬ ਦਾ ਸਫਲ ਤਜਰਬਾ ਹੁਣ ਦਿੱਲੀ ਵਿੱਚ 
ਲੁਧਿਆਣਾ: 10 ਅਪ੍ਰੈਲ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵੱਡੀਆਂ ਵੱਡੀਆਂ ਗੱਡੀਆਂ ਨੂੰ ਸਟੇਟਸ ਸਿੰਬਲ ਸਮਝਣ ਵਾਲੇ ਵੱਡੇ ਵੱਡੇ ਅਮੀਰਾਂ ਦੇ ਇਸ ਯੁਗ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਿੱਖ ਸੰਘਰਸ਼ਾਂ ਦੌਰਾਨ ਖਾਮੋਸ਼ ਰਹਿ ਕੇ ਇਤਿਹਾਸਿਕ ਯੋਗਦਾਨ ਪਾਉਣ ਵਾਲੇ ਐਚ ਐਸ ਫੂਲਕਾ ਨੇ ਇੱਕ ਵਾਰ ਫੇਰ ਇਨਸਾਫ਼ ਦੇ ਸੰਘਰਸ਼ ਲਈ ਪ੍ਰਤੀਕ ਬਣਾਇਆ ਹੈ ਸਾਈਕਲ ਨੂੰ। ਲੁਧਿਆਣਾ ਵਿੱਚ ਸਾਈਕਲ ਰੈਲੀਆਂ ਦੇ ਸਫਲ ਤਜਰਬੇ ਮਗਰੋਂ ਹੁਣ ਸਾਈਕਲਾਂ ਦਾ ਤੁਫਾਨ ਕਲ੍ਹ ਸ਼ਨੀਵਾਰ 11 ਅਪ੍ਰੈਲ ਨੂੰ ਦਿੱਲੀ ਵਿੱਚ ਚੱਲੇਗਾ। ਦੇਸ਼ ਦੇ ਕਾਨੂੰਨ ਅਤੇ ਲੋਕਤੰਤਰ ਸਾਹਮਣੇ ਸੁਆਲੀਆ ਨਿਸ਼ਾਨ ਬਣ ਕੇ ਖੜ੍ਹੀ ਦਿੱਲੀ ਵਿੱਚ 1984 ਵਾਲੀ ਸਿੱਖ ਕਤਲਾਮ ਦੇ ਸ਼ਿਕਾਰ ਹੋਏ ਲੋਕਾਂ ਵਾਸਤੇ ਇਨਸਾਫ਼ ਮੰਗਣ ਅਤੇ ਦੁਨੀਆ ਦਾ ਧਿਆਨ ਇਸ ਗੰਭੀਰ ਮਸਲੇ ਵੱਲ ਖਿਚਣ ਲਈ ਹੋਵੇਗੀ ਸਾਈਕਲ ਰੈਲੀ। ਚੇਤੇ ਰਹੇ ਕਿ ਸ਼੍ਰੀ ਫੂਲਕਾ ਲੁਧਿਆਣਾ ਤੋਂ ਚੰਡੀਗੜ੍ਹ ਤਕ 100 ਕਿਲੋਮੀਟਰ  ਸਫਲ ਸਾਈਕਲ ਰੈਲੀਆਂ ਨਾਲ ਵੀਵੀ ਆਈ ਪੀ ਕਲਚਰ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਚੁੱਕੇ ਹਨ।  
ਪਿਛਲੇ 31 ਸਾਲਾਂ ਤੋਂ ਇਨਸਾਫ਼ ਉਡੀਕ ਰਹੇ ਲੋਕਾਂ ਲਈ ਕੀਤੀ ਜਾਣ ਵਾਲੀ ਇਹ ਵਿਸ਼ਾਲ ਸਾਈਕਲ ਰੈਲੀ ਮੈਟਰੋ  ਤਿਲਕ ਨਗਰ ਤੋਂ ਸਵੇਰੇ 8:00 ਵਜੇ ਸ਼ੁਰੂ ਹੋਵੇਗੀ। ਇਸਤੋਂ ਬਾਅਦ ਸਾਢ਼ੇ 8 ਵਜੇ ਰਾਜਾ ਗਾਰਡਨ ਅਤੇ 9 ਵਜੇ ਮਾਇਆਪੂਰੀ ਚੋਂਕ ਪੁੱਜੇਗੀ। ਮੋਤੀਬਾਗ  ਗੁਰਦੁਆਰਾ ਸਾਹਿਬ ਨੇੜੇ 10 ਵਜੇ ਧੌਲਾਕੂਆਂ, 11 ਵਜੇ ਡਿਫੈਂਸ ਕਲੋਨੀ ਅਤੇ ਦੁਪਹਿਰ 12 ਵਜੇ  ਮੈਦਾਨ  ਪੁੱਜੇਗੀ। ਬਾਅਦ ਦੁਪਹਿਰ ਸਾਢ਼ੇ 12 ਵਜੇ ਮੰਡੀ ਹਾਊਸ, ਬਾਰਾਖੰਭਾ ਅਤੇ ਟਾਲਸਟਾਇ ਮਾਰਗ ਤੋਂ ਹੁੰਦੀ ਹੋਈ 12:45 ਵਜੇ  ਜੰਤਰ ਮੰਤਰ ਵਿਖੇ ਪੁੱਜੇਗੀ।

No comments: