Tuesday, March 31, 2015

SGPC ਨੇ ਕਰਵਾਇਆ ਕਬੱਡੀ ਟੂਰਨਾਮੈਂਟ


Tue, Mar 31, 2015 at 4:08 PM
ਆਯੋਜਨ  ਮਰਹੂਮ ਕਬੱਡੀ ਖਿਡਾਰੀ ਬਿਕਰਮਜੀਤ ਸਿੰਘ ਜੰਗੀ ਦੀ ਸਲਾਨਾ ਯਾਦ ‘ਚ 
ਟੀਮ ਨੇ ਜੇਤੂ ਟਰਾਫ਼ੀ ਜੰਗੀ ਬੇਰੀ ਦੇ ਪਿਤਾ ਨੂੰ ਸੌਂਪੀ 
ਅੰਮ੍ਰਿਤਸਰ : 31 ਮਾਰਚ 2015: (ਕੁਲਵਿੰਦਰ ਸਿੰਘ ‘ਰਮਦਾਸ//SGPC//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ ਟੀਮ ਦੇ ਖਿਡਾਰੀ ਮਰਹੂਮ ਬਿਕਰਮਜੀਤ ਸਿੰਘ ਜੰਗੀ ਬੇਰੀ ਜੋ ਪਿਛਲੇ ਸਮੇਂ ‘ਚ ਇੰਗਲੈਂਡ ਦੀ ਧਰਤੀ ਤੇ ਸ਼ੋ੍ਰਮਣੀ ਕਮੇਟੀ ਦੀ ਟੀਮ ਨਾਲ ਖੇਡਣ ਗਿਆ ਸੀ। ਜਿੰਮ ‘ਚ ਕਸਰਤ ਕਰਦੇ ਸਮੇਂ ਅਚਾਨਕ ਦਿਲ ਦੀ ਧੜਕਣ ਬੰਦ ਹੋ ਜਾਣ ਕਰਕੇ ਅਕਾਲ ਚਲਾਣਾ ਕਰ ਗਿਆ, ਉਸਦੀ ਸਲਾਨਾ ਯਾਦ ‘ਚ ਉਨ੍ਹਾਂ ਦੇ ਜੱਦੀ ਪਿੰਡ ਬੇਰੀ ਨਜਦੀਕ ਹਰਚੋਵਾਲ (ਗੁਰਦਾਸਪੁਰ) ਵਿਖੇ ਸ਼੍ਰੌਮਣੀ ਕਮੇਟੀ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਟੋਨੀ ਅਲੰਕਾਰ ਅਕੈਡਮੀ ਕੁੱਬੇ, ਮਾਧੋਪੁਰ ਕਬੱਡੀ ਅਕੈਡਮੀ ਸਰਹੱਦ, ਯੂ ਕੇ ਅਕੈਡਮੀ ਬਠਿੰਡਾ ਸ਼ਹੀਦ ਜਸਵੰਤ ਸਿੰਘ ਖਾਲੜਾ ਅਕੈਡਮੀ ਤੇ ਸ਼ੋ੍ਰਮਣੀ ਕਮੇਟੀ ਦੀ ਕਬੱਡੀ ਟੀਮ ਸਮੇਤ ਕੁੱਲ 8 ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚੋਂ ਸ਼ੋ੍ਰਮਣੀ ਕਮੇਟੀ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀਆਂ ਕਬੱਡੀ ਟੀਮਾਂ ਦਰਮਿਆਨ ਫਾਈਨਲ ਮੈਚ ਹੋਇਆ। ਕੋਚ ਮੇਜਰ ਸਿੰਘ ਦੀ ਅਗਵਾਈ ‘ਚ ਸ਼ੋ੍ਰਮਣੀ ਕਮੇਟੀ ਦੀ ਕਬੱਡੀ ਟੀਮ ਨੇ ਵਿਰੋਧੀ ਟੀਮ ਨੂੰ ਹਰਾ ਕੇ 61 ਹਜ਼ਾਰ ਰੁਪਏ ਦਾ ਖਿਤਾਬੀ ਮੈਚ ਜਿੱਤ ਲਿਆ।
 ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ੍ਰ: ਦਲਮੇਘ ਸਿੰਘ ਖਟੜਾ ਵੱਲੋਂ ਸ੍ਰ: ਗੁਲਜ਼ਾਰ ਸਿੰਘ ਚੀਫ਼ ਗੁਰਦੁਆਰਾ ਇੰਸਪੈਕਟਰ ਤੇ ਸ੍ਰ: ਸਤਨਾਮ ਸਿੰਘ ਐਡੀ: ਚੀਫ਼ ਗੁਰਦੁਆਰਾ ਇੰਸਪੈਕਟਰ ਨੇ ਸ਼ੋ੍ਰਮਣੀ ਕਮੇਟੀ ਦੀ ਜੇਤੂ ਟੀਮ ਨੂੰ 61 ਹਜ਼ਾਰ, ਦੂਜੇ ਨੰਬਰ ਤੇ ਰਹਿਣ ਵਾਲੀ ਸ਼ਹੀਦ ਜਸਵੰਤ ਸਿੰਘ ਖਾਲੜਾ ਕਬੱਡੀ ਟੀਮ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਸ਼ੋ੍ਰਮਣੀ ਕਮੇਟੀ ਦੀ ਕਬੱਡੀ ਟੀਮ ਨੇ ਜੇਤੂ ਟਰਾਫ਼ੀ ਹੋਣਹਾਰ ਖਿਡਾਰੀ ਬਿਕਰਮਜੀਤ ਸਿੰਘ ਜੰਗੀ ਬੇਰੀ ਨੂੰ ਸਮਰਪਿਤ ਕਰਦਿਆਂ ਉਸ ਦੇ ਪਿਤਾ ਸ੍ਰ: ਮਨਜੀਤ ਸਿੰਘ ਦੇ ਹਵਾਲੇ ਕੀਤੀ

No comments: