Thursday, March 19, 2015

PAU ਵਿੱਚ "ਸਲਾਮ-ਏ-ਜਜ਼ਬਾ" ਰਿਹਾ ਸ਼ਾਨਦਾਰ ਆਯੋਜਨ

ਅਠ ਥੈਲਾਸੀਮਿਕ ਬੱਚਿਆਂ ਨੂੰ ਅਡਾਪਟ ਕਰਨ ਦੇ ਨਾਲ ਦਿੱਤੇ ਸ਼ਾਨਦਾਰ ਸੁਨੇਹੇ
ਲੁਧਿਆਣਾ: 19 ਮਾਰਚ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕਲ੍ਹ ਸ਼ਾਮ ਪੀਏਯੂ ਦੇ ਪਾਲ ਆਡੀਟੋਰੀਅਮ ਵਿੱਚ ਇੱਕ ਹੋਰ ਸ਼ਾਨਦਾਰ ਪ੍ਰੋਗਰਾਮ  ਦੇਖਣ ਦਾ ਮੌਕਾ ਮਿਲਿਆ।  ਨਾ ਕੋਈ ਸ਼ੋਸ਼ੇਬਾਜ਼ੀ ਅਤੇ ਨਾ ਹੀ ਕੋਈ ਹੋਰ ਫਾਲਤੂ ਦਾ ਤਾਮਝਾਮ।  ਪ੍ਰੋਗਰਾਮ ਬੜੇ ਹੀ ਅਪਣਤ ਵਾਲੇ ਮਾਹੌਲ ਵਿੱਚ ਚੱਲ ਰਿਹਾ ਸੀ ਜਿਵੇਂ ਇੱਕੋ ਪਰਿਵਾਰ ਦੇ ਲੋਕ ਕਿਸੇ ਵੱਡੇ ਹਾਲ ਵਿੱਚ ਬੈਠੇ ਅੰਤਾਕਸ਼ਰੀ ਵਰਗਾ ਕੋਈ ਮੁਕਾਬਲਾ ਖੇਡ ਰਹੇ ਹੋਣ। ਅਠ ਥੈਲਾਸੀਮਿਕ ਬੱਚਿਆਂ ਨੂੰ ਅਡਾਪਟ ਕਰਨ ਵਾਲੀ "ਸੋਸ਼ਲ ਵਰਕਰਜ਼ ਐਸੋਸੀਏਸ਼ਨ" ਵੱਲੋਂ ਆਯੋਜਿਤ ਇਸ "ਸਲਾਮ-ਏ-ਜਜ਼ਬਾ" ਨਾਮ ਦੇ ਸਮਾਗਮ ਵਿੱਚ ਨਸ਼ਿਆਂ ਦੇ ਖਿਲਾਫ਼ ਜ਼ੋਰਦਾਰ ਸੰਦੇਸ਼ ਦਿੱਤਾ ਗਿਆ। "ਨਸ਼ਿਆਂ ਨੂੰ ਨਥ  ਪਾ ਲੋ ਹਾਕਮੋਂ--ਨਹੀਂ ਤਾਂ ਲਭਣੇ ਨੀ ਸੂਰਮੇ ਪੰਜਾਬ ਚੋਂ" ਇੱਕ ਸੰਗੀਤ ਨਾਟਕ ਸੀ। ਦਿਲ ਨੂੰ ਧੂਹ ਪਾਉਂਦਾ ਸੀ। ਪੇਸ਼ਕਾਰੀ ਦੀਆਂ ਕੁਝ ਕਮੀਆਂ ਦੇ ਬਾਵਜੂਦ ਬੜਾ ਪ੍ਰਭਾਵਸ਼ਾਲੀ ਸੀ।

"ਬਾਵਾ  ਮਿੱਟੀ ਦਾ ਬਣਾਉਣੀ ਆਂ" ਇੱਕ ਯਾਦਗਾਰੀ ਗੀਤ ਸੀ ਜਿਸ ਨੂੰ ਸਵਿਤਾ ਭੱਲਾ ਨੇ ਬੜੇ ਹੀ ਸ਼ਾਨਦਾਰ ਅੰਦਾਜ਼ ਨਾਲ ਪੇਸ਼ ਕੀਤਾ।
ਇਸੇ ਤਰਾਂ ਇੱਕ ਹੋਰ ਕਲਾਕਾਰਾ ਨੇ ਸ਼ਾਨਦਾਰ ਡਾਂਸ ਗੀਤ ਪੇਸ਼ ਕੀਤਾ--ਬਣ ਮੋਰਨੀ ਬਾਗਾਂ ਦੇ ਵਿੱਚ ਨਚਾਂ ਤੂੰ ਪੈਲਾਂ ਪਾਉਂਦਾ ਆ ਜਾ ਮਿੱਤਰਾ...."  
ਰਵਿੰਦਰ ਬਰਾੜ ਨੇ ਬਿਨਾ ਕਿਸੇ ਸਾਜ਼ ਦੇ ਆਪਣੇ ਗੀਤਾ ਨਾਲ ਚੰਗਾ ਰੰਗ ਬੰਨਿਆ। "ਸਿਰ 'ਤੇ ਚੜ੍ਹ ਗਿਆ ਕਰਜ਼ਾ  ਜੱਟ ਨੂੰ ਵਢ ਵਢ  ਖਾਂਦਾ। ਇੱਕ ਬਹੁਤ ਹੀ ਅਰਥਪੂਰਨ ਗੀਤ ਸੀ ਜੋ ਅੱਜ ਦੀ ਕਿਸਾਨੀ ਦੇ ਭਿਆਨਕ ਹਾਲਾਤ ਨੂੰ ਦਰਸਾ ਰਿਹਾ ਸੀ।

ਅੱਜ ਦੀਆਂ ਮੋਹੱਬਤਾਂ ਅਤੇ ਸੰਬੰਧਾਂ ਤੇ ਚੋਟ ਦਿਲ ਹਲੂਣਵੀ ਚੋਟ ਕਰਦਿਆਂ ਰਵਿੰਦਰ ਬਰਾੜ ਨੇ ਆਪਣੇ ਦੂਜੇ ਗੀਤ ਵਿੱਚ ਅੱਜ ਦੀ ਪੀੜ੍ਹੀ ਨੂੰ ਬਹੁਤ ਹੀ ਸਾਰਥਕ ਸੁਨੇਹਾ ਦਿੱਤਾ। "ਕਿਤੇ  ਤੂੰ ਵੀ ਕੱਲਾ ਸੋਚੀਂ ਵੇ--ਮੈਂ ਕੀ ਕੀ ਜਰਿਆ ਤੇਰੇ ਲਈ.." ਵਾਲੇ ਗੀਤ ਵਿੱਚ ਵਿੱਚ ਉਹ ਆਖਦਾ ਹੈ--ਪਹਿਲਾਂ ਪੀਤੀ ਤੇ ਫਿਰ ਤੋੜ ਦਿੱਤੀ-ਤੇਰੇ ਪਿਆਰ ਗਲਾਸੀ ਵਾਲੇ ਨੇ..... "ਤੂੰ ਜਿੱਤਣ ਦੀ ਗੱਲ ਕਰਦਾ ਏਂ-- ਮੈਂ ਕੀ ਨੀ ਹਰਿਆ ਤੇਰੇ ਲਈ..." ਕੁਲ ਮਿਲਾ ਕੇ ਬੜੀ ਹੀ ਸਾਰਥਕ ਸੀ।

ਅਸੀਂ ਇਸ ਬਾਰੇ ਗੁਰਸ਼ਮਿੰਦਰ ਸਿੰਘ ਨਾਲ ਵੀ ਗੱਲ ਕੀਤੀ। ਉਹਨਾਂ ਇਸ ਸੰਸਥਾ ਅਤੇ ਇਸਦੇ ਇਸ ਪ੍ਰੋਗਰਾਮ  ਬਾਰੇ ਬੜੇ ਹੀ ਸੰਖੇਪ ਸ਼ਬਦਾਂ ਵਿੱਚ ਦੱਸਿਆ।

ਏਸੇ  ਤਰ੍ਹਾਂ ਸਵਿਤਾ ਭੱਲਾ ਨੇ ਵੀ ਇਸ ਸਾਰੇ ਆਯੋਜਨ ਬਾਰੇ ਥੋਹੜੇ ਜਹੇ ਸ਼ਬਦਾਂ ਵਿੱਚ ਦੱਸਿਆ।

No comments: