Tuesday, March 31, 2015

ਸ੍ਰੀ ਧਰਮਪਾਲ ਸਿੰਘਲ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ

Tue, Mar 31, 2015 at 3:37 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸੋਗ ਸਭਾ
ਲੁਧਿਆਣਾ : 30 ਮਾਰਚ (*ਡਾ. ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰ ਅਤੇ ਸਮੂਹ ਮੈਂਬਰ ਆਪਣੇ ਜੀਵਨ ਮੈਂਬਰ ਸ੍ਰੀ ਧਰਮਪਾਲ ਸਿੰਘਲ ਦੇ ਅਚਾਨਕ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਧਰਮਪਾਲ ਸਿੰਘਲ ਦਾ ਸਦੀਵੀ ਵਿਛੋੜਾ ਸਮੁੱਚੇ ਪੰਜਾਾਬੀ ਸਾਹਿਤ ਜਗਤ ਲਈ ਇਕ ਦੁਖਾਂਤ ਘਟਨਾ ਹੈ। ਉਹ ਇਕ ਉੱਘੇ ਸਾਹਿਤ ਆਲੋਚਕ, ਵਧੀਆ ਇਨਸਾਨ ਅਤੇ ਨਾਮਵਰ ਅਧਿਆਪਕ ਸਨ। ਪੰਜਾਬੀ ਦੀਆਂ ਦਰਜਨਾਂ ਪੁਸਤਕਾਂ ਦੇ ਸੰਪਾਦਕ ਅਤੇ ਟਿਪਣੀਕਾਰ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸਥਾਪਿਤ ਗੁਰੂ ਰਵੀਦਾਸ ਚੇਅਰ ਦੇ ਮੋਢੀ ਪ੍ਰੋਫ਼ੈਸਰ ਤੇ ਮੁਖੀ ਵਜੋਂ ਉਨ੍ਹਾਂ ਦੀ ਅਦੁੱਤੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦਸਿਆ ਸਿੰਘਲ ਜੀ ਨੇ ਅਕਾਡਮੀ ਦੀ ਰੈਫ਼ਰੈਂਸ ਅਤੇ ਖੋਜ ਲਾਇਬ੍ਰੇਰੀ ਨੂੰ ਆਪਣਾ ਸਮੁੱਚਾ ਥੀਸਿਸ ਸੰਗ੍ਰਹਿ ਭੇਂਟ ਕਰਕੇ ਨਿਵਾਜਿਆ ਸੀ। ਪੰਜਾਬੀ ਸਾਹਿਤ ਅਕਾਡਮੀ ਵੱਲੋਂ ਉਨ੍ਹਾਂ ਨੂੰ ਧਾਲੀਵਾਲ ਪੁਰਸਕਾਰ ਨਾਲ ਸਨਮਾਨਿਆ ਗਿਆ ਅਤੇ ਪੰਦਰਾਂ ਹੋਰ ਸਾਹਿਤ ਸੰਸਥਾਵਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ।
ਸ਼ੋਕ ਪ੍ਰਗਟ ਕਰਨ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਨਰਿੰਜਨ ਤਸਨੀਮ, ਮਿੱਤਰਸੈਨ ਮੀਤ, ਪਿ੍ਰੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਸੁਰਿੰਦਰ ਰਾਮਪੁਰੀ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਸਹਿਜਪ੍ਰੀਤ ਸਿੰਘ ਮਾਂਗਟ, ਪ੍ਰੀਤਮ ਸਿੰਘ ਭਰੋਵਾਲ, ਸਤੀਸ਼ ਗੁਲਾਟੀ ਆਦਿ ਹਾਜ਼ਰ ਸਨ।
*ਡਾ. ਗੁਲਜ਼ਾਰ ਸਿੰਘ ਪੰਧੇਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰੈੱਸ ਸਕੱਤਰ ਹਨ।
 

No comments: