Sunday, March 22, 2015

ਅੰਮ੍ਰਿਤਸਰ ਦੀ ਮਨਪ੍ਰੀਤ ਸੱਗੂ ਬਣੀ ਮਿਸ ਵਰਲਡ ਪੰਜਾਬਣ 2015


Sun, Mar 22, 2015 at 8:42 PM
ਨਿਊਜ਼ੀਲੈਂਡ ਦੀ ਗਗਨਦੀਪ ਰੰਧਾਵਾ “ਮਿਸ ਐਨ ਆਰ ਆਈ ਪੰਜਾਬਣ“ 
ਬਠਿੰਡਾ ਦੀ ਹਰਭਵਰੀਤ ਡਾਂਡੀਵਾਲ “ਮਿਸ ਇੰਡੀਆਂ ਪੰਜਾਬਣ“ ਚੁਣੀਆਂ ਗਈਆਂ
ਜਲੰਧਰ: 22 ਮਾਰਚ 2015:(ਪੰਜਾਬ ਸਕਰੀਨ ਬਿਊਰੋ):
ਅਮ੍ਰਿਤਸਰ ਦੀ 19 ਸਾਲਾ ਪੰਜ ਫੁਟ ਅੱਠ ਇੰਚ ਲੰਬੀ ਖੂਬਸੂਰਤ  ਮੁਟਿਆਰ ਮਨਪ੍ਰੀਤ ਸੱਗੂ ਨੇ ਹਜ਼ਾਰਾਂ ਦਰਸ਼ਕਾਂ, ਜਿਊਰੀ ਮੈਂਬਰਾਂ ਦੇ ਨਾਲ ਨਾਲ ਦੁਨੀਆਂ ਭਰ ਵਿਚ ਡੀ ਡੀ ਪੰਜਾਬੀ ਸਮੇਤ ਬਹੁਤ ਸਾਰੇ ਟੀ ਵੀ ਚੈਨਲਾਂ ਤੇ ਅਨਲਾਈਨ ਲਾਈਵ ਸ਼ੋਅ ਵੇਖ ਰਹੇ ਕਰੋੜਾ ਪੰਜਾਬੀਆਂ ਨੂੰ ਅਪਣੀ ਦਿਲਕਸ਼ ਤੇ ਮਨਮੋਹਕ ਅਦਾਕਾਰੀ ਨਾਲ ਮੋਹਿਤ ਕਰਕੇ ਬਾਰਵੇਂ ਅੰਤਰ ਰਾਸ਼ਟਰੀ ਵਿੱਲਖਣ ਸੁੰਦਰਤਾ ਮੁਕਾਬਲੇ “ਮਿਸ ਵਰਲਡ ਪੰਜਾਬਣ 2015 ਦਾ ਸਰਵ-ਉੱਚ ਖਿਤਾਬ ਅਪਣੇ ਨਾਮ ਕਰ ਲਿਆ। ਵਿਸ਼ਵ ਦੇ ਕੋਨੇ ਕੋਨੇ ਤੋਂ ਵੱਖ ਵੱਖ ਪੜਾਵਾਂ  ਵਿਚ ਪੰਜਾਬਣ ਮੁਕਾਬਲੇ ਜਿਤ ਕੇ ਫਾਈਨਲ ਵਿਚ ਪੁਜੀਆਂ ਸੋਲਾਂ ਕਲਾਂ ਸੰਪੂਰਨ 16 ਪੰਜਾਬਣਾਂ ਨੇ ਸਾਬਤ ਕਰ ਵਿਖਾਇਆ ਕਿ ਉਹ ਸਿਰਫ ੧੬ ਪੰਜਾਬੀ ਮਾਪਿਆਂ ਦੀਆਂ ਧੀਆਂ ਨਹੀ ਸਗੋ ਪੰਜਾਬੀ ਜਗਤ ਦੀਆਂ ਸਮੁਚੀਆਂ ਪੰਜਾਬਣਾ ਦੀ ਲਿਆਕਤ, ਹੁਸਨ ਤੇ ਚੜਦੀ ਕਲਾ ਦੀਆਂ ਅਲੰਬਰਦਾਰ ਹਨ। ਸ਼ੋਅ ਦੋਰਾਣ ਜਦੋਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਤੇ ਦੁਬਈ ਦੀਆਂ ਮੁਟਿਆਰਾਂ ਅਪਣੀ ਕਲਾ ਦਾ ਲੋਹਾ ਮਨਵਾ ਰਹੀਆਂ ਸਨ ਤਾਂ ਦਰਸ਼ਕਾਂ ਵਿਚੋ ਸਮਰਥਕ ਅਪਣੇ ਅਪਣੇ ਦੇਸ਼ ਦੇ ਕੌਮੀ ਝੰਡੇ ਹਿਲਾ ਕਿ ਇਹਨਾਂ ਦੀ ਹੌਂਸਲਾ ਅਫਜਾਈ ਕਰਦੇ, ਗੁਰਦਾਸ ਮਾਨ ਦੀਆਂ ਸਤਰਾਂ“ ਜਿਹੜੇ ਦੇਸ਼  ਵਿਚ ਰਹੀਏ, ਉਸਦਾ ਬੁਰਾ ਨਹੀਂ ਮੰਗੀਦਾ“ ਨੂੰ ਸਚ ਕਰ ਵਿਖਾ ਰਹੇ ਸਨ । ਇਸ ਦੇ ਨਾਲ ਹੀ ਨਵੀਂ ਚੁਣੀ ਗਈ ਵਿਸ਼ਵ ਪੰਜਾਬਣ ਨੇ ਪੰਜਾਬੀ ਵਿਰਾਸਤ ਦੇ ਪ੍ਰੋੜ ਹੋਣ ਅਤੇ ਸ੍ਰ: ਜਸਮੇਰ ਸਿੰਘ ਢੱਟ ਦੁਆਰਾ1993 ਵਿਚ ਲਗਾਏ “ਪੰਜਾਬਣ“ ਰੂਪੀ ਬੂਟੇ ਦੇ ਬੋਹੜ ਹੋਣ ਦਾ ਸੁਨੇਹਾਂ ਵੀ ਘਰ ਘਰ ਪੁੰਹਚਾ ਦਿੱਤਾ।ਨਾਲ ਹੀ ਸਮੁੱਚੀ ਦੁਨੀਆਂ ਨੂੰ ਇਸ ਗੱਲ ਦਾ ਪਤਾ ਲਗ ਗਿਆ ਕਿ ਸੱਭਿਆਚਾਰ ਦੀ ਸੇਵਾ ਦੇ ਪਰਦੇ ਹੇਠ ਨੰਗੇਜ਼ਵਾਦ ਦਾ ਪ੍ਰਚਾਰ ਕਰਕੇ ਵਣਜ ਕਰਨ ਵਾਲੇ ਅਪਣੀ ਬੋਲੀ ਤੇ ਸੱਭਿਆਚਾਰ ਦੇ ਸ਼ੁਭਚਿੰਤਕ ਨਹੀਂ ਹਨ। ਮੁਕਾਬਲੇ ਵਿਚ ਦੂਜੇ ਨੰਬਰ ਤੇ ਰਹਿਣ ਵਾਲੀ ਬਠਿੰਡਾ ਦੀ ਰਹਿਣ ਵਾਲੀ ਪੰਜਾਬ ਹਾਈਕੋਰਟ ਵਿਚ ਵਕਾਲਤ ਕਰਦੀ ਹਰਭਵਰੀਤ ਦੰਡਵਾਲ ਨੂੰ “ਮਿਸ ਇੰਡੀਆਂ ਪੰਜਾਬਣ‘ ਤੇ ਤੀਸਰੇ ਨੰਬਰ ਤੇ ਰਹਿਣ ਵਾਲੀ ਨਿਊਜ਼ੀਲੈਂਡ ਦੀ ਗਗਨਦੀਪ ਰੰਧਾਵਾ ਨੂੰ ਐਨ ਆਰ ਆਈ ਪੰਜਾਬਣ ਅਲਾਨਿਆਂ ਗਿਆ।
ਪਹਿਲੇ “ਡੋਲੀ ਰਾਊਂਡ ਵਿਚ ਇਹ ਮੁਟਿਆਰਾਂ ਸਚਮੁਚ ਧਰਤੀ ਤੇ ਉਤਰੀਆਂ ਅਪਸਰਾਂ ਜਾਪ ਰਹੀਆਂ ਸਨ ਗੁਰਦੇਵ ਪੁਰਬਾ ਦੇ ਲਿਖੇ ਅਤੇ ਵਤਨਜੀਤ ਦੇ ਗਾਏ ਗੀਤ, ‘ ਧੀਆਂ ਦਾ ਦੂਰ ਟਿਕਾਣਾ“ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਜਿਸ ਕਰਕੇ ਬਹੁਤੇ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ ।ਸੋਲੋ ਡਾਂਸ ਰਾਂਊਡ ਵਿਚ ਇਹਨਾਂ ਮੁਟਿਆਰਾਂ ਨੇ ਖੂਬਸੂਰਤ ਅਦਾਵਾਂ ਅਤੇ ਨਖਰਿਆਂ ਨਾਲ ਨਾਮਵਰ ਗਾਇਕਾਂ ਦੇ ਗਾਏ ਗੀਆਂ ਤੇ ਡਾਂ ਕਰਕੇ ਅਪਣੀ ਕਲਾ ਦਾ ਲੋਹਾ ਮਨਵਾਇਆ । ਇਸ ਦੋਰ ਵਿਚ ਦੁਬਈ ਦੀ ਨਵਨੀਤ ਬੈਂਸ ਨੇ “ ਮਾਂ ਜੀ ਮਾਂ ਜੀ“, ਜਲੰਧਰ ਦੀ  ਜਸਨੀਤ ਮਠਾੜੂ ਨੇ, “ਮੇਰਾ ਲ਼ੌਂਗ ਗਵਾਚਾ“, ਇੰਗਲੈਂਡ ਤੋਂ ਜੀਵਨਜੋਤ ਸੰਧੂ ਨੇ “ਜਾਗੋ ਵਾਲੀਏ“, ਪਟਿਆਲਾ ਦੀ ਅਮਨਜੋਤ ਨੇ“ਮੇਰੀ ਨਚਦੀ ਦੀ ਝਾਂਜਰ“, ਗੁਰਦਾਸਪੁਰ ਦੀ ਜਤਿੰਦਰ ਮਾਨ ਨੇ ‘ਨਚਦੀ ਨੂੰ ਮੈਨੂੰ ਵੇਖ ਕੇ“, ਚੰਡੀਗੜ ਦੀ ਸੰਦੀਪ ਭੁਲਰ ਨੇ “ਇਕ ਮੇਰੇ ਬੋਲ ਉਤੇ“, ਮੋਹਾਲੀ ਦੀ ਹਰਹੇਮਨੀਲ ਨੇ “ਗਾਜਰ ਵਰਗੀ ਮੈੰ“, ਸੰਗਰੂਰ ਦੀ ਸੰਦੀਪ ਚੀਮਾਂ ਨੇ “ਪੰਜਾਬ“ ਹਰਿਆਣਾ ਤੋਂ ਆਈ ਗੁਰਪ੍ਰੀਤ ਕੌਰ ਨੇ “ਮੇਰੇ ਨਚਦੀ ਦੇ ਪੈਰਾਂ ਹੇਠ“ , ਸੱਤ ਸਮੁੰਦਰੋਂ ਪਾਰ ਨਿਊਜ਼ੀਲੈਂਡ ਤੋਂ ਆਈ ਮੁਟਿਆਰ ਗਗਨ ਰੰਧਾਵਾ ਨੇ “ਮੈਂ ਸਿਧੀ ਸਾਦੀ“ ਆਸਟ੍ਰੇਲੀਆਂ ਦੀ ਜੋਤੀ ਸ਼ਰਮਾਂ ਨੇ,“ਚਿੱਟੀ ਚਿੱਟੀ ਚਾਨਣੀ“, ਕੈਨੇਡਾ ਦੀ ਰਮਨਜੀਤ ਚੀਮਾਂ ਨੇ, “ ਸਾਨੂੰ ਤੇ ਐਸਾ ਮਾਹੀ“, ਇਸੇ ਤਰਾਂ ਲੁਧਿਆਣਾ ਦੀ ਤੇਘਵਿੰਦਰ ਮੁੰਡੀ ਨੇ, “ਦੋਸ਼ ਮੇਰੀ ਅੱਖ ਦਾ“ ਬਠਿੰਡਾਂ ਦੂ ਲੰਮ ਸਲਮੀ ਮੁਟਿਆਰ ਹਰਭਵਰੀਤ ਡਾਂਡੀਵਾਲ ਨੇ ਗੁਰਮੀਤ ਬਾਵਾ ਦੇ ਗੀਤ“ ਪਾਣੀਆਂ ਨੂੰ ਮੈਂ ਚਲੀ ਆਂ“ ਦਿੱਲੀ ਤੋਂ ਆਈ ਮੁਟਿਆਰ ਸ਼ਵਨਪ੍ਰੀਤ ਗਰੇਵਾਲ ਨੇ, “ਜੁਲਫਾਂ ਦੇ ਨਾਗ“ ਅਤੇ ਇਸ ਮੁਕਾਬਲੇ ਦੀ ਜੇਤੂ ਮੁਟਿਆਰ ਮਨਪ੍ਰੀਤ ਸੱਗੂ ਨੇ “ਸੋਨੇ ਦਾ ਗੜਵਾ“ ਗੀਤਾਂ ਉਪਰ ਡਾਂਸ ਕਰਕੇ ਦਰਸ਼ਕਾਂ ਤੇ ਜੱਜਾਂ ਨੂੰ ਮੰਤਰ ਮੁਗਧ ਕਰ ਦਿਤਾ।
ਮੁਕਾਬਲੇ ਵਿਚ ਜੋਤੀ ਸ਼ਰਮਾਂ ਆਸਟ੍ਰੇਲੀਆਂ ਨੇ “ਖੂਬਸੂਰਤ ਚੇਹਰਾ“, ਹਰਿਆਣਾ ਦੀ ਗੁਰਪ੍ਰੀਤ ਕੌਰ ਨੇ“ ਮਿਲਾਪੜੀ ਪੰਜਾਬਣ“, ਦਿਲੀ ਦੀ ਸ਼ਵਪਨਪ੍ਰੀਤ ਨੇ “ਖੁਬਸੂਰਤ ਮੁਸਕਾਨ“, ਕੈਨੇਡਾ ਦੀ ਰਮਨਜੀਤ ਚੀਮਾਂ ਨੇ “ਮ੍ਰਿਗ ਨੈਣੀ“ ਦੇ ਖਿਤਾਬ ਹਾਸਲ ਕੀਤੇ, ਜਦੋਂ ਕਿ ਦੁੱਬਈ ਦੀ ਨਵਨੀਤ ਬੈਂਸ ਨੂੰ “ਲੰਮ ਸੁਲਮੀ ਗੁੱਤ“,ਇੰਗਲੈਂਡ ਦੀ ਜੀਵਨਜੋਤ ਸੰਧੂ ਨੂੰ “ਸੁੰਦਰ ਤੱਵਚਾ“ ਪਟਿਆਲਾ ਦੀ ਅਮਨਜੋਤ ਸਿੱਧੂ ਬੁੱਧੀਮਾਨ ਪੰਜਾਬਣ“, ਮੋਹਾਲੀ ਦੀ ਹਰਹੇਮਨੀਲ “ਗੁਣਵੰਤੀ ਪੰਜਾਬਣ“ ਸੰਗਰੂਰ ਦੀ ਸੰਦੀਪ ਚੀਮਾਂ “ਨਿਪੁੰਨ ਪੰਜਾਬਣ“ , ਚੰਡੀਗੜ ਦੀ ਸੰਦੀਪ ਭੁੱਲਰ “ ਸੁੰਦਰ ਲਾੜੀ“ ਲੁਧਿਆਣਾ ਦੀ ਤੇਘਵਿੰਦਰ ਮੁੰਡੀ “ਖੂਬਸੂਰਤ ਲੋਕ ਨਾਚ“  ਤੇ ਜਲ਼ੰਧਰ ਦੀ ਜਸਨੀਤ ਮਠਾੜੂ “ਸੁੱਘੜ ਸਿਆਣੀ ਪੰਜਾਬਣ“ ਐਲਾਨੀਆਂ ਗਈਆਂ । ਗਿੱਧਿਆਂ ਦੀ ਰਾਣੀ“ ਦਾ ਖਿਤਾਬ ਗੁਰਦਾਸਪੁਰ ਦੀ ਜਤਿੰਦਰ ਮਾਨ ਦੀ ਝੋਲੀ ਪਿਆ।ਆਯੁਰ ਹਰਬਲ ਦੇ ਮਨਮਿੰਦਰ ਸਿੰਘ ਨਾਰੰਗ ਸਿੰਘ.ਲੁਧਿਆਣਾ ਦੇ ਨੀਲੀਬਾਲ ਤੋਂ ਸੋਨੂੰ ਨੀਲੀਬਾਲ, ਇਮਰਜਿੰਗ ਇੰਡੀਆ ਤੋ ਗੁਰਪ੍ਰੀਤ ਸੰਧੂ ਅਤੇ ਹਰਮਿੰਦਰ ਸਿੰਘ, ਉੱਘੇ ਫੋਟੋਗਰਾਫਰ ਰਿੱਕੀ ਸਿੰਘ, ਮਸ਼ਹੂਰ ਬਿਊਟੀਸ਼ਨ ਰਿਤੂ ਕੋਲਨਟਾਈਨ ਨੇ ਜੇਤੂ ਮਟਿਆਰਾਂ ਨੂੰ ਇਨਾਮ ਤਕਸੀਮ ਕੀਤੇ ।

ਉਘੇ ਰੰਗ ਕਰਮੀ ਡਾ: ਨਿਰਮਲ  ਜੌੜਾ ਤੇ ਬੀਬਾ ਪ੍ਰਿਆ ਲ਼ਖਨਪਾਲ ਨੇ ਖੂਬਸੂਰਤ ਸ਼ੇਅਰਾਂ, ਵਿਅੰਗਮਈ ਟਿਪਣੀਆਂ ਤੇ ਕਮੇਡੀ ਰਾਹੀਂ ਸ਼ੋਅ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿਤਾ। ਵਿਰਸੇ ਤੇ ਸੱਭਿਆਚਾਰ ਨਾਲ ਸੰਬਧਤ ਸਵਾਲ-ਜਵਾਬ ਰਾਊਂਢ ਦਰਸ਼ਕਾਂ ਲਈ ਵੀ ਦਿਲਚਸਪੀ ਦਾ ਕਾਰਨ ਬਣ ਗਿਆ ਭਾਵੇਂ ਕੁੁਝ ਮੁਟਆਰਾਂ ਸੁਖਾਲੇ ਸੁਆਲਾ ਦਾ ਠੀਕ ਜੁਆਬ ਨਾ ਦੇ ਸਕੀਆਂ। ਮੁਕਾਬਲੇ ਦੇ ਆਖਰੀ ਗਿੱਧਾ ਦੋਰ ਵਿਚ ਇਹਨਾਂ ਮੁਟਿਆਰਾਂ ਨੇ ਅਜਿਹੀ ਧੱਮਚ ਪਟੀ ਕਿ ਹਜ਼ਾਰਾਂ ਮੀਲ ਦੂਰ ਟੀ ਵੀ ਤੇ ਲੁਤਫ ਲੈ ਰਹੇ ਪੰਜਾਬੀ ਵੀ ਨਚਣ ਲਈ ਕਜਬੂਰ ਹੋ ਗਏ। ਨਿਰਣਾਇਕਾਂ ਦੀ ਭੂਮਿਕਾ ਸਿਰਮੋਰ ਗਾਇਕਾ ਅਮਰ ਨੂਰੀ, ਪੰਜਾਬੀ ਫਿਲਮਾਂ ਦੀ ਹੀਰੋਇਨ ਗੁਰਲੀਨ ਚੌਪੜਾ, ਫਿਲਮ ਅਦਾਕਾਰ ਸੁਨੀਤਾ ਧੀਰ ਤੇ ਨਾਮਵਰ ਕਮੇਡੀਅਨ ਜਸਵਿੰਂਦਰ ਭੱਲਾ ਨੇ ਨਿਭਾਈ। ਸ਼ੋਅ ਦੋਰਾਨ ਚੋਟੀ ਦੇ ਗਾਇਕਾਂ ਪੰਮੀ ਬਾਈ, ਸੁਖਵਿੰਦਰ ਸੁੱਖੀ, ਰਣਜੀਤ ਬਾਵਾ, ਅਮਰ ਨੂਰੀ ਅਤੇ ਮੰਨਾ ਢਿਲੋਂ ਨੇ ਆਪਣੀ ਗਾਇਕੀ ਦਾ ਜਾਦੂ ਬਿਖੇਰ ਕੇ ਦਰਸ਼ਕਾਂ ਦੇ ਦਿਲ ਲੁਟ ਲਏ । ਜਸਵਿੰਦਰ ਭੱਲਾ ਤੇ ਬਾਲਮੁਕੰਦ ਸ਼ਰਮਾਂ ਨੇ ਕਮੇਡੀ ਰਾਹੀਂ ਦਰਸ਼ਕਾਂ ਦੀ ਢਿਡੀ ਪੀੜਾਂ ਪਾਈਆਂ । ਇਸ ਪ੍ਰੋਗਰਾਮ ਦਾ ਨਾਰਥ ਅਮਰੀਕਾ ਦੇ ਪਹਿਲੇ ਪੰਜਾਬੀ ਚੈਨਲ “ਜਸ ਪੰਜਾਬੀ“  ਤੋਂ ਇਲਾਵਾ ਈ ਵੀ ਆਈ ਚੈਨਲ, ਫਾਸਟ ਵੇ ਤੇ ਯੂ ਟਿਊਬ ਤੇ ਕੀਤਾ ਗਿਆ।
ਇਸ ਸਮੇਂ ਪ੍ਰੌ ਗੁਰਭਜਨ ਗਿਲ ਨੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ, ਜਦੋਂ ਕਿ  ਦੂਰਦਰਸ਼ਨ ਦੇ ਡਾਰੈਕਟਰ  ਡਾ. ਓੁਮ ਗੌਰੀ ਦੱਤ ਸ਼ਰਮਾ ਨੇ ਪ੍ਰਧਾਨਗੀ ਭਾਸ਼ਨ ਤੇ ਇਸ ਸ਼ੋਅ ਦੇ ਕਰਤਾ ਧਰਤਾ ਸਰਦਾਰ ਜਸਮੇਰ ਢੱਟ ਨੇ ਧੰਨਵਾਦੀ ਸ਼ਬਦ ਸ਼ਾਝੇਂ  ਕੀਤੇ ।ਦਰਸ਼ਕਾਂ ਵਿਚ ਹੋਰਨਾਂ ਤੋਂ ਇਲਾਵਾ ਕੈਨੇਡਾ ਤੋਂ ਉੱਘੇ ਜਰਨਲਿਸਟ ਸਰਦਾਰ ਅਮਰ ਸਿੰਘ ਭੁਲੱਰ, ਦਰਸ਼ਨ ਅੋਲ਼ਖ,ਸ਼ਮਸੇਰ ਸੰਧੂ,  ਜਗਜੀਤ ਸਿੰਘ ਯੂਕੋ, ਡਾ: ਬਿਕਰਮਜੀਤ ਸਿੰਘ, ਹਰਦਿਆਲ ਸਿੰਘ ਅਮਨ,ਬੀਬਾ ਜਸਗੀਤ ਸੋਫੀਆਂ ਢੱਟ, ਬੀਬਾ ਚੰਨਦੀਪ ਵਿਰਕ, ਕਿਰਨ ਬਾਲਾ, ਜਤਿਨ ਗੋਇਲ, ਗੁਰਦੇਵ ਪੁਰਬਾ, ਗੁਰਮੀਤ ਪੁਰਬਾ ਮੁਕਤਸਰੀ, ਵਤਨਜੀਤ ਤੇ  ਕਰਮਜੀਤ ਢੱਟ ਵਰਗੀਆਂ ਸ਼ਖਸੀਅਤਾਂ ਹਾਜ਼ਰ ਸਨ।

No comments: