Tuesday, March 24, 2015

ਮਾਂ ਦੇ ਦਰਦ ਨੂੰ ਬਿਆਨ ਕਰਨ ਵਾਲੀ 'ਪੰਜਾਬ 1984' ਨੂੰ ਨੈਸ਼ਨਲ ਫਿਲਮ ਐਵਾਰਡ

ਕਿਰਨ ਖੇਰ ਨੇ ਪਾ ਦਿੱਤੀ ਸੀ ਮਾਂ ਦੀ ਭੂਮਿਕਾ ਵਿੱਚ ਜਾਨ
ਲੁਧਿਆਣਾ: 24 ਮਾਰਚ 2015: (ਪੰਜਾਬ ਸਕਰੀਨ): 
ਦਿਲਜੀਤ ਦੋਸਾਂਝ ਨੂੰ ਆਪਣੀ ਫਿਲਮ ਪੰਜਾਬ-1984 ਬਾਰੇ ਪਹਿਲਾਂ ਹੀ ਪਤਾ ਸੀ ਕਿ ਇਸ ਨੂੰ ਵੱਡੀ ਪਧਰ 'ਤੇ ਸਨਮਾਨਿਆ ਜਾਏਗਾ।  ਹੁਣ 62ਵੇਂ ਨੈਸ਼ਨਲ ਫਿਲਮ ਐਵਾਰਡਸ ਵਿੱਚ ਫਿਲਮ 'ਪੰਜਾਬ 1984' ਨੂੰ ਬੈਸਟ ਪੰਜਾਬੀ ਫਿਲਮ ਦਾ ਐਵਾਰਡ ਮਿਲਿਆ ਹੈ ਤਾਂ ਦਿਲਜੀਤ ਦੀ ਉਮੀਦ ਪੂਰੀ ਹੋਈ ਹੈ, ਉਸਨੂੰ ਉਸਦੇ ਵਿਸ਼ਵਾਸ ਫਲ ਮਿਲਿਆ ਹੈ। ਉਸਦੀ ਮਿਹਨਤ  ਪਈ ਹੈ। ਪੰਜਾਬੀ ਸੂਪਰਸਟਾਰ ਦਿਲਜੀਤ ਦੋਸਾਂਝ ਦੀ ਫਿਲਮ ਨੂੰ ਪੰਜਾਬੀ ਭਾਸ਼ਾ ਦੀ ਕੈਟੇਗਰੀ ਵਿੱਚ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। 'ਪੰਜਾਬ 1984' ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਅਦਾਕਾਰਾ ਤੇ MP ਕਿਰਨ ਖੇਰ ਨੇ ਵੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਕਿਰਨ ਖੇਰ ਨੇ ਮਾਂ ਦੀ ਭੂਮਿਕਾ ਵਿੱਚ ਜਾਨ ਪਾ ਦਿੱਤੀ ਸੀ।
ਇਹ ਫਿਲਮ ਪੰਜਾਬ ਦੇ ਰੌਂਗਟੇ ਖੜੇ ਕਰ ਦੇਣ ਵਾਲੇ ਇਤਿਹਾਸ ਦੀ ਯਾਦ ਤਾਜ਼ਾ ਕਰਾਉਂਦੀ ਹੈ। ਪੰਜਾਬ ਵਿੱਚ 1984 ਦੇ ਕਾਲੇ ਦੌਰ ਦੀ ਇੱਕ ਕਹਾਣੀ ਨੂੰ ਫਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਫਿਲਮ ਮਾਂ ਤੇ ਬੇਟੇ ਦੀ ਭਾਵੁਕ ਕਹਾਣੀ ਨੂੰ ਬਿਆਨਦੀ ਹੈ। ਦਿਲਜੀਤ ਦੋਸਾਂਝ ਨੇ ਫਿਲਮ ਵਿੱਚ ਸ਼ਿਵੇਂਦਰ ਮਾਹਲ ਦਾ ਕਿਰਦਾਰ ਨਿਭਾਇਆ ਸੀ। ਦਿਲਜੀਤ ਨੂੰ ਇਸ ਲਈ ਰੀਜ਼ਨਲ ਪੱਧਰ 'ਤੇ ਕਈ ਐਵਾਰਡ ਮਿਲੇ ਪਰ ਨੈਸ਼ਨਲ ਐਵਾਰਡ ਦਾ ਐਲਾਨ ਪੰਜਾਬੀ ਸਿਨੇਮਾ ਲਈ ਵੱਡੀ ਪ੍ਰਾਪਤੀ ਹੈ। ਇਸ ਪੰਜਾਬੀ ਫਿਲਮ ਦੀ ਪ੍ਰਮੋਸ਼ਨ ਸਮੇਂ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿਲਜੀਤ ਨੇ ਆਖਿਆ ਸੀ ਕਿ ਅਸੀਂ ਜੋ ਕਹਿਣਾ ਚਾਹੁੰਦੇ ਸੀ ਅਸੀਂ ਉਹ ਕਹਿ ਗਏ ਪਰ ਅਸੀਂ ਸੈਂਸਰ ਵਾਲਿਆਂ  ਨੂੰ ਇੱਕ ਵੀ ਸ਼ਬਦ ਕੱਟਣ ਦਾ ਮੌਕਾ ਨਹੀਂ ਦਿੱਤਾ।ਇਸ ਫਿਲਮ ਦਾ ਵਿਰੋਧ ਕਰਨ ਵਾਲਿਆਂ  ਨੇ ਕਈ ਕੁਝ ਕਿਹਾ ਪਰ ਇਸਦੇ ਬਾਵਜੂਦ ਇਸ ਫਿਲਮ ਵਿੱਚ ਦਿਖਾਇਆ ਮਾਂ ਦਾ ਦਰਦ ਹਰ ਦਰਸ਼ਕ ' ਕਰਦਾ ਰਿਹਾ। ਉਹ ਇਸ ਫਿਲਮ ਦਾ ਇੱਕ ਜਨਤਕ ਸਨਮਾਣ  ਸੀ।  ਇਸ ਐਵਾਰਡ ਨਾਲ ਉਸ ਸਨਮਾਣ ਤੇ ਵੀ ਮੋਹਰ ਲੱਗੀ ਹੈ। ਦਿਲਜੀਤ ਅਤੇ ਉਸਦੀ ਟੀਮ ਨੂੰ ਵਧਾਈ। ਸ਼ਾਇਦ ਸਿਆਸੀ ਰੋਟੀਆਂ ਸੇਕਣ  ਵਾਲੇ ਇਸ ਫਿਲਮ ਵਿੱਚ ਦਰਸਾਏ ਮਾਂ  ਦੇ ਦਰਦ ਤੋਂ ਕੋਈ ਸਬਕ ਸਿੱਖ ਸਕਣ।
ਦਿਲਜੀਤ  ਦੋਸਾਂਝ ਨੇ ਐਵਾਰਡ ਮਿਲਣ ਦੀ ਇਸ ਖੁਸ਼ੀ ਦੇ ਮੌਕੇ 'ਤੇ ਆਪਣੀ ਫੇਸਬੁਕ ਪ੍ਰੋਫਾਈਲ 'ਤੇ ਲਿਖਿਆ ਹੈ-- ਏਹਨੂੰ ਕਹਿੰਦੇ ਨੇ ਔਕਾਤ ਘੱਟ ਤੇ ਕਿਰਪਾ ਜ਼ਿਆਦਾ।                                  (ਫੋਟੋ: PIB)
----------------

No comments: