Monday, February 02, 2015

DYFI ਅਤੇ Zindgi Live ਵਲੋਂ ਲਾਇਆ ਗਿਆ ਸਾਂਝਾ ਖੂਨਦਾਨ ਕੈਂਪ

DYFI ਨੇ ਦੁਹਰਾਇਆ ਦੇਸ਼ ਅਤੇਲੋਕਾਂ ਦੀ ਰਾਖੀ ਦਾ ਸੰਕਲਪ
ਲੁਧਿਆਣਾ: 1 ਫਰਵਰੀ 2015: (ਕੈਮਰਾ ਕਾਰਤਿਕਾ ਸਿੰਘ-ਰਿਪੋਰਟ ਦਿਲਜੋਤ ਕੌਰ):
ਹੁਣ ਜਦੋਂ ਦੁਨੀਆ ਭਰ ਵਿੱਚ ਜੰਗੀ ਜਨੂੰਨ ਫਿਰ ਸਿਖਰਾਂ ਛੋਹ ਰਿਹਾ  ਹੈ ਅਤੇ ਦੁਨਿਆ ਦੇ ਵੱਖ ਵੱਖ  ਭਾਗਾਂ ਵਿੱਚ  ਸਿਰ ਕਲਮ ਕਰਨ ਦੇ ਵਰਤਾਰੇ ਜੋਰ ਫੜ ਰਹੇ ਹਨ ਉਦੋਂ ਸਾਡੇ ਸ਼ਹਿਰ ਲੁਧਿਆਣਾ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ। ਏਥੋਂ ਦੀਆਂ ਸੜਕਾਂ ਤੇ ਆਏ ਦਿਨ ਹੁੰਦੇ ਸੜਕ ਹਾਦਸੇ ਅਨਗਿਣਤ ਲੋਕਾਂ  ਪੀ ਕੇ ਅਨਗਿਣਤ ਘਰਾਂ ਉਜਾੜ ਚੁੱਕੇ ਹਨ। ਇਸ ਨਾਜ਼ੁਕ ਹਾਲਤ ਵਿੱਚ ਇੱਕ ਵਾਰ ਫਿਰ ਅੱਗੇ ਆਈ ਹੈ ਖੱਬੇ ਪੱਖੀ ਨੌਜਵਾਨਾਂ ਦੀ ਇਤਿਹਾਸਿਕ ਜੱਥੇਬੰਦੀ ਜਨਵਾਦੀ ਨੌਜਵਾਨ ਸਭਾ।  ਅੰਗ੍ਰੇਜ਼ੀ ਵਿੱਚ DYFI ਅਰਥਾਤ Democratic Youth Federation of India  ਸੰਗਠਨ ਨੇ ਖੂਨ ਕੈਂਪ ਲਗਾ ਕੇ ਯਾਦ ਕਰਾਇਆ ਕਿ ਅਸੀਂ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਰਾਖੀ ਲਈ ਅਜੇ ਵੀ ਉੱਸੇ ਜਜ਼ਬੇ ਨਾਲ ਭਰੇ ਹੋਏ ਹਾਂ ਜਿਸ ਨਾਲ ਅਸੀਂ ਵੱਖਵਾਦੀ ਲਹਿਰ ਦੌਰਾਨ ਲੋਕਾਂ ਨਾਲ ਖੜੋ ਕੇ ਸਟੈਂਡ  ਲਿਆ ਸੀ। ਇਸ ਖੂਨਦਾਨ ਕੈਂਪ ਦਾ ਆਯੋਜਨ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਸੰਗਠਨ ਜ਼ਿੰਦਗੀ ਲਾਈਵ ਨਾਲ ਮਿਲ ਕੇ ਕੀਤਾ ਗਿਆ ਸੀ।
ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਹੋਏ ਇੱਕ ਸੀਨੀਅਰ ਪੱਤਰਕਾਰ ਅਤੇ ਇਸ ਸੰਗਠਨ ਦੇ ਬਹੁਤ ਹੀ ਪੁਰਾਣੇ ਅਤੇ ਸਰਗਰਮ ਰਹੇ ਕਾਰਕੁੰਨ ਰਮੇਸ਼ ਕੌਸ਼ਲ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਲੋਕਾਂ ਨੂੰ ਯਕੀਨ ਦੁਆਇਆ ਕਿ ਘਬਰਾਓ ਨਾ ਭਰਨ ਦਾ ਮੌਸਮ ਫਿਰ ਆਏਗਾ ਕਿਓਂਕਿ ਅਸੀਂ ਅਜੇ ਵੀ ਤੁਹਾਡੇ ਨਾਲ ਹਾਂ।
ਇਸੇ ਤਰਾਂ  ਡਾਕਟਰ ਗੁਰਵਿੰਦਰ ਸਿੰਘ ਨੇ ਵੀ ਥੈਲੇਸੀਮਿਆ ਵਾਲੇ ਬੱਚਿਆਂ ਲਈ ਆਯੋਜਿਤ ਇਸ ਕੈਂਪ ਬਾਰੇ ਦੱਸਦਿਆਂ DYFI ਦੇ ਸੰਕਲਪ ਨੂੰ ਦੁਹਰਾਇਆ।  
ਜ਼ਿੰਦਗੀ ਲਾਈਵ ਸੰਗਠਨ ਦੇ ਪ੍ਰਮੁੱਖ ਸੰਚਾਲਕਾਂ ਵਿੱਚੋਂ ਇੱਕ ਅਸ਼ੋਕ ਮਰਵਾਹਾ ਨੇ ਥੈਲੇਸੀਮਿਆ ਬਿਮਾਰੀ ਨਾਲ ਪੀੜਿਤ ਬੱਚਿਆਂ ਦੀ ਹਾਲਤ ਬਾਰੇ ਅਤੇ ਉਹਨਾਂ ਦੇ ਨਵੇਂ ਜੀਵਨ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਦੱਸਿਆ।
ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ ਵੀ ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਸਨ। ਉਹਨਾਂ ਦੀ ਹਿੰਮਤ ਦੇਖ ਕੇ ਲੱਗਦਾ ਸੀ ਜਿਵੇਂ ਇਥੇ ਇੱਕੋ ਵੇਲੇ ਕਈ ਚਮਤਕਾਰ ਮੌਜੂਦ ਹਨ। ਇਹ ਛੋਟੇ ਛੋਟੇ ਬੱਚੇ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਿਰਫ ਲੜ ਹੀ ਨਹੀਂ ਰਹੇ ਬਲਕਿ ਜਿੱਤ ਵੀ ਰਹੇ ਹਨ। ਇਹਨਾਂ ਬੱਚਿਆਂ ਅਤੇ ਇਹਨਾਂ ਦੇ ਮਾਤਾ ਪਿਤਾ ਨੇ ਵੀ ਇਸ ਮੌਕੇ ਪੰਜਾਬ ਸਕਰੀਨ ਨੂੰ ਇਸ ਬਾਰੇ ਸੰਖੇਪ ਵਿੱਚ ਦੱਸਿਆ।
ਇਸ ਆਯੋਜਨ ਵਿੱਚ  DYFI ਦੇ ਸਥਾਨਕ ਪ੍ਰਧਾਨ ਹਰਿੰਦਰ ਹਨੀ,ਜਨਰਲ ਸਕੱਤਰ ਬਲਦੇਵ ਸਿੰਘ ਪਮਾਲ, ਸਤਨਾਮ ਸਿੰਘ ਵੜੈਚ, ਸੋਨੂੰ ਗੁਪਤਾ, ਜਸਵੀਰ ਸਿੰਘ, ਅਮਰ ਸਿੰਘ ਜੋਹਲਾਂ ਅਤੇ ਜਰਨੈਲ ਸਿੰਘ ਵੀ ਮੌਜੂਦ ਸਨ।

No comments: