Saturday, February 21, 2015

ਥਾਣਾ ਪੀ ਏ ਯੂ ਲੁਧਿਆਣਾ ਵੱਲੋਂ ਖਤਰਨਾਕ ਲੁਟੇਰਾ ਗਿਰੋਹ ਕਾਬੂ


Sat, Feb 21, 2015 at 9:41 PM
ਗਿਰੋਹ ਦੇ ਸੱਤ ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ 
ਲੁਧਿਆਣਾ: 21 ਫਰਵਰੀ 2015: (ਪੰਜਾਬ ਸਕਰੀਨ ਬਿਊਰੋ):  
ਅੱਜ ਥਾਣਾ ਪੀ.ਏ.ਯੂ. ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੋਰਾਨ ਗੁਪਤ ਸੂਚਨਾ ਦੇ ਅਧਾਰ ਪਰ ਰੇਡ ਕਰਕੇ ਲੁੱਟਾ ਖੋਹਾ ਚੋਰੀਆ ਕਰਨ ਵਾਲੇ ਗਰੋਹ ਦੇ ਸੱਤ ਮੈਬਰ ਅਜੇ ਤਿਵਾੜੀ,ਰਾਜ ਕੁਮਾਰ, ਚੰਦਨ,ਅਨਿਲ ਕੁਮਾਰ,ਸੰਜੇ ਕੁਮਾਰ,ਘਨੱਇਆ,ਰਜੇਸ ਕੁਮਾਰ,ਗ੍ਰਿਫਤਾਰ ਕਰਕੇ ਪਾਸੋ ਮਾਰੂ ਹਥਿਆਰ ਬਰਾਮਦ ਕੀਤੇ ਜੋ ਵੱਖ-ਵੱਖ ਜਿਲਿਆ ਦੇ ਪਿੰਡਾ ਦੇ ਖੇਤਾ ਵਿੱਚੋ ਬਿਜਲੀ ਦੇ ਟਰਾਂਸਫਾਰਮ ਮੋਟਰਾ ਤੋ ਚੋਰੀ ਕਰਕੇ ਵਿੱਚੋ ਤਾਂਬਾ ਚੋਰੀ ਕਰਦੇ ਸਨ ਸਮੇਤ ਤਾਬਾ ਤੇ ਜਿਹਨਾਂ ਔਜਾਰਾਂ ਨਾਲ ਟਰਾਸਫਾਰਮਾਂ ਨੂੰ ਖੋਲਦੇ ਸਨ ਬਰਾਮਦ ਕੀਤਾ ਹੈ। 
                     ਯਾਦ ਰਹੇ ਕਿ ਇਹਨਾਂ ਦੋਸੀਆ ਨੇ ਇਸ ਤੋ ਪਹਿਲਾ ਧੂਰੀ,ਭੂਚੋ ਮੰਡੀ,ਬਰਨਾਲਾ,ਫਤਿਹਗੜ ਸਾਹਿਬ,ਫਿਲੋਰ ਆਦਿ ਵਿਚ ਅਨੇਕਾ ਟਰਾਸਫਾਰਮ,ਤਾਬਾ ਚੋਰੀ ਕੀਤਾ ਹੈ ਦੇ ਖਿਲਾਫ 4 ਤੋ ਲੈ ਕੇ 14/14 ਮਕੱਦਮੇ ਦਰਜ ਹਨ ਇਹ ਗਿਰੋਹ ਕਾਫੀ ਲੰਮੇ ਸਮੇ ਤੋ ਸਰਗਰਮ ਹੈ। ਵਾਰਦਾਤਾ ਕਰਕੇ ਇਹ ਗਿਰੋਹ ਲੁਧਿਆਣਾ ਸ਼ਹਿਰ ਵਿਚ ਲੁਕ ਜਾਂਦਾ ਸੀ ਜਿਹਨਾਂ ਨੇ ਸਮਾਨ ਚੋਰੀ ਕਰਨ ਲਈ ਸੈਟਰੋ ਕਾਰ ਹੈਬੋਵਾਲ ਲੁਧਿਆਣਾ ਤੋ ਚੋਰੀ ਕੀਤੀ ਹੋਈ ਹੈ ਤੇ ਇਹਨਾਂ ਪਾਸ ਆਟੋ ਸਮਾਨ ਲੋਡ ਅਨ ਲੋਡ ਕਰਨ ਲਈ ਰੱਖਿਆ ਸੀ ਸਮੇਤ ਬਰਾਮਦ ਹੋ ਚੁੱਕਾ ਹੈ ਇਹਨਾਂ  ਪਾਸੋ ਹੋਰ ਵੀ ਕੀਤੀਆ ਵਾਰਦਾਤਾਂ  ਵਿਚ ਬਰਾਮਦਗੀ ਦੇ ਇੰਕਸ਼ਾਫ  ਹੋਣ ਦੀ ਉਮੀਦ ਹੈ।  ਇਹਨਾਂ ਪਾਸੋਂ ਪੁਛ ਗਿਛ ਜਾਰੀ ਹੈ

No comments: