Friday, February 27, 2015

ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ,

Thu, Feb 26, 2015 at 4:03 PM
ਕਤਲ ਕੀਤਿਆਂ ਤੋਂ ਵੀ ਕਦੇ ਮੁੱਕਣੀ ਨਹੀਂ ਏਨੀ ਲੰਮੀ ਹੈ ਸਾਡੀ ਕਤਾਰ ਲੋਕੋ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ ਟਰੱਸਟ ਨੇ ਉਲੀਕਿਆ ਤਿਮਾਹੀ ਸਮਾਗਮਾਂ ਦਾ  ਖ਼ਾਕਾ 
ਜਲੰਧਰ: 26 ਫਰਵਰੀ 2015:: (ਪੰਜਾਬ ਸਕਰੀਨ ਬਿਊਰੋ): 
ਦੇਸ਼, ਕੌਮ ਅਤੇ ਸਮੂਹ ਲੋਕਾਂ ਦੇ ਭਲੇ ਲਈ ਜਾਨਾਂ ਕੁਰਬਾਨ ਵਾਲਿਆਂ ਦੀ ਗਿਣਤੀ ਸਚਮੁਚ ਏਨੀ ਲੰਮੀ ਹੈ ਕਿ ਕੈਲੰਡਰ ਦਾ ਹਰ ਦਿਨ ਸ਼ਹੀਦੀ ਦਿਨ ਜਾਂ ਜਨਮ ਦਿਹਾੜੇ ਵੱਜੋਂ ਮਨਾਇਆ ਜਾ ਸਕਦਾ ਹੈ। ਕੋਨੇ ਕੋਨੇ, ਚੱਪੇ ਚੱਪੇ ਸ਼ਹੀਦਾਂ ਦੀਆਂ ਨਿਸ਼ਾਨੀਆਂ ਹਨ।   ਸਾਰੇ  ਸ਼ਹੀਦਾਂ ਅਤੇ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਦਾ ਬੇਹੱਦ ਬਿਖੜਾ ਕੰਮ ਕਰ ਰਹੀ ਹੈ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ। ਇਸਦੇ ਨਾਲ ਹੀ ਇਹ ਕਮੇਟੀ ਸ਼ਹੀਦਾਂ ਦੇ ਸੁਪਨਿਆਂ ਅਤੇ ਵਿਚਾਰਾਂ ਨੂੰ ਵੀ ਆਮ ਲੋਕਾਂ ਤੱਕ ਲਿਜਾਣ ਲੈ ਪ੍ਰਤਿਬਧ ਹੈ। ਏਸ ਮੁਹਿੰਮ ਅਧੀਨ ਹੀ ਆਜ਼ਾਦੀ ਸੰਗਰਾਮ ਅੰਦਰ ਵਿਲੱਖਣ ਭੂਮਿਕਾ ਅਦਾ ਕਰਨ ਵਾਲੀਆਂ ਘਟਨਾਵਾਂ, ਨਾਇਕਾਂ ਅਤੇ ਸ਼ਹਾਦਤਾਂ ਪਾਉਣ ਵਾਲੀਆਂ ਸਖਸ਼ੀਅਤਾਂ ਦੀ ਗੌਰਵਮਈ ਭੂਮਿਕਾ ਨੂੰ ਅਜੋਕੇ ਸਰੋਕਾਰਾਂ ਨਾਲ ਜੋੜਕੇ ਵਿਚਾਰਨ ਅਤੇ ਨਵੇਂ ਰਾਹ ਤਲਾਸ਼ਕੇ ਉਹਨਾਂ ਦੇ ਆਦਰਸ਼ਾਂ ਦੀ ਪੂਰਤੀ ਲਈ ਜਨ-ਜਾਗਰਤੀ ਪੈਦਾ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਅਗਲੇ ਮਹੀਨਿਆਂ ਦੇ ਸਮਾਗਮਾਂ ਦਾ ਖਾਕਾ ਉਲੀਕਣ ਲਈ ਅੱਜ ਬੋਰਡ ਆਫ਼ ਟਰੱਸਟ ਦੀ ਬੁਲਾਈ ਮੀਟਿੰਗ 'ਚ ਅਹਿਮ ਫੈਸਲੇ ਲਏ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਪ੍ਰਤੀਨਿੱਧ ਪਹਿਲੀ ਮਾਰਚ ਮਾਈ ਭਾਗੋ ਗਰਲਜ਼ ਕਾਲਜ ਰੱਲਾ (ਮਾਨਸਾ) ਵਿਖੇ ਪ੍ਰੋ. ਅਜਮੇਰ ਸਿੰਘ ਔਲਖ ਦੇ ਸਨਮਾਨ ਸਮਾਗਮ, 4 ਮਾਰਚ ਹਰਨਾਮ ਸਿੰਘ ਟੁੰਡੀਲਾਟ ਦੀ ਯਾਦ 'ਚ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ), 16 ਮਾਰਚ ਸ਼ਹੀਦ ਭਾਈ ਬਲਵੰਤ ਸਿੰਘ, ਸ਼ਹੀਦ ਰੰਗਾ ਸਿੰਘ ਦੀ ਯਾਦ 'ਚ ਖੁਰਦਪੁਰ (ਜਲੰਧਰ), 25 ਮਾਰਚ ਸਾਕਾ ਫੇਰੂ ਸ਼ਹਿਰ ਦੇ ਸ਼ਹੀਦਾਂ ਦੀ ਯਾਦ 'ਚ ਲਾਲ ਸਿੰਘ ਸਾਹਿਬਆਣਾ ਦੇ ਪਿੰਡ ਸਾਹਿਬਆਣਾ (ਲੁਧਿਆਣਾ) ਅਤੇ 27 ਮਾਰਚ ਕਾਂਸ਼ੀ ਰਾਮ ਮੜੌਲੀ ਭਾਗੋ ਮਾਜਰਾ (ਰੋਪੜ) ਦੀ ਯਾਦ 'ਚ ਹੋ ਰਹੇ ਸਮਾਗਮਾਂ 'ਚ ਸ਼ਿਰਕਤ ਕਰਨਗੇ।
ਮਾਰਚ ਮਹੀਨੇ ਔਰਤ ਦਿਹਾੜਾ, ਸਾਕਾ ਫੇਰੂ ਸ਼ਹਿਰ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਮੇਤ ਇਸ ਮਹੀਨੇ ਨਾਲ ਜੁੜੇ ਇਤਿਹਾਸ ਅਤੇ ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਤ ਇੱਕ ਸਾਂਝਾ ਯਾਦਗਾਰੀ ਸਮਾਗਮ 28 ਮਾਰਚ ਨੂੰ ਹੋਏਗਾ।  ਇਸ ਸਮਾਗਮ ਦੇ ਪਹਿਲੇ ਸੈਸ਼ਨ 'ਚ ਮੰਨੇ ਪਰਮੰਨੇ ਵਿਦਵਾਨ ਲੇਖਕ, ਉੱਘੇ ਨਾਟਕਕਾਰ ਡਾ. ਸਵਰਾਜਬੀਰ 'ਲੋਕਾਂ ਉਪਰ ਬੋਲੇ ਮਾਰੂ ਸਭਿਆਚਾਰਕ ਹੱਲੇ' ਬਾਰੇ ਮੁੱਖ ਵਕਤਾ ਵਜੋਂ ਵਿਚਾਰ ਪੇਸ਼ ਕਰਨਗੇ।  ਦੂਜੇ ਸੈਸ਼ਨ 'ਚ ਪ੍ਰਭਾਵਸ਼ਾਲੀ ਨਾਟਕ ਹੋਏਗਾ।
ਗ਼ਦਰ ਪਾਰਟੀ ਸਥਾਪਨਾ ਦਿਵਸ 21 ਅਪ੍ਰੈਲ ਨੂੰ ਮਨਾਇਆ ਜਾਏਗਾ।  ਇਸ ਦਿਨ ਝੰਡਾ ਲਹਿਰਾਉਣ ਦੀ ਰਸਮ ਉਪਰੰਤ 'ਸਾਮਰਾਜੀ ਚੌਤਰਫ਼ਾ ਹੱਲਾ ਅਤੇ ਪ੍ਰਤੀਰੋਧ' ਵਿਸ਼ੇ ਉਪਰ ਚੋਟੀ ਦੇ ਵਿਦਵਾਨ ਵਿਚਾਰ-ਚਰਚਾ ਕਰਨਗੇ।

No comments: