Thursday, February 26, 2015

ਗੁਰਬਾਣੀ ਦਾ ਕੀਰਤਨ ਹੀ ਬਣਿਆ ਮੇਰੇ ਲਈ ਸੰਗੀਤ ਦਾ ਪ੍ਰੇਰਣਾ ਸਰੋਤ- ਨਿਰਮਲ ਸਿੱਧੂ


ਉਘੇ ਗਾਇਕ ਨਿਰਮਲ ਸਿੱਧੂ ਨਾਲ ਡਾ. ਸੋਨੀਆ ਦੀ ਇੱਕ ਖਾਸ ਮੁਲਾਕਾਤ 
ਪਿਆਰੇ ਦੋਸਤੋ ਅੱਜ ਅਸੀ ਜਾਣਾਂਗੇ ਭੰਗੜੇ ਦੇ ਬਾਦਸ਼ਾਹ ਗਾਇਕ ਜਨਾਬ ਨਿਰਮਲ ਸਿੱਧੂ ਬਾਰੇ ਜੋ ਕਿ ਬੜੇ ਹੀ ਸੁਹਿਰਦ ਅਤੇ ਮਿਲਾਪੜੇ ਸੁਭਾਅ ਦੇ ਇਨਸਾਨ ਹਨ । ਉਹ ਮਾਲਵੇ ਦੇ ਪਿੰਡ ਟਹਿਣਾ  ਜ੍ਹਿਲਾ ਫ਼ਰੀਦਕੋਟ ਵਿਖੇ ਜੰਮੇ ਅਤੇ ਵੱਡੇ ਹੋਏ । ਨਿਰਮਲ ਸਿੱਧੂ ਇੱਕ ਮੱਧ ਵਰਗੀ ਪਰਿਵਾਰ ਦੇ ਪਿਛੋਕੜ ਵਾਲ ਕਲਾਕਾਰ ਹੈ ਜੋ ਪਰਿਵਾਰ ਨਾ ਤਾਂ ਉਸਦੀ ਗਾਇਕੀ ਨੂੰ ਲੈਕੇ ਖੁਸ਼ ਸੀ ਅਤੇ ਨਾ ਹੀ ਉਸਦੇ ਪਰਿਵਾਰ ਵਿੱਚ ਕੋਈ ਕਲਾਕਾਰ ਜਾਂ ਫ਼ਿਰ ਗਾਇਕ ਸੀ । ਉਹ ਬਹੁਪੱਖੀ ਕਲਾਕਾਰ ਹੈ  ਜਿਸ ਨੇ ਕਿ ਅਪਣੇ ਸੰਗੀਤਕ ਸਫ਼ਰ ਦੌਰਾਨ ਅਨੇਕਾਂ ਹੀ ਗੀਤ ਸੁਰ ਬੱਧ ਕੀਤੇ ,ਪੰਜਾਬੀ ਫਿਲਮਾਂ , ਵੀਡੀਓ ਗੀਤ ਅਤੇ ਟੀ ਵੀ ਸੀਰੀਅਲਸ ਨੂੰ ਆਪਣੇ ਸੰਗੀਤ ਨਾਲ ਸਜਾਇਆ ਹੈ । ਉਹ ਹਰ ਦਿਨ ਰਿਆਜ਼ ਕਰਦਾ ਹੈ ਅਤੇ ਇਸ ਤੋਂ ਬਿਨਾਂ ਖੁਦ ਨੂੰ ਅਧੂਰਾ ਸਮਝਦਾ ਹੈ । ਉਸ ਨੇ ਬਹੁਤ ਸਾਰੀਆਂ ਮਿਊਜ਼ਿਕ ਐਲਬਮ ਨੂੰ ਸੰਗੀਤ ਦਿੱਤਾ ਹੈ । ਜ੍ਹਿਨਾਂ ਵਿਚੋਂ ਇਕ "ਤੇਰੇ ਦਰਸ਼ਨ ਕਰਕੇ" ਮੇਰੀ ਬਹੁਤ ਹੀ ਮਨਪਸੰਦ ਹੈ ।
ਜਨਾਬ ਨਿਰਮਲ ਸਿੱਧੂ ਜੀ ਇੱਕ ਚੰਗੇ ਸਮਾਜ ਸੇਵੀ ਵੀ ਨੇ ਉਹ ਅਪਣੇ ਪਿਤਾ ਜੀ ਦੀ ਬਰਸੀ 21 ਫ਼ਰਵਰੀ ਨੂੰ ਗਰੀਬ ਲੜਕੀਆਂ ਦੇ ਵਿਆਹ ਕਰਵਾਉਂਦੇ ਹਨ ਜ੍ਹਿਨਾਂ ਉੱਤੇ ਆਇਆ ਸਾਰਾ ਖ਼ਰਚ ਉਹ ਖ਼ੁਦ ਕਰਦੇ ਹਨ।
ਹੁਣ ਕੁਝ ਮੇਰੇ ਸਵਾਲ ਅਤੇ ਨਿਰਮਲ ਸਿੱਧੂ ਜੀ ਦੇ ਜਵਾਬ ਪਾਠਕਾਂ ਸਾਹਮਣੇ ਕਰਦੀ ਹਾਂ -
-ਤੁਹਾਨੂੰ ਗਾਉਣ ਦੀ ਚੇਟਕ ਕਿਵੇਂ ਅਤੇ ਕਿੱਥੋਂ ਲੱਗੀ ?
ਮੈ ਨੇੜੇ ਦੇ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਕੀਰਤਨ ਅਤੇ ਗੁਰਬਾਣੀ ਸੁਣਦਾ ਰਹਿੰਦਾ ਸੀ ਅਤੇ ਇਹੀ ਮੇਰਾ ਪ੍ਰੇਰਨਾ ਸ੍ਰੋਤ ਹੈ ।
ਤੁਸੀ ਸੰਗੀਤ ਸਿੱਖਣਾ ਕਦੋਂ ਸੁਰੂ ਕੀਤਾ ?
ਮੈਂ 12 ਸਾਲ ਦੀ ਉਮਰ ਵਿੱਚ ਸੰਗੀਤ ਸਿੱਖਣਾ ਸੁਰੂ ਕੀਤਾ ਅਤੇ ਮਾਸਟਰ ਨਗਿੰਦਰ ਸਿੰਘ ਜੀ ਹੋਰਾਂ ਕੋਲੋ ਸੰਗੀਤ ਸਿੱਖਿਆ ਹਾਸਿਲ ਕੀਤੀ । ਉਸ ਤੋਂ ਬਾਅਦ ਮੈਂ ਐਮ ਏ ਮਿਊਜ਼ਿਕ ਕੀਤੀ ।
ਤੁਹਾਡਾ ਪਹਿਲਾ ਗੀਤ ਕਿਹੜਾ ਸੀ ?
ਮੇਰਾ ਗੀਤ "ਦਿਲ ਦਾ ਖਿਡੌਣਾ" 1987 ਵਿੱਚ ਰੀਲੀਜ਼ ਹੋਇਆ ਸੀ ਜੋ ਕਿ ਇੱਕ ਉਦਾਸ ਗੀਤ ਸੀ ਅਤੇ ਇਹ ਗੀਤ ਬਹੁਤ ਹੀ ਮਕਬੂਲ ਹੋਇਆ । ਇਹ ਗੀਤ ਮੇਰੀ ਪਛਾਣ ਬਣਿਆ ।
ਤੁਸੀ ਹੋਰ ਗਾਇਕਾਂ ਨੂੰ ਅੱਗੇ ਆਉਣ ਵਿੱਚ ਕਿਵੇਂ ਪ੍ਰੇਰਦੇ ਹੋ ?
ਮੈਂ ਹਮੇਸ਼ਾ ਹੀ ਹੋਰਾਂ ਗਾਇਕਾਂ ਦੀ ਮਦਦ ਕੀਤੀ ਹੈ । ਮੈਂ 1992 ਵਿੱਚ ਮਾਸਟਰ ਸਲੀਮ ਦੀ ਐਲਬਮ "ਚਰਖ਼ੇ ਦੀ ਘੂਕ" ਨੂੰ ਆਪਣਾ ਸੰਗੀਤ ਦੇਕੇ ਰੀਲੀਜ਼ ਕੀਤਾ।
ਕੀ ਤੁਸੀ ਆ ਰਹੇ ਨਵੇ ਗਾਇਕਾਂ ਨੂੰ ਕੋਈ ਸਲਾਹ ਦੇਣੀ ਚਾਹੋਗੇ ?
ਇੱਕ ਵਧੀਆ ਗਾਇਕ ਬਣਨ ਵਾਸਤੇ ਸੰਗੀਤ ਦੀ ਸਿੱਖਿਆ ਲੈਣੀ ਬੜੀ ਜਰੂਰੀ ਹੈ । ਅਤੇ ਲਿਖਤ ਦਾ ਜਰੂਰ ਖਿਆਲ ਰਖਣਾ ਚਾਹੀਦਾ ਹੈ ਕਿ ਉਸ ਵਿੱਚ ਨਸ਼ੇ, ਰੇਪ ਅਤੇ ਦੌਹਰੇ ਮਤਲਬ ਵਾਲੇ ਖਿਆਲਾਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ । ਇਹ ਪੰਜਾਬੀ ਸੰਗੀਤ ਜਗਤ ਲਈ ਹਾਨੀਕਾਰਕ ਗੱਲਾਂ ਨੇ ।
ਤੁਸੀ ਆਪਣੇ ਸੰਗੀਤਕ ਸਫ਼ਰ ਵਿੱਚ ਬਹੁਤ ਸਾਰੇ ਐਵਾਰਡ ਵੀ ਜਿੱਤੇ ਹਨ ਕੁਝ ਕੁ  ਵੀ ਦੱਸੋ?
ਹਾਂ ਜੀ , ਪਰ ਮੇਰੇ ਲਈ ਇਹ ਮਹੱਤਵਪੂਰਨ ਨਹੀ। ਮੇਰੇ ਸਰੋਤਿਆਂ ਦਾ ਮੇਰੇ ਲਈ ਹਾਂਪੱਖੀ ਨਜ਼ਰੀਆ ਹੀ ਮੇਰਾ  ਅਸਲ ਐਵਾਰਡ ਹੈ ।
ਤੁਸੀ ਕੋਈ ਹਿੰਦੀ ਗੀਤ ਵੀ ਗਾਇਆ ਹੈ?
ਹਾਂ ਜੀ , ਮੈ ਸੰਨ 2000 ਵਿੱਚ Ḕਸ਼ੀਸ਼ੇ ਕਾ ਦਿਲ ਗਾਇਆ ਅਤੇ ਹੁਣ ਹੋਰ ਵੀ ਹਿੰਦੀ ਗੀਤ ਆਉਣ ਵਾਲੇ ਸਮੇ ਵਿੱਚ ਤੁਹਾਨੂੰ ਸੁਣਨ ਨੂੰ ਮਿਲਣਗੇ ।
ਤੁਹਾਡੇ ਸੰਗੀਤਕ ਸਫ਼ਰ ਵਿੱਚ ਤੁਹਾਡੇ ਲਈ ਸਭ ਤੋਂ ਮਾਣ ਵਾਲੀ ਗੱਲ ਕੀ ਹੈ ?
ਬਹੁਤ ਕੁਝ ਹੈ ਮਾਣ ਮਹਿਸੂਸ ਕਰਨ ਵਾਲਾ ਜਿਵੇ ਕਿ ਮੇਰਾ ਯੂਕੇ ਵਿੱਚ ਹਿੱਟ ਹੋਣ ਵਾਲਾ ਪਹਿਲਾ ਗੀਤ "ਜਿੱਥੇ ਜਾਣ ਪੰਜਾਬੀ" ਇਸ ਗੀਤ ਨਾਲ ਯੂਕੇ ਵਿੱਚ ਮੇਰੇ ਪ੍ਰਸੰਸਕਾਂ ਦੀ ਗਿਣਤੀ ਬਹੁਤ ਵੱਧ ਗਈ। ਜਿਸ ਕਰਕੇ ਮੈਂ ਸਾਲ ਵਿੱਚ 6 ਮਹੀਨੇ ਯੂਕੇ ਸਿਰਫ਼ ਸੋਅਜ਼ ਲਈ ਬਤੀਤ ਕਰਦਾ ਹਾਂ ।ਮੈ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ  ਕਿ ਬਹੁਤ ਸਾਰੇ ਪ੍ਰਸਿੱਧ ਗਾਇਕਾ ਨਾਲ ਕੰਮ ਕੀਤਾ ਹੈ ਜਿਵੇਂ ਕਿ ਜਨਾਬ ਯਮਲਾ ਜੱਟ ਜੀ ਅਤੇ ਬਹੁਤ ਸਾਰੇ ਗਾਇਕਾ ਨੂੰ ਮਾਰਕੀਟ ਵਿੱਚ ਵੀ ਲਿਆਂਦਾ ਹੈ ਜੋ ਅੱਗੇ ਜਾਕੇ ਬਹੁਤ ਪ੍ਰਸਿੱਧ ਵੀ ਹੋਏ । ਮੈਂ ਆਪਣੇ ਸੰਗੀਤਕ ਸਫ਼ਰ ਵਿੱਣ ਲਗਭਗ 3000 ਗੀਤ ਕੰਮਪੋਜ਼ ਵੀ ਕੀਤੇ ਹਨ ।
ਤੁਹਾਡਾ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਕੰਮ ਕਰਨ ਬਾਰੇ ਕੀ ਵਿਚਾਰ ਹੈ ?
ਹਾਂ ਜੀ ,ਮੈਂ ਇੱਕ ਪਾਲੀਵੁੱਡ ਫ਼ਿਲਮ "ਯੋਧਾ" ਵਾਸਤੇ ਇੱਕ ਗੀਤ ਲਿਖਿਆ ਤੇ ਗਾਇਆ ਹੈ ਅਤੇ ਬੌਲੀਵੁੱਡ ਲਈ ਬਹੁਤ ਸਾਰਾ ਹੋਰ ਕੰਮ ਵੀ ਵਿਚਾਰ ਅਧੀਨ ਹੈ । ਉਮੀਦ ਹੈ ਤੁਸੀ ਜਲਦ ਹੀ ਸੁਣੋਗੇ।
ਤੁਹਾਡੇ ਆਉਣ ਵਾਲੇ ਪ੍ਰੋਜੈਕਟ ਕੀ ਹਨ ?
ਆਉਣ ਵਾਲੇ ਸਮੇ ਵਿੱਚ ਸਰੋਤਿਆਂ ਲਈ ਕਾਫ਼ੀ ਕੁਝ ਨਵਾਂ ਲੈਕੇ ਆ ਰਹੇ ਹਾਂ ਜਿਵੇਂ ਕਿ ਇੱਕ ਸੂਫੀ ਗੀਤ ਜੋ ਕਿ ਅਸੀਂ ਅਪ੍ਰੈਲ ਵਿੱਚ ਰੀਲੀਜ਼ ਕਰ ਰਹੇ ਹਾਂ ਅਤੇ ਇੱਕ ਵਿਆਹ ਵਾਲੇ ਗੀਤ ਦੇ ਨਾਲ ਇਕ ਹੋਰ ਗੀਤ Ḕਹੈਂਡਸ ਅੱਪḔ ਜਿਸ ਨੂੰ ਯੂਕੇ ਵਿੱਚ ਰਿਲੀਜ਼ ਕਰ ਰਹੇ ਹਾਂ ।
ਕੋਈ ਹੋਰ ਭਵਿੱਖ ਵਿੱਚ ਜੋ ਤੁਹਾਡੇ ਵਿਚਾਰ ਅਧੀਨ ਹੋਵੇ?
ਆਪਣੇ ਸਰੋਤਿਆਂ ਲਈ ਸੰਗੀਤ ਬਣਾਉਣ ਤੋਂ ਇਲਾਵਾ ਮੈਂ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਵਿੱਚ ਕੁਝ ਚੰਗਾ ਕਰਨ ਦੀ ਯਜਿਨਾ ਬਣਾ ਰਿਹਾ ਹਾਂ। ਇੱਕ ਪੰਜਾਬੀ ਹੋਣ ਦੇ ਨਾਂ ਤੇ ਮੈਂ ਪੰਜਾਬ ਦੇ ਲੋਕਾਂ ਵਿੱਚ  ਘੱ&ਛ੍ਹ   ਬਾਰੇ ਜਾਗਰੂਕਤਾ ਲੈਕੇ ਆਉਣੀ ਚਾਹੁੰਦਾ ਹਾਂ।
ਇਸ ਗੱਲ ਬਾਤ ਤੋਂ ਬਾਅਦ ਮੈਂ ਮਹਿਸੂਸ ਕਰ ਰਹੀ ਹਾਂ ਕਿ ਨਿਰਮਲ ਸਿੱਧੂ ਇੱਕ ਵੱਡੇ ਦਿਲ ਵਾਲਾ ਇਨਸਾਨ ਹੈ ਜੋਕਿ ਮਨੁੱਖਤਾ ਅਤੇ ਵਾਤਾਵਰਨ ਦੀ ਪਰਵਾਹ ਕਰਕੇ  ਕੁਝ ਚੰਗੇ ਕਾਰਜ ਆਰੰਭ ਕਰ ਰਿਹਾ ਹੈ । ਇਸ ਤਰਾਂ ਦੇ ਕਲਾਕਾਰ ਆਦਰਸ਼ ਹੁੰਦੇ ਹਨ ਆਪਣੇ ਪ੍ਰਸ਼ੰਸ਼ਕਾਂ ਲਈ ਕਿਉਂਕਿ ਸਮੱਸਿਆ ਬਾਰੇ ਜਾਗਰੂਕ ਕਰਨਾ ਬਹੁਤ ਹੀ ਮਹੱਤਵਪੂਰਨ ਹੈ । ਮੈਂ ਉਸ ਦੇ ਇਸ ਜ਼ਜ਼ਬੇ ਨੂੰ ਸਲਾਮ ਕਰਦੀ ਹਾਂ ਕਿ ਉਹ ਆਪਣੇ ਖੇਤਰ ਤੋਂ ਬਾਹਰਲੇ ਮੁੱਦਿਆਂ ਬਾਰੇ ਵੀ ਐਨਾ ਜਾਗਰੂਕ ਹੈ । ਦੁਨੀਆਂ ਨੂੰ ਨਿਰਮਲ ਸਿੱਧੂ ਵਰਗੇ ਇਨਸਾਨਾ ਦੀ ਬਹੁਤ ਲੋੜ ਹੈ ।
ਆਖ਼ਿਰ ਵਿੱਚ ਮੈਂ ਨਿਰਮਲ ਸਿੱਧੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਤੇ ਮੇਰੀ ਦੁਆ ਕਿ ਰੱਬ ਓਹਨਾਂ ਸਦਾ ਤਰੱਕੀਆਂ ਬਖ਼ਸ਼ਦਾ ਰਹੇ ।

No comments: