Saturday, February 21, 2015

ਅੱਜ ਰੀਲੀਜ਼ ਹੋਵੇਗਾ ਅੰਤਰ– ਰਾਸ਼ਟਰੀ ਮਾਤ ਭਾਸ਼ਾ ਦਿਵਸ ਦਾ ਤੋਹਫਾ

ਵਿਸ਼ੇਸ਼ ਚਾਰਟ ਤਿਆਰ ਕੀਤਾ ਜਨਮੇਜਾ ਸਿੰਘ ਜੋਹਲ ਨੇ
ਅੰਗ੍ਰੇਜ਼ੀ ਵਿੱਚ ਜੇ CUT ਲਿਖੀਏ ਤਾਂ ਕਟ ਆਖਿਆ ਜਾਂਦਾ ਹੈ ਪਰ ਜੇ put ਲਿਖਿਆ ਜਾਏ ਤਾਂ ਪੱਟ ਨਹੀਂ ਪੁਟ ਆਖਿਆ ਜਾਂਦਾ ਹੈ। ਖੈਰ ਇਹ ਅੰਗ੍ਰੇਜ਼ੀ ਦਾ ਕਲਚਰ ਹੈ ਅਤੇ ਅੰਗ੍ਰੇਜ਼ੀ ਦੀਆਂ ਕਈ ਕਿਸਮਾਂ ਹਨ। ਫਰੈਂਚ ਵਾਲੀ ਅੰਗ੍ਰੇਜ਼ੀ, ਅਮਰੀਕਨ ਅੰਗ੍ਰੇਜ਼ੀ ਅਤੇ ਇੰਡੀਆ ਵਿੱਚ ਸਾਊਥ ਇੰਡੀਅਨ ਅੰਗ੍ਰੇਜ਼ੀ। ਪੁਰਾਣੇ ਪੰਜਾਬੀ ਅੰਗ੍ਰੇਜ਼ੀ ਨੂੰ ਬੇਪੀਰੀ ਜ਼ੁਬਾਨ ਆਖਦੇ ਸਨ। ਕਿਹਾ ਜਾਂਦਾ ਸੀ ਸਿਰਫ ਪ੍ਰੈਕਟਿਸ... ਇਕੱਲੀਆਂ ਕਿਤਾਬਾਂ ਇਸ ਨੂੰ ਸਿੱਖਣ ਲਈ ਕਾਫੀ ਨਹੀਂ ਹੁੰਦੀਆਂ। ਅੰਗ੍ਰੇਜ਼ੀ ਵਿੱਚ ਸਹੀ ਉਚਾਰਣ ਅਤੇ ਮੌਕੇ ਮੁਤਾਬਿਕ ਸਹੀ ਸ਼ਬਦ ਚੋਣ ਨੂੰ ਸੁਨਿਸਚਿਤ ਕਰਨਾ ਇੱਕ ਲੰਬੀ ਸਾਧਨਾ ਮੰਗਦਾ ਹੈ। ਅੰਗ੍ਰੇਜ਼ੀ ਭਾਸ਼ਾ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਅਮੀਰੀ ਵੀ ਹੈ। ਇਸਦੀਆਂ ਕਮੀਆਂ ਅਤੇ ਖੂਬੀਆਂ ਨੂੰ ਦੇਖਦਿਆਂ ਇੱਕ ਠੋਸ ਉਪਰਾਲਾ ਕੀਤਾ ਗਿਆ ਹੈ ਪੰਜਾਬੀ ਵਿੱਚ। ਪੰਜਾਬੀ ਦੇ ਆਸ਼ਕ ਜਨਮੇਜਾ ਸਿੰਘ ਜੋਹਲ ਨੇ ਇੱਕ ਵਿਸ਼ੇਸ਼ ਚਾਰਟ ਤਿਆਰ ਕੀਤਾ ਹੈ। ਇਹ ਚਾਰਟ ਸਚਮੁਚ ਹੀ
ਅੰਤਰ– ਰਾਸ਼ਟਰੀ ਮਾਤ ਭਾਸ਼ਾ ਦਿਵਸ ਦਾ ਤੋਹਫਾ ਸਾਬਿਤ ਹੋਵੇਗਾ। ਇਹ ਚਾਰਟ ਅੱਜ ਅਰਥਾਤ 21 ਫਰਵਰੀ 2015 ਨੂੰ ਰਲੀਜ਼ ਕੀਤਾ ਜਾਣਾ ਹੈ।
ਸਾਥੀਓ, ਬੱਚਿਆਂ ਲੲੀ ਬਿਲਕੁਲ ਸਹੀ ੳ–ਅ ਦਾ ਚਾਰਟ ਛੱਪ ਕੇ ਆ ਗਿਆ ਹੈ। ੲਿਸ ਵਿਚ ਸਹੀ ਸ਼ਬਦ ਉਚਾਰਣ ਦਿੱਤਾ ਗਿਆ ਹੈ। ਫੋਟੋ ਵੀ ਨਵੀਂ ਤੇ ਚੂੱਕਵੀ ਹੈ। ਵਧੀਆ ਆਰਟ ਪੇਪਰ ਤੇ ਛਪਿਆ ਹੈ। ਜਿਹੜੇ ਸੱਜਣ ਘੱਟੋ ਘੱਟ 100 ਕਾਪੀ ਲੈਣਾ ਚਾਹੁੰਦੇ ਹਨ , ਮੈਨੂੰ ਸੰਪਰਕ ਕਰਨ ©Janmeja Johl

No comments: