Friday, February 20, 2015

ਇਸ ਵਾਰ ਤਿਆਰ ਹੋ ਗੁਰਦਵਾਰਾ ਪੱਥਰ ਸਾਹਿਬ ਲੇਹ ਦੀ ਯਾਤਰਾ ਲਈ ?

 ਜੂਨ ਤੋਂ ਅਕਤੂਬਰ ਤੱਕ ਖੁਲ੍ਹਦਾ ਹੈ ਸੜਕ ਵਾਲਾ ਰਸਤਾ 
ਲੁਧਿਆਣਾ: 20 ਫਰਵਰੀ 2015: (ਪੰਜਾਬ ਸਕਰੀਨ ਬਿਊਰੋ): 
ਨਵੀਂ ਤਕਨੀਕ ਵਾਲੇ ਖੰਭਾਂ ਆਸਰੇ ਸੋਸ਼ਲ ਮੀਡੀਆ ਬੜੀ ਤੇਜ਼ੀ ਨਾਲ ਉਭਰ ਕੇ ਸਾਹਮਣੇ ਆ ਰਿਹਾ ਹੈ। ਇਸਦੇ ਨਾਲ ਹੀ ਸਾਹਮਣੇ ਆ ਰਹੀਆਂ ਹਨ ਬਹੁਤ ਸਾਰੀਆਂ  ਮਹਤਵਪੂਰਣ ਜਾਣਕਾਰੀਆਂ ਜਿਹਨਾਂ  ਤੋਂ ਅੱਜ ਦੀ ਪੀੜ੍ਹੀ ਅਨਜਾਣ ਹੈ। ਬੀਤੀ ਰਾਤ ਜਲੰਧਰ ਤੋਂ ਪੰਜਾਬ ਸਕਰੀਨ ਦੀ ਇੱਕ ਸ਼ੁਭਚਿੰਤਕਾ ਨੇ  ਵਾਟਸਐਪ ਤੇ ਭੇਜੀ। ਇਹ ਤਸਵੀਰ ਗੁਰਦਵਾਰਾ ਪੱਥਰ ਸਾਹਿਬ ਦੀ ਹੈ ਜਿਹੜਾ ਯਾਦ ਦੁਆਉਂਦਾ ਹੈ  ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਸਾਰੀ ਦੁਨੀਆ  ਲਗਾਇਆ  ਆਵਾਜਾਈ ਦੇ ਸਾਧਨ ਬਹੁਤ ਹੀ ਘੱਟ ਅਤੇ ਹੋਲੀ ਰਫਤਾਰ ਵਾਲੇ ਸਨ। ਆਪਣੀਆਂ ਚਾਰ ਉਦਾਸੀਆਂ ਵਿੱਚ ਉਹਨਾਂ ਦੁਨੀਆ ਦੇ ਹਰ ਕੋਨੇ ਵਿੱਚ ਪੁੱਜ ਕੇ ਜ਼ਾਲਮਾਂ ਨਾਲ ਮੱਥਾ ਲਾਇਆ ਅਤੇ ਨਿਰਦੋਸ਼ ਲੋਕਾਂ ਦੀ ਰਾਖੀ ਕੀਤੀ।  ਲੇਹ ਵਿੱਚ ਬਣੇ ਇਸ ਗੁਰਦਵਾਰਾ ਸਾਹਿਬ ਦੇ ਇਤਿਹਾਸ  'ਤੇ ਗੁਰੂ ਸਾਹਿਬ ਨੈਪਾਲ, ਸਿੱਕਮ ਅਤੇ ਤਿੱਬਤ ਤੋਂ ਹੁੰਦੇ ਹੋਏ ਲੇਹ ਵਿੱਚ ਪੁੱਜੇ ਸਨ। ਇਹ ਉਹਨਾਂ ਦੀ ਦੂਸਰੀ ਉਦਾਸੀ ਵਾਲਾ ਸਮਾਂ ਸੀ। ਇਹ ਅਸਥਾਨ ਸ਼੍ਰੀਨਗਰ-ਲੇਹ ਰੋਡ ਤੇ ਸਥਿਤ ਹੈ ਅਤੇ ਲੇਹ ਤੋਂ 25 ਕੁ ਕਿਲੋਮੀਟਰ ਉਰੇ ਹੀ ਪੈਂਦਾ ਹੈ। ਇਸ ਅਸਥਾਨ 'ਤੇ ਪੁੱਜਣਾ ਹੋਵੇ ਤਾਂ ਸ਼੍ਰੀਨਗਰ ਰਾਹੀਂ ਵੀ ਪਹੁੰਚਿਆ ਜਾ ਸਕਦਾ ਹੈ ਅਤੇ ਮਨਾਲੀ ਵਾਲੇ ਰਸਤਿਓਂ ਵੀ ਪਰ ਸੜਕ ਵਾਲਾ ਰਸਤਾ ਭਾਰੀ ਬਰਫਬਾਰੀ ਕਾਰਣ ਨਵੰਬਰ ਤੋਂ ਮਈ ਤੱਕ ਬੰਦ ਰਹਿੰਦਾ ਹੈ। ਜੂਨ ਤੋਂ ਅਕਤੂਬਰ ਤੱਕ ਇਹ ਰਸਤਾ ਖੁੱਲਦਾ ਹੈ। ਇਹ ਅਸਥਾਨ ਕਾਫੀ ਉਚਾਈ ਤੇ ਹੈ ਇਸ ਲੈ ਕਈ ਲੋਕਾਂ ਨੂੰ ਆਕਸੀਜਨ ਦੀ ਕਮੀ ਕਾਰਨ ਸਾਹ ਦੀ ਕਮੀ ਹੋ ਸਕਦੀ ਹੈ। ਹਵਾਈ ਮਾਰਗ ਵਾਲਾ ਰਸਤਾ ਵੀ ਹਰਮਨ ਪਿਆਰਾ ਹੈ। ਹਵਾਈ ਜਹਾਜ਼ ਦਿੱਲੀ ਤੋਂ ਵੀ ਮਿਲ ਜਾਂਦੇ ਹਨ ਅਤੇ ਜੰਮੂ ਤੋਂ ਵੀ।

No comments: