Thursday, February 19, 2015

ਕਾਮਰੇਡ ਗੋਵਿੰਦ ਪੰਸਾਰੇ ਉੱਪਰ ਹਮਲੇ ਦੇ ਖਿਲਾਫ਼ ਰੋਸ ਵਖਾਵਾ

ਸੀਪੀਆਈ ਨੇ ਲੁਧਿਆਣਾ ਵਿੱਚ ਵੀ ਕੀਤਾ ਤਿੱਖੇ ਰੋਹ ਦਾ ਪ੍ਰਗਟਾਵਾ  
ਲੁਧਿਆਣਾ: 19 ਫਰਵਰੀ 2015: (ਪੰਜਾਬ ਸਕਰੀਨ ਬਿਊਰੋ):
ਸੀਪੀਆਈ ਆਗੂ ਕਾਮਰੇਡ  ਗੋਵਿੰਦ ਪੰਸਾਰੇ ਅਤੇ ਉਹਨਾਂ ਦੀ ਪਤਨੀ ਉਮਾ ਪੰਸਾਰੇ ਉੱਤੇ ਕੀਤੇ ਗਏ ਕਾਤਲਾਨਾ ਹਮਲੇ ਦੇ ਖਿਲਾਫ਼ ਲੁਧਿਆਣਾ ਵਿੱਚ ਵੀ ਜ਼ੋਰਦਾਰ ਰੋਸ ਵਖਾਵਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਹਨਾਂ ਉੱਪਰ ਮਹਾਂਰਾਸ਼ਟਰ ਦੇ ਕੋਲਹਾਪੁਰ ਸ਼ਹਿਰ ਵਿੱਚ ਵਹਿਸ਼ੀਆਨਾ ਢੰਗ ਨਾਲ ਗੋਲੀਆਂ ਚਲਾਈਆਂ ਗਈਆਂ ਸਨ। 

No comments: