Tuesday, February 03, 2015

ਲੁਧਿਆਣਾ ਵਿੱਚ ਵੀ ਬੜੇ ਉਤਸ਼ਾਹ ਨਾਲ ਮਨਾਈ ਗਈ ਰਵਿਦਾਸ ਜਯੰਤੀ

 ਥਾਂ ਥਾਂ ਲੱਗੇ ਲੰਗਰਾਂ ਵਿੱਚ ਜੁੜੇ ਸਾਰੇ ਵਰਗਾਂ ਦੇ ਲੋਕ  
ਲੁਧਿਆਣਾ: 3 ਫਰਵਰੀ 2015: (ਪੰਜਾਬ ਸਕਰੀਨ ਬਿਊਰੋ):
ਅੱਜ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਹਰ ਪਾਸੇ ਬੜੇ ਹੀ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।  ਇਸ ਸ਼ੁਭ ਦਿਨ ਮੌਕੇ ਲੁਧਿਆਣਾ ਵਿੱਚ ਵੀ ਥਾਂਓ ਥਾਂਈ  ਤਰ੍ਹਾਂ ਤਰ੍ਹਾਂ ਦੇ ਆਯੋਜਨ ਹੋਏ। ਗੁਰੂ ਨਾਨਕ ਪੁਰਾ, ਸ਼ਾਹੀ ਮੋਹੱਲਾ, ਸਲੇਮ ਟਾਬਰੀ, ਕਿਲਾ ਮੋਹੱਲਾ, ਬਸਤੀ ਜੋਧੇਵਾਲ ਅਤੇ ਕਈ ਹੋਰ ਇਲਾਕਿਆਂ ਵਿੱਚ ਸਵੇਰੇ ਸਵੇਰੇ ਹੀ ਚਾਹ, ਪਕੋੜਿਆਂ ਅਤੇ ਬ੍ਰੈਡ ਟੋਸਟਾਂ ਦੇ ਲੰਗਰ ਲੱਗ ਗਏ ਜਿਹਨਾਂ ਨੇ ਕੜਕਦੀ ਸਰਦੀ ਵਿੱਚ ਲੋਕਾਂ ਨੂੰ ਰਾਹਤ ਦਿੱਤੀ।  
ਗੁਰੂ ਨਾਨਕ ਪੁਰਾ: ਲੁਧਿਆਣਾ ਦੇ ਪ੍ਰਸਿਧ ਦਮੋਰੀਆ ਪੁਲ ਨੇੜੇ ਪੈਂਦੇ ਗੁਰੂ ਨਾਨਕ ਪੁਰਾ ਵਿੱਚ ਤੜਕੇ ਤੜਕੇ ਹੀ ਰਵਿਦਾਸ ਨੌਜਵਾਨ ਸਭਾ ਵੱਲੋਂ ਗੁਰੂ ਰਵਿਦਾਸ ਜੀ ਦੀ ਪੂਜਾ ਮਗਰੋਂ ਚਾਹ ਪਕੋੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਥਾਨਕ ਸਿੱਖ ਆਗੂ ਜੱਥੇਦਾਰ ਕੁਲਦੀਪ ਸਿੰਘ ਉਚੇਚੇ ਤੌਰ ਤੇ ਪੁੱਜੇ। ਸਭਾ ਦੇ ਪ੍ਰਧਾਨ ਰਾਜ ਕੁਮਾਰ ਅਤੇ ਵਾਈਸ ਪ੍ਰਧਾਨ ਬਿੰਦਰ ਦੇ ਨਾਲ ਨਾਲ ਧਨੀ ਰਾਮ, ਅਸ਼ੋਕ ਕੁਮਾਰ,  ਸੁਖਦੇਵ ਚੰਦ, ਜੋਰ ਸਿੰਘ, ਸਖੀ ਰਾਮ ਅਮਰਜੀਤ  ਅਤੇ ਕਈ ਹੋਰ ਸਰਗਰਮ ਮੈਂਬਰਾਂ ਨੇ ਭਾਗ ਲਿਆ। 
ਸ਼ਾਹੀ ਮੋਹੱਲਾ: ਇਸੇ ਤਰ੍ਹਾਂ ਸ਼ਾਹੀ ਮੋਹੱਲਾ ਵਿੱਚ ਵੀ ਚਾਹ ਅਤੇ ਚਾਹ, ਪਕੋੜਿਆਂ ਅਤੇ ਬ੍ਰੈਡ ਟੋਸਟਾਂ ਦਾ ਲੰਗਰ ਲੱਗਿਆ। ਇਸ ਅਸਥਾਨ 'ਤੇ ਸੁਸ਼ੋਭਿਤ ਗੁਰੂ ਰਵਿਦਾਸ ਜੀ ਦੇ ਧਾਰਮਿਕ ਅਸਥਾਨ ਵਿਖੇ ਪੂਜਾ ਅਰਚਨਾ ਮਗਰੋਂ ਸ਼ੁਰੂ ਹੋਏ ਚਾਹ ਦੇ ਲੰਗਰ ਵਿੱਚ ਸੰਗਤਾਂ ਨੇ ਵਧ ਚੜ੍ਹ ਕੇ ਲੰਗਰ ਛਕਿਆ। ਪ੍ਰਧਾਨ-ਧਰ੍ਨ੍ਜੀਤ ਸਿੰਘ ਦੇ ਨਾਲ ਵਿਨੇ ਕੁਮਾਰ, ਸੰਜੀਵ ਕੁਮਾਰ, ਅਜੈ ਕੁਮਾਰ ਅਤੇ ਕੁਲਦੀਪ ਕੁਮਾਰ ਨੇ ਸੰਗਤਾਂ ਦੀ ਹਾਰਦਿਕ ਸੇਵਾ ਕੀਤੀ।

No comments: