Thursday, February 19, 2015

ਸ਼ੌਕਤ ਅਲੀ, ਇਕ਼ਬਾਲ ਮਾਹਲ ਅਤੇ ਹਰਿ ਬਵੇਜਾ 26 ਨੂੰ ਲੁਧਿਆਣਾ ਵਿੱਚ


Thu, Feb 19, 2015 at 3:58 PM

ਗੁਰਪ੍ਰੀਤ ਸਿੰਘ ਖੁਰਾਨਾ ਦੀ ਪ੍ਰਧਾਨਗੀ ਹੇਠ ਸਵਾਗਤ ਦੀਆਂ ਤਿਆਰੀਆਂ ਸ਼ੁਰੂ 
ਲੁਧਿਆਣਾ: 19 ਫਰਵਰੀ 2015: (ਪੰਜਾਬ ਸਕਰੀਨ ਬਿਊਰੋ):
ਸੱਭਿਆਚਾਰਕ ਲੋਕ ਮੰਚ ਪੰਜਾਬ ਦੀ ਜਰੂਰੀ ਮੀਟਿੰਗ ਡਾ ਏ ਵੀ ਐਮ ਪਬਲਿਕ ਸਕੂਲ ਈਸਾ ਨਗਰੀ ਪੁਲੀ ਵਿਖੇ ਚੇਅਰਮੇਨ ;ਗੁਰਪ੍ਰੀਤ ਸਿੰਘ ਖੁਰਾਣਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਸੰਬੰਧੀ ਮਾਂ ਬੋਲੀ ਦਿਵਸ ਦੇ ਸਮਾਗਮ ਦੇ ਪ੍ਰੋਗਰਾਮ ਇੰਚਾਰਜ :ਹਰਪ੍ਰੀਤ ਸਿੰਘ ਮਾਨ ਨੇ ਦਸਿਆ ਕਿ ਮਿਤੀ 26 ਫਰਵਰੀ 2015 ਦਿਨ ਵੀਰਵਾਰ ਨੂੰ ਕੋਮਾਂਤਰੀ ਮਾਂ ਬੋਲੀ ਦਿਵਸ ਸੰਬੰਧੀ ਮਾਂ ਬੋਲੀ ਨੂੰ ਸਮਰਪਿਤ ਪਰਿਵਾਰਕ ਸੱਭਿਆਚਾਰਕ ਪ੍ਰੋਗਰਾਮ ਅੰਤਰਰਾਸਟਰੀ ਪਧਰ ਤੇ ਇਸ ਸਕੂਲ ਵੱਲੋਂ ਈਸਾ ਨਗਰੀ ਪੁਲੀ ਨੇੜੇ ਮਿੰਨੀ ਰੋਜ ਗਾਰਡਨ ਵਿਖੇ ਸਵੇਰੇ 10 ਵਜੇ ਤੋ ਸ਼ਾਮ 3 ਵਜੇ ਤਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਾਕਿਸਤਾਨ ਤੋਂ ਵਿਸ਼ੇਸ਼ ਤੋਰ ਤੇ ਸ਼ੋਕਤ ਅਲੀ, ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ , ਐਮੀ ਵਿਰਕ , ਕੁਲਬੀਰ ਝਿੰਜਰ , ਹਰਜੀਤ ਹਰਮਨ ,ਇੰਦਰਜੀਤ ਨਿੱਕੂ ,ਰਵਿੰਦਰ ਗਰੇਵਾਲ ,ਮਨਜੀਤ ਰੂਪੋਵਾਲੀਆ ,ਸੁਖਵਿੰਦਰ ਸੁਖੀ ,ਫਿਰੋਜ ਖਾਨ ,ਸੀਰਾ ਜਸਵੀਰ ਤੋਂ ਇਲਾਵਾ ਅਨੇਕਾਂ ਹੋਰ ਇਸ ਸਮਾਗਮ ਦੀ ਸ਼ੋਭਾ  ਵਧਾਉਣਗੇ ਚੇਅਰਮੈਨ ਗੁਰਪ੍ਰੀਤ ਸਿੰਘ ਖੁਰਾਨਾ ਅਨੁਸਾਰ ਸ਼੍ਰੀ ਇਕਬਾਲ ਮਾਹਲ  ਰੇਡੀਓ ਟੋਰਾਂਟੋ ,ਵਿਸ਼ੇਸ਼  ਤੋਰ ਤੇ ਵਿਦੇਸ਼ ਤੋ ਪੁਹੰਚ  ਰਹੇ ਹਨ ਸਕੂਲ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ  ਸਮਾਗਮ ਦੀ ਜਾਣਕਾਰੀ ਦੇਦਿਆ ਦੱਸਿਆ ਕਿ ਇਸ ਸਮਾਗਮ ਵਿੱਚ ਫ਼ਿਲਮ ਨਿਰਦੇਸ਼ਕ ਸ਼੍ਰੀ ਹੈਰੀ ਬਵੇਜਾ ,ਪੰਜਾਬ ਜਾਗ੍ਰਤਿ ਮੰਚ ਦੇ ਸਕੱਤਰ ਸ਼੍ਰੀ ਦੀਪਕ ਬਾਲੀ ,ਸਵਰਗਵਾਸੀ ਸਰਦਾਰ ਜਗਦੇਵ ਸਿੰਘ ਜਸੋਵਾਲ ਜੀ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਜੀ ,ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਅਤੇ ਪ੍ਰਸਿੱਧ ਪੰਜਾਬੀ ਗਾਇਕ ਪਾਲੀ ਦੇਤਵਾਲੀਆ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਜਾਵੇਗਾ ਇਸ ਸਮੇਂ ਸਰਦਾਰ ਗੁਰਦੀਪ ਸਿੰਘ ਸੈਨੀ ,ਤਲਵਿੰਦਰ ਸਿੰਘ ਨੋਨੂ ,ਅਰਵਿੰਦਰ ਸਿੰਘ ਲੱਕੀ ,ਰੋਬਿਨ ਕੋਹਲੀ ,ਦੀਪਕ ਸਚਦੇਵਾ ,ਰਵਿੰਦਰ ਸਿੰਘ ਗੁਲਾਟੀ ,ਰਵਿੰਦਰ ਪਾਲ ਸਿੰਘ ਰਾਜਾ ,ਅਮਨਦੀਪ ਸਿੰਘ ਅਮਨ ,ਰਾਜਿੰਦਰ ਸਿੰਘ ਸਿੱਬਲ ,ਡਾ.ਵਿਪਨ ,ਧਰਮ ਵੀਰ ਸਿੰਘ ਨੂਰਵਾਲਾ ,ਹਰਵਿੰਦਰ ਸਿੰਘ ਕਲੇਰ ,ਗੁਰਦੀਪ ਸਿੰਘ ਬੋਲੀ ,ਅਵਤਾਰ ਸਿੰਘ ਮਦਾਨ ,ਹਰਸਿਮਰਤ ਸਿੰਘ ਮਿਠੂ ਮਜੂਦ ਰਹੇNo comments: