Saturday, February 14, 2015

ਸਿੰਗਾਪੁਰ ਬਗ਼ਾਵਤ ਅਤੇ ਸੂਫੀ ਅੰਬਾ ਪ੍ਰਸ਼ਾਦ ਸਬੰਧੀ ਵਿਚਾਰ-ਚਰਚਾ 22 ਨੂੰ

ਚਿਰੰਜੀ ਲਾਲ ਕੰਗਣੀਵਾਲ ਅਤੇ ਡਾ. ਪਰਮਿੰਦਰ ਸਿੰਘ ਸੂਫੀ ਹੋਣਗੇ ਮੁੱਖ ਬੁਲਾਰੇ
Courtesy photo
ਜਲੰਧਰ: 14 ਫਰਵਰੀ 2014: (ਪੰਜਾਬ ਸਕਰੀਨ ਬਿਊਰੋ):
ਆਜ਼ਾਦੀ ਸੰਗਰਾਮ ਵਿੱਚ ਅਥਾਹ ਕੁਰਬਾਨੀਆਂ ਕਰਨ ਵਾਲੀਆਂ ਘਟਨਾਵਾਂ ਵਿੱਚ ਅਹਿਮ ਸਥਾਨ ਰੱਖਣ ਵਾਲੀਆਂ ਦੋ ਇਤਿਹਾਸਕ ਘਟਨਾਵਾਂ ਸਿੰਗਾਪੁਰ ਦੇ ਫੌਜੀਆਂ ਦੀ ਬਗਾਵਤ ਅਤੇ ਸੂਫੀ ਅੰਬਾ ਪ੍ਰਸ਼ਾਦ ਦੀ ਸ਼ਹਾਦਤ ਸਬੰਧੀ ਵਿਚਾਰ ਚਰਚਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ 22 ਫਰਵਰੀ ਦਿਨ ਐਤਵਾਰ ਸਵੇਰੇ 11 ਵਜੇ ਕੀਤੀ ਜਾ ਰਹੀ ਹੈ। ਸ਼ਹਾਦਤਾਂ ਦੀ ਸ਼ਤਾਬਦੀ (1915-2015) ਦੀ ਲੜੀ ਵਜੋਂ ਹੋ ਰਹੀ ਇਸ ਵਿਚਾਰ-ਚਰਚਾ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਚਿਰੰਜੀ ਲਾਲ ਕੰਗਣੀਵਾਲ ਸਿੰਗਾਪੁਰਾ ਦੀ ਬਗਾਵਤ ਸਬੰਧੀ ਅਤੇ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਸਿੰਘ ਸੂਫੀ ਅੰਬਾ ਪ੍ਰਸ਼ਾਦ ਦੀ ਸ਼ਹਾਦਤ ਬਾਰੇ ਮੁੱਖ ਵਕਤਾ ਹੋਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋ, ਜਨਰਲ ਸਕੱਤਰ ਡਾ. ਰਘਵੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਚਾਰ-ਚਰਚਾ ਸਾਲ ਭਰ ਹਰ ਮਹੀਨੇ ਸ਼ਹਾਦਤਾਂ ਦੀ ਮਨਾਈ ਜਾ ਰਹੀ ਸ਼ਤਾਬਦੀ ਦੀ ਕੜੀ ਵਜੋਂ ਹੋਵੇਗੀ ਅਤੇ ਜਿਸਦੀ ਸਿਖਰ ਹੋਵੇਗਾ 1 ਨਵੰਬਰ ਨੂੰ ਹੋਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ।

No comments: