Monday, January 26, 2015

ਸ਼ਹੀਦ ਸਰਾਭਾ ਨੂੰ ਕੌਮੀ ਸ਼ਹੀਦ ਪ੍ਰਵਾਨ ਕਰਵਾਉਣ ਲਈ ਕੀਤੀ ਭੁੱਖ ਹੜਤਾਲ

Mon Jan 26, 2015 at 9:15 PM
ਦੇਸ਼ ਦੇ ਸ਼ਹੀਦਾਂ ਨੂੰ ਭੁੱਲੀਆਂ ਸਰਕਾਰਾਂ -ਬੀਬੀ ਸੁਖਦੇਵ ਕੌਰ 
ਵਿਦੇਸ਼ੀ ਲੀਡਰਾਂ ਦੇ ਜੋਰ ਸ਼ੋਰ ਵਾਲੇ ਸਵਾਗਤ ਨੂੰ ਦੱਸਿਆ ਭਾਰਤ ਲਈ ਮਦਭਾਗਾ 
ਸ਼ਹੀਦ ਸਰਾਭਾ ਨੂੰ ਕੌਮੀ ਸ਼ਹੀਦ ਪ੍ਰਵਾਨ ਕਰਵਾਉਣ ਲਈ ਭੁੱਖ ਹੜਤਾਲ ਤੇ ਬੈਠੇ ਬੀਬੀ ਸੁਖਦੇਵ ਕੌਰ, ਦੇਵ ਸਰਾਭਾ, ਡਾ. ਪਰਮਜੀਤ ਸਿੰਘ 
ਰਾਣੁ, ਸੁਖਵਿੰਦਰ ਲੀਲ ਅਤੇ ਹੋਰ
ਲੁਧਿਆਣਾ: 26 ਜਨਵਰੀ 2015: (ਪੰਜਾਬ ਸਕਰੀਨ ਬਿਊਰੋ):
ਜਦੋਂ 26 ਜਨਵਰੀ ਦੇ ਰੰਗਾਂ ਵਿੱਚ ਪੂਰਾ ਦੇਸ਼ ਮਗਨ ਸੀ ਅਤੇ ਰਾਜਧਾਨੀ ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਵਾਗਤ ਲਾਈ ਸਾਰੀ ਸਰਕਾਰ ਅੱਡੀਆਂ ਭਾਰ ਖੜੀ ਸੀ ਉਦੋਂ ਲੁਧਿਆਣਾ ਵਿੱਚ ਸ਼ਹੀਦਾਂ ਦੇ ਵਾਰਸ  ਭੁੱਖ ਹੜਤਾਲ 'ਤੇ ਬੈਠੇ ਹੋਏ ਸਨ
ਗ਼ਦਰ ਪਾਰਟੀ ਦੇ ਹੀਰੋ ਤੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਪ੍ਰਵਾਨ ਕਰਵਾਉਣ ਲਈ ਇਕ ਦਿਨ ਦੀ ਸਮੂਹ ਜੱਥੇਬੰਦੀਆ ਨੇ ਭੁੱਖ ਹੜਤਾਲ ਕੀਤੀ ਅਤੇ ਹੋਰ ਮੰਗਾ ਦੀ ਮੰਗ ਕੀਤੀ ਜਿਸ ਵਿੱਚ ਸ਼ਹੀਦ ਸਰਾਭਾ ਦੇ ਘਰ ਦਾ ਰੁਕਿਆ ਕੰਮ ਪੂਰਾ ਕਰਵਾਉਣ ਲਈ, ਭਾਈ ਬਾਲਾ ਚੌਕ ਤੋਂ ਰਾਏਕੋਟ ਤੱਕ ਜਾਣ ਵਾਲੀ ਸ਼ਹੀਦ ਸਰਾਭਾ ਮਾਰਗ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਲੁਧਿਆਣਾ ਦੀਆਂ ਅਗਾਂਹਵੱਧੂ ਜੱਥੇਬੰਦੀਆਂ , ਸ਼ਹੀਦ ਕਰਤਾਰ ਸਿੰਘ ਲੋਕ ਭਲਾਈ ਮੰਚ ਪੰਜਾਬ ਤੋ ਸਰਪ੍ਰਸਤ ਬੀਬੀ ਸੁਖਦੇਵ ਕੌਰ ਸਰਾਭਾ, ਪ੍ਰਧਾਨ ਦੇਵ ਸਰਾਭਾ, ਸ਼ਹੀਦ ਭਗਤ ਸਿੰਘ ਸੱਭਿਆਚਾਰ ਕੇਂਦਰ ਲੁਧਿਆਣਾ ਤੋ ਸੁਖਵਿੰਦਰ ਲੀਲ੍ਹ, ਰਮਨਜੀਤ ਸੰਧੂ, ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ. ਅਤੇ ਹੋਰ ਜੱਥੇਬੰਦੀਆ ਦੀ ਅਗਵਾਈ ਵਿੱਚ ਭਾਈ ਬਾਲਾ ਚੌਂਕ ਲੁਧਿਆਣਾ ਦੇ ਸ਼ਹੀਦ ਸਰਾਭਾ ਪਾਰਕ ਵਿੱਚ ਸਵੇਰ 11 ਵਜੇ ਤੋਂ ਸਾਮ ਤੱਕ ਰੋਸ ਜਾਹਰ ਕੀਤਾ। ਇਸ ਮੌਕੇ ਵੱਖ-ਵੱਖ ਜੱਥੇਬੰਦੀਆਂ ਦੇ ਬੁਲਾਰਿਆਂ ਜਿੰਨਾ ਵਿੱਚ, ਵਿਜੈ ਨਰਾਇਣ, ਗਲਰ ਚੋਹਾਨ, ਸੁਖਪਾਲ ਸਹਿਜਾਦ, ਸਵਰਨਜੀਤ ਕੌਰ੍ਹ,ਪਰਮਜੀਤ ਕੌਰ, ਕਿਰਨਪਾਲ ਕੌਰ, ਕੁਲਦੀਪ ਕੌਰ , ਬੂਟਾ ਸਿੰਘ ਰਤਨ, ਬਲਜਿੰਦਰ ਛੋਕਰਾਂ ਦਲਜੀਤ ਸਿੰਘ, ਕੁਲਵਿੰਦਰ ਸਿੰਘ ਕੱਦੋ, ਸੁਰਿੰਦਰਪਾਲ ਸਿੰਘ ਨੇ ਸੰਬੋਧਨ ਕਰਦੇ ਕਿਹਾ ਕਿ ਭਾਰਤ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਗਲੋਂ ਗੁਲਾਮੀ ਰੂਪੀ ਬੇੜੀਆਂ ਨੂੰ ਚਕਨਾਚੂਰ ਕਰਕੇ ਆਪਣਾ ਤਨ-ਮਨ ਤੇ ਧਨ ਸਭ ਕੁਝ ਦੇਸ਼ ਦੇ ਲੋਕਾਂ ਲਈ ਕਰੁਬਾਨ ਕਰਨ ਵਾਲੇ ਅਤੇ ਫਾਂਸੀਆਂ,ਜੇਲਾਂ ਤੇ ਕਾਲੇ ਪਾਣੀ ਪਾਣੀਆਂ ਦੀਆਂ ਸਜਾਵਾਂ ਨੂੰ ਹੱਸਦੇ ਹੱਸਦੇ ਕਬੂਲ ਕਰਨ ਵਾਲੇ ਸਾਡੇ ਮਹਾਨ ਗ਼ਦਰੀ ਸ਼ਹੀਦਾਂ ਨੂੰ ਜਿੰਨ੍ਹਾਂ ਵਿੱਚ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਇੱਕ ਸਨ, ਨੂੰ ਅੱਜ ਅਜ਼ਾਦੀ ਦੇ ੬੭ ਸਾਲ ਬੀਤ ਜਾਣ ਬਾਅਦ ਵੀ ਕੌਮੀ ਸ਼ਹੀਦ ਕਰਾਰ ਨਾ ਦੇਣਾ ਇਹ ਸਾਬਤ ਕਰਦਾ ਕਿ ਸਾਡੀਆਂ ਸਰਕਾਰਾਂ ਉਹਨਾਂ ਸ਼ਹੀਦਾਂ ਪ੍ਰਤੀ ਦੋਹਰੀ ਨੀਤੀ ਅਪਣਾ ਰਹੀਆਂ ਹਨ। ਇਸ ਮੌਕੇ ਬੀਬੀ ਸੁਖਦੇਵ ਕੌਰ ਨੇ ਕਿਹਾ ਕਿ ਅੱਜ ਵੀ ਸਾਡੇ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋ ਸਕੇ ਇਸੇ ਲਈ ਤਾਂ ਦੇਸ਼ ਅੰਦਰ ੮੦% ਅਬਾਦੀ ਦਾ ਹਿੱਸਾ ਗਰੀਬੀ ਰੇਖਾ ਦੇ ਹੇਠਾਂ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੋ ਚੁੱਕਿਆ ਹੈ।ਉਹਨਾਂ ਅੱਗੇ ਕਿਹਾ ਕਿ ਉਹਨਾਂ ਸ਼ਹੀਦਾਂ ਦੀ ਸੋਚ ਸੀ ਕਿ ਅਜ਼ਾਦੀ ਤੋਂ ਬਾਅਦ ਸਾਡੇ ਭਾਰਤ ਦੇਸ਼ ਅੰਦਰ ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਹੋਵੇਗਾ ਅਤੇ ਸਭ ਬਰਾਬਰਤਾ ਵਾਲੀ ਅਜ਼ਾਦ ਜ਼ਿੰਦਗੀ ਜਿਉਣਗੇ, ਪਰ ਇੱਥੋਂ ਦੀਆਂ ਸਰਕਾਰਾਂ ਨੇ ਉਹਨਾਂ ਦੇਸ਼-ਭਗਤਾਂ ਦੇ ਸੁਪਨਿਆਂ ਦਾ ਮਜਾਕ ਬਣਾ ਕੇ ਰੱਖ ਦਿੱਤਾ ਹੈ ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਾਭੇ ਦੀਆਂ ਮੰਗਾਂ ਸਬੰਧੀ ਚਲ ਰਹੀ ਲੜਾਈ ਵਿੱਚ ਵਧ-ਚੜਕੇ ਸਾਥ ਦੇਣ। ਇਸ ਮੌਕੇ ਬੁਲਾਰਿਆਂ ਨੇ ਜਿੱਥੇ ਉਕਤ ਮੰਗਾਂ ਮੰਨਵਾਉਣ ਲਈ ਸਰਕਾਰਾਂ ਉੱਪਰ ਜੋਰ ਦਿੱਤਾ ਉੱਥੇ ਉਹਨਾਂ ੨੬ ਜਨਵਰੀ ਮੌਕੇ ਭਾਰਤ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਦਾ ਦੇਸ਼ ਵਿੱਚ ਆਉਣ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਕਿਹਾ ਕਿ ਜਿਹਨਾਂ ਗੱਲਾਂ ਦੇ ਖਿਲਾਫ ਗ਼ਦਰੀ ਬਾਬਿਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਅਨੇਕਾਂ ਕੁਰਬਾਨੀਆਂ ਦਿੱਤੀਆਂ ਸਨ, ਉਹੀ ਕੁਝ ਮੁੜ ਸਮੇਂ ਦੀਆਂ ਸਰਕਾਰਾਂ ਕਰਨ ਦੇ ਰਾਹ ਪੈ ਗਈਆਂ ਹਨ।

No comments: