Thursday, January 22, 2015

ਦਿੱਲੀ 'ਤੇ ਬਿਜਲੀ ਕੰਪਨੀਆਂ ਦਾ ਕਹਿਰ ਡਿੱਗਣਾ ਸ਼ੁਰੂ - ਆਪ

Thu, Jan 22, 2015 at 6:15 PM

ਪੀੜ੍ਹੀਆਂ ਦਰ ਪੀੜ੍ਹੀਆਂ ਨੂੰ ਗੁਲਾਮ ਬਣਾਈ ਰੱਖਣ ਦੇ ਪ੍ਰਬੰਧ ਦਾ ਪਰਦਾਫਾਸ਼
ਲੁਧਿਆਣਾ: 22 ਜਨਵਰੀ 2015: (ਪੰਜਾਬ ਸਕਰੀਨ ਬਿਊਰੋ):
ਆਮ ਆਦਮੀ ਪਾਰਟੀ ਦਿੱਲੀ ਨੇ ਇੱਕ ਵਾਈਟ ਪੇਪਰ ਜਾਰੀ ਕਰ ਕੇ ਸਨਸਨੀ ਖੇਜ਼ ਖੁਲਾਸਾ ਕੀਤਾ ਹੈ ਕਿ ਬਿਜਲੀ ਕੰਪਨੀਆਂ ਦਾ ਦਿੱਲੀ ਦੇ ਲੋਕਾਂ ਤੇ 1 ਖਰਬ 10 ਅਰਬ ਰੁਪਏ ਤੋਂ ਵੱਧ ਦਾ ਕਰਜ਼ਾ ਹੈ, ਕਈਆਂ ਨੂੰ ਤਾਂ ਖਰਬਾਂ-ਅਰਬਾਂ ਦੀਆਂ ਸਿਫਰਾਂ ਦਾ ਵੀ ਗਿਆਨ ਨਹੀਂ ਹੋਵੇਗਾ ਕਿ ਕਿੰਨੀਆਂ ਲੱਗਦੀਆਂ ਹਨ। ਲੋਕਾਂ ਨੂੰ ਕਾਲੇ ਧਨ ਨੂੰ ਵਾਪਿਸ ਲਿਆਉਣ ਦੀਆਂ ਗੱਲਾਂ ਕਰਕੇ ਗੁੰਮਰਾਹ ਕਰਨ ਵਾਲੇ ਨੇਤਾ ਸਗੋਂ ਉਹਨਾਂ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਨੂੰ ਗੁਲਾਮ ਬਣਾਈ ਰੱਖਣ ਦਾ ਪ੍ਰਬੰਧ ਕਰੀ ਬੈਠੇ ਹਨ।
      ਆਮ ਆਦਮੀ ਪਾਰਟੀ ਦੇ ਪਰਵਕਤਾ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਸ ਖੇਤਾਨ ਨੇ ਅਨਿਲ ਅੰਬਾਨੀ ਦੇ ਮਾਲਕਾਨਾਂ ਹੱਕ ਵਾਲੀ ਬਿਜਲੀ ਕੰਪਨੀਆਂ ਬੀ.ਐੱਸ.ਇ.ਐੱਸ ਅਤੇ ਟਾਟਾ ਦਾ ਦਿੱਲੀ ਵਾਸੀਆਂ ਤੇ ੧ ਖਰਬ, ੧੪ ਅਰਬ, ੩੨ ਕਰੋੜ ਦਾ ਜੋ ਬਕਾਇਆ ਹੈ, ਉਸਦਾ ਪਰਦਾਫਾਸ਼ ਕੀਤਾ ਹੈ।
      ਗਰੇਵਾਲ ਨੇ ਕਿਹਾ ਕਿ ਇਹ ਬਿਜਲੀ ਦਾ ਕਰਜ਼ ਦਿੱਲੀ ਵਾਸੀਆਂ ਤੇ ਹੀ ਖਤਮ ਨਹੀਂ ਹੋ ਜਾਂਦਾ ਸਗੋਂ ਅਜਿਹੇ ਹੋਰ ਪਤਾ ਨਹੀਂ ਕਿੰਨੇ ਕਰਜ਼ ਬਾਕੀ ਰਾਜਾਂ ਦੇ ਲੋਕਾਂ ਤੇ ਵੀ ਹੋਣਗੇ। ਇਹ ਐਸ਼ੋ-ਆਰਾਮ ਦਾ ਜੀਵਨ ਬਿਤਾਉਣ ਵਾਲੇ ਭ੍ਰਿਸ਼ਟ ਨੇਤਾਵਾਂ ਦਾ ਫਾਲਤੂ ਖਰਚਾ ਤੇ ਬੇ-ਮਤਲਬ ਸਕਿਉਰਟੀ ਦਾ ਖਰਚ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਹੀ ਜਾ ਰਿਹਾ ਹੈ ਤਾਂ ਹੀ ਤਾਂ ਅਕਾਲੀ ਭਾਜਪਾ ਮਹਿੰਗਾਈ ਨੂੰ ਨੱਥ ਪਾਉਣ ਵਿੱਚ ਇਹ ਫੇਲ੍ਹ ਹੋ ਚੁੱਕੇ ਹਨ। ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਇਹ ਨੇਤਾ ਲੋਕਾਂ ਦੀਆਂ ਜੇਬਾਂ ਨੂੰ ਵੀ ਚੂਨਾ ਲਾ ਰਹੇ ਹਨ, ਹਰ ਪਾਸੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਧੱਕੇਸ਼ਾਹੀ, ਬੇ-ਫਾਲਤੂ ਟੈਕਸ ਤੇ ਰਹਿੰਦੀ ਖੂੰਹਦੀ ਮਹਿੰਗਾਈ ਕਿਸੇ ਵੀ ਪਾਸੇ ਆਮ ਲੋਕਾਂ ਨੂੰ ਜਿਉਣ ਨਹੀਂ ਦਿੱਤਾ ਜਾ ਰਿਹਾ।
ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਨੇ ਹਰ ਵਿਭਾਗ ਦਾ ਸਫੈਦ ਪੱਤਰ ਤਿਆਰ ਕੀਤਾ ਹੈ ਅਤੇ ਇਹਨਾਂ ਨੂੰ ਜਾਰੀ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਇਹ ਭ੍ਰਿਸ਼ਟ ਨੇਤਾ ਪਾਰਟੀ ਦੀ ਆੜ ਹੇਠਾਂ ਕੀ-ਕੀ ਕਰ ਰਹੇ ਹਨ, ਸਭ ਜਨਤਾ ਦੇ ਸਾਹਮਣੇ ਲਿਆਂਦਾ ਜਾਵੇਗਾ। ਲੋਕ ਖੁਦ ਸਮਝਦਾਰ ਹਨ, ਫੈਸਲਾ ਉਨ੍ਹਾਂ ਦੇ ਹੱਥ ਛੱਡ ਦਿੰਦੇ ਹਾਂ। ਆਪ ਪਾਰਟੀ, ਕਿਸੇ ਵੀ ਨੇਤਾ ਦੁਆਰਾ ਕੀਤਾ ਗਿਆ ਭ੍ਰਿਸ਼ਟਾਚਾਰ ਤੇ ਆਮ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ, ਉਹ ਆਮ ਲੋਕਾਂ ਦੇ ਨਾਲ ਹੈ ਤੇ ਭ੍ਰਿਸ਼ਟਾਚਾਰੀਆਂ ਦਾ ਪੁਰਜ਼ੋਰ ਮੁਕਾਬਲਾ ਕਰਨ ਲਈ ਤਿਆਰ ਹੈ।

No comments: