Monday, January 05, 2015

ਸਿੱਖ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲਣ ਦੀ ਸਾਜ਼ਿਸ਼-ਨਾਨਕਸ਼ਾਹੀ ਕੈਲੰਡਰ

ਗੁਰੂ ਸਾਹਿਬਾਨ ਨੇ ਪਰਚਲਿਤ ਕੈਲੰਡਰ ਨੂੰ ਹੀ ਮਾਨਤਾ ਦਿੱਤੀ

IHRO Note in Punjabi on Sikh Calender by another IHRO Sikh Affairs Research Scholar Ms Amarjit Kaur Belgium who has worked well on the subject matter with enthusiasm and commitment to further facilitate discussion for making Sikhs aware, worldwide.         -DS Gill Chair IHRO
Bikrami/NanakShahi Calendar
Amarjit Kaur <amarjitkaur1@hotmail.com>Sun, Jan 4, 2015 at 4:51 PM

To: "dsgill4@gmail.com" <dsgill4@gmail.com>
ਸਿੱਖ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲਣ ਦੀ ਸਾਜ਼ਿਸ਼ -ਨਾਨਕਸ਼ਾਹੀ ਕੈਲੰਡਰ 
ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ 927
ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ] 928
ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ  ] 928
ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥ 928
ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥ 929
ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ 929
ਪੰਜਵੇਂ ਪਾਤਸ਼ਾਹ,ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਹ ਸ਼ਬਦ ਰਾਮਕਲੀ ਰਾਗ ਵਿੱਚ ਉਚਾਰ ਕੇ ਭਾਰਤੀ ਰੁੱਤਾਂ ਦਾ ਵਰਨਣ ਬਿਕਰਮੀ ਸਾਲ ਦੇ ਮਹੀਨਿਆਂ ਅਨੁਸਾਰ ਕੀਤਾ ਹੈ ਕਿ ਇਹ ਛੇ ਰੁੱਤਾਂ ਕਿਹੜੇ ਕਿਹੜੇ ਮਹੀਨਿਆਂ ਵਿੱਚ ਭਾਰਤ ਵਿੱਚ ਆਉਂਦੀਆਂ ਹਨ।ਇਹ ਰੁੱਤਾਂ ਸਦੀਆਂ ਤੋਂ ਇਸੇ ਤਰ੍ਹਾਂ ਹੀ ਚਲੀਆਂ ਆ ਰਹੀਆਂ ਹਨ।ਰੁੱਤਾਂ ਦੇ ਨਾਲ ਸਬੰਧਿਤ ਕਈ ਰਾਗਵੀ ਗੁਰੂ ਸਾਹਿਬ ਨੇ ਉਚਾਰੇ ਹਨ,ਜਿਵੇਂ ਬਸੰਤ ਰਾਗ,ਮਲਾਰ ਰਾਗ ਆਦਿ।ਗੁਰੂ ਸਾਹਿਬ ਸਰਬਕਲਾ ਸਮਰੱਥ ਅਤੇ ਤਿੰਨ ਕਾਲ -ਭੂਤ,ਵਰਤਮਾਨ ਅਤੇ ਭਵਿੱਖ ਦੇ ਅੰਤਰਜਾਮੀ ਹਨ।ਦੁਨੀਆਂ ਦੀਆਂ ਸਾਰੀਆਂ ਕਲਾਵਾਂ ਅਤੇ ਵਿਦਿਆ ਦੇ ਗਿਆਤਾ ਹੀ ਨਹੀਂ ਸਗੋਂ ਦਾਤੇ ਵੀ ਹਨ।ਜੇਕਰ ਬਿਕਰਮੀ ਜਾਂ ਭਾਰਤੀ ਪ੍ਰਣਾਲੀ ਵਾਲਾ ਕੈਲੰਡਰ ਦੋਸ਼ਪੂਰਨ ਹੁੰਦਾ ਤਾਂ ਕਦੇ ਵੀ ਇਸ ਨੂੰਅਪਣਾ ਕੇ ਇਸ ਵਿੱਚ ਰੱਬੀ ਬਾਣੀ ਵਾਲਾ ਬਾਰਾਮਾਹ ਜਾਂ ਥਿੱਤਾਂ ਵਾਲੀ ਬਾਣੀ ਨਾਂ ਉਚਾਰਦੇ। ਜੇਕਰ ਸ੍ਰੀ ਗੁਰੂ ਨਾਨਕ ਸਾਹਿਬ ਪੰਜਾਬੀ ਭਾਸ਼ਾ ਨਾਲ ਪੂਰਾ ਪੂਰਾ ਨਿਆਂ ਕਰਨ ਵਾਸਤੇ ਪੱਟੀ ਨਾਮ ਹੇਠ ਗੁਰਮੁਖੀ ਲਿਪੀ ਦੀ ਨਵੀਂ ਬਣਤਰ ਬਣਾ ਸਕਦੇ ਹਨ ਤਾਂ ਜੇਕਰ ਬਿਕਰਮੀ ਕੈਲੰਡਰ ਦੋਸ਼ਪੂਰਨ ਹੁੰਦਾ ਤਾਂ ਜਰੂਰ ਕੋਈ ਨਵਾਂ ਕੈਲੰਡਰ ਵੀ ਤਿਆਰ ਕਰ ਲੈਂਦੇ,ਪਰ ਉਹਨਾਂ ਨੇ ਅਜਿਹਾ ਨਾਂ ਕਰਕੇ ਸਗੋਂ ਪਰਚਲਿਤ ਕੈਲੰਡਰ ਨੂੰ ਹੀ ਮਾਨਤਾ ਦਿੱਤੀ। ਆਓ ਵੇਖੀਏ ਜਰਾ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਬਿਕਰਮੀ ਕੈਲੰਡਰ ਨੂੰ ਖਤਮ ਕਰਕੇ ਸਿੱਖਇਤਿਹਾਸ ਨੂੰ ਮਿਥਹਾਸ ਵਿੱਚ ਬਦਲਣ ਦੀ ਮਨਸ਼ਾ ਕਿਵੇਂ ਕੰਮ ਕਰ ਰਹੀ ਹੈ।
 ਪਾਲ ਸਿੰਘ ਪੁਰੇਵਾਲ ਨੇ ਸਭ ਤੋਂ ਵੱਡਾ ਡਰ ਸਿੱਖਾਂ ਦੇ ਮਨਾਂ ਵਿੱਚ ਇਹ ਪੈਦਾ ਕੀਤਾ ਕਿ ਵੈਸਾਖੀ ਦਾ ਪੁਰਬ ਜਿਵੇਂ ਹੁਣ 30 ਮਾਰਚ ਦੀ ਥਾਂ 13 ਅਪਰੈਲ ਨੂੰ ਮਨਾਇਆ ਜਾਂਦਾ ਹੈ,ਇਹ ਕੁਝ ਸਦੀਆਂ ਬਾਦ ਦਸੰਬਰ ਵਿੱਚ ਸਰਦੀਆਂ ਦੇ ਮੌਸਮ ਵਿੱਚ ਚਲਾ ਜਾਏਗਾ।ਉਸਦੇ ਆਪਣੇ ਸ਼ਬਦਾਂ ਵਿੱਚ:-

" ਬਿਕਰਮੀ ਕੈਲੰਡਰ ਵਿੱਚ ਮੌਸਮ ਦਾ ਸਬੰਧ ਮਹੀਨਿਆਂ ਨਾਲ ਪੱਕੇ ਰੂਪ ਵਿੱਚ ਨਹੀਂ ਹੈ,ਇਸ ਦਾ ਕਾਰਣ ਇਹ ਹੈ ਕਿ ਬਿਕਰਮੀ ਕੈਲੰਡਰ ਸਿਡਰੀਅਲ ਹੋਣ ਕਰਕੇ ਬਿਕਰਮੀ ਸਾਲਦੀ ਲੰਬਾਈ ਕਿਸੇ ਉਸ ਤਾਰੇ ਨਾਲ ਮਾਪੀ ਜਾਂਦੀ ਹੈ,ਜੋ ਕਿ ਸਥਿਰ ਹੈ ਭਾਵ ਕਿ ਕਿਸੇ ਹੋਰ ਗ੍ਰਹਿ ਦੁਆਲੇ ਨਹੀਂ ਘੁੰਮਦਾ।ਟਰੌਪੀਕਲ ਸਾਲ ਜਾਂ ਮੌਸਮਾਂ ਵਾਲੇ ਸਾਲ ਵਿੱਚ ਅਜਿਹੇ ਕਿਸੇਸਥਿਰ ਤਾਰੇ ਦੀ ਕੋਈ ਭੂਮਿਕਾ ਨਹੀਂ ਹੈ,ਸਗੋ ਟਰੌਪੀਕਲ ਸਾਲ ਦੀ ਲੰਬਾਈ, ਬਸੰਤ ਦੇ ਇਕੁਆਨੌਕਸਿਜ਼(ਜਦੋਂ ਦਿਨ ਅਤੇ ਰਾਤ ਬਾ੍ਰਬਰ ਹੁੰਦੇ ਹਨ ਭਾਵ 21 ਮਾਰਚ) ਤੋਂ ਦੂਸਰੇ ਸਾਲਦੀ ਬਸੰਤ ਦੇ ਇਕੁਆਨੌਕਸਿਜ਼ ਤੱਕ ਜਾਂ ਗਰਮੀਆਂ ਦੇ ਸੋਲਸਟਾਈਸ (ਸਾਲ ਦਾ ਸਭ ਤੋਂ ਵੱਡਾ ਦਿਨ-21 ਜੂਨ)ਤੋਂ ਦੂਸਰੇ ਸਾਲ ਦੇ ਸੌਲਸਟਾਈਸ ਤੱਕ ਨਾਪੀ ਜਾਂਦੀ ਹੈ।ਅਸੀਂ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਇਸੇ ਟਰੌਪੀਕਲ ਸਾਲ ਤੇ ਅਧਾਰਿਤ ਕੀਤੀ ਹੈ"।

The association of the seasons with the months is not of a permanent nature in Bikrami calendar, because the year of the Bikrami calendar is sidereal - based on the revolution of the earth around the sun as measured from a fixed star.The tropical year or the year of seasons does not have any star as the reference point, but is measured from spring equinox to spring  equinox or from summer solstice to summer solstice  next year. We have based the Nanakshahi calendar on this length of the year.

ਬੜਾ ਦੁੱਖ ਹੁੰਦਾ ਹੈ ਕਿ ਪਾਲ ਸਿੰਘ ਪੁਰੇਵਾਲ ਨੇ ਐਡਾ ਵੱਡਾ ਝੂਠ ਬੋਲਿਆ ਅਤੇ ਸਿੱਖਾਂ ਦੀ ਸ਼੍ਰੌਮਣੀ ਗੁਰਦਵਾਰਾ ਕਮੇਟੀ ਸਮੇਤ ਹੋਰ ਕੁਝ ਸਿਆਣੇ ਅਤੇ ਜਿੰਮੇਵਾਰ ਵਿਅਕਤੀ ਇਸ ਝੂਠ ਤੋਂ ਪ੍ਰਭਾਵਿਤ ਹੋ 
ਗਏ।ਡਾਕਟਰ ਅਨੁਰਾਗ ਸਿੰਘ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਵਰਗੇ ਮਾਹਰ ਵਿਅਕਤੀਆਂ ਦੀ ਇੱਕ ਨਾਂ ਚਲਣ ਦਿੱਤੀ ਅਤੇ ੨੦੦੩ਵਿੱਚ ਇਸ ਝੂਠ ਦੇ ਪਲੰਦੇ ਨੂੰ ਸਿੱਖਾਂ ਦੀ ਵੱਖਰੀ ਹੋਂਦ ਦੇ ਪ੍ਰਤੀਕ ਦੇ ਰੂਪ ਵਿੱਚ ਲਾਗੂ ਕਰ ਦਿੱਤਾ ਗਿਆ।ਫਲਸਰੂਪ ਦਮਦਮੀ ਟਕਸਾਲ,ਪੰਜਾਬ ਤੋਂ ਬਾਹਰਲੇ ਦੋਵਾਤਖਤਾਂ, ਸੰਤ ਸਮਾਜ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਕੈਲੰਡਰ ਨੂੰ ਕੋਈ ਮਾਨਤਾ ਨਾ ਦਿੱਤੀ ਫਲਸਰੂਪ ੨੦੧੦ ਵਿੱਚ ਸ਼੍ਰੌਮਣੀ ਕਮੇਟੀ ਨੇ ਇਸ ਵਿੱਚ ਕੁਝ ਤਬਦੀਲੀਕਰਕੇ ਇਸ ਦਾ ਨਾਮ ਸੁਧਰਿਆ ਹੋਇਆ ਨਾਨਕਸ਼ਾਹੀ ਕੈਲੰਡਰ ਰੱਖ ਦਿੱਤਾ।ਇਹ ਸੁਧਰਿਆ ਹੋਇਆ ਨਾਨਕਸ਼ਾਹੀ ਅੱਧਾ ਬਿਕਰਮੀ ਹੈ ਅਤੇ ਅੱਧਾ ਪੁਰੇਵਾਲ ਦਾ ਨਾਨਕਸ਼ਾਹੀ।


ਆਓ ਜਾਣੀਏ ਕਿ ਪੁਰੇਵਾਲ ਦਾ ਨਾਨਕਸ਼ਾਹੀ ਕੈਲੰਡਰ ਕਿਵੇਂ ਝੂਠ ਦਾ ਪੁਲੰਦਾ ਹੈ:-
ਕੈਲੰਡਰ ਨੂੰ ਪੰਜਾਬੀ ਵਿੱਚ ਯੰਤਰੀ ਵੀ ਆਖਦੇ ਹਨ।ਸਮੇਂ ਨਾਲ ਸਬੰਧਿਤ ਹਰ ਕਿਸਮ ਦੀ ਜਾਣਕਾਰੀ ਇਸ ਵਿੱਚ ਹੁੰਦੀ ਹੈ।ਪੂਰੇ ਸਾਲ ਨੂੰ ਦਿਨਾਂ,ਹਫਤਿਆਂ ਤੇ ਮਹੀਨਿਆ ਵਿੱਚਇੱਕ ਖਾਸ ਵਿਦਿਆ ਦੇ ਅਧਾਰ ਤੇ ਇੱਕ ਖਾਸ ਤਰਤੀਬ ਨਾਲ ਵੰਡਿਆ ਗਿਆ ਹੁੰਦਾ ਹੈ।ਇਹ ਇੱਕ ਤਰ੍ਹਾਂ ਦਾ ਫਰੇਮ ਹੁੰਦਾ ਹੈ,ਜਿਸ ਵਿੱਚ ਹਰ ਦੇਸ਼ ਅਤੇ ਕੌਮ ਦੁਆਰਾ ਆਪਣੀਲੋੜ,ਸੋਚ ਅਤੇ ਸਭਿਆਚਾਰ ਅਨੁਸਾਰ ਧਾਰਮਿਕ ਦਿਨ, ਤਿਉਹਾਰ,ਸਮਾਜਿਕ ਅਤੇ ਰਾਜਨੀਤਕ ਘਟਨਾਵਾਂ ਦਾ ਰੰਗ ਭਰਿਆ ਜਾਂਦਾ ਹੈ।ਇਸੇ ਰੰਗ ਦੇ ਅਧਾਰ ਤੇ ਇਸਦਾ ਨਾਮਪੈਂਦਾ ਹੈ।


ਜਿਵੇਂ:- ਇਸਾਈ ਕੈਲੰਡਰ,ਯਹੂਦੀ ਕੈਲੰਡਰ,ਬਹਾਈ ਕੈਲੰਡਰ,ਜਪਾਨੀ ਕੈਲੰਡਰ,ਚੀਨੀ ਕੈਲੰਡਰ,ਬੋਧੀ ਕੈਲੰਡਰ,ਇਸਲਾਮਿਕ ਕੈਲੰਡਰ,ਬਿਕਰਮੀ ਕੈਲੰਡਰ ਅਤੇਨਾਨਕਸ਼ਾਹੀ ਕੈਲੰਡਰ ਆਦਿ।
ਕੈਲੰਡਰ ਪ੍ਰਣਾਲੀ ਦੀਆਂ ਕਈ ਕਿਸਮਾਂ ਹਨ,ਜਿਵੇਂ:-
ਚੰਦਰਮਾਂ ਕੈਲੰਡਰ :— ਇਹ ਇੱਕ ਕੁਦਰਤੀ ਮਾਪਦੰਡ ਹੈ।ਇਸਦਾ ਜਨਮਦਾਤਾ ਸਿਰਫ ਅਕਾਲਪੁਰਖ ਹੀ ਹੈ।ਇਹ ਹਰ ਇੱਕ ਦੀ ਸਮਝ ਵਿੱਚ ਆ ਜਾਂਦਾ ਹੈ।ਚੰਦਰਮਾਂ ੨੯ ਦਿਨ ਅਤੇ੧੨ ਘੰਟੇ ਅਤੇ ੪੪ ਮਿੰਟ ਵਿੱਚ ਧਰਤੀ ਦੁਆਲੇ ਆਪਣਾ ਚੱਕਰ ਪੂਰਾ ਕਰ ਲੈਂਦਾ ਹੈ।ਇਸ ਦਾ ਅਧਾਰ ਕੁਦਰਤ ਹੈ।ਹਰ ਪੁੰਨਿਆਂ ਤੋਂ ਪੰਦਰਵੇਂ ਦਿਨ ਮੱਸਿਆ ਆਉਂਣੀ ਹੀ ਆਉਣੀ ਹੈ ਅਤੇਇਸੇ ਤਰ੍ਹਾਂ ਫਿਰ ਪੁੰਨਿਆਂ।ਕਿਸੇ ਦੇਸ਼ ਨੇ ਮਹੀਨੇ ਦੀ ਸ਼ੁਰੂਆਤ ਪੁੰਨਿਆਂ ਤੋਂ ਅਤੇ ਕਿਸੇ ਨੇ ਮੱਸਿਆ ਤੋਂ ਮੰਨ ਲਈ। ਦਿਨਾਂ ਦਾ ਫਾਸਲਾ ਬਣਾਵਟੀ ਨਹੀਂ ਹੈ।ਇਸਦਾ ਰੁੱਤਾਂ ਨਾਲ ਕੋਈ ਸਬੰਧਨਹੀਂ ਹੈ।ਸਮੇਂ ਨੂੰ ਨਾਪਣ ਦਾ ਬਹੁਤ ਸੌਖਾ ਤਰੀਕਾ ਹੋਣ ਕਰਕੇ ਪੁਰਾਣੇ ਸਮਿਆਂ ਵਿੱਚ ਇਸਦੀ ਵਰਤੋਂ ਹਰ ਦੇਸ਼ ਵਿੱਚ ਕੀਤੀ ਜਾਂਦੀ ਸੀ।ਅੱਜ ਵੀ ਧਾਰਮਿਕ ਤਿਉਹਾਰ ਇਸ ਅਨੁਸਾਰ ਹੀਮਨਾਏ ਜਾਂਦੇ ਹਨ ਭਾਵੇਂ ਗਰੀਗੌਰੀਅਨ ਕੈਲੰਡਰ ਵਾਲੇ ਇਸਾਈ ਵੀ ਕਿਉਂ ਨਾਂ ਹੋਣ।  

ਸੂਰਜੀ ਜਾਂ ਸੋਲਰ ਕੈਲੰਡਰ :—  ਇਸ ਦੀ ਵਰਤੋਂ ਰੁੱਤਾਂ ਨੂੰ ਜਾਨਣ ਵਾਸਤੇ ਕੀਤੀ ਜਾਂਦੀ ਹੈ।ਰੁੱਤਾਂ ਦੇ ਕੁਦਰਤੀ ਭੇਦ ਨੂੰ ਜਾਨਣ ਵਾਸਤੇ ਖਗੋਲ ਵਿਗਿਆਨੀਆਂ ਨੇ ਦੋ ਤਰੀਕੇ ਵਰਤੋਂ ਵਿੱਚਲਿਆਂਦੇ ਹਨ।
ਪਹਿਲਾ ਹੈ ਸਿਡਰੀਅਲ (Sidereal)-ਜੋ ਵੈਦਕ ਜਾਂ ਹਿੰਦੂ ਪ੍ਰਣਾਲੀ ਦੀ ਉਪਜ ਹੈ ਅਤੇ ਗਣਿਤ ਦੇ ਇੱਕ ਬਿੰਦੂ ਦੁਆਲੇ ਬਨਣ ਵਾਲੇ ੩੬੦ ਡਿਗਰੀ ਦੇ ਕੋਣ ਤੇਅਧਾਰਿਤ ਹੋਣ ਦੇ ਨਾਲ ਨਾਲ ਆਪਣੇ ਪੂਰੇ ਸੌਰ ਮੰਡਲ ਦੇ ਬਾਕੀ ਗ੍ਰਹਿਆਂ ਦੀਆਂ ਗਤੀਵਿਧੀਆਂ ਨੂੰ ਵੀ ਨਾਲ ਲੈ ਕੇ ਚਲਦਾ ਹੈ।


ਨਵੇਂ ਸਾਲ ਦੀ ਸ਼ੁਰੂਆਤ ਉਸ ਦਿਨ ਤੋਂ ਮੰਨੀ ਜਾਂਦੀ ਹੈਜਦੋ ਧਰਤੀ ਇੱਕ ਬਿੰਦੂ ਤੋਂ ਚਲ ਕੇ ਗੋਲਾਕਾਰ ਰੂਪ ਵਿੱਚ ਸੂਰਜ ਦੁਆਲੇ ੩੬੦ ਡਿਗਰੀਆਂ ਪੂਰੀਆਂ ਕਰਨ ਉਪਰੰਤ ਮੁੜ ਪਹਿਲੇ ਬਿੰਦੂ ਤੋਂ ਆਪਣਾ ਸਫਰਫਿਰ ਸ਼ੁਰੂ ਕਰ ਦਿੰਦੀ ਹੈ।ਇਸ ਦੇ ਬਾਰਾਂ ਮਹੀਨਿਆਂ ਦੇ ਦਿਨਾਂ ਦੀ ਵੰਡ ਵੀ ਸੂਰਜ ਅਤੇ ਧਰਤੀ ਵਿਚਕਾਰ ਬਨਣ ਵਾਲੇ ਆਪਸੀ ਕੋਣ ਨਾਲ ਹੁੰਦੀ ਹੈ,ਇਸ ਦਿਨ ਨੂੰ ਸੰਕਰਾਂਤ ਕਿਹਾ ਜਾਂਦਾ ਹੈ।ਸਾਲ ਦੀ ਸ਼ੁਰੂਆਤ ਦਾਬਿੰਦੂ ਕਿਸੇ ਵੀ ਮਹੀਨੇ ਦੀ ਸੰਕਰਾਂਤ ਵਾਲੇ ਦਿਨ ਤੋਂ ਹੋ ਸਕਦਾ ਹੈ ਪਰ ਇਹ ਸੰਕਰਾਂਤ ਵਾਲੇ ਦਿਨ ਮਨ ਮਰਜ਼ੀ ਨਾਲ ਮਿੱਥੇ ਨਹੀਂ ਜਾ ਸਕਦੇ।ਇਸ ਪ੍ਰਣਾਲੀ ਵਿੱਚ ਦੋ ਆਇਣ ਮੰਨੇ ਜਾਂਦੇਹਨ।ਉੱਤਰਾਇਣ ਜਦੋਂ ਸੂਰਜ ਉੱਤਰ ਦੀ ਦਿਸ਼ਾ ਵੱਲ ਜਾਂਦਾ ਹੈ,ਜਿਸ ਨਾਲ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਦੱਖਣਾਇਣ,ਜਦੋਂ ਸੂਰਜ ਦੱਖਣ ਵੱਲ ਜਾਂਦਾ ਹੈ,ਜਿਸ ਨਾਲ ਦਿਨ ਛੋਟੇਹੋਣ ਲੱਗ ਜਾਂਦੇ ਹਨ।ਇਸ ਪ੍ਰਣਾਲੀ ਦੀ ਇਹ ਵਿਸ਼ੇਸਤਾ ਹੈ ਕਿ ਮੌਸਮ ਮਹੀਨਿਆਂ ਦਾ ਸਾਥ ਨਹੀਂ ਛੱਡ ਸਕਦੇ।
   

ਦੂਸਰਾ ਹੈ ਟਰੌਪੀਕਲ-ਇਸ ਸਿਸਟਮ ਵਿੱਚ ਕਲਪਨਾ ਕੀਤੀ ਜਾਂਦੀ ਹੈ ਕਿ ਧਰਤੀ ੨੧ ਮਾਰਚ ਵਾਲੇ ਇਕੁਆਨੌਕਸਿਜ਼ ਤੋਂ ਚਲ ਕੇ ੩੬੫.੨੫ ਦਿਨਾਂ ਵਿੱਚ ਇੱਕ ਚੱਕਰਸੂਰਜ ਦੁਆਲੇ ਪੂਰਾ ਕਰਦੀ ਹੈ।ਏਸੇ ਕਰਕੇ ਹਰ ਨਵੇਂ ਸਾਲ ਦੀ ਆਮਦ ਇਕੁਆਨੌਕਸਿਜ਼ ਤੋਂ ਭਾਵ ੨੧ ਮਾਰਚ ਤੋਂ ਮੰਨੀ ਜਾਂਦੀ ਹੈ।ਇਸ ਲਈ ਟਰੌਪੀਕਲ ਸਾਲ ਵਿੱਚ ਚਾਰ ਵਿਸ਼ੇਸ਼ ਦਿਨਮੰਨੇ ਜਾਂਦੇ ਹਨ-੨੧ ਮਾਰਚ ਅਤੇ ੨੧ ਸਤੰਬਰ ਜਦੋਂ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ ਜਿਹਨਾਂ ਨੂੰ ਇਕੁਆਨੌਕਸਿਜ਼ ਕਹਿੰਦੇ ਹਨ।੨੧ ਜੂਨ ਨੂੰ ਸਾਲ ਸਭ ਤੋਂ ਵੱਡਾ ਦਿਨ ਅਤੇ ੨੧ਦਸੰਬਰ ਨੂੰ ਸਾਲ ਦਾ ਸਭ ਤੋਂ ਛੋਟਾ ਦਿਨ ਮੰਨਿਆਂ ਜਾਂਦਾ ਹੈ।ਇਹ ਦੋ ਦਿਨ ਸੋਲਸਟਾਇਸਿਜ਼ ਦੇ ਨਾਮ ਨਾਲ ਜਾਣੇ ਜਾਂਦੇ ਹਨ।੩੬੫ ਦਿਨਾਂ ਨੂੰ ਸਾਲ ਦੇ ਬਾਰਾਂ ਮਹੀਨਿਆਂ ਵਿੱਚ ਕਲਪਨਾਦੇ ਅਧਾਰ ਤੇ ਵੰਡਿਆ ਗਿਆ ਹੈ।ਸ਼ੁਰੂ ਸ਼ੁਰੂ ਵਿੱਚ ਸਿਰਫ ਦਸ ਮਹੀਨੇ ਹੁੰਦੇ ਸਨ ਅਤੇ ਬਾਕੀ ਦੇ ਦਿਨਾਂ ਨੂੰ ਲੋੜ ਅਨੁਸਾਰ ਵਰਤਿਆ ਜਾਂਦਾ ਸੀ।ਬਾਦ ਵਿੱਚ ਜੁਲਾਈ ਅਤੇ ਅਗਸਤ ਮਹੀਨੇਫਿੱਟ ਕਰਕੇ ੧੨ ਮਹੀਨੇ ਬਣਾਏ ਗਏ ਹਨ।
           
ਵਿਗਿਆਨੀਆਂ ਅਨੁਸਾਰ ਧਰਤੀ ਤਿੰਨ ਰੂਪਾਂ ਵਿੱਚ ਘੁੰਮਦੀ ਹੈ ਜਾਂ ਗਰਦਿਸ਼ ਕਰਦੀ ਹੈ; ਆਪਣੇ ਧੁਰੇ ਦੁਆਲੇ,ਜਿਸ ਨਾਲ ਦਿਨ ਅਤੇ ਰਾਤ ਬਣਦੇ ਹਨ,ਦੂਸਰਾ ਸੂਰਜਦੁਆਲੇ,ਜਿਸ ਨਾਲ ਮੌਸਮ ਬਣਦੇ ਹਨ ਅਤੇ ਤੀਸਰਾ ਧਰਤੀ ਦਾ ਧੁਰਾ ਖੁਦ ਵੀ ਬਹੁਤ ਧੀਮੀ ਗਤੀ ਨਾਲ ਘੁੰਮ ਰਿਹਾ ਹੈ ਜੋ ੨੬੦੦੦ ਸਾਲ ਵਿੱਚ ਇੱਕ ਚੱਕਰ ਪੂਰਾ ਕਰਦਾ ਹੈ,ਇਸਗਰਦਿਸ਼ ਸਦਕਾ ਦਿਨਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ,ਭਾਵ ੨੧ ਮਾਰਚ ਨੂੰ ਹਮੇਸ਼ਾਂ ਦਿਨ ਰਾਤ ਬ੍ਰਾਬਰ ਨਹੀਂ ਹੁੰਦੇ।ਤੀਸਰੀ ਗਰਦਿਸ ਨੂੰ Axial precession movementਆਖਦੇ ਹਨ।ਵਿਗਿਆਨੀਆਂ ਅਨੁਸਾਰ ਇਸ ਤੀਸਰੀ ਗਰਦਿਸ਼  ਕਰਕੇ ਮੌਸਮ ਆਪਣੀ ਥਾਂ ਬਦਲਦੇ ਹਨ ਭਾਵ ਮਾਰਚ ਅਪਰੈਲ ਵਿੱਚ ਹੋਣ ਵਾਲੀ ਬਸੰਤ ਰੁੱਤ ਹੋਲੀ ਹੌਲੀ ਨਵੰਬਰਦਸੰਬਰ ਵਿੱਚ ਚਲੇ ਜਾਏਗੀ।ਮੌਸਮ ਦਾ ਮਹੀਨਿਆਂ ਦਾ ਸਾਥ ਛੱਡਣ ਦਾ ਮੁਖ ਕਾਰਣ ਇਹ ਹੈ ਕਿ Axial precession ਇਕੁਆਨੌਕਸਿਜ਼ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਹਇਕੁਆਨੌਕਸਿਜ਼ ,ਟਰੌਪੀਕਲ ਸਾਲ ਦਾ ਮੁਖ ਅਧਾਰ ਹੁੰਦੇ ਹਨ।http://en.wikipedia.org/wiki/Axial_precession
 
੩. ਚੰਦਰ-ਸੂਰਜੀ ਜਾਂ ਲਿਉਨਰਸੋਲਰ ਕੈਲੰਡਰ:—ਇਸ ਸਿਸਟਮ ਅਨੁਸਾਰ ਚੰਦਰਮਾਂ ਕੈਲੰਡਰ ਨੂੰ ਅਧਾਰ ਮੰਨਕੇ ਉਸ ਵਿੱਚ ਸੂਰਜੀ ਕੈਲੰਡਰ ਨੂੰ ਇੱਕ ਖਾਸ ਵਿਦਿਆਨਾਲ ਫਿੱਟ ਕੀਤਾ ਜਾਂਦਾ ਹੈ,ਤਾਂ ਕਿ ਰੁੱਤਾਂ ਅਤੇ ਬਾਕੀ ਪੁਲਾੜੀ ਚੀਜ਼ਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕੀਤੀ ਜਾ ਸਕੇ।ਸਿਰਫ ਇਸਲਾਮੀ ਜਗਤ ਵਿੱਚ ਹੀ ਚੰਦਰਮਾਂ ਕੈਲੰਡਰਵਰਤਿਆ ਜਾਂਦਾ ਹੈ ਬਾਕੀ ਵਧੇਰੇ ਦੇਸ਼ਾਂ ਵਿੱਚ ਇਸ ਤੀਸਰੀ ਤਕਨੀਕ ਨੂੰ ਹੀ ਅਪਨਾਇਆ ਗਿਆ ਹੈ।ਉਦਾਹਰਨ ਦੇ ਤੌਰ ਤੇ :- The Hebrew,(jewish) BuddhistHellenic,Hindu lunisolarBurmeseTibetanChineseVietnameseMongolian, and Korean , Japanese calendar until 1873,ਪਰ ਇਹ ਵੀ ਦੋ ਤਰ੍ਹਾਂ ਦੇ ਹਨਚੰਦਰ-ਸੂਰਜੀ ਟਰੌਪੀਕਲ ਅਤੇ ਚੰਦਰ-ਸੂਰਜੀ ਸਿਡਰੀਅਲ।
   

ਬਿਕਰਮੀ ਕੈਲੰਡਰ-
          ਬਿਕਰਮੀ ਕੈਲੰਡਰ ਭਾਰਤੀ ਵੈਦਕ ਜਾਂ ਹਿੰਦੂ ਪ੍ਰਣਾਲੀ ਦੀ ਉਪਜ ਹੈ।ਭਾਰਤੀ ਕੈਲੰਡਰ ਹੀ ਸਿਰਫ  ਚੰਦਰ-ਸੂਰਜੀ ਸਿਡਰੀਅਲ ਹੈ ਬਾਕੀ ਸਭ ਚੰਦਰ-ਸੂਰਜੀ ਟਰੌਪੀਕਲਕੈਲੰਡਰ ਹਨ।ਇਸਦੀ ਵਿਸ਼ੇਸਤਾ ਹੈ ਕਿ ਇਸਦੇ ਮਹੀਨੇ ਚੰਦਰਮਾ ਦੇ ਨਾਲ ਕਿਸੇ ਖਾਸ ਵਿਦਿਆ ਵਾਲੇ ਨਿਯਮ ਦੇ ਤਹਿਤ ਨਿਰਧਾਰਤ ਕੀਤੇ ਜਾਂਦੇ ਹਨ ਕਾਲਪਨਿਕ ਨਹੀਂ ਹਨ।ਉਦਾਹਰਣ ਦੇ ਤੌਰ ਤੇ ਸੂਰਜ ਅਤੇ ਚੰਦਰਮਾਂ ਦੇ ਸਾਰੇ ਸਾਲ ਦੇ ਸਮੇਂ ਨੂੰ ਖਗੋਲ ਵਿਗਿਆਨੀ ੧੨ ਹਿੱਸਿਆਂ ਵਿੱਚ ਵੰਡਦੇ ਹਨ।ਸੂਰਜੀ ਸਾਲ ਦੇ ਇਹਨਾਂ ਬਾਰਾਂ ਹਿੱਸਿਆਂ ਨੂੰ ਭਾਰਤੀ ਭਾਸ਼ਾਵਿੱਚ ਰਾਸ਼ੀਆਂ ਕਿਹਾ ਜਾਂਦਾ ਹੈ ਅਤੇ ਇਹਨਾਂ ਨੂੰ ਵੱਖਰੇ ਵੱਖਰੇ ਬਾਰਾਂ ਨਾਮ ਦਿੱਤੇ ਗਏ ਹਨ ਅਤੇ ਚੰਦਰਮਾਂ ਸਾਲ ਦੇ ਬਾਰਾਂ ਮਹੀਨੇ ਉਹਨਾਂ ਬਾਰਾਂ ਸਥਿਰ ਨਛੱਤਰਾਂ (ਤਾਰਿਆਂ) ਨਾਲਸਬੰਧ ਰੱਖਦੇ ਹਨ ਜਿਹੜੇ ਪੁੰਨਿਆਂ ਵਾਲੀ ਰਾਤ ਨੂੰ ਚੰਦਰਮਾਂ ਦੇ ਨੇੜੇ ਹੁੰਦੇ ਹਨ।ਪੁੰਨਿਆਂ ਵਾਲੇ ਦਿਨ ਚੰਦਰਮਾਂ ਜਿਸ ਨਛੱਤਰ ਜਾਂ ਤਾਰੇ ਦੇ ਨੇੜੇ ਹੁੰਦਾ ਹੈ,ਉਸ ਮਹੀਨੇ ਦਾ ਨਾਮ ਉਸਨਛੱਤਰ ਦੇ ਨਾਮ ਤੇ ਰੱਖ ਦਿੱਤਾ ਜਾਂਦਾ ਹੈ।ਜਿਵੇਂ ਪੁੰਨਿਆਂ ਵਾਲੇ ਦਿਨ ਜਦੋਂ ਚੰਦਰਮਾਂ ਚਿਤਰਾ ਨਛੱਤਰ ਦੇ ਨੇੜੇ ਹੁੰਦਾ ਹੈ ਤਾਂ ਉਸ ਮਹੀਨੇ ਦਾ ਨਾਮ ਚੇਤਰ ਭਾਵ ਚੇਤ ਹੁੰਦਾ ਹੈ।ਇਸੇ ਤਰ੍ਹਾਂਬਾਕੀ ਮਹੀਨਿਆਂ ਦੇ ਨਾਮ ਰੱਖੇ ਜਾਂਦੇ ਹਨ।ਸੋ ਬਿਕਰਮੀ ਕੈਲੰਡਰ ਦੇ ਮਹੀਨੇ ਚੰਦਰਮਾ ਅਨੁਸਾਰ ਨਿਰਧਾਰਤ ਹੁੰਦੇ ਹਨ।


ਚੰਦਰਮਾਂ ਦੇ ਚੇਤ ਮਹੀਨੇ ਵਿੱਚ ਜਦੋਂ ਸੂਰਜ ਇੱਕ ਰਾਸ਼ੀ(ਇੱਕ ਹਿੱਸੇ )ਤੋਂ ਦੂਸਰੀ ਰਾਸ਼ੀ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦਿਨ ਨੂੰ ਚੇਤ ਮਹੀਨੇ ਦੀ ਸੰਗਰਾਂਦ ਕਿਹਾ ਜਾਂਦਾ ਹੈ ਅਤੇ ਇਹ ਸੂਰਜੀ ਸਾਲ ਦੇ ਮਹੀਨੇਦੀ ਪਹਿਲੀ ਤਾਰੀਕ ਹੁੰਦੀ ਹੈ।ਇਹ ਰਾਸ਼ੀਆਂ ਗਣਿਤ ਅਨੁਸਾਰ ਇੱਕ ਬਿੰਦੂ ਦੁਆਲੇ ਬਨਣ ਵਾਲੇ ੩੬੦ ਡਿਗਰੀ ਦੇ ਕੋਣ ਤੇ ਅਧਾਰਿਤ ਹੁੰਦੀਆਂ ਹਨ।੩੬੦ ਡਿਗਰੀਆਂ ਦਾ ਕੋਣ,ਸੂਰਜ ਦੀ ਕਿਰਨ ਧਰਤੀ ਨਾਲ ਮਿਲਕੇ ਬਣਾਉਂਦੀ ਹੈ।ਇਹ ਸਾਰਾ ਕੁਝ ਨਿਯਮਿਤ ਰੂਪ ਵਿੱਚ ਇੱਕ ਖਾਸ ਵਿਦਿਆ ਨੂੰ ਮੁਖ ਰੱਖ ਕੇ ਕੀਤਾ ਜਾਂਦਾ ਹੈ।ਇਸ ਲਈ ਸਾਲ ਦਾ ਹਰ ਦਿਨ ਮਹੀਨੇ ਦੇ ਨਾਲ ਕੱਸ ਕੇ ਬੰਨਿਆ ਹੋਇਆਹੈ।ਟਰੌਪੀਕਲ ਦੀ ਤਰ੍ਹਾਂ ਇਸ ਪ੍ਰਣਾਲੀ ਦੇ ਕੈਲੰਡਰ ਵਿੱਚ ਧਰਤੀ ਦੀ ਤੀਸਰੀ ਕਿਸਮ ਦੀ ਗਰਦਿਸ਼ ਜਿਸ ਨੂੰ  Axial precession ਕਿਹਾ ਜਾਂਦਾ ਹੈ,ਦਾ ਅਸਰ ਵੀ ਕੋਈ ਉਥਲ ਪੁਥਲਨਹੀਂ ਮਚਾ ਸਕਦਾ,ਕਿਉਂਕਿ ਇਸ ਦੇ ਸਾਲ  ਦੀ ਨਪਾਈ ਕਿਸੇ ਦਿਨ ਤੋਂ ਨਾਂ ਹੋ ਕੇ ਇੱਕ ਸਥਿਰ ਤਾਰੇ ਤੋਂ ਹੁੰਦੀ ਹੈ,ਜੋ ਪੁੰਨਿਆਂ ਵਾਲੇ ਦਿਨ ਚੰਦਰਮਾਂ ਦੇ ਸਭ ਤੋ ਵੱਧ ਨੇੜੇ ਹੁੰਦਾ ਹੈ।ਇਸਤਰ੍ਹਾਂ ਬਿਕਰਮੀ ਕੈਲੰਡਰ ਨੂੰ ਇੱਕ ਹਿੰਦੂ ਤਾਂ ਕੀ ਕੋਈ ਖਗੋਲ ਵਿਗਿਆਨੀ ਵੀ ਅਪਣੀ ਮਰਜ਼ੀ ਨਾਲ ਨਹੀਂ ਬਣਾ ਸਕਦਾ।

ਇਸ ਉਪਰੋਕਤ ਚਰਚਾ ਤੋਂ ਪੁਰੇਵਾਲ ਦੇ ਦੁਆਰਾ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਦੇ ਝੂਠ ਦਾ ਪਰਦਾਫਾਸ਼  ਭਲੀਭਾਂਤ ਹੋ ਜਾਂਦਾ ਹੈ।ਜੋ ਦੋਸ਼ ਟਰੌਪੀਕਲ ਵਿੱਚ ਹਨ,ਉੁਹਨਾਂ ਨੂੰਬਿਕਰਮੀ ਕੈਲੰਡਰ ਦੇ ਨਾਮ ਮੜ੍ਹ ਕੇ ਸਿੱਖਾਂ ਨੂੰ ਬੁੱਧੂ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।ਪੁਰੇਵਾਲ ਦਾ ਨਾਨਕਸ਼ਾਹੀ ਟਰੌਪੀਕਲ ਹੈ,ਇਸ ਲਈ ਇਹ ਸਾਰੇ ਦੋਸ਼ ਇਸ ਦੇ ਕੈਲੰਡਰਵਿੱਚ ਮੌਜੂਦ ਹਨ।ਨਾਨਕਸ਼ਾਹੀ ਦੇ ਇਕੁਆਨੌਕਸਿਜ਼ ,ਗਰੀਗੌਰੀਅਨ ਮਹੀਨਿਆਂ ਵਾਲੇ ਹੋਣ ਕਰਕੇ ਇਸ ਦਾ ਸਾਥ ਛੱਡ ਰਹੇ ਹਨ,ਜਿਵੇਂ ਕਿ ਜੂਲੀਅਨ ਅਤੇ ਗਰੀਗੌਰੀਅਨ ਕੈਲੰਡਰਵਿੱਚ ਹੁਣ ਤੱਕ ੧੩ ਦਿਨ ਦਾ ਫਰਕ ਪੈ ਚੁੱਕਾ ਹੈ।ਇਹ ਫਰਕ ਪੈਣ ਵਾਲੀ ਗੱਲ ਪੁਰੇਵਾਲ ਆਪਣੇ ਇਸ ਕਥਨ ਵਿੱਚ ਆਪ ਹੀ ਮੰਨ ਰਿਹਾ ਹੈ:-


The birthday of Guru Gobind Singh Sahib was on 23 Poh 1723 BK / 22 December 1666 Julian.Nowadays, 22 December Julian occurs on 4th January Gregorian, and in the next century it will fall on 5th January. We have taken 23 Poh as the original date, and according to Nanakshahi calendar it will always fall on 5th January

 ਇਸ ਤੋ ਬਿਨਾਂ ਪੁਰੇਵਾਲ ਦੇ ਕੈਲੰਡਰ ਵਿੱਚ ਤਾਰੀਕਾਂ ਇੱਕ ਮਾਪਦੰਡ ਨਾਲ ਨਿਯਮਿਤ ਨਾਂ ਕਰਕੇ ਸਗੋਂ ਮਨਮਰਜ਼ੀ ਦੇ ਨਾਲ ਮਿੱਥੀਆਂ ਗਈਆਂ ਹਨ।ਇਸ ਦੁਆਰਾਮਿੱਥੀਆਂ ਦੋ ਮਿਤੀਆਂ ਦੀ ਸਚਾਈ ਵੇਖੀਏ:-

11 ਮੱਘਰ 1732 ਬਿਕਰਮੀ ਜਾਂ 11 ਨਵੰਬਰ 1675 ਜੂਲੀਅਨਸ਼ਹੀਦੀ ਗੁਰਪੁਰਬ ਸ੍ਰੀ ਗੁਰੁ ਤੇਗ ਬਹਾਦਰ ਜੀ
2  23 ਪੋਹ 1723 ਬਿਕਰਮੀ ਜਾਂ 22 ਦਸੰਬਰ 1666 ਜੂਲੀਅਨ : ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ 
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 11 ਮੱਘਰ 1732 ਬਿਕਰਮੀ ਜਾਂ 11 ਨਵੰਬਰ 1675 ਜੂਲੀਅਨ ਨੂੰ ਹੋਈ ਸੀਜੂਲੀਅਨ ਕੈਲੰਡਰ ਵਿੱਚ ਸੋਧ ਹੋਣਕਰਕੇ ਇਹ ਮਿਤੀ ਇਸ ਤਬਾਦਲਾ ਟੇਬਲ

http://en.wikipedia.org/wiki/Conversion_between_Julian_and_Gregorian_calendar ਮੁਤਾਬਕ 21 ਨਵੰਬਰ ਗਰੀਗੌਰੀਅਨ ਬਣ ਗਈਇਹ ਘਟਨਾ 1732ਬਿਕਰਮੀ ਜਾਂ 1675 ਗਰੀਗੌਰੀਅਨ ਵਿੱਚ ਘੱਟ ਚੁੱਕੀ ਹੈ ਜੇਕਰ ਅੱਜ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਦੀ ਗੱਲ ਕਾਰਾਂਗੇ ਤਾਂ ਇਹ ਹੀ ਕਹਾਂਗੇ ਕਿ ਗੁਰੂਸਾਹਿਬ ਦੀਸ਼ਹੀਦੀ 11 ਮੱਘਰ 1732 ਬਿਕਰਮੀ ਜਾਂ 11 ਨਵੰਬਰ 1675 ਜੂਲੀਅਨ ਜਾਂ 21 ਨਵੰਬਰ 1675 ਗਰੀਗੌਰੀਅਨ  ਨੂੰ ਹੋਈ ਸੀਇਸ ਵਿੱਚ ਹਰ ਸਦੀਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਸਕਦਾ,ਕਿਉਂਕਿ ਘਟਨਾ 1675 ਗਰੀਗੌਰੀਅਨ ਸਾਲ ਵਿੱਚ ਘੱਟ ਚੁੱਕੀ ਹੈ,ਹਰ ਸਦੀ ਵਿੱਚ ਇੱਕ ਦਿਨ ਦਾ ਜੋ ਅੰਤਰ ਪੈਰਿਹਾ ਹੈ ਉਹ ਇਹਨਾਂ ਦੋ ਅੰਗਰੇਜ਼ੀ ਕੈਲੰਡਰਾਂ ਦੇ ਆਪਸ ਵਿੱਚ ਪੈ ਰਿਹਾ ਹੈ,ਜਿਸਦਾ ਬਿਕਰਮੀ ਕੈਲੰਡਰ ਨਾਲ ਕੋਈ ਵਾਸਤਾ ਨਹੀਂ ਹੈ

ਸਾਰਾ ਸਿੱਖ ਇਤਿਹਾਸਬਿਕਰਮੀ ਕੈਲੰਡਰ ਵਿੱਚ ਲਿਖਿਆ ਹੋਣ ਕਰਕੇ ਸਿੱਖਾਂ ਦੇ ਕੈਲੰਡਰ ਦਾ ਅਧਾਰ ਵੀ ਬਿਕਰਮੀ ਕੈਲੰਡਰ ਹੀ ਹੁਣ ਤੱਕ ਰਿਹਾ ਹੈਬਿਕਰਮੀ ਕੈਲੰਡਰ ਅਨੁਸਾਰਹੀ ਪੁਰਬਾਂ ਦੀਆਂ ਤਰੀਕਾਂ ਸਮਕਾਲੀ ਕੈਲੰਡਰ ਜੂਲੀਅਨ ਜਾਂ ਗਰੀਗੌਰੀਅਨ ਵਿੱਚ ਲਿਖੀਆਂ ਜਾਂਦੀਆਂ ਸਨ ਜੋ ਇਤਿਹਾਸਕ ਸਨਪਰ ਨਾਨਕਸ਼ਾਹੀ ਕੈਲੰਡਰਵਿੱਚ ਇਹ ਮਿਤੀਆਂ ਮਿੱਥ ਲੈਣ ਨਾਲ ਇਹਨਾਂ ਦਾ ਇਤਿਹਾਸਕ ਅਧਾਰ ਖਤਮ ਹੋ ਗਿਆਭੁਲੇਖਾ ਪਾਇਆ ਜਾ ਰਿਹਾ ਹੈ ਕਿ ਘਟਨਾ ਦੀ ਮਿਤੀ ਬਿਕਰਮੀਸੰਮਤ ਵਾਲੀ ਹੀ ਲਈ ਗਈ ਹੈਪਰ ਇਹ ਸੱਚ ਨਹੀਂ ਹੈ

ਜਦੋਂ ਸੰਗਰਾਂਦ ਬਿਕਰਮੀ ਕੈਲੰਡਰ ਅਨੁਸਾਰ ਨਾਂ ਲੈਕੇ ਫਰਜ਼ੀ ਤੌਰ ਤੇ ਮਿੱਥ ਲਈ ਗਈ ਹੈ ਤਾਂ ਘਟਨਾਮਿਤੀ ਬਿਕਰਮੀ ਕੈਲੰਡਰ ਵਾਲੀ ਨਹੀਂ ਹੋ ਸਕਦੀਨਾਨਕਸ਼ਾਹੀ ਕੈਲੰਡਰ ਅਨੁਸਾਰ ਮੱਘਰ ਮਹੀਨੇ ਦੀ ਫਰਜ਼ੀ ਸੰਗਰਾਂਦ 14  ਨਵੰਬਰ ਨੂੰ ਮਿੱਥੀ ਗਈ ਹੈ,ਇਸਅਨੁਸਾਰ 21 ਨਵੰਬਰ ਨੂੰ 08 ਮੱਘਰ ਆਉਂਦਾ ਹੈ ਨਾਂਕਿ 11 ਮੱਘਰ 11 ਮੱਘਰ ਲਿਆਉਣ ਵਾਸਤੇ ਪੁਰੇਵਾਲ ਨੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਸਤੇਇਹ ਬਹਾਨਾ ਬਣਾ ਲਿਆ ਕਿ ਹੁਣ ਤੱਕ ਗਰੀਗੌਰੀਅਨ ਕੈਲੰਡਰ ਵਿੱਚ 13 ਦਿਨ ਦਾ ਫਰਕ ਪੈ ਚੁੱਕਾ ਹੈ,ਇਸ ਲਈ ਨੌਂਵੇ ਪਾਤਸ਼ਾਹ ਦਾ ਸ਼ਹੀਦੀ ਪੁਰਬ 24ਨਵੰਬਰ ਨੂੰ ਮਿੱਥਿਆ ਜਾਂਦਾ ਹੈਇਸ ਦਾ ਮਤਲਬ ਹੋਇਆ ਇਹ ਤਰੀਕਾਂ ਸਥਿਰ ਨਹੀਂ ਹਨ,ਹਰ ਸਦੀ ਵਿੱਚ ਬਦਲਣਗੀਆਂ,ਜਿਵੇਂ ਕਿ ਪੁਰੇਵਾਲ ਨੇ ਆਪਣੇਬਿਆਨ ਵਿੱਚ 23 ਪੋਹ ਦੀ ਸਚਾਈ ਬਾਰੇ ਮੰਨਿਆਂ ਵੀ ਹੈ

ਤਬਾਦਲਾ ਟੇਬਲ ਅਨੁਸਾਰ 1666 ਜੂਲੀਅਨ ਵਿੱਚ ਵੀ 10 ਦਿਨ ਦਾ ਵਾਧਾ ਹੀ ਕਰਨਾ ਬਣਦਾ ਹੈ ਜਿਸ ਅਨੁਸਾਰ 22 ਦਸੰਬਰ ਵਿੱਚ  10 ਦਿਨ ਜੋੜਨਨਾਲ ਇਹ ਮਿਤੀ 01 ਜਨਵਰੀ1967 ਬਣਦੀ ਹੈਨਾਨਕਸ਼ਾਹੀ ਕੈਲੰਡਰ ਦੀ ਫਰਜ਼ੀ ਸੰਗਰਾਂਦ 14 ਦਸੰਬਰ ਅਨੁਸਾਰ 01 ਜਨਵਰੀ ਨੂੰ 19 ਪੋਹ ਆਉਂਦਾ ਹੈਹੁਣ 23ਪੋਹ ਨੂੰ ਦਰਸਾਉਣ ਵਾਸਤੇ ਇੱਥੇ 14 ਦਿਨ ਦਾ ਵਾਧਾ ਕਰ ਲਿਆ


ਲੋਕਾਂ ਦੀ ਤਸੱਲੀ ਵਾਸਤੇ ਕੁਝ ਨਾਂ ਕੁਝ ਤਾਂ ਆਖਣਾ ਹੀ ਸੀ,ਇਹ ਬਹਾਨਾ ਲਾ ਦਿੱਤਾ ਕਿ ਅਗਲੀ ਸਦੀਤੱਕ ਇਕ ਦਿਨ ਦਾ ਹੋਰ ਵਾਧਾ ਹੋਣ ਕਰਕੇ 14 ਦਿਨ ਦੇ ਅੰਤਰ ਨਾਲ 23 ਪੋਹ 05 ਜਨਵਰੀ ਨੂੰ  ਰਿਹਾ ਹੈ ,ਇਸ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਇਸ ਸਦੀ ਤੋਂ ਹੀ05 ਜਨਵਰੀ ਮਿੱਥ ਲੈਂਦੇ ਹਾਂ ਫਿਰ ਤਾਂ ਅਗਲੀ ਸਦੀ ਵਿੱਚ ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ 24 ਨਵੰਬਰ ਦੀ ਥਾਂ 25 ਨਵੰਬਰ ਨੂੰ ਮਿੱਥਣਾ ਪਏਗਾ ਅਤੇਇਸੇ ਤਰ੍ਹਾਂ ਬਾਕੀ ਗੁਰਪੁਰਬ ਵੀ ਅਗਲੀ ਸਦੀ ਵਿੱਚ ਨਵੇਂ ਸਿਰੇ ਤੋਂ ਮਿੱਥਣੇ ਪੈਣਗੇਉਸ ਤੋਂ ਅਗਲੀ ਸਦੀ ਵਿੱਚ ਫਿਰ ਹੋਰ ਇੱਕ ਦਿਨ ਦਾ ਵਾਧਾ ਹੋ ਜਾਏਗਾ,ਇਸ ਤਰ੍ਹਾਇਹ ਸਿਲਸਿਲਾ ਚਲਦਾ  ਹੀ ਜਾਏਗਾ...... ਪੁਰੇਵਾਲ ਦੁਆਰਾ ਮਿੱਥੀਆਂ ਇਹ ਦੋ ਮਿਤੀਆਂ 11 ਮੱਘਅਤੇ 23 ਪੋਹ ਜਦੋਂ ਫਰਜ਼ੀ ਸੰਗਰਾਂਦਾਂ ਅਨੁਸਾਰ ਹੀ ਸਹੀ ਨਹੀਂਹਨ ਤਾਂ ਫਿਰ ਬਿਕਰਮੀ ਕੈਲੰਡਰ ਅਨੁਸਾਰ ਕਿਥੋਂ ਸਹੀ ਹੋਣੀਆਂ ਹਨਇਸ ਸਾਰੀ ਵਾਰਤਾਲਾਪ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲਣਦੀ ਸਾਜ਼ਿਸ਼ ਤਹਿਤ ਇਹ ਇੱਕ ਭਰਮਜਾਲ ਬੁਣਿਆਂ ਗਿਆ ਸੀ 
 ਸਾਰਅੰਸ਼:- ਬਿਕਰਮੀ ਕੈਲੰਡਰ ਦੇ ਮਹੀਨੇ ਮੌਸਮ ਦਾ ਸਾਥ ਛੱਡ ਰਹੇ ਹਨ ਦਾ ਝੂਠਾ ਡਰ ਪੈਦਾ ਕੀਤਾ ਗਿਆ।


ਗੁਰਪੁਰਬਾਂ ਦੀਆਂ ਸਾਰੀਆਂ ਮਿਤੀਆਂ ਗਲਤ ਮਿਥੀਆਂ ਗਈਆਂ।


ਸੰਗਰਾਂਦਾਂ ਝੂਠੀਆਂ ਮਿਥੀਆਂ ਗਈਆਂ ਜਦੋਂ ਕਿ ਅਜਿਹਾ ਕਰਨਾਂ ਕਿਸੇ ਵਿਦਿਆ ਦਾ ਘੋਰ ਅਪਮਾਨ ਕਰਨ ਦੇ ਤੁੱਲ ਹੈ।


ਇਤਿਹਾਸ ਦੇ ਉਲਟ,ਜੋਤੀ ਜੋਤ ਅਤੇ ਗੁਰ ਗੱਦੀ ਦੇ ਗੁਰਪੁਰਬ ਇੱਕੋ ਦਿਨ ਮਿਥੇ ਗਏ।

ਬਿਕਰਮੀ ਕੈਲੰਡਰ ਬਾਰੇ ਝੂਠੀ ਜਾਣਕਾਰੀ ਦਿੱਤੀ ਗਈ।


ਨਾਨਕਸ਼ਾਹੀ ਕੈਲੰਡਰ ਨੂੰ ਸਿੱਖਾਂ ਦੀ ਵੱਖਰੀ ਹਸਤੀ ਦਾ ਪ੍ਰਤੀਕ ਦੱਸਿਆ ਗਿਆ,ਜਦੋਂ ਕਿ ਕਿਸੇ ਕੌਮ ਦੀ ਵੱਖਰੀ ਹਸਤੀ ਉਸਦਾ ਕਿਰਦਾਰ ਹੁੰਦਾ ਹੈ ਜਾਂ ਉਸਦਾਇਤਿਹਾਸ ਹੁੰਦਾ ਹੈ।ਕੈਲੰਡਰ ਤਾਂ ਸਿਰਫ ਇਤਿਹਾਸਕ ਘਟਨਾਵਾਂ ਨੂੰ ਮਨਾਉਣ ਦਾ ਇੱਕ ਸੂਚੀ ਪੱਤਰ ਹੁੰਦਾ ਹੈ।ਪਰ ਇਤਿਹਾਸਕ ਘਟਨਾਵਾਂ ਦਾ ਸੂਚੀ ਪੱਤਰ ਜੇ ਕਰਇਤਿਹਾਸ ਦੇ ਘਟਨਾ ਕਾਲ ਨਾਲ ਮੇਲ ਨਾਂ ਖਾਵੇ ਤਾਂ ਇਤਿਹਾਸ ਮਿਥਹਾਸ ਵਿੱਚ ਬਦਲ ਜਾਂਦਾ ਹੈ।


ਟਰੋਪੀਕਲ ਕੈਲੰਡਰ ਦੀਆਂ ਖਾਮੀਆਂ ਨੂੰ ਬਿਕਰਮੀ ਕੈਲੰਡਰ ਦੇ ਸਿਰ ਮੜ੍ਹਿਆ ਗਿਆ

ਜੇਕਰ ਗਰੀਗੌਰੀਅਨ ਕੈਲੰਡਰ ਵਿੱਚ ਲੀਪ ਦੇ ਸਾਲ ਦੇ ਨਾਮ ਹੇਠ ਦਿਨਾਂ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ ਤਾਂ ਕੋਈ ਸਮੱਸਿਆਂ ਨਹੀਂ ਭਾਵੇਂ ਇਹ ਚਾਰ ਸਾਲ ਬਾਦਹੋਵੇ ਜਾਂ ਫਿਰ ਅੱਠ ਸਾਲ ਬਾਦ,ਪਰ ਜੇਕਰ ਬਿਕਰਮੀ ਕੈਲੰਡਰ ਵਿੱਚ ਹਰ ਚੌਥੇ ਸਾਲ ਕਿਸੇ ਵਿਦਿਆ ਦੇ ਅਧਾਰ ਤੇ ਮਲਵਾਸ ਜਾਂ ਅਧਿਕ ਮਹੀਨਾਂ ਅਤੇ ਇਸੇ ਤਰ੍ਹਾਂਕਸਿਆ ਮਹੀਨਾ ਦੱਸ ਕੇ ਚੰਦਰ ਕੈਲੰਡਰ ਦਾ ਸੂਰਜੀ ਕੈਲੰਡਰ ਨਾਲ ਲੇਖਾ ਜੋਖਾ ਕਰਕੇ ਮਿਤੀਆਂ ਨੂੰ ਠੀਕ ਕਰ ਲਿਆ ਜਾਂਦਾ ਹੈ ਤਾਂ ਬ੍ਰਾਹਮਣਵਾਦ ਦਾ ਰੌਲਾਪਾਇਆ ਜਾਂਦਾ ਹੈ,ਕਿਉਂ?

ਪੁੰਨਿਆਂ ਮੱਸਿਆਂ ਅਤੇ ਸੰਗਰਾਂਦਾਂ ਬਿਕਰਮੀ ਕੈਲੰਡਰ ਦੇ ਅਧਾਰ ਦਿਨ ਹਨ,ਉਹਨਾਂ ਨੂੰ ਹਿੰਦੂਆਂ ਦੇ ਦਿਨ ਕਹਿ ਕੇ ਛੁਟਿਆਇਆ ਗਿਆ ਜਦੋ ਕਿ ਇਹਨਾਂ ਦਿਨਾਂ ਨੂੰਬਣਾਉਣ ਵਾਲਾ ਪ੍ਰਮਾਤਮਾ ਹੈ,ਨਾਂ ਕਿ ਕੋਈ ਹਿੰਦੂ
ਅਸਲ ਵਿੱਚ ਪੁੰਨਿਆਂ,ਮੱਸਿਆ ਅਤੇ ਸੰਗਰਾਂਦ ਨਾਲ ਕੋਈ ਹਿੰਦੂ ਨਹੀਂ ਬਣਦਾ ਸਗੋਂ ਫੁੱਟਪਾਊ ਤਾਕਤਾਂ ਦਾ ਮਨਸ਼ਾ ਸਿੱਖਾਂ ਨੂੰ ਉਹਨਾਂ ਦੇ ਪ੍ਰਚਾਰ ਤੋਂ ਦੂਰ ਕਰਨ ਦਾਹੈ।ਇਹ ਦਿਨ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਪ੍ਰਚਾਰ ਵਾਸਤੇ ਵਰਤੇ ਜਾਂਦੇ ਰਹੇ ਹਨ।ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਤਰਨਤਾਰਨ ਤੇ ਮੱਸਿਆ ਦਾਜੋੜਮੇਲਾ,ਗੋਇੰਦਵਾਲ ਸਾਹਿਬ ਪੁੰਨਿਆਂ ਦਾ ਜੋੜ ਮੇਲਾ ਅਤੇ ਸੰਗਰਾਂਦ ਵਾਲੇ ਦਿਨ ਹਰ ਧਰਮਸਾਲਾ ਵਿਖੇ ਇੱਕਠ ਗੁਰੂ ਸਾਹਿਬ ਨੇ ਹੀ ਸ਼ੁਰੂ ਕੀਤੇ ਸਨ ਤਾਂ ਕਿ ਲੋਕਾਂਅੰਦਰ ਧਰਮ ਪ੍ਰਚਾਰ ਹੁੰਦਾ ਰਹੇ।ਸੰਤ ਸਮਾਜ ਨੇ ਇਹਨਾਂ ਦੀ ਰਵਾਇਤ ਨੂੰ ਬਰਕਰਾਰ ਰੱਖਿਆ ਹੋਇਆ ਹੈ।ਇਸ ਤੋਂ ਬਿਨਾਂ ਪੁੰਨਿਆਂ,ਮੱਸਿਆ ਦਾ ਖੇਤੀਬਾੜੀ ਅਤੇਜ਼ਹਾਜ਼ਰਾਨੀ ਨਾਲ ਵੀ ਬਹੁਤ ਗੂੜ੍ਹਾ ਸਬੰਧ ਹੈ ਅਤੇ ਇਹ ਦੋਵੇਂ ਚੀਜ਼ਾਂ ਹਰ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੁੰਦੀਆਂ ਹਨ.
ਬਿਕਰਮੀ ਕੈਲੰਡਰ ਦੋਸ਼ ਰਹਿਤ ਹੈ ਅਤੇ ਆਪਣੀ ਇੱਕ ਖਾਸ ਵਿਚਾਰਧਾਰਾ ਰੱਖਦਾ ਹੈਇਸਦੇ ਮਹੀਨਿਆਂ ਦੇ ਨਾਂਵ ਚੰਦਰਮਾਂ ਨੂੰ ਮੁੱਖ ਰੱਖਕੇ ਰੱਖੇ ਜਾਂਦੇਹਨਨਾਨਕਸ਼ਾਹੀ ਕੈਲੰਡਰ ਜੋ ਸਿਰਫ ਟਰੌਪੀਕਲ ਅਧਾਰ ਵਾਲਾ ਸੂਰਜੀ ਕੈਲੰਡਰ ਹੈ , ਜੋ ਚੰਦਰਮਾਂ ਨੂੰ ਕੋਈ ਮਾਨਤਾ ਹੀ ਨਹੀਂ ਦੇ ਰਿਹਾ,ਇਸਦੇ ਮਹੀਨਿਆਂ ਦੇ ਨਾਂਵਚੇਤ ਵਿਸਾਖ ਆਦਿ ਕਿਉਂ ਹਨ,ਇਸਦਾ ਜਵਾਬ ਕੌਣ ਦਏਗਾ?ਬਿਕਰਮੀ ਕੈਲੰਡਰ ਵਿੱਚ ਸੰਗਰਾਂਦ ਦੀ ਕੋਈ ਪਰਿਭਾਸ਼ਾ ਹੈ,ਨਾਨਕਸ਼ਾਹੀ ਕੈਲੰਡਰ ਦੀ ਸੰਗਰਾਂਦ ਦੀਕੀ ਪਰਿਭਾਸ਼ਾ ਹੈ?ਮਹੀਨਿਆਂ ਦੇ ਨਕਲੀ ਨਾਂਵ,ਨਕਲੀ ਸੰਗਰਾਂਦਾਂ ਅਤੇ ਨਕਲੀ ਮਿਤੀਆਂ ਵਾਲਾ ਕੈਲੰਡਰ ਸਿਰਫ ਅਡੰਬਰ ਹੀ ਕਹਿਲਵਾ ਸਕਦਾ ਹੈ ਜੋ ਕਿ ਸਿੱਖ ਇਤਿਹਾਸ ਨੂੰ ਮਿਥਹਾਸ ਵਿੱਚ ਬਦਲਣ ਵਾਸਤੇ ਰਚਿਆ ਗਿਆ ਹੈ

ਅਮਰਜੀਤ ਕੌਰ ਬੈਲਜੀਅਮ

No comments: