Friday, January 16, 2015

ਲੁਧਿਆਣਾ ਵਿੱਚ ਤ੍ਰੈ-ਭਾਸ਼ਾ ਕਵੀ-ਦਰਬਾਰ 18 ਜਨਵਰੀ ਨੂੰ

Fri, Jan 16, 2015 at 12:15 PM
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਹਿੰਦੀ ਸਾਹਿਤਯ ਪਰਿਸ਼ਦ ਪੰਜਾਬ ਵੱਲੋਂ ਵਿਸ਼ੇਸ਼ ਆਯੋਜਨ  
ਲੁਧਿਆਣਾ : 16 ਜਨਵਰੀ 2015:  (ਪੰਜਾਬ  ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਹਿੰਦੀ ਸਾਹਿਤਯ ਪਰਿਸ਼ਦ ਪੰਜਾਬ ਵੱਲੋਂ ਤ੍ਰੈ-ਭਾਸ਼ਾ ਕਵੀ-ਦਰਬਾਰ ਮਿਤੀ 18 ਜਨਵਰੀ, ਦਿਨ ਐਤਵਾਰ ਨੂੰ ਦੁਪਹਿਰ 12.30 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਪ੍ਰਧਾਨ ਡਾ. ਸੁਖਦੇਵ ਸਿੰਘ, ਜਨਰਲ ਸਕੱਤਰ ਡਾ. ਅਨੂਪ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਅਤੇ ਹਿੰਦੀ ਸਾਹਿਤਯ ਸਦਨ ਦੀ ਪ੍ਰਧਾਨ ਪ੍ਰੋ. ਸ਼ੁਕੰਤਲਾ ਸ੍ਰੀਵਾਸਤਵ, ਮੀਤ ਪ੍ਰਧਾਨ ਪ੍ਰੋ. ਕੁਸਮ ਵਰਮਾ ਅਤੇ ਸਕੱਤਰ ਡਾ. ਰਾਮ ਚੰਦਰ ਸ਼ਰਮਾਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣਗੇ ਅਤੇ ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਕਵੀ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਸ੍ਰੀ ਜਸਵਿੰਦਰ, ਸ੍ਰੀ ਜਸਵੰਤ ਜ਼ਫ਼ਰ, ਪ੍ਰੋ. ਕਮਲਪ੍ਰੀਤ ਕੌਰ ਸਿੱਧੂ ਅਤੇ ਪ੍ਰੋ. ਸੁਰਜੀਤ ਜੱਜ, ਹਿੰਦੀ ਦੇ ਪ੍ਰਸਿੱਧ ਕਵੀ ਡਾ. ਸਰੋਜਨੀ ਪ੍ਰੀਤਮ, ਡਾ. ਸੁਰੇਸ਼, ਸ੍ਰੀ ਮਾਧਵ ਕੋਸ਼ਿਕ, ਡਾ. ਸੁਦਰਸ਼ਨ ਵਸ਼ਿਸ਼ਠ ਅਤੇ ਡਾ. ਆਰ. ਸੀ. ਸ਼ਰਮਾ, ਉਰਦੂ ਦੇ ਪ੍ਰਸਿੱਧ ਕਵੀ ਜਨਾਬ ਐਮ.ਐਫ਼. ਫ਼ਾਰੁਖ਼ੀ, ਜਨਾਬ ਸਰਦਾਰ ਪੰਛੀ, ਜਨਾਬ ਸ਼ਮਸ ਤਬਰੇਜੀ, ਜਨਾਬ ਨਈਮ ਅਖ਼ਤਰ, ਦੇਵਬੰਦ ਸ਼ਿਰਕਤ ਕਰਨਗੇ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਇਸ ਕਵੀ ਦਰਬਾਰ ਦੇ ਵਿਸ਼ੇਸ਼ ਮਹਿਮਾਨ ਸ੍ਰੀ ਐਸ.ਕੇ. ਰਾਏ ਅਤੇ ਮੁੱਖ ਮਹਿਮਾਨ ਪ੍ਰੋ. ਨਿਰੰਜਨ ਤਸਨੀਮ ਹੋਣਗੇ। ਆਪ ਸਭ ਨੂੰ ਇਸ ਕਵੀ ਦਰਬਾਰ ਵਿਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਹੈ।

No comments: