Tuesday, December 02, 2014

ਮਾਮਲਾ ਸਿਵਲ ਹਸਪਤਾਲ ਵਿੱਚ ਜਣੇਪੇ ਦੌਰਾਨ ਬੱਚਿਆਂ ਦੀ ਮੌਤ ਦਾ

 Tue, Dec 2, 2014 at 5:11 PM
DC ਵੱਲੋਂ ਕੀਤੀ ਜਾਂਚ ਰਿਪੋਰਟ ਜਾਰੀ
ਜਾਂਚ ਰਿਪੋਰਟ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਨੂੰ ਭੇਜੀ
*ਜਾਂਚ ਮੁਤਾਬਿਕ ਜਨਾਨਾ ਰੋਗ ਮਾਹਿਰ, ਡਾਕਟਰ, ਸਟਾਫ਼ ਨਰਸ ਤੇ ਦਰਜਾ ਚਾਰ ਮੁਲਾਜ਼ਮ ਨੇ ਵਰਤੀ ਅਣਗਹਿਲੀ
*ਦੋ ਪੀੜਤ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਮਾਲੀ ਸਹਾਇਤਾ

*ਹਸਪਤਾਲ ਵਿੱਚ ਪੱਕਾ ਪੀ. ਆਰ. ਓ. ਤਾਇਨਾਤ ਕਰਨ ਦੀ ਸਿਫ਼ਾਰਸ਼
*ਸੀਨੀਅਰ ਮੈਡੀਕਲ ਅਫ਼ਸਰ ਸੁਪਰਵਾਈਜ਼ਰੀ ਇਨਐਫੀਸ਼ੈਂਸੀ ਦੇ ਦੋਸ਼ੀ ਪਾਏ ਗਏ

ਲੁਧਿਆਣਾ: 2 ਦਸੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਬੀਤੀ 23 ਨਵੰਬਰ ਨੂੰ ਸਥਾਨਕ ਲਾਰਡ ਮਹਾਵੀਰਾ ਸਿਵਲ ਹਸਪਤਾਲ ਵਿੱਚ ਇੱਕ ਤੋਂ ਬਾਅਦ ਇੱਕ ਕੁੱਲ 5 ਬੱਚਿਆਂ ਦੀ ਜਣੇਪੇ ਦੌਰਾਨ ਮੌਤ ਦੀ ਦੁੱਖਦਾਈ ਘਟਨਾ ਸੰਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਦੀ ਅਗਵਾਈ ਵਿੱਚ ਕੀਤੀ ਗਈ ਜਾਂਚ ਮੁਕੰਮਲ ਹੋ ਗਈ ਹੈ ਅਤੇ ਇਹ ਜਾਂਚ ਰਿਪੋਰਟ ਸਿਫਾਰਸ਼ਾਂ ਸਹਿਤ ਅਗਲੇਰੀ ਕਾਰਵਾਈ ਲਈ ਪ੍ਰਮੁੱਖ ਸਕੱਤਰ ਸਿਹਤ ਵਿਭਾਗ, ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਜਾਂਚ ਰਿਪੋਰਟ ਅਨੁਸਾਰ ਵੱਖ-ਵੱਖ ਮਾਮਲਿਆਂ ਵਿੱਚ ਜਿੱਥੇ ਜਨਾਨਾ ਰੋਗ ਮਾਹਿਰ ਡਾ. ਅਲਕਾ ਮਿੱਤਲ, ਡਾ. ਯੋਗੇਸ਼ ਖੰਨਾ, ਸਟਾਫ ਨਰਸ ਸ੍ਰੀਮਤੀ ਰਜਨੀ, ਦਰਜਾ-4 ਸ੍ਰੀਮਤੀ ਕਾਂਤਾ ਦੇਵੀ ਨੂੰ ਸਿੱਧੇ ਤੌਰ 'ਤੇ ਅਣਗਹਿਲੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਉਥੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਆਰ. ਕੇ. ਕਰਕਰਾ ਨੂੰ ਸੁਪਰਵਾਈਜ਼ਰੀ ਇਨਐਫੀਸ਼ੈਂਸੀ ਦਾ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਜਾਂਚ ਰਿਪੋਰਟ ਦੇ ਆਧਾਰ 'ਤੇ ਹਸਪਤਾਲ ਵਿੱਚ ਮੀਡੀਆ ਨਾਲ ਤਾਲਮੇਲ ਅਤੇ ਕੰਟਰੋਲ ਕਰਨ ਲਈ ਇੱਕ ਪੀ. ਆਰ. ਓ. ਦੀ ਪੱਕੀ ਤਾਇਨਾਤੀ ਸਮੇਤ ਦੋ ਮਾਮਲਿਆਂ ਵਿੱਚ ਪੀੜਤ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। 
ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਬਿਨਾ ਸ਼ੱਕ ਡਾਕਟਰ ਅਲਕਾ ਮਿੱਤਲ ਵੱਲੋਂ ਮਿੱਥੇ ਸਮੇਂ 'ਤੇ ਹਸਪਤਾਲ ਦਾ ਰਾਊਂਡ ਨਾ ਕਰਨ ਕਾਰਨ ਕੇਸਾਂ ਵਿੱਚ ਕੰਪਲੀਕੇਸ਼ਨ ਦਾ ਵਾਧਾ ਹੋਇਆ ਹੈ ਅਤੇ ਸਿਵਲ ਹਸਪਤਾਲ ਦੀ ਸਾਖ਼ ਨੂੰ ਧੱਕਾ ਲੱਗਾ ਹੈ। ਜਾਂਚ ਰਿਪੋਰਟ ਅਨੁਸਾਰ ਉਸਨੂੰ ਦੋ ਮਾਮਲਿਆਂ ਵਿੱਚ ਡਿਊਟੀ ਪ੍ਰਤੀ ਅਣਗਿਹਲੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇੱਕ ਮਾਮਲੇ ਵਿੱਚ ਡਾ. ਯੋਗੇਸ਼ ਖੰਨਾ ਵੱਲੋਂ ਆਪਣੀ ਡਿਊਟੀ ਪ੍ਰਤੀ ਗੈਰ ਜਿੰਮੇਵਾਰਾਨਾ ਅਪਣਾਇਆ ਗਿਆ। ਉਸ ਦਿਨ ਡਿਊਟੀ 'ਤੇ ਹਾਜ਼ਰ ਸਟਾਫ਼ ਨਰਸ ਸ੍ਰੀਮਤੀ ਰਜਨੀ ਵੱਲੋਂ ਭਾਵੇਂਕਿ ਸਟਾਫ ਦੀ ਭਾਰੀ ਕਮੀ ਦੇ ਹੁੰਦੇ ਹੋਏ ਵੀ ਆਪਣੇ ਪੱਧਰ 'ਤੇ ਸਹੀ ਟਰੀਟਮੈਂਟ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਇੱਕ ਮਾਮਲੇ ਵਿੱਚ ਉਸ ਨੇ ਮਾਮਲੇ ਦੀ ਕੰਪਲੀਕੇਸੀ ਨੂੰ ਘਟਾ ਕੇ ਦੇਖਿਆ, ਜਿਸ ਕਾਰਨ ਕੇਸ ਵਿਗੜ ਗਿਆ। ਜਾਂਚ ਰਿਪੋਰਟ ਅਨੁਸਾਰ ਇਕ ਮਾਮਲੇ ਵਿੱਚ ਹਸਪਤਾਲ ਵਿੱਚ ਤਾਇਨਾਤ ਦਰਜਾ-4 ਸ੍ਰੀਮਤੀ ਕਾਂਤਾ ਦੇਵੀ ਨੂੰ ਦੋਸ਼ੀ ਪਾਇਆ ਗਿਆ ਹੈ ਕਿ ਉਸਨੇ ਆਪਣੇ ਡਿਊਟੀ ਦੇ ਦਾਇਰੇ ਤੋਂ ਬਾਹਰ ਜਾ ਕੇ ਕਾਰਵਾਈ ਕੀਤੀ। 
ਸ੍ਰੀ ਅਗਰਵਾਲ ਨੇ ਦੱਸਿਆ ਕਿ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਆਰ. ਕੇ. ਕਰਕਰਾ ਭਾਵੇਂਕਿ 23 ਨਵੰਬਰ ਨੂੰ ਬਾਅਦ ਦੁਪਹਿਰ ਸਿਵਲ ਸਰਜਨ ਡਾ. ਸੁਭਾਸ਼ ਬੱਤਾ ਤੋਂ ਅਚਨਚੇਤ ਛੁੱਟੀ ਲੈ ਕੇ ਸਟੇਸ਼ਨ ਤੋਂ ਬਾਹਰ ਗਏ ਸਨ, ਪਰ ਕਿਸੇ ਵੀ ਸਟਾਫ ਮੈਂਬਰ ਜਾਂ ਡਾਕਟਰ ਵੱਲੋਂ ਬੱਚਿਆਂ ਦੀ ਹੋਈ ਮੌਤ ਬਾਰੇ ਉਨ•ਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਉਨ•ਾਂ ਦੀ ਸਿੱਧੇ ਤੌਰ 'ਤੇ ਜਿੰਮੇਵਾਰੀ ਫਿਕਸ ਨਹੀਂ ਕੀਤੀ ਗਈ। ਪਰ ਉਨ•ਾਂ ਨੂੰ ਸੁਪਰਵਾਈਜ਼ਰੀ ਇਨਐਫੀਸ਼ੈਂਸੀ ਦਾ ਦੋਸ਼ੀ ਜ਼ਰੂਰ ਪਾਇਆ ਗਿਆ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇੱਕ ਮਾਮਲੇ ਵਿੱਚ ਮੀਡੀਆ ਕਰਮੀਆਂ ਦਾ ਆਪਰੇਸ਼ਨ ਥੀਏਟਰ ਦੇ ਅੰਦਰ ਤੱਕ ਜਾਣਾ ਵੀ ਸਾਹਮਣੇ ਆਇਆ ਹੈ, ਜਿੱਥੇ ਕਿ ਗੈਰ ਅਧਿਕਾਰਕ/ਕੀਟਾਣੂ ਯੁਕਤ ਵਿਅਕਤੀ ਦਾ ਜਾਣਾ ਮਰੀਜ਼ ਦੀ ਸਿਹਤ ਸੁਰੱਖਿਆ ਲਈ ਠੀਕ ਨਹੀਂ ਹੈ। ਜਾਂਚ ਰਿਪੋਰਟ ਵਿੱਚ ਸ਼ਿਫਾਰਸ਼ ਕੀਤੀ ਗਈ ਹੈ ਕਿ ਅਜਿਹੀ ਸਥਿਤੀ 'ਤੇ ਕਾਬੂ ਅਤੇ ਮੀਡੀਆ ਨਾਲ ਤਾਲਮੇਲ ਰੱਖਣ ਲਈ ਹਸਪਤਾਲ ਵਿੱਚ ਇੱਕ ਪੱਕਾ ਪੀ. ਆਰ. ਓ. ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। 
ਜਾਂਚ ਰਿਪੋਰਟ ਵਿੱਚ ਸਿਫ਼ਾਰਸ਼ ਕੀਤੀ ਗਈ ਹੈ ਕਿ ਪਿੰਡ ਦੇਵਤਵਾਲ ਦੀ ਮਨਜੀਤ ਕੌਰ ਪਤਨੀ ਮੇਜਰ ਸਿੰਘ ਅਤੇ ਪਿੰਡ ਚਾਹਲ ਦੀ ਜਸਵਿੰਦਰ ਕੌਰ ਪਤਨੀ ਸ੍ਰੀ ਸੋਮ ਚੰਦ ਦੇ ਮਾਮਲਿਆਂ ਵਿੱਚ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ। ਸ੍ਰੀ ਅਗਰਵਾਲ ਨੇ ਦੱਸਿਆ ਕਿ ਸਾਰੇ ਕੇਸਾਂ ਵਿੱਚ ਏ. ਐੱਨ. ਐੱਮ/ਆਸ਼ਾ ਵਰਕਰਾਂ ਦਾ ਗਰਭਵਤੀ ਔਰਤਾਂ ਅਤੇ ਪਰਿਵਾਰ ਵਾਲਿਆਂ ਦਾ ਵਧੀਆ ਤਾਲਮੇਲ ਸੀ। ਸਾਰੇ ਕੇਸਾਂ ਵਿੱਚ ਏ. ਐÎੱਨ. ਸੀ. ਚੈੱਕਅੱਪ ਕੀਤਾ ਗਿਆ ਸੀ ਅਤੇ ਟੈਸਟ/ਦਵਾਈਆਂ/ਆਈਰਨ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ। ਇਸ ਤੋਂ ਇਲਾਵਾ ਐਂਬੂਲੈਂਸ 108 ਦੀ ਵੀ ਸਰਵਿਸ ਤਸੱਲੀਬਖ਼ਸ਼ ਪਾਈ ਗਈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਹੋਣ ਵਾਲੀਆਂ ਔਸਤਨ 500 ਡਲਿਵਰੀਆਂ ਨੂੰ ਮੁੱਖ ਰੱਖਦੇ ਹੋਏ ਡਾਕਟਰ/ਸਟਾਫ ਕਰਵਾਉਣ ਦੀ ਪੁਰਜ਼ੋਰ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਹਸਪਤਾਲ ਵਿੱਚ ਆਪਰੇਸ਼ਨ ਥੀਏਟਰ ਚਾਲੂ ਕਰਾਉਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਨ•ਾਂ ਸਾਰੇ ਮਾਮਲਿਆਂ ਦੀ ਜਾਂਚ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ 5 ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ। ਤਿੰਨ-ਤਿੰਨ ਮੈਂਬਰੀ ਜਾਂਚ ਟੀਮਾਂ ਨੇ ਹਰੇਕ ਮਰੀਜ਼ ਦੇ ਘਰ ਜਾ ਕੇ ਸਾਰੇ ਹਾਲਾਤਾਂ ਦੀ ਜਾਣਕਾਰੀ ਇਕੱਠੀ ਕਰਨ ਅਤੇ ਸਿਵਲ ਹਸਪਤਾਲ ਉਹ ਕਿਸ ਤਰ•ਾਂ ਪੁੱਜੇ ਅਤੇ ਸਿਵਲ ਹਸਪਤਾਲ ਲੁਧਿਆਣਾ ਵਿੱਚ ਕਿਸ ਤਰ•ਾਂ ਦਾ ਇਲਾਜ਼ ਜਾਂ ਤਕਲੀਫ਼ ਦਾ ਸਾਹਮਣਾ ਕਰਨਾ ਪਿਆ, ਬਾਰੇ ਵੇਰਵਾ ਲਿਆ। ਹਰੇਕ ਟੀਮ ਨੂੰ ਹਦਾਇਤ ਕੀਤੀ ਗਈ ਸੀ ਕਿ ਹਰੇਕ ਵਿਅਕਤੀ ਜਾਂ ਮੁਲਾਜ਼ਮ, ਜੋ ਕਿਸੇ ਨਾਲ ਵੀ ਸੰਬੰਧ ਰੱਖਦਾ ਹੋਵੇ, ਉਸਦੇ ਬਿਆਨ ਕਲਮਬੱਧ ਕੀਤੇ ਜਾਣ। 

No comments: