Monday, December 29, 2014

29 ਦਸੰਬਰ ਨੂੰ ਅਹਿਰਾਰ ਪਾਰਟੀ ਦੇ 85ਵੇਂ ਸਥਾਪਨਾ ਦਿਵਸ 'ਤੇ ਵਿਸ਼ੇਸ਼

ਭਾਰਤ ਦੀ ਜੰਗੇ ਆਜ਼ਾਦੀ ਅਤੇ ਮਜਲਿਸ ਅਹਿਰਾਰ ਇਸਲਾਮ ਪਾਰਟੀ
1857 ਈ. ਦੀ ਜੰਗੇ ਆਜ਼ਾਦੀ ਦੀ ਨਾਕਾਮੀ ਤੋਂ ਬਾਅਦ ਅੰਗਰੇਂਜ਼ ਸਰਕਾਰ ਨੇ ਬੜੀ ਸਖ਼ਤੀ ਦੇ ਨਾਲ ਆਜ਼ਾਦੀ ਦੀ ਸ਼ਮਾ ਨੂੰ ਠੰਡਾ ਕਰ ਦਿੱਤਾ ਸੀ, ਲੇਕਿ ਸ਼ਮਾ-ਏ-ਆਜ਼ਾਦੀ ਦੇ ਸ਼ੋਲੇ ਬੁੱਝਨ ਦੀ ਬਜਾਏ ਰਾਖ ਦੇ ਹੇਠ ਸੁਲਗਦੇ ਰਹੇ ਅਤੇ ਆਖਿਰਕਾਰ ਉਨਾਂ ਸ਼ੋਲਿਆਂ ਨੇ ਦੱਬੀ ਹੋਈ ਅੱਗ ਨੂੰ ਫਿਰ ਤੋਂ ਭੜਕਾ ਦਿੱਤਾ। ਦੇਸ਼ ਭਰ ਵਿਚ ਵੱਖ ਵੱਖ ਪਾਰਟੀਆਂ ਅਤੇ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਗੁਲਾਮੀ ਦੀ ਜੰਜੀਰ ਤੋੜਨ ਦਾ ਇਰਾਦਾ ਕਰਦੇ ਹੋਏ ਮੈਦਾਨ ਵਿਚ ਕਦਮ ਰੱਖਾ। ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਅਜਿਹੀ ਇਕ ਪਾਰਟੀ ਦਾ ਨਾਮ ਹੈ ''ਮਜਲਿਸ ਅਹਿਰਾਰ ਇਸਲਾਮ ਹਿੰਦ''। ਅਹਿਰਾਰ ਪਾਰਟੀ ਦੀ ਸਥਾਪਨਾ 29 ਦਸੰਬਰ 1929 ਵਿਚ ਪ੍ਰਸਿੱਧ ਆਜ਼ਾਦੀ ਘੁਲਾਈਏ ਰਈਸ-ਉਲ-ਅਹਿਰਾਰ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਅਤੇ ਉਨ੍ਹਾਂ ਦੇ ਸਾਥੀ ਸੱਯਦ ਅਤਾਉਲਾਹ ਸ਼ਾਹ ਬੁਖਾਰੀ, ਚੌਧਰੀ ਅਫ਼ਜਲ ਹਕ, ਹੱਸਾਮੁਦੀਨ ਆਦਿ ਨੇ ਕੀਤੀ। ਮਜਲਿਸ ਅਹਿਰਾਰ ਇਸਲਾਮ ਹਿੰਦ ਨੇ ਆਜ਼ਾਦੀ ਦੀ ਲੜਾਈ ਵਿਚ ਅਨੇਕਾਂ ਸ਼ਹੀਦੀਆਂ ਦਿੱਤੀਆਂ। ਪ੍ਰਸਿੱਧ ਇਤਿਹਾਸਕਾਰ ਮਾਸਟਰ ਤਾਰਾ ਸਿੰਘ ਜੀ ਨੇ ਆਪਣੀ ਕਿਤਾਬ ''ਹਿੱਸਟਰੀ ਫਰੀਡਮ ਮੂਵਮੇਂਟ ਇਨ ਇੰਡੀਆ'' ਦੇ ਪੰਨਾਂ ਨੰ: 282 'ਤੇ ਅਹਿਰਾਰ ਪਾਰਟੀ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ, '' ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਨੇਤਾਵਾਂ ਵਿਸ਼ੇਸ਼ ਕਰ ਰਈਸ-ਉਲ-ਅਹਿਰਾਰ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਨੇ ਅੰਗਰੇਜ ਸਰਕਾਰ ਖਿਲਾਫ ਬਗਾਵਤ ਦਾ ਆਗਾਜ਼ ਕਰਦੇ ਹੋਏ ਸਭ ਤੋਂ ਪਹਿਲਾਂ ਬਿਨਾਂ ਕਿਸੇ ਸ਼ਰਤ 'ਤੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਫੈਸਲਾ ਕੀਤਾ।'' ਜ਼ਿਕਰਯੋਗ ਹੈ ਕਿ ਮਜਲਿਸ ਅਹਿਰਾਰ ਇਸਲਾਮ ਹਿੰਦ ਚਾਹੇ ਆਜ਼ਾਦੀ ਸੰਗਰਾਮ ਵਿਚ ਮੁਸਲਮਾਨਾਂ ਦੀ ਪਾਰਟੀ ਦੇ ਤੌਰ 'ਤੇ ਜਾਣੀ ਜਾਂਦੀ ਸੀ, ਲੇਕਿਨ ਅਹਿਰਾਰ ਦੇ ਨੇਤਾਵਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਾਰੇ ਧਰਮਾਂ ਦੇ ਨੇਤਾਵਾਂ ਦੇ ਨਾਲ ਮਿਲ ਕੇ ਕੰਮ ਕੀਤਾ। ਮਜਲਿਸ ਅਹਿਰਾਰ ਇਸਲਾਮ ਹਿੰਦ ਨੇ ਆਪਣੀ ਸਥਾਪਨਾ ਦੇ ਸਿਰਫ਼ ਦੋ ਸਾਲ ਵਿਚ ਹੀ ਅੰਗਰੇਜ਼ ਸਰਕਾਰ ਨਾਲ ਆਪਣਾ ਵਜੂਦ ਮਨਵਾ ਲਿਆ। ਅਹਿਰਾਰ ਦਾ ਮਤਲੱਬ ਹੈ ਹੁਰ-ਯਾਨਿ ਆਜ਼ਾਦੀ ਯਾਨਿ ਆਜ਼ਾਦ ਲੋਕਾਂ ਦੀ ਆਜ਼ਾਦ ਪਾਰਟੀ। ਜਿਸੇ ਸਿਵਾਏ ਆਜ਼ਾਦੀ ਦੇ ਕੋਈ ਸ਼ਰਤ ਮੰਜੂਰ ਨਾ ਸੀ। 1929 ਦਾ ਦੌਰ ਸੀ ਆਜ਼ਾਦੀ ਦੀ ਲੜਾਈ ਵਿਚ ਅਹਿਰਾਰ ਪਾਰਟੀ ਦੇ ਕਾਰਜਕਰਤਾਵਾਂ ਨੇ ਖੁੱਲਮ-ਖੁੱਲਾ ਅੰਗਰੇਜ਼ਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਅਹਿਰਾਰ ਦੇ ਸੰਸਥਾਪਕ ਰਈਸ-ਉਲ-ਅਹਿਰਾਰ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਨੂੰ ਅੰਗਰੇਜ਼ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਜਦੋਂ ਆਪ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਮੌਲਾਨਾ ਲੁਧਿਆਣਵੀ ਨੇ ਬੜੀ ਹਿੰਮਤ ਦਾ ਪ੍ਰਦਰਸ਼ਨ ਕਰਦੇ ਹੋਏ ਕਿਹਾ ਅੰਗਰੇਜ਼ ਸਰਕਾਰ ਜਾਲਿਮ ਹੈ ਅਤੇ ਜੁਲਮ ਦੇ ਖਿਲਾਫ ਜੇਕਰ ਲੜਨਾ ਜੁਰਮ ਹੈ ਤਾਂ ਮੈਂ ਆਪਣਾ ਜੁਰਮ ਕਬੂਲ ਕਰਦਾ ਹਾਂ। 1929 ਈ: ਤੋਂ ਲੈਕੇ ਹੁਣ ਤੱਕ ਅਹਿਰਾਰ ਪਾਰਟੀ ਨੇ ਜਿੱਨੇ ਵੀ ਅੰਦੋਲਨ ਚਲਾਏ, ਉਨ੍ਹਾਂ ਵਿਚ ਅਹਿਰਾਰ ਦੇ ਹਜ਼ਾਰਾਂ ਕਾਰਜਕਰਤਾ ਗਿਫ਼ਤਾਰ ਹੋਏ ਅਤੇ ਸ਼ਹੀਦ ਵੀ ਹੋਏ। ਸਿਵਲ ਨਾਫਰਮਾਨੀ ਦੇ ਅੰਦੋਲਨ ਵਿਚ ਅਹਿਰਾਰ ਪਾਰਟੀ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਦੇਸ਼ ਭਰ ਵਿਚ 70 ਹਜ਼ਾਰ ਵਰਕਰ ਗ੍ਰਿਫ਼ਤਾਰ ਹੋਏ। ਸੰਨ 1931 ਈ: ਵਿਚ ਜਦੋਂ ਮਹਾਰਾਜਾ ਕਸ਼ਮੀਰ ਨੇ ਯੂਨੀਅਨ ਜੈਕ ਉਤਰਵਾ ਦਿੱਤਾ ਅਤੇ ਫਿਰ ਅੰਗਰੇਜ਼ ਨੇ ਕਸ਼ਮੀਰੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕੀਤੀ ਤਾਂ ਅਹਿਰਾਰ ਪਾਰਟੀ ਦੇ ਹਜ਼ਾਰਾਂ ਕਾਰਜਕਰਤਾ ਕਸ਼ਮੀਰ ਪਹੁੰਚ ਗਏ। ਜੇਲ੍ਹਾਂ ਭਰ ਦਿੱਤੀਆਂ ਗਈਆਂ ਆਖਿਰਕਾਰ ਅਹਿਰਾਰ ਦੀ ਮੰਗ ਮੰਜੂਰੀ ਹੋਈ ਅਤੇ ਕਸ਼ਮੀਰ ਵਿਚ ਇਕ ਜਿੰਮੇਦਾਰ ਸਰਕਾਰ ਦੀ ਮੰਗ ਮਨ ਲਈ ਗਈ। 1939 ਈ: ਵਿਚ ਦੂਜੇ ਵਿਸ਼ਵ ਯੁੱੱਧ ਦੀ ਸ਼ੁਰੂਆਤ ਹੋਈ ਅਤੇ ਅੰਗਰੇਜ਼ ਨੇ ਦੇਸ਼ ਭਰ ਵਿਚ ਫੌਜ਼ੀ ਭਰਤੀ ਸ਼ੁਰੂ ਕਰ ਦਿੱਤੀ ਤਾਂ ਮਜਲਿਸ ਅਹਿਰਾਰ ਇਸਲਾਮ ਹਿੰਦ ਨੇ ਨਾ ਸਿਰਫ਼ ਅੰਗਰੇਜ ਫੌਜ ਵਿਚ ਭਰਤੀ ਦਾ ਬਾਅਕਾਟ ਦਾ ਐਲਾਨ ਕੀਤਾ, ਬਲਕਿ ਅੰਗਰੇਜ਼ ਸਰਕਾਰ ਦੇ ਖ਼ਿਲਾਫ ਅੰਦੋਲਨ ਸ਼ੁਰੂ ਕਰ ਦਿੱਤਾ। ਸੀਨੀਅਰ ਅਹਿਰਾਰੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਲੇਕਿਨ ਅਹਿਰਾਰ ਪਾਰਟੀ ਦਾ ਇਹ ਅੰਦੋਲਨ ਕਮਜ਼ੋਰ ਨਾ ਹੋ ਸਕਿਆ। ਇਸ ਅੰਦੋਲਨ ਵਿਚ ਪੰਜਾਬ ਤੋਂ ਅਹਿਰਾਰ ਦੇ ਤਿੰਨ ਹਜ਼ਾਰ ਵਰਕਰ ਅਤੇ 45 ਨੇਤਾ, ਸੂਬਾ ਸਰਹੰਦ ਵਿਚ ਇਕ ਹਜ਼ਾਰ ਵਰਕਰ 10 ਨੇਤਾ, ਯੂਪੀ ਵਿਚ ਪੰਜ ਹਜ਼ਾਰ ਵਰਕਰ, ਬੰਗਾਲ ਵਿਚ ਪੰਜ ਹਜਾਰ ਵਰਕਰ, ਮੁੰਬਈ ਵਿਚ ਇਕ ਹਜ਼ਾਰ ਵਰਕਰ ਅਤੇ ਬਿਹਾਰ ਵਿਚ ਦੋ ਹਜ਼ਾਰ ਵਰਕਰ ਅਤੇ ਅਨੇਕਾਂ ਨੇਤਾ ਗ੍ਰਿਫ਼ਤਾਰ ਹੋਏ ਅਤੇ ਉਨ•ਾਂ ਨੂੰ ਇਸ ਜੁਰਮ ਵਿਚ ਸਜਾ ਵੀ ਦਿੱਤੀ ਗਈ। ਰਈਸ-ਉਲ-ਅਹਿਰਾਰ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਨੂੰ ਕਈ ਮੌਕਿਆਂ 'ਤੇ ਆਪਣੇ ਭਾਸ਼ਣ ਦੇ ਦੌਰਾਨ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ''ਮੇਰੇ ਕੋਲ 50 ਹਜ਼ਾਰ ਵਰਕਰ ਹਨ ਜਿਹੜੇ ਦੇਸ਼ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਵੱਡੀ ਤਾਕਤ ਹੈ''। ਅੰਗਰੇਜ਼ ਸਰਕਾਰ ਦੇ ਅਨੁਮਾਨ ਦੇ ਅਨੁਸਾਰ ਸਾਰੇ ਅਹਿਰਾਰੀ ਨੇਤਾਵਾਂ ਨੇ 10-10 ਸਾਲ ਦਾ ਸਮਾਂ ਦੇਸ਼ ਦੀ ਆਜ਼ਾਦੀ ਦੇ ਲਈ ਅੰਗਰੇਜ਼ਾਂ ਦੀਆਂ ਜੇਲਾਂ ਵਿਚ ਗੁਜ਼ਾਰਿਆ, ਜਦੋਂ ਅੰਗਰੇਜ਼ ਨੇ ਰੇਲਵੇ ਸਟੇਸ਼ਨਾਂ 'ਤੇ ਹਿੰਦੂ ਪਾਣੀ ਅਤੇ ਮੁਸਲਮਾਨ ਪਾਣੀ ਦੀ ਆਵਾਜ਼ ਲਗਵਾਉਣੀ ਸ਼ੁਰੂ ਕੀਤੀ ਤਾਂ ਅਹਿਰਾਰ ਪਾਰਟੀ ਨੇ ਇਸ ਸਾਜਿਸ਼ ਨੂੰ ਭਾਂਪਿਆ ਅਤੇ ਇਕ ਪਾਣੀ ਪੀਣ ਦਾ ਐਲਾਨ ਕਰ ਦਿੱਤਾ ਅਤੇ 1947 ਈ: ਵਿਚ ਦੇਸ਼ ਆਜ਼ਾਦ ਹੋ ਗਿਆ, ਲੇਕਿਨ ਅਹਿਰਾਰ ਦੇ ਵਿਰੋਧ ਦੇ ਬਾਵਜੂਦ ਪਾਕਿਸਤਾਨ ਬਣਿਆ ਤਾਂ ਦੇਸ਼ ਦੀ ਆਜ਼ਾਦੀ ਦਾ ਇਕ ਹਿੱਸਾ ਫਸਾਦ ਦੀ ਭੇਂਟ ਚੜ੍ਹ ਗਿਆ। ਆਜ਼ਾਦੀ ਦੀਆਂ ਖੁਸ਼ੀਆਂ ਵਿਚ ਇਕ ਵੱਡਾ ਸਦਮਾ ਅਹਿਰਾਰ ਪਾਰਟੀ ਦੇ ਨੇਤਾਵਾਂ ਨੂੰ ਸਹਿਣ ਕਰਨਾ ਪਿਆ ਕਿਉਂਕਿ ਜਿਆਦਾਤਰ ਅਹਿਰਾਰ ਪਾਰਟੀ ਦੇ ਨੇਤਾ ਪੰਜਾਬ ਨਾਲ ਸੰੰਬੰਧ ਰੱਖਦੇ ਸੀ। ਵੰਡ ਦੇ ਬਾਅਦ ਰਈਸ-ਉਲ-ਅਹਿਰਾਰ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਦਿੱਲੀ ਵਿਖੇ ਰਹਿਣ ਲੱਗੇ। ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਨੂੰ ਮੰਤਰੀ ਮੰਡਲ ਵਿਚ ਆਉਣ ਦੀ ਪੇਸ਼ਕਸ਼ ਕੀਤੀ, ਲੇਕਿਨ ਮੌਲਾਨਾ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਹਿਰਾਰ ਆਜ਼ਾਦੀ ਦੀ ਕੀਮਤ ਨਹੀਂ ਲੈਂਦੇ, ਸਾਰੀ ਜ਼ਿੰਦਗੀ ਅਹਿਰਾਰ ਦੇ ਸੰਸਥਾਪਕ ਨਾਲ ਪੰਡਿਤ ਜਵਾਹਰ ਲਾਲ ਨਹਿਰੂ ਜੀ ਮਸ਼ਵਿਰਾ ਲੈਂਦੇ ਰਹੇ। 1956 ਈ: ਵਿਚ ਰਈਸ-ਉਲ-ਅਹਿਰਾਰ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਦਾ ਦਿੱਲੀ ਵਿਖੇ ਦਿਹਾਂਤ ਹੋ ਗਿਆ। ਦਿੱਲੀ ਦੇ ਜਾਮਾ ਮਸਜਿਦ ਦੇ ਕੱਬਰੀਸਤਾਨ ਵਿਚ ਮੌਲਾਨਾ ਲੁਧਿਆਣਵੀ ਨੂੰ ਦਫ਼ਨ ਕੀਤਾ ਗਿਆ, ਜਿਸ ਤੋਂ ਬਾਅਦ ਅਹਿਰਾਰ ਦੇਸ਼ ਦੀ ਸਿਆਸਤ ਨਾਲ ਰੂਪੋਸ਼ ਹੋਣ ਲੱਗੀ। ਅਜਿਹੇ ਵਿਚ ਅਹਿਰਾਰ ਦੇ ਸੰਸਥਾਪਕ ਮੌਲਾਨਾ ਲੁਧਿਆਣਵੀ ਦੇ ਪੋਤਰੇ ਮੁਫ਼ਤੀ-ਏ-ਆਜਮ ਪੰਜਾਬ ਮੌਲਾਨਾ ਮੁਹੰਮਦ ਅਹਿਮਦ ਰਹਿਮਾਨੀ ਦੇ ਸੁਪੱਤਰ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਅਹਿਰਾਰ ਪਾਰਟੀ ਦੀ ਕਮਾਨ ਸੰਭਾਲੀ। ਆਪਣੇ ਦਾਦਾ ਦੇ ਹਮਨਾਮ ਸ਼ਾਹੀ ਇਮਾਮ ਪੰਜਾਬ ਨੇ ਅਹਿਰਾਰ ਪਾਰਟੀ ਨੂੰ ਤੇਜ਼ੀ ਨਾਲ ਫੈਲਾਉਣਾ ਸ਼ੁਰੂ ਕਰ ਦਿੱਤਾ, ਜਿਸਦਾ ਨਤੀਜਾ ਹੈ ਕਿ ਅੱਜ ਅਹਿਰਾਰ ਪਾਰਟੀ ਦੇਸ਼ ਦੇ ਅਨੇਕਾਂ ਹਿੱਸਿਆਂ ਵਿਚ ਦੋਬਾਰਾ ਆਪਣਾ ਵਜੂਦ ਕਾਇਮ ਕਰ ਚੁੱਕੀ ਹੈ, ਜਿਸਦਾ ਕੰਮ ਦੇਸ਼ ਦੇ ਗੱਦਾਰਾਂ ਨੂੰ ਬੇਨਕਾਬ ਕਰਨਾ ਹੈ। ਅੱਜ ਅਹਿਰਾਰ ਪਾਰਟੀ ਨੂੰ ਸਥਾਪਿਤ ਹੋਏ 85 ਵਰ੍ਹੇ ਪੂਰੇ ਹੋ ਚੁੱਕੇ ਹਨ।                                                                                                                          -ਮੁਸਤਕੀਮ ਅਹਿਰਾਰੀ

No comments: