Saturday, November 08, 2014

ਦੋ ਦਿਨਾਂ ਲੁਧਿਆਣਾ ਆਰਟ ਬੀਟ ਸ਼ੁਰੂ--ਸੁਪਨਿਆਂ ਦੀ ਦੁਨੀਆ ਹੋਈ ਸਾਕਾਰ

ਲੁਧਿਆਣਾ ਦੇ ਵਾਟਰ ਫਰੰਟ ਵਿੱਚ ਬਣਿਆ ਕਲਾਮਈ ਮਾਹੌਲ 
ਲੁਧਿਆਣਾ: 8 ਨਵੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵਾਟਰ ਫਰੰਟ ਦਾ ਕੁਦਰਤੀ ਅਤੇ ਦਿਲਕਸ਼ ਨਜ਼ਾਰਾ ਅਤੇ ਇਸਦੇ ਨਾਲ ਹੀ ਮੌਜੂਦ ਸੀ ਕਲਾਕਾਰਾਂ ਦੇ ਮਨ ਦੀ ਉਡਾਣ ਦੇ ਰੰਗ ਆਰਟ ਵਰਕ ਦੇ ਰੂਪ ਵਿੱਚ।  ਹਰ ਕਲਾਕ੍ਰਿਤੀ ਦੀ ਤਸਵੀਰ ਵਿੱਚ ਕੋਈ ਨ ਕੋਈ ਰਾਜ਼ ਸੀ, ਕੋਈ ਥੀਮ ਸੀ, ਕੋਈ ਸੁਨੇਹਾ ਸੀ ਪਰ ਇਸ ਨੂੰ ਹਰ ਦਰਸ਼ਕ ਨੇ ਆਪਣੀ ਅੱਖ ਅਤੇ ਆਪਣੇ ਦਿਮਾਗ ਨਾਲ ਲਭਣਾ ਸੀ। ਕਲਾਮਈ ਬੁਝਾਰਤਾਂ ਨਾਲ ਦਿਲ ਨੂੰ ਛੂਹਣ ਵਾਲੀ ਇਹ ਪ੍ਰਦਰਸ਼ਨੀ ਅੱਜ ਇੱਥੇ ਲੁਧਿਆਣਾ ਆਰਟ ਬੀਟ ਪ੍ਰਦਰਸ਼ਨੀ ਦੇ ਨਾਮ ਹੇਠ ਸ਼ੁਰੂ ਹੋਈ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਹੀਰਲ ਅਤੇ ਹੋਰ ਜਿਊਰੀ ਮੈਂਬਰਾਂ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਜੋਤ ਜਗਾਉਣ ਦਾ ਇਹ ਭਾਰਤੀ ਅੰਦਾਜ਼ ਸਾਬਿਤ ਕਰਦਾ ਸੀ ਕੀ ਨਾ ਤਾਂ ਕਲਾਕਾਰ ਆਪਣੀ ਸੰਸਕ੍ਰਿਤੀ ਭੁੱਲੇ ਹਨ ਅਤੇ ਨਾ ਹੀ ਇਸ ਪ੍ਰਦਰਸ਼ਨੀ ਦੇ ਪ੍ਰਬੰਧਕ ਅਤੇ ਆਯੋਜਕ। 
ਉਂਝ ਤਾਂ ਲੁਧਿਆਣਾ ਆਰਟ ਬੀਟ (ਐਲਏਬੀ) ਕਲਾਕਾਰਾਂ ਨੂੰ ਨਵੀਂ ਪਛਾਣ ਤੇ ਉਤਸ਼ਾਹ ਦੇਣ ਲਈ ਇੱਕ ਯਾਦਗਾਰੀ ਬਹਾਨਾ ਬਣਿਆ ਪਰ ਅਸਲ ਵਿੱਚ ਇਹ ਪ੍ਰਤਿਭਾ ਦੀ ਭਾਲ ਦਦੇ ਮਕਸਦ ਲੈ ਕੀਤੀ ਗਈ ਇੱਕ ਜ਼ੋਰਦਾਰ ਕੋਸ਼ਿਸ਼ ਵੀ ਸੀ। ਇਸ ਪ੍ਰੋਗਰਾਮ ਵਿੱਚ ਕਲਾ ਲਈ ਪਿਆਰ ਤੇ ਉਤਸ਼ਾਹ ਦਾ ਜਸ਼ਨ ਮਨਾਇਆ ਜਾਂਦਾ ਹੈ। ਕਲਾਕਾਰਾਂ ਦੇ ਚਿਹਰਿਆਂ ਤੇ ਵੀ ਇੱਕ ਚਮਕ ਸੀ ਅਤੇ ਉਹਨਾਂ ਦੀਆਂ ਕਲਾਕ੍ਰਿਤੀਆਂ ਦੇਖਣ ਆਏ  ਚਿਹਰਿਆਂ ਤੇ ਵੀ। ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਦੇ ਬਿਹਤਰ ਕੰਮ ਨੂੰ ਮਸ਼ਹੂਰ ਕਲਾਕਾਰਾਂ ਦੇ ਕੰਮ ਨਾਲ ਪੇਸ਼ ਕੀਤਾ ਜਾ ਰਿਹਾ ਸੀ। ਮੁੰਬਈ ਬੈਸਟ ਗੈਲਰੀ ਏਂਜਲ ਆਰਟਸ ਵੱਲੋਂ ਲੁਧਿਆਣਾ ਵਿੱਚ ਇਸ ਪ੍ਰਦਰਸ਼ਨੀ ਦਾ ਖਾਸ ਪ੍ਰਬੰਧ ਸਚਮੁਚ ਖਾਸ ਸੀ। ਇਸ ਪ੍ਰਦਰਸ਼ਨੀ ਦੀਆਂ ਕਲਾਕ੍ਰਿਤੀਆਂ ਦੂਸਰੇ ਦਿਨ ਅਰਥਾਤ 9 ਨਵੰਬਰ ਨੂੰ ਆਮ ਲੋਕ ਵੀ ਦੇਖ ਸਕਣਗੇ। ਇਸ ਮੌਕੇ ਤੇ ਕਨਕਲੇਵ ਵੀ ਕਾਰਵਾਈ ਜਾਵੇਗੀ। ਇਸਦਾ ਵਿਸ਼ਾ ਕਲਾ ਦੇਖਣ ਵਾਲੇ ਦੀ ਸੋਚ ਹੋਵੇਗਾ। ਕਨਕਲੇਵ ਦੇ ਬਾਅਦ ਇਨਾਮ ਵੰਡ ਸਮਾਗਮ ਕਰਵਾਇਆ ਜਾਵੇਗਾ। ਹੋਂਸਲਾ ਅਫਜਾਈ ਲੈ ਚੰਗੇ ਇਨਾਮ ਰੱਖੇ ਗਏ ਹਨ।
ਅੱਜ ਪ੍ਰੋਗਰਾਮ ਦੌਰਾਨ ਆਈਰਿਓ ਦੇ ਮੁਖੀ ਮਧੁਕਰ ਤੁਲਸੀ ਸੇਲਜ਼ ਹੈਡ ਹੇਮੰਤ ਗੁਪਤਾ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਲਈ ਲੁਧਿਆਣਾ ਦੇ ਲੋਕਾਂ ਤੋਂ ਮਿਲੇ ਹੁੰਗਾਰੇ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਕਲਾਕਾਰਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਹਨਾਂ ਦਸਿਆ ਕਿ ਇਸ ਦੌਰਾਨ ਮੁਕਾਬਲੇ ਤੋਂ ਬਾਅਦ 35 ਐਂਟਰੀਆਂ ਨੂੰ ਡਿਸਪਲੇਅ ਲਈ ਚੁਣਿਆ ਗਿਆ। ਜਿਊਰੀ ਵਿੱਚ ਲੁਧਿਆਣਾ ਦੇ ਪਿੰਕੀ ਬਿੰਦਰਾ, ਲੁਧਿਆਣਾ ਦੇ ਕ੍ਰਿਏਟਿਵ ਆਰਟਸ ਇੰਸਟੀਚਿਊਟ ਦੀ ਡਾਇਰੈਕਟਰ ਅਮਿਤਾ, ਮਸ਼ਹੂਰ ਆਰਟ ਕੰਸਲਟੈਂਟ ਸਮਿਤਾ ਮੁੰਜਾਲ ਤੇ ਚੰਡੀਗਡ਼੍ਹ ਅਤੇ ਪੰਜਾਬ  ਵਿੱਚ ਆਰਟ ਐਂਡ ਪੋਰਟਫੋਲੀਓ ਮੈਨੇਜਮੈਂਟ ਸੰਭਾਲਣ ਵਾਲੀ ਨੀਪਾ ਸ਼ਰਮਾ ਸ਼ਾਮਲ ਸਨ।

ਚੁਣੇ ਗਏ 35 ਕਲਾਕਾਰਾਂ ਵਿੱਚ ਹਰਪ੍ਰੀਤ ਕੌਰ, ਪ੍ਰਵੀਨ ਕੈਂਠ, ਰਾਜੇਸ਼ ਰੰਜਨ, ਸਰੂ ਐਸ, ਸਾਹਿਲ ਜੈਨ, ਜਗਦੀਪ ਕੌਰ ਸੰਧੂ, ਰੇਵਾ ਵਰਮਾ, ਚਰਣਜੀਤ ਕੌਰ, ਅਮਨਜੋਤ ਗਿੱਲ, ਪੂਰਨੀਮਾ ਗਰੋਵਰ, ਪ੍ਰਭਜੋਤ ਸੌਂਧ, ਚਨਪ੍ਰੀਤ ਚਾਵਲਾ, ਮੁਕੇਸ਼ ਕੁਮਾਰ, ਦਮਨ ਸਿੰਘ, ਮਲਿਕਾ ਸਿੰਗਲਾ, ਪ੍ਰਤੀਮਾ ਚੱਡਾ, ਅਕਸ਼ਿਤ ਢਾਂਡਾ, ਡਾ. ਸੁਨੀਤ ਅਰੋੜਾ, ਨਵੀਤਾ ਅਰਜੁਨ ਵੋਹਰਾ, ਅਰਚਨਾ ਭੱਲਾ, ਮਮਤਾ ਕੌਡ਼ਾ, ਵਿਜੇ ਕੁਮਾਰ, ਆ´ਤੀ ਸਕਸੈਨਾ, ਸੋਨੀਆ ਕੁਮਾਰ, ਧਰਮਿੰਦਰ ਸਿੰਘ, ਕੁਨਾਲ ਬੇਦੀ, ਦੀਕਸ਼ਾ ਸੋਨੀ, ਵੀਨੂ ਜੁਲਕਾ, ਰਿਚਾ ਜੈਨ, ਅਮਨ ਸੋਹਲ, ਸਤਵੀਰ ਸਿੰਘ, ਨੀਨੂ ਵਿਜ, ਪ੍ਰੇਰਣਾ ਬਹਿਲ, ਨਵਨੀਤ ਕੌਰ ਤੇ ਰਿਮੀ ਮਹਿਰਾ ਸ਼ਾਮਲ ਹੋਏ।
ਕਲਾਕ੍ਰਿਤੀਆਂ ਦੇ ਨਾਲ ਨਾਲ ਦਰਸ਼ਕਾਂ ਨੂੰ ਕਲਾਕਾਰਾਂ ਨਾਲ ਮਿਲਣ ਦਾ ਇੱਕ ਯਾਦਗਾਰੀ ਮੌਕਾ ਮਿਲਿਆ ਸੀ। ਲੋਕ ਕਿਸੇ ਨ ਕਿਸੇ ਖਾਸ ਕਲਾਕ੍ਰਿਤੀ ਦੇ ਥੀਮ ਵਿਚਲੀਆਂ ਗਹਿਰਾਈਆਂ ਬਾਰੇ ਖੁਦ ਕਲਾਕਾਰਾਂ ਤੋਂ ਪੁਛ ਰਹੇ ਸਨ। ਇਸ ਦੁਨੀਆ ਦੀ ਕਲਾਕ੍ਰਿਤੀ ਬਣਾਉਣ ਵਾਲੇ ਪ੍ਰਮਾਤਮਾ ਨੂੰ ਪੀਰਾਂ ਪੈਗੰਬਰਾਂ ਤੋਂ ਇਲਾਵਾ ਸ਼ਾਇਦ ਕਿਸੇ ਨੇ ਨਹੀਂ ਦੇਖਿਆ।  ਸ਼ਾਇਦ ਇਸੇ ਕਰਨ ਦੁਨੀਆ ਦੇ ਬਦਲਦੇ ਰੰਗਾਂ ਦਾ ਕੁਝ ਪਤਾ ਨਹੀਂ ਲੱਗਦਾ ਪਰ ਇਹਨਾਂ ਕਲਾਕ੍ਰਿਤੀਆਂ ਦੇ ਕਲਾਕਾਰਾਂ ਨਾਲ ਲੋਕ ਆਹਮੋ ਸਾਹਮਣੇ ਗੱਲਾਂ ਕਰ ਰਹੇ ਸਨ। ਇੰਝ ਲੱਗਦਾ ਸੀ--ਜਿਵੇਂ ਪੁਛ ਰਹੇ ਹੋਣ--

ਇਸਕੋ ਬਨਾਨੇ ਵਾਲੇ ਕਿਆ ਤੇਰੇ ਮਨ ਮੇਂ ਸਮਾਈ---?
ਲੋਕਾਂ ਨੂੰ ਦੁਨਿਆ ਬਣਾਉਣ ਵਾਲਾ ਰੱਬ  ਹਾਵੇੰ ਨ ਮਿਲਿਆ ਹੋਵੇ ਪਰ ਇਹਨਾਂ ਕਲਾਕ੍ਰਿਤੀਆਂ ਦੇ ਸਿਰਜਕ ਇਸ ਪ੍ਰਦਰਸ਼ਨੀ ਦੌਰਾਨ ਉਹਨਾਂ ਦੇ ਸਾਹਮਣੇ ਖੜ੍ਹੇ ਸਨ। 

No comments: