Tuesday, November 18, 2014

ਖੁਸ਼ੀ ਰਾਮ ਐਂਡ ਸੰਜ਼ ਨੂੰ ਲੁੱਟਣ ਵਾਲਿਆਂ ਦੇ ਸਕੈਚ ਜਾਰੀ

ਛੇਤੀ ਕਾਬੂ ਆ ਜਾਣਗੇ ਫਿਲਮੀ ਢੰਗ ਨਾਲ ਲੁੱਟਣ ਵਾਲੇ ਇਹ ਲੁਟੇਰੇ 
ਲੁਧਿਆਣਾ: 18 ਨਵੰਬਰ 2014: (ਪੰਜਾਬ ਸਕਰੀਨ ਬਿਊਰੋ):
ਬੜੇ ਹੀ ਫਿਲਮੀ ਅੰਦਾਜ਼ ਵਿੱਚ ਦਿਨ ਦਿਹਾੜੇ ਸ਼ਹਿਰ ਦੇ ਬਿਜ਼ਨੈੱਸਮੈਨ ਖੁਸ਼ੀ ਰਾਮ ਐਂਡ ਸੰਨਜ਼ ਦੀ ਸਰਾਭਾ ਨਗਰ ਰਿਹਾਇਸ਼ 'ਤੇ ਹੋਈ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਅੱਜ ਵੀ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਪਰ ਇਸਦੇ ਬਾਵਜੂਦ ਪੁਲਿਸ ਦਾ ਵਾਅਦਾ ਹੈ ਕਿ ਛੇਤੀ ਹੀ ਦੋਸ਼ੀ ਫੜੇ ਜਾਣਗੇ।  ਇਸ ਘਟਨਾ ਨੂੰ ਚਾਰ ਦਿਨ ਬੀਤ ਚੁੱਕੇ ਹਨ  ਤੇ ਜਾਂਚ ਦਾ ਕੰਮ ਜੋਰ ਸ਼ੋਰ ਨਾਲ ਜਾਰੀ ਹੈ। ਪੁਲਸ ਨੇ ਇਸ ਮਾਮਲੇ ਵਿਚ ਅੱਜ ਦੋ ਸ਼ੱਕੀ ਲੁਟੇਰਿਆਂ ਦੇ ਸਕੈੱਚ ਜਾਰੀ ਕਰ ਦਿੱਤੇ ਹਨ।  ਅੱਜ ਸਿੰਗਲ ਵਿੰਡੋ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਏ.ਸੀ.ਪੀ. ਕ੍ਰਾਈਮ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੇ ਵੱਖ-ਵੱਖ ਪਹਿਲੂਆਂ ਨੂੰ ਪੂਰੀ ਤਰਾਂ ਧਿਆਨ ਨਾਲ ਰੱਖ ਕੇ ਕੰਮ ਕਰ ਰਹੀ ਹੈ। ਉਹਨਾਂ ਦੱਸਿਆ ਕਿ 15 ਤੋਂ 20 ਲੱਖ ਰੁਪਏ ਦੀ ਰਕਮ ਲੁੱਟੀ ਗਈ ਹੈ। ਜਾਂਚ ਦੌਰਾਨ ਲੁਟੇਰਿਆਂ ਬਾਰੇ ਮਿਲੀ ਜਾਣਕਾਰੀ ਦੇ ਆਧਾਰ 'ਤੇ ਦੋ ਦੋਸ਼ੀਆਂ ਦਾ ਸਕੈੱਚ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪੁਲਸ ਨੂੰ ਮਦਦ ਮਿਲੇਗੀ, ਕਿਉਂਕਿ ਇਹ ਸਕੈੱਚ ਪੰਜਾਬ ਦੇ ਹਰ ਪੁਲਸ ਸਟੇਸ਼ਨ ਤੱਕ ਪਹੁੰਚਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਕੈੱਚ ਵਿਚ ਜੋ ਇਕ ਜਵਾਨ ਸਰਦਾਰ ਨਜ਼ਰ ਆ ਰਿਹਾ ਹੈ, ਉਸਨੇ ਪੁਲਸ ਦੀ ਵਰਦੀ ਪਾਈ ਹੋਈ ਸੀ, ਜਦਕਿ ਦੂਸਰਾ ਲੁਟੇਰਿਆਂ ਦੀ ਅਗਵਾਈ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਲਿਸ ਨੇ ਦੋਸ਼ੀਆਂ ਨੂੰ ਛੇਤੀ ਹੀ ਫੜ ਵੀ ਲੈਣਾ ਹੈ ਅਤੇ ਲੁੱਟੀ ਗਈ ਰਕਮ ਵੀ ਬਰਾਮਦ ਕਰ ਲੈਣੀ ਹੈ ਪਰ ਇਹ ਸੁਆਲ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ ਕਿ ਲਗਾਤਾਰ ਵਧ ਰਹੀ ਪੁਲਿਸ ਫੋਰਸ ਦੀ ਸਖਤੀ ਦੇ ਬਾਵਜੂਦ ਜੁਰਮ ਦੀ ਦੁਨਿਆ ਵਿੱਚ ਕਾਨੂੰਨ ਦੀ ਦਹਿਸ਼ਤ ਕਿਓਂ ਨਹੀਂ ਪੈਦਾ ਹੋ ਰਹੀ? ਕਿਤੇ ਇਸਦਾ ਕਾਰਣ ਮੁਜਰਮਾਂ ਨੂੰ ਆਪਣੇ ਸਿਆਸੀ ਆਕਾਵਾਂ ਦੀ ਕਥਿਤ ਪੁਸ਼ਟ ਪਨਾਹੀ ਉੱਪਰ ਅਥਾਹ ਵਿਸ਼ਵਾਸ ਤਾਂ ਨਹੀਂ? ਖੁਸ਼ੀ ਰਾਮ ਐਂਡ ਸੰਜ਼ ਨੂੰ ਲੁੱਟਣ ਵਾਲਿਆਂ ਦੇ ਸਕੈਚ ਜਾਰੀ

No comments: