Saturday, November 01, 2014

ਕਾਮਰੇਡ ਸ਼ਿੰਗਾਰਾ ਸਿੰਘ ਗੋਰੀਆ ਦੀ ਬੇਵਕਤ ਮੌਤ 'ਤੇ ਸੋਗ ਸੁਨੇਹੇ ਜਾਰੀ


Sat, Nov 1, 2014 at 1:31 PM
CPI ਲੁਧਿਆਣਾ ਵਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ 
ਲੁਧਿਆਣਾ : 01 ਨਵੰਬਰ 2014: (ਡਾ. ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ):

ਭਾਰਤੀ ਕਮਿਊਨਿਸਟ ਪਾਰਟੀ, ਜ਼ਿਲਾ ਲੁਧਿਆਣਾ ਵਲੋਂ ਅਤੇ ਪੰਜਾਬ ਸਟੇਟ ਸੁਬਾਰਡੀਨੇਟ ਸਰਵਸਿਸਜ਼ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਸ ਵਿਚ ਕਾਮਰੇਡ ਰਮੇਸ਼ ਰਤਨ, ਕਾਮਰੇਡ ਕੇਵਲ ਕ੍ਰਿਸਨ, ਕਾਮਰੇਡ ਮੇਵਾ ਸਿੰਘ, ਕਾਮਰੇਡ ਕਰਕਾਰ ਸਿੰਘ ਬੁਆਣੀ, ਡਾ. ਅਰੁਣ ਮਿੱਤਰਾ, ਡਾ. ਗੁਲਜ਼ਾਰ ਸਿੰਘ ਪੰਧੇਰ, ਗੁਰਨਾਮ ਸਿੱਧੂ, ਇਸਮਾਇਲ ਖ਼ਾਨ, ਡੀ. ਪੀ. ਮੌਰ, ਓ. ਪੀ. ਮਹਿਤਾ, ਭਰਪੂਰ ਸਿੰਘ, ਚਰਨ ਸਿੰਘ ਸਰਾਭਾ, ਗੁਰਮੇਲ ਮੈਡਲੇ, ਬਲਬੀਰ ਲਿੱਤਰਾਂ, ਸੌਦਾਗਰ ਸਿੰਘ ਸਰਾਭਾ, ਪਰਵੀਨ ਕੁਮਾਰ, ਭਗਵਾਨ ਭੰਗੂ, ਰਣਜੀਤ ਰਾਣਵਾਂ, ਮੁਨੀਸ਼ ਕੁਮਾਰ, ਚਰਨ ਸਿੰਘ ਤਾਜਪੁਰੀ, ਬਲਦੇਵ ਸਿੰਘ, ਅਜੀਤ ਸਿੰਘ ਜਵੱਦੀ ਅਤੇ ਪ੍ਰਿੰ. ਜਗਜੀਤ ਸਿੰਘ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਪ੍ਰਮੁੱਖ ਸ਼ਖ਼ਸੀਅਤਾਂ ਜਿਨ੍ਹਾਂ ਨੇ ਅਫ਼ਸੋਸ ਦੇ ਸੁਨੇਹੇ ਭੇਜੇ ਹਨ ਵਿਚ ਸ. ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ ਪੰਜਾਬ, ਜਸਵੰਤ ਸਿੰਘ ਬਿਲਾਸਪੁਰ, ਐਮ.ਐਸ.ਭਾਟੀਆ, ਬਰਿੰਦਰ ਬਿਰਦੀ, ਰਾਮ ਸਰੂਪ, ਭਗਤ ਸਿੰਘ, ਪ੍ਰੋ. ਅਮਰੀਕ ਸਿੰਘ, ਸੁਰਜਨ ਲੁਹਾਰਕੇ, ਰਿਸ਼ੀਪਾਲ ਖੁੱਭਣ, ਹਰਦਮ ਸਿੰਘ ਜਲਾਜਨ, ਰੂੜਾ ਰਾਮ ਪਰਜੀਆਂ, ਬੀ. ਐਸ. ਨਿਰਮਲ, ਤਲਵਿੰਦਰ ਸਿੰਘ ਤੱਗੜ, ਜਰਨੈਲ ਸ਼ਿਮਲਾਪੁਰੀ, ਗੁਰਚਰਨ ਸਿੰਘ, ਅਵਤਾਰ ਗਿੱਲ, ਪਰਮਜੀਤ ਸਿਹੌੜਾ, ਕੁਲਵੰਤ ਸਿੰਘ ਹੂੰਝਣ, ਅਮਰ ਸਿੰਘ ਭੱਟੀਆ, ਸਵਰਨ ਸਿੰਘ ਨਾਗੋਕੇ, ਨਾਨਕ ਸਿੰਘ ਲੰਬੀ ਸ਼ਾਮਲ ਸਨ। 

ਕਾਮਰੇਡ ਸ਼ਿੰਗਾਰਾ ਸਿੰਘ ਗੋਰੀਆ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਸਨ ਅਤੇ ਕਾਮਰੇਡ ਗੁਲਜ਼ਾਰ ਗੋਰੀਆ, ਜਨਰਲ ਸਕੱਤਰ, ਪੰਜਾਬ ਖੇਤ ਮਜਦੂਰ ਸਭਾ ਦੇ ਵੱਡੇ ਭਰਾ ਸਨ। ਉਨ੍ਹਾਂ  ਦਾ ਪੰਜਾਬ ਦੀ ਮੁਲਾਜ਼ਮ ਲਹਿਰ ਦੀ ਚੇਤਨਾ ਤਿੱਖੀ ਕਰਨ ਅਤੇ ਸੰਗਠਨ ਨੂੰ ਮਜਬੂਤ ਕਰਨ ਵਿਚ ਯਾਦ ਰੱਖਣਯੋਗ ਯੋਗਦਾਨ ਰਿਹਾ ਹੈ। ਉਹ 62 ਵਰ੍ਹਿਆਂ ਦੇ ਸਨ। ਆਪਣੇ ਪਿੱਛੇ ਪਤਨੀ, ਇਕ ਲੜਕੀ ਅਤੇ ਦੋ ਲੜਕੇ ਛੱਡ ਗਏ ਹਨ। ਯਾਦ ਰਹੇ ਕਿ ਉਹ ਪਿੰਡ ਪੰਧੇਰ ਖੇੜੀ ਦੇ ਜੰਮਪਲ ਸਨ। ਉਥੋਂ ਦੇ ਕਾਮਰੇਡ ਚੰਨਣ ਸਿੰਘ ਬਰੋਲਾ ਅਤੇ ਸ਼ਹੀਦ ਕਾਮਰੇਡ ਗੁਰਮੇਲ ਖੁੰਝਨ ਦੀ ਸੱਜੀ ਬਾਂਹ ਬਣ ਕੇ ਕੰਮ ਕਰਦੇ ਰਹੇ। ਸਮਾਜਿਕ ਤੌਰ 'ਤੇ ਉਨ੍ਹਾਂ ਦਾ ਦਾਇਰਾ ਜਿਥੇ ਜ਼ਮੀਨੀ ਪੱਧਰ 'ਤੇ ਬਹੁਤ ਗਹਿਰਾ ਸੀ ਉਥੇ ਵਿਸ਼ਾਲ ਵੀ ਸੀ। ਉਨ੍ਹਾਂਦਾ ਵੱਡਾ ਬੇਟਾ ਅਮਰੀਕਾ ਵਿਚ ਹੈ ਤੇ ਉਹ ਪਿਛਲੇ ਮਹੀਨੇ ਉਸ ਕੋਲ ਜਾ ਕੇ ਆਏ ਸਨ।
ਕਾਮਰੇਡ ਗੁਲਜ਼ਾਰ ਗੋਰੀਆ ਹੋਰਾਂ ਨੇ ਦਸਿਆ ਕਿ ਕਾਮਰੇਡ ਸ਼ਿੰਗਾਰਾ ਸਿੰਘ ਗੋਰੀਆ ਨਮਿਤ ਅੰਤਿਮ ਅਰਦਾਸ ਉਨ੍ਹਾਂਦੇ ਗ੍ਰਹਿ ਦੇ ਨਜ਼ਦੀਕ ਹੀ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਸ਼ਿਮਲਾਪੁਰੀ, ਨੇੜੇ ਦੁਸਹਿਰਾ ਗਰਾਊਂਡ ਵਿਖੇ 07 ਨਵੰਬਰ, 2014, ਦਿਨ ਸ਼ੁੱਕਰਵਾਰ ਨੂੰ 12.30 ਵਜੇ ਹੋਵੇਗੀ।

No comments: