Sunday, November 02, 2014

ਸਤਾਲਿਨ-ਹਿਟਲਰ ਯੁੱਧ ਸੰਧੀ ਅਤੇ ਕੌਮਾਂਤਰੀ ਪ੍ਰੋਲੇਤਾਰੀਆ-ਰਾਜੇਸ਼ ਤਿਆਗੀ

Fri, Oct 31, 2014 at 3:54 PM
ਕੀ ਕਮਿਊਨਿਸਟ ਅੰਦੋਲਨ ਇਸ ਹੋਣੀ ਦਾ ਸ਼ਿਕਾਰ ਹੋ ਸਕਦਾ ਹੈ?
ਭਾਰਤੀ ਮੀਡੀਆ ਵੀ ਕਈ ਵਾਰ ਅਜਿਹੇ ਸੰਕੇਤ ਦੇ ਚੁੱਕਿਆ ਹੈ ਜਿਸ ਤੋਂ ਇਹੀ ਲੱਗਦਾ ਹੈ ਕਿ ਸ਼ਾਇਦ ਕਮਿਊਨਿਸਟ ਲਹਿਰ ਸਚਮੁਚ ਦਮ ਤੋੜ ਰਹੀ ਹੈ। ਪੰਜਾਬ ਵਿੱਚ ਵੀ ਹੁਣ ਕਦੇ ਕਦੇ ਲਾਲ ਝੰਡੇ ਦੇ ਭਰਵੇਂ ਮੁਜ਼ਾਹਰੇ ਦੇਖ ਕੇ ਚਮਤਕਾਰ ਜਿਹਾ ਮਹਿਸੂਸ ਹੁੰਦਾ ਹੈ। ਨਿਜੀ ਗੱਲਬਾਤ ਦੌਰਾਨ ਕਾਮਰੇਡ ਹਲਕੇ ਵੀ ਇਸ ਗੱਲ ਨੂੰ ਦੱਬੀ ਸੁਰ ਵਿੱਚ ਸਵੀਕਾਰ ਕਰਦੇ ਹਨ। ਇਸ ਅਨਹੋਣੀ ਬਾਰੇ ਕਾਫੀ ਕੁਝ ਕਿਹਾ ਸੁਣਿਆ ਜਾ ਚੁੱਕਿਆ ਹੈ। ਰਾਜਿੰਦਰ ਹੁਰਾਂ ਵੱਲੋਂ ਅਨੁਵਾਦਿਤ ਇਹ ਰਚਨਾ ਸਾਨੂੰ ਹਾਲ ਹੀ ਵਿੱਚ ਪ੍ਰਾਪਤ ਹੋਈ ਹੈ। ਹੋ ਸਕਦਾ ਹੈ ਇਹ ਤੁਹਾਨੂੰ ਬਹੁਤ ਜਿਆਦਾ ਠੀਕ ਲੱਗੇ ਅਤੇ ਇਹ ਵੀ ਹੋ ਸਕਦਾ ਹੈ ਤੁਸੀਂ ਇਸ ਨੂੰ ਬਿਲਕੁਲ ਗਲਤ ਸਮਝੋ। ਕੁਝ ਵੀ ਹੋਵੇ ਪਰ ਇੱਕ ਗੱਲ ਜਰੂਰ ਹੈ ਕਿ ਇਹ ਲਿਖਤ "ਕਮਿਊਨਿਸਟ ਅੰਦੋਲਨ" ਬਾਰੇ ਇੱਕ ਉਸਾਰੂ ਬਹਿਸ ਜਰੂਰ ਛੇੜੇਗੀ। ਦਿਨ-ਬ-ਦਿਨ ਤਕੜੀ ਹੁੰਦੀ ਜਾ ਰਹੀ ਸਰਮਾਏਦਾਰੀ ਅਤੇ ਲਗਾਤਾਰ ਘਟ ਰਹੀ ਮਜਦੂਰ ਏਕਤਾ ਕਿਸੇ ਨਾਜ਼ੁਕ ਮੋੜ ਤੇ ਹੋਣ ਦਾ ਇਸ਼ਾਰਾ ਹਨ। ਕੀ ਸ਼ਿਕਾਗੋ ਦੇ ਸ਼ਹੀਦਾਂ ਦੇ ਸੁਪਨੇ ਅਤੇ ਕਮਿਊਨਿਸਟ ਫਲਸਫਾ ਇਸ ਹੋਣੀ ਦਾ ਸ਼ਿਕਾਰ ਹੋ ਸਕਦੇ ਹਨ? ਸਾਨੂੰ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ ਭਾਵੇਂ ਓਹ ਇਸ ਲਿਖਤ ਦੇ ਖਿਲਾਫ਼ ਹੀ ਹੋਣ।   --ਰੈਕਟਰ ਕਥੂਰੀਆ 
ਹਿਟਲਰ ਦਾ ਉਭਾਰ ਕੋਮਿੰਟਰਨ ਦੀਆਂ ਗ਼ਲਤ ਨੀਤੀਆਂ ਦਾ ਨਤੀਜਾ ਸੀ
13 ਅਗਸਤ 1939 ਨੂੰ ਹਿਟਲਰ ਅਤੇ ਸਤਾਲਿਨ ਦਰਮਿਆਨ ਯੁੱਧ ਸੰਧੀ ਸੰਪਨ ਹੋਈ, ਜਿਸ ' ਪੋਲੈਂਡ ਅਤੇ ਬਾਲਟਿਕ ਇਲਾਕੇ ਅਤੇ ਫਿਰ ਯੂਰਪ ਨੂੰ ਜਰਮਨੀ ਅਤੇ ਸੋਵੀਅਤ ਸੰਘ ਦਰਮਿਆਨ ਵੰਡਣ ਦਾ ਪ੍ਰਬੰਧ ਸੀ, ਇਸ ਸੰਧੀ ਮੁਤਾਬਿਕ ਹਿਟਲਰ ਨੂੰ ਪੱਛਮੀ ਪੈਲੋਂਡ ਅਤੇ ਲਿਥੁਆਨਿਆ ਅਤੇ ਸਤਾਲਿਨ ਨੂੰ ਪੂਰਬੀ ਪੈਲੋਂਡ, ਲਾਟਵੀਆ ਅਤੇ ਐਸਟੋਨੀਆ 'ਤੇ ਕਬਜ਼ਾ ਕਰਨਾ ਸੀ, ਇਸ ਸੰਧੀ ਤਹਿਤ 1 ਸਿੰਤਬਰ ਨੂੰ ਹਿਟਲਰ ਅਤੇ 17 ਸਿਤੰਬਰ ਨੂੰ ਸਤਾਲਿਨ ਨੇ ਪੈਲੋੱਡ 'ਤੇ ਹਮਲਾ ਕਰਕੇ ਉਸਨੂੰ ਆਪਸ ' ਵੰਡ ਲਿਆ।
ਇਸ ਹਮਲੇ ਨੇ ਦੂਜੀ ਸੰਸਾਰ ਜੰਗ ਦਾ ਬਿਗੁਲ ਵਜਾ ਦਿੱਤਾ, ਜਿਸ ' ਲਗਭਗ ਸੱਤ ਕਰੋੜ ਲੋਕ ਮਾਰੇ ਗਏ, 

ਜਰਮਨੀ ' ਹਿਟਲਰ ਦਾ ਉਭਾਰ, ਸਿੱਧੇ-ਸਿੱਧੇ ਸਤਾਲਿਨ ਅਧੀਨ ਕੋਮਿੰਟਰਨ ਦੀਆਂ ਗ਼ਲਤ ਨੀਤੀਆਂ ਦਾ ਨਤੀਜਾ ਸੀ, ਸਤਾਲਿਨ ਨੇ 1931 ' ਹੀ ਫਾਸਿਸਟਾਂ ਨਾਲ਼ ਲੜਨ ਦੇ ਬਜਾਏ ਜਰਮਨ ਕਮਿਊਨਿਸਟ ਪਾਰਟੀ ਨੂੰ ਫਾਸਿਸਟਾਂ ਨਾਲ਼ ਰਲ ਕੇ, ਬੁਰਜੂਆ ਜਮਹੂਰੀ ਸਰਕਾਰ ਵਿਰੁੱਧ 'ਰੇਡ ਰੇਫਰੇਂਡਮ' ਦੇ ਨਾਂ 'ਤੇ ਸਯੁਕਤ ਮੋਰਚਾ ਬਣਾਉਣ ਦਾ ਨਿਰਦੇਸ਼ ਦਿੱਤਾ, ਸਤਾਲਿਨ ਨੇ ਸ਼ੋਸ਼ਲ-ਡੈਮੋਕਰੇਸੀ ਨੂੰ 'ਸਮਾਜਿਕ-ਫਾਸੀਵਾਦ' ਦੀ ਸੰਗਿਆ ਦਿੰਦੇ ਹੋਏ, ਕਮਿਊਨਿਸਟ ਪਾਰਟੀ ਅਤੇ ਸੋਸ਼ਲ-ਡੈਮੋਕਰੇਟਿਕ ਪਾਰਟੀ ਦਰਮਿਆਨ ਹਿਟਲਰ ਵਿਰੁੱਧ ਮੋਰਚਾ ਬਣਾਉਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ, ਇਸਦਾ ਸਿੱਧਾ ਨਤਿਜਾ ਹੋਇਆ ਫਾਸਿਵਾਦ ਦਾ ਉਭਾਰ ਅਤੇ ਬੁਰਜੂਆ ਜਮਹੂਰੀ ਸਰਕਾਰ ਦੁਆਰਾ ਸਮਰਪਣ, ਇਸ ਨਕਲੀ ਨੀਤੀ ਦੇ ਚਲਦੇ ਹਿਟਲਰ ਸੱਤਾ ' ਗਿਆ। 
ਸਤਾਲਿਨ ਦੀ ਲੀਡਰਸ਼ੀਪ ' ਕ੍ਰੇਮਲਿਨ ਬਿਊਰੋਕ੍ਰੇਸੀ ਦੀ ਕੌਮਵਾਦੀ ਨੀਤੀ, ਸੰਸਾਰ ਭਰ ' ਪ੍ਰੋਲੇਤਾਰੀ ਅਤੇ ਪੂੰਜੀਪਤੀ ਜਮਾਤ ਦੇ ਹਿੱਸਿਆਂ ਦਰਮਿਆਨ ਮੋਰਚੇ ਬਣਾਉਣ ਦੀ ਸੀ, ਇਸ ਨੀਤੀ ਦੇ ਚਲਦੇ ਹੀ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਬੁਰਜੂਆ ਕੋਮਿਨਤਾਂਗ ਦਰਮਿਆਨ ਮੋਰਚਾ ਕਾਇਮ ਕੀਤਾ ਗਿਆ ਸੀ ਅਤੇ ਇਸੇ ਕਰਕੇ ਹਿਟਲਰ ਨਾਲ਼ 1931 ' 'ਰੇਡ ਰੈਫਰੇਂਡਮ' ਦੇ ਨਾਂ 'ਤੇ ਮੋਰਚਾ ਕਾਇਮ ਕੀਤਾ ਗਿਆ ਸੀ, ਇਹਨਾਂ ਸਾਂਝੇ ਮੋਰਚਿਆਂ ' ਪ੍ਰੋਲੇਤਾਰੀ ਨੂੰ ਪੂਰੀ ਤਰਾਂ ਬੁਰਜੂਆ ਆਗੂਆਂ ਅਤੇ ਪਾਰਟੀਆਂ ਅਧੀਨ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਅਜਾਦਾਨਾ ਪਹਿਲਕਦਮੀ ਨੂੰ ਇਹਨਾਂ ਆਗੂਆਂ ਦੇ ਹੱਥਾਂ ' ਗਹਿਣੇ ਰੱਖ ਛੱਡਿਆ ਸੀ। 
ਸਤਾਲਿਨ ਨੇ ਨਾ ਸਿਰਫ਼ ਹਿਟਲਰ ਨੂੰ ਸੱਤਾ ' ਆਉਣ ਦਾ ਵਧਾਈ ਸੰਦੇਸ਼ ਦਿੰਦੇ ਹੋਏ ਟੈਲੀਗ੍ਰਾਫ਼ ਭੇਜਿਆ ਸੀ, ਸਗੋਂ ਹਰ ਸੰਭਵ ਯਤਨ ਕੀਤੀ ਕਿ ਕਿਸੇ ਵੀ ਤਰ੍ਹਾਂ ਹਿਟਲਰ ਨਾਲ਼ ਮੋਰਚਾ ਬਣਿਆ ਰਹੇ ਅਤੇ ਉਹਨਾਂ ਨਾਲ਼ ਟਕਰਾਅ ਨੂੰ ਟਾਲ਼ਿਆ ਜਾ ਸਕੇ, 1931 ' ਜਦੋਂ ਸੰਸਾਰ ਭਰ ' ਮਜ਼ਦੂਰਾਂ-ਕਿਰਤੀਆਂ ਦੀ ਨਫ਼ਰਤ ਦੇ ਚਲਦੇ ਜਦ ਕਿ ਉਦਾਰ ਬੁਰਜੂਆ ਸਰਕਾਰਾਂ ਵੀ ਫਾਸਿਜ਼ਮ ਵਿਰੁੱਧ ਇਕਜੂਟ ਕਾਰਵਾਈ ਲਈ ਮਜ਼ਬੂਰ ਸਨ, ਸਤਾਲਿਨ, ਹਿਟਲਰ ਨਾਲ਼ ਯੂਰਪ 'ਤੇ ਸਾਂਝੀ ਜੇਤੂ ਮੁਹਿੰਮ ਲਈ ਗੁਪਤ ਯੋਜਨਾ ਬਣਾ ਰਿਹਾ ਸੀ।  
ਉਧਰ ਹਿਟਲਰ ਪ੍ਰਤੀ ਬੇਵਿਸ਼ਵਾਸੀ ' ਸਤਾਲਿਨ ਨੇ ਉਦਾਰ ਬੁਰਜੂਆ ਸਰਕਾਰਾਂ ਨਾਲ਼ ਵੀ ਤਾਲਮੇਲ ਬਣਾਇਆ ਹੋਇਆ ਸੀ। ਇਸ ਤਾਲਮੇਲ ਦਾ ਅਧਾਰ ਸੀਪ੍ਰੋਲੇਤਾਰੀ ਦੀ ਪਹਿਲਕਦਮੀ ਨੂੰ ਬਰਬਾਦ ਕਰਦੇ ਹੋਏ ਪ੍ਰੋਲੇਤਾਰੀ ਦੇ ਹਿਤਾਂ ਨੂੰ ਬੁਰਜੂਆ ਸੱਤਾ ਅਧੀਨ ਕਰ ਦੇਣਾ। ਉਦਾਰ ਬੁਰਜੂਆਜ਼ੀ ਨਾਲ਼ ਹੱਥ ਮਿਲਾਉਣ ਲਈ ਸਤਾਲਿਨ ਨੇ ਸਮੁੱਚੇ ਯੂਰਪ ' ਖੱਬੇਪੱਖ ਅਤੇ ਇਨਕਲਾਬੀ ਲਹਿਰਾਂ ਨੂੰ ਨਸ਼ਟ ਕਰਨ ' ਉਸਦਾ ਸਹਿਯੋਗ ਕੀਤਾ। ਫਰਾਂਸ ', ਸਤਾਲਿਨਵਾਦੀਆਂ ਰਾਹੀਂ ਬੁਰਜੂਆ ਸਰਕਾਰ ਨਾਲ਼ ਮਿਲਕੇ, 1936-37 ਦੀ ਆਮ ਹੜਤਾਲ ਦਾ ਦਮਨ ਇਸਦੀ ਸਪਸ਼ਟ ਉਦਾਹਰਣ ਹੈ। ਇਸ ਤਰ੍ਹਾਂ ਸਪੇਨਿਸ਼ ਘਰੇਲੂ-ਜੰਗ ਦੌਰਾਨ ਮਨੁਏਲ ਅਜਾਨਾ ਦੀ ਬੂਰਜੂਆ ਸਰਕਾਰ ਮੂਹਰੇ ਮਜ਼ਦੂਰਾਂ ਦੇ ਜ਼ਬਰਦਸਤੀ ਹਥਿਆਰ ਸਮਰਪਣ ਕਰਾ ਕੇ ਇਨਕਲਾਬ ਦਾ ਗਲ਼ਾ ਘੁੱਟ ਦਿੱਤਾ ਗਿਆ। 
ਸਤਾਲਿਨ ਦੀਆਂ ਇਹਨਾਂ ਇਨਕਲਾਬ-ਵਿਰੋਧੀ ਨੀਤੀਆਂ ਦੀ ਅਲੋਚਨਾ ਕਰਨ ਵਾਲ਼ੇ ਸਾਰੇ ਬਾਲਸ਼ਵਿਕ ਸਿਖ਼ਰ ਦੇ ਆਗੂਆਂ ਨੂੰ 'ਜਰਮਨ ਜਾਸੂਸ' ਦੱਸ ਕੇ 1938 ਤੱਕ ਉਹਨਾਂ ਦਾ ਸਫ਼ਾਇਆ ਕਰ ਦਿੱਤਾ ਗਿਆ ਅਤੇ ਫਾਸਿਸਟਾਂ ਅਤੇ ਸਾਮਰਾਜਵਾਦੀਆਂ ਨਾਲ਼ ਦੋਸਤੀ ਦਾ ਰਾਹ ਸਾਫ਼ ਕਰ ਲਿਆ ਗਿਆ, ਮਾਰਸ਼ਲ ਤੁਖਾਚੇਵਸਕੀ ਅਤੇ ਜਨਰਲ ਯਾਕਿਰ ਵਰਗੇ ਜਾਂਬਾਜ਼ ਅਫ਼ਸਰਾਂ ਸਣੇ ਲਾਲ ਫ਼ੌਜ ਦੀ ਤਿੰਨ-ਚੌਥਾਈ ਸ਼ਿਖ਼ਰ ਲੀਡਰਸ਼ੀਪ ਖ਼ਤਮ ਕਰ ਦਿੱਤੀ ਗਈ। ਲੈਨਿਨ ਦੇ ਸਾਰੇ ਸਾਥੀਆਂ ਅਤੇ ਲਾਲ ਫ਼ੌਜ ਦੇ ਤੀਹ ਹਜ਼ਾਰ ਤੋਂ ਵੱਧ ਛੋਟੇ-ਵੱਡੇ ਕਮਾਂਡਰਾਂ ਨੂੰ ਹਿਟਲਰ ਦੇ ਏਜੰਟ ਦੱਸ ਕੇ ਸਾਫ਼ ਕਰ ਦੇਣ ਦੇ ਤੁਰੰਤ ਬਾਦ ਸਤਾਲਿਨ ਨੇ ਪੂਰੀ ਬੇਸ਼ਰਮੀ ਨਾਲ਼ ਹਿਟਲਰ ਨਾਲ਼ ਯੁੱਧ ਸੰਧੀ ਕੀਤੀ। ਹੁਣ ਸਤਾਲਿਨ ਦੀ ਇਸ ਨੀਤੀ ਦਾ ਵਿਰੋਧ ਕਰਨ ਵਾਲ਼ਾ ਕੋਈ ਨਹੀਂ ਬਚਿਆ ਸੀ, ਬਾਲਸ਼ਵਿਕ ਪਾਰਟੀ ਛਲਣੀ ਹੋ ਚੁੱਕੀ ਸੀ ਅਤੇ ਲਾਲ ਫ਼ੌਜ ਇਨਕਲਾਬ ਦੀ ਸੁਰੱਖਿਆ ' ਅਸਮਰਥ। 
3 ਮਈ 1939 ਨੂੰ ਸਤਾਲਿਨ ਨੇ ਹਿਟਲਰ ਨੂੰ ਖੁਸ਼ ਕਰਨ ਲਈ ਵਿਦੇਸ਼ੀ ਮਾਮਲਿਆਂ ਦੇ ਸੋਵੀਅਤ ਕਮੀਸਾਰ, ਮੈਕਸਿਮ ਲਿਤਿਵਨੋਵ, ਜਿਹੜਾ ਯਹੂਦੀ ਸੀ ਅਤੇ ਫਾਸਿਸਟ ਵਿਰੋਧੀ ਮੋਰਚੇ ਦੀ ਵਕਾਲਤ ਕਰ ਰਿਹਾ ਸੀ, ਨੂੰ ਹਟਾ ਦਿੱਤਾ ਅਤੇ ਉਸਦੀ ਜਗ੍ਹਾਂ ਵਿਆਚੇਸਲਾਵ ਮੋਲੋਤੋਵ ਨੂੰ ਨਿਯੁਕਤ ਕਰ ਦਿੱਤਾ। 
ਅਗਸਤ 1939 ' ਹਿਟਲਰ ਨਾਲ਼ ਯੁੱਧ ਸੰਧੀ ਕਰਕੇ, ਸਤਾਲਿਨ ਨੇ ਜਰਮਨ, ਪੋਲਿਸ਼, ਫ਼ਰੇਂਚ, ਇੰਗਲਿਸ਼ ਅਤੇ ਸਾਰੇ ਮੁਲਕਾਂ ਦੇ ਮਜਦੁਰਾਂ ਨਾਲ਼ ਅਭੂਤਪੂਰਵ ਦਗਾ ਕੀਤਾ। ਇੱਥੋਂ ਤੱਕ ਕਿ ਜਰਮਨ ਕਮਿਊਨਿਸਟ ਆਗੂ, ਐਨਜ਼ਰਟ ਥਾਲਸਨ ਅਤੇ ਦੂਜੇ ਸ਼ਿਖ਼ਰ ਦੇ ਆਗੂਆਂ ਨੂੰ ਜੇਲ੍ਹਾਂ ਚੋਂ ਛੱਡਣ ਲਈ ਵੀ ਸਤਾਲਿਨ ਨੇ ਯੁੱਧ ਸੰਧੀ ' ਕੋਈ ਸ਼ਰਤ ਨਹੀਂ ਰੱਖੀ। ਉਲਟਾ ਜਰਮਨੀ ' ਭੂਮੀਗਤ ਕਮਿਊਨਿਸਟ ਆਗੂਆਂ, ਕਾਰਕੂਨਾਂ ਅਤੇ ਯਹੂਦੀਆਂ ਦੀਆਂ ਲਿਸਟਾਂ ਹਿਟਲਰ ਹਵਾਲੇ ਕਰ ਦਿੱਤੀਆਂ। ਮਗਰੋਂ ਹਿਟਲਰ ਨੇ ਨਾ ਸਿਰਫ਼ ਐਨਜ਼ਰਟ ਥਾਲਸਨ ਸਗੋਂ ਦੂਜੇ ਹਜ਼ਾਰਾਂ ਕਮਿਊਨਿਸਟ ਕਾਰਕੂਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 
ਹਿਟਲਰ ਅਤੇ ਸਤਾਲਿਨ ਦਰਮਿਆਨ, ਅਗਸਤ 1939 ਦੀ ਇਸ ਯੁੱਧ ਸੰਧੀ ਨੇ ਹਿਟਲਰ ਨੂੰ ਯੂਰਪ ' ਵੜਨ ਦਾ ਰਾਹ ਅਤੇ ਬੇਹੱਦ ਅਨੁਕੂਲ ਸਿਆਸੀ ਹਾਲਤਾਂ ਪ੍ਰਦਾਨ ਕੀਤੀਆਂ। ਇੱਕ ਪਾਸੇ ਫ਼ਰਾਂਸ ਅਤੇ ਇੰਗਲੈਂਡ ਵਰਗੀਆਂ ਸਾਮਰਾਜਵਾਦੀ ਤਾਕਤਾਂ ਅਤੇ ਦੂਜੇ ਪਾਸੇ ਸੋਵੀਅਤ ਸੰਘ ਵਿਰੁੱਧ ਦੋ ਸਮਾਂਤਰ ਮੋਰਚਿਆਂ 'ਤੇ ਲੜ ਸਕਣ ' ਅਸਮਰਥ ਹਿਟਲਰ, ਸੋਵੀਅਤ ਸੰਘ ਨਾਲ਼ ਸੰਧੀ ਲਈ ਬੇਹੱਦ ਉਤਸਾਹਿਤ ਸੀ। ਸਤਾਲਿਨ ਨੇ ਹਿਟਲਰ ਨੂੰ ਯੂਰਪ ' ਵੜਨ ਦਾ ਰਾਹ ਦਿੱਤਾ। ਸਤਾਲਿਨ ਦੀ ਮਦਦ ਨਾਲ਼ ਹਿਟਲਰ ਨੇ ਡੇਨਮਾਰਕ, ਨਾਰਵੇ, ਨੀਦਰਲੈਂਡਸ, ਬੈਲਜੀਅਮ ਅਤੇ ਫ਼ਰਾਂਸ 'ਤੇ ਵੀ ਕਬਜ਼ਾ ਕਰ ਲਿਆ। ਕਬਜ਼ਾਏ ਗਏ ਇਲਾਕਿਆਂ ' ਨਾਜ਼ੀ ਅਤੇ ਸੋਵੀਅਤ ਫੌਜਾਂ ਨੇ ਅਕਿਆਸੇ ਜ਼ੁਲਮ ਕੀਤੇ।
ਇਸ ਸੰਧੀ ਦਾ ਸਭ ਤੋਂ ਮਹੱਤਵਪੂਰਣ ਪੱਖ ਸੀ- ਸਤਾਲਿਨ ਦੁਆਰਾ ਕੌਮਾਂਤਰੀ ਪ੍ਰੋਲੇਤਾਰੀ ਦੇ ਹਿਤਾਂ ਦੀ ਪੂਰੀ ਤਰ੍ਹਾਂ ਅਣਦੇਖੀ ਅਤੇ ਉਸਦੀ ਇਨਕਲਾਬੀ ਸਮਰਥਾਵਾਂ ' ਘੋਰ ਅਵਿਸ਼ਵਾਸ। ਸਤਾਲਿਨ ਲਈ ਪੂੰਜੀਵਾਦੀ ਮੁਲਕਾਂ ਦੀਆਂ ਹਾਕਮ ਸੱਤਾਵਾਂ ਹੀ ਸਭ ਕੁਝ ਸਨ, ਪ੍ਰੋਲੇਤਾਰੀ ਕੁਝ ਵੀ ਨਹੀਂ। 
ਅਸਲ ' ਹਿਟਲਰ ਦੀ ਹੀ ਤਰ੍ਹਾਂ, ਸਤਾਲਿਨ ਵੀ 'ਪ੍ਰੋਲੇਤਾਰੀ ਕੌਮਾਂਤਰੀਵਾਦ' ਦਾ ਘੋਰ ਵਿਰੋਧੀ ਅਤੇ 'ਕੌਮਵਾਦ' ਦਾ ਸਮਰਥਕ ਸੀ, ਜਿਸਨੂੰ ਲੁਕਾਉਣ ਲਈ ਉਸਨੇ 'ਸਮਾਜਵਾਦ' ਦੀ ਓਟ ਲਈ ਸੀ। 
ਹਿਟਲਰ ਨਾਲ਼ ਸਤਾਲਿਨ ਦਾ ਇਹ ਸਾਂਢਾ-ਗਾਂਢਾ ਇੱਕ ਦਹਾਕੇ ਤੋਂ ਚਲਦੀ ਰਹੀ ਸੋਵੀਅਤ ਨੀਤੀ ਦਾ ਸਿੱਧਾ ਨਤੀਜਾ ਸੀ, 22 ਜੂਨ 1941 ਨੂੰ ਜਦੋਂ ਹਿਟਲਰ ਨੇ ਸੋਵੀਅਤ ਸੰਘ 'ਤੇ ਹਮਲਾ ਕੀਤਾ ਤਾਂ ਸੋਵੀਅਤ ਸੰਘ ਸਤਾਲਿਨ ਦੀ ਇਸ ਨੀਤੀ  ਦੇ ਚਲਦੇ ਸਾਰੇ ਯੂਰਪ ' ਅਲਗ-ਥਲਗ ਪੈ ਚੁੱਕਿਆ ਸੀ। ਹਿਟਲਰ ਨਾਲ਼ ਦੋਸਤੀ ' ਸਤਾਲਿਨ ਦੀ ਅਨ੍ਹੀਭਗਤੀ ਦੀ ਕੋਈ ਹੱਦ ਨਹੀਂ ਸੀ। 22 ਜੂਨ ਦੇ ਨਾਜ਼ੀ ਹਮਲੇ ਦੇ ਠੀਕ ਪਹਿਲਾਂ ਹੀ ਸਤਾਲਿਨ ਨੇ ਫੌਜੀ ਰਸਦ ਦੀ ਵੱਡੀ ਖੇਪ ਜਰਮਨੀ ਲਈ ਰਵਾਨਾ ਕੀਤੀ ਸੀ ਅਤੇ ਸੋਵੀਅਤ-ਜਰਮਨ ਹੱਦ ਨੂੰ ਸਭ ਤੋਂ ਵੱਧ ਸੁਰਖਿਅਤ ਇਲਾਕਾ ਸਮਝਦੇ ਹੋਏ ਉੱਥੇ ਹਵਾਈ-ਜਹਾਜ ਬਣਾਉਣ ਦਾ ਸੱਭ ਤੋਂ ਵੱਡਾ ਕਾਰਖਾਨਾ ਲਗਾਇਆ ਸੀ, ਜਿਸਨੂੰ ਨਾਜ਼ੀ ਫ਼ੌਜਾਂ ਨੇ ਨਸ਼ਟ ਕਰ ਦਿੱਤਾ। 
ਫਾਸਿਸਟ ਹਮਲੇ ਤੋਂ ਬਚਣ ਲਈ ਮੁੰਕਮਲ ਸਮਰਪਣ ਕਰਕੇ ਵੀ ਕਾਇਰ ਸਤਾਲਿਨ, ਜਰਮਨ ਹਮਲੇ ਨੂੰ ਨਹੀਂ ਰੋਕ ਸਕਿਆ। ਸਤਾਲਿਨ ਦੀਆਂ ਗ਼ਲਤ ਨੀਤੀਆਂ ਤੋਂ ਬੇਹੱਦ ਤਾਕਤਵਰ ਹੋ ਚੁੱਕੇ ਹਿਟਲਰ ਨੇ ਅੰਤ ' ਸੋਵੀਅਤ ਸੰਘ 'ਤੇ ਹਮਲਾ ਕਰ ਦਿੱਤਾ, ਜਿਸਦਾ ਮੁਕਾਬਲਾ ਕਰਦੇ ਤਿੰਨ ਕਰੋੜ ਸੋਵੀਅਤ ਕਿਰਤੀਆਂ ਨੇ ਜਾਨਾਂ ਗੁਆਈਆਂ। ਸਤਾਲਿਨ ਦੀਆਂ ਸਾਰੀਆਂ ਊਮੀਦਾਂ ਦੇ ਊਲਟ, ਜਰਮਨ ਹਮਲਾ ਚਾਣਚਕ ਸੀ ਅਤੇ ਸੋਵੀਅਤ ਸੰਘ ਇਸ ਦਾ ਟਾਕਾਰਾ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ। 
ਹਿਟਲਰ ਦੇ ਹਮਲੇ ਨਾਲ਼ ਹੀ ਸਤਾਲਿਨ ਫਿਰ ਤੋਂ ਉਦਾਰ ਬੁਰਜੂਆਜ਼ੀ ਦੀ ਸ਼ਰਣ ' ਚਲਾ ਗਿਆ ਅਤੇ ਉਸਨੂੰ ਭਰੋਸਾ ਦਿਵਾਉਣ ਲਈ ਪ੍ਰੋਲੇਤਾਰੀ ਦੀ ਇਨਕਲਾਬੀ ਪਾਰਟੀ ਕੋਮਿੰਟਰਨ ਨੂੰ ਹੀ ਭੰਗ ਕਰ ਦਿੱਤਾ। ਹੁਣ ਫਿਰ ਤੋਂ ਸਤਾਲਿਨ ਨੇ ਕਮਿਊਨਿਸਟ ਪਾਰਟੀਆਂ ਨੂੰ ਉਦਾਰ ਬੁਰਜੂਆਜ਼ੀ ਮੂਹਰੇ ਸਿਰ ਝੁਕਾਉਣ ਅਤੇ ਸਮਰਪਣ ਕਰਨ ਲਈ ਮਜਬੂਰ ਕੀਤਾ। ਭਾਰਤ ਦੀ ਕਮਿਊਨਿਸਟ ਪਾਰਟੀ ਨੂੰ ਸਿੱਧੇ ਬ੍ਰਿਟਿਸ਼ ਬਸਤੀਵਾਦੀਆਂ ਨਾਲ਼ ਚਿਪਕਣ ਲਈ ਮਜਬੂਰ ਕੀਤਾ ਗਿਆ। 
ਸੋਵੀਅਤ ਪ੍ਰੋਲੇਤਾਰੀ ਅਤੇ ਕਿਰਤੀ ਲੋਕਾਂ ਨੂੰ ਬੁਰਜੂਆਜ਼ੀ ' ਸਤਾਲਿਨ ਦੇ ਮਜ਼ਬੂਤ ਭਰਮਾਂ, ਇਨਕਲਾਬ ਨਾਲ਼ ਉਸਦੀ ਗੱਦਾਰੀ  ਅਤੇ ਉਸਦੀਆਂ ਗ਼ਲਤ ਨੀਤੀਆਂ ਦੀ ਕੀਮਤ ਆਪਣੇ ਲਹੂ ਨਾਲ਼ ਚੁਕਾਣੀ ਪਈ। 
ਸਤਾਲਿਨ ਕਦੇ ਉਦਾਰ ਬੁਰਜੂਆਜ਼ੀ ਨਾਲ਼ ਤਾਂ ਕਦੇ ਫਾਸਿਸਟਾਂ ਨਾਲ਼, ਪੂੰਜੀਪਤੀ ਜਮਾਤ ਦੇ ਕਿਸੇ ਨਾ ਕਿਸੇ ਧੜੇ ਨਾਲ਼ ਚਿਪਕਿਆ ਰਿਹਾ। ਸਤਾਲਿਨ ਦੀ ਲੀਡਰਸ਼ੀਪ ' ਕੋਮਿੰਟਰਨ ਨੇ ਪ੍ਰੋਲੇਤਾਰੀ ਕੌਮਾਂਤਰੀਵਾਦ ਨਾਲ਼ ਪੂਰੀ ਤਰ੍ਹਾਂ ਸਬੰਧ ਤੋੜ ਦਿੱਤਾ ਸੀ ਅਤੇ ਉਹ ਕ੍ਰੇਮਲੀਨ ' ਸਤਾਲਿਨ ਦੀ ਨੌਕਰਸ਼ਾਹ ਸੱਤਾ ਦੇ ਹਿੱਤਾਂ ਦੀ ਪੂਰਤੀ ਦਾ ਮੰਚ ਬਣ ਕੇ ਰਹਿ ਗਈ ਸੀ। 
ਅਕਤੂਬਰ ਇਨਕਲਾਬ ਦੇ ਆਗੂ ਲਿਓ ਟਰਾਟਸਕੀ ਨੇ ਸਾਮਰਾਜਾਵਾਦੀ ਦਲਾਂ ਨਾਲ਼ ਸਮਝੌਤੇ ਕਰਨ ਅਤੇ ਪ੍ਰੋਲੇਤਾਰੀ ਨੂੰ ਉਹਨਾਂ ਦਾ ਗੁਲਾਮ ਬਣਾਉਣ ਦੀ ਸਤਾਲਿਨ ਦੀ ਇਸ ਨੀਤੀ ਦੀ ਕੜੀ ਅਲੋਚਨਾ ਕੀਤੀ ਸੀ ਅਤੇ ਇਹੀ ਦੋਨਾਂ ਦਰਮਿਆਨ ਵਿਵਾਦ ਦਾ ਮੁੱਖ ਬਿਦੂੰ ਸੀ। ਹਿਟਲਰ ਦਾ ਉਭਾਰ ਅਤੇ ਸਤਾਲਿਨਵਾਦੀ ਕੋਮਿੰਟਰਨ ਦੇ ਉਸਦੇ ਨਾਲ਼ ਸਹਿਬੰਧਨ ਮਗਰੋਂ ਹੀ ਟਰਾਟਸਕੀ ਨੇ ਕੋਮਿੰਟਰਨ ਤੋਂ ਪਾਸਾ ਵੱਟਦੇ ਹੋਏ, ਇਨਕਲਾਬੀ ਪ੍ਰੋਲੇਤਾਰੀ ਦੀ ਨਵੀਂ ਪਾਰਟੀਚੌਥੇ ਇੰਟਰਨੈਸ਼ਨਲਦੀ ਸਥਾਪਨਾ ਕੀਤੀ ਸੀ, ਜਿਸਨੇ ਇਨਕਲਾਬੀ ਮਾਰਕਸਵਾਦ ਦੀ ਰੱਖਿਆ ' ਜੋਰਦਾਰ ਸੰਘਰਸ਼ ਚਲਾਇਆ। 
ਪੂਰੇ ਸੰਸਾਰ ' ਪ੍ਰਲੇਤਾਰੀ ਦੇ ਹਿਤਾਂ ਨੂੰ ਬੁਰਜੂਆਜ਼ੀ ਕੋਲ਼ ਗਹਿਣੇ ਰੱਖਦੇ ਹੋਏ ਸਤਾਲਿਨ ਕ੍ਰੇਮਲੀਨ ' ਆਪਣੀ ਸੱਤਾ ਨੂੰ ਬਚਾ ਸਕਿਆ। ਇਸਦੇ ਬਾਵਜੂਦ ਸਤਾਲਿਨ ਅਤੇ ਉਸਦੇ ਵਸ਼ੰਜਾਂ ਦੀਆਂ ਨੀਤੀਆਂ ਦੇ ਚਲਦੇ ਅੰਤ ' ਸੋਵੀਅਤ ਰੂਸ ਦਾ 1991 ' ਮੁੰਕਮਲ ਪਤਨ ਹੋ ਗਿਆ।--ਅਨੁਵਾਦਕ-ਰਜਿੰਦਰ (rajinder112@rediffmail.com)

(ਵਰਕਰਜ਼ ਸੋਸ਼ਲਿਸਟ ਬਲਾਗ ਅੰਦਰ 12 ਮਾਰਚ 2014 ਨੂੰ ਪ੍ਰਕਾਸ਼ਿਤ, ਮੂਲ ਹਿੰਦੀ ਤੋਂ ਅਨੁਵਾਦਿਤ), 

www.workersocialist.blogspot.com
email-workers.socialist.party@gmail.com


No comments: