Friday, October 03, 2014

MCPI ਯੂਨਾਈਟਡ ਵਲੋਂ ਦੋ ਭਰਾਵਾਂ ਦੇ ਘਿਨਾਉਣੇ ਅਤੇ ਬੇਰਹਿਮ ਕਤਲ ਦੀ ਨਿਖੇਧੀ

Fri, Oct 3, 2014 at 4:02 PM
ਏਥੇ ਕੋਈ ਭੀ ਆਪਣੇ ਆਪਨੂੰ ਸੁਰਖਿਅਤ ਮਹਿਸੂਸ ਨਹੀਂ ਕਰ ਰਿਹਾ
ਦੋਰਾਹਾ: 3 ਅਕਤੂਬਰ 2014:  (ਪੰਜਾਬ ਸਕਰੀਨ ਬਿਊਰੋ):

ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ ਯੂਨਾਈਟਡ ਨੇ ਪੁਲਿਸ ਅਤੇ ਹਾਕਮ ਜਮਾਤਾਂ ਦੇ ਰਾਜਨੀਤਕ ਨੇਤਾਵਾਂ ਦੀ ਮਿਲੀ-ਭੁਗਤ ਨਾਲ ਲੁਧਿਆਣਾ ਦੇ ਜਮਾਲਪੁਰ ਏਰੀਏ ਅੰਦਰ ਦੋ ਸੱਕੇ ਭਰਾਵਾਂ ਦੇ ਬੇ-ਰਹਿਮੀ ਨਾਲ ਮਾਰੇ ਜਾਣ ਦੀ ਘੋਰ ਨਿੰਦਿਆ ਕੀਤੀ ਹੈ।

ਐਮ ਸੀ ਪੀ ਆਈ (ਯੂਨਾਈਟਡ) ਦੇ ਸੂਬਾ ਸਕੱਤਰ ਪਵਨ ਕੁਮਾਰ ਕੌਸ਼ਲ ਨੇ ਆਪਣੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਪੰਜਾਬ ਅੰਦਰ ਮੌਜੂਦਾ ਸਰਕਾਰ ਅਧੀਨ ਅਮਨ-ਕਾਨੂੰਨ ਦੀ ਨਿੱਤ ਵਿਗੜਦੀ ਜਾ ਰਹੀ ਸਥਿਤੀ ਦੀ ਇਹ ਇੱਕੋ ਉਦਾਹਰਣ ਕਾਫੀ ਹੈ। ਏਥੇ ਕੋਈ ਭੀ ਆਪਣੇ ਆਪਨੂੰ ਸੁਰਖਿਅਤ ਮਹਿਸੂਸ ਨਹੀਂ ਕਰ ਰਿਹਾ। ਸਮੁਚੇ ਪੰਜਾਬ ਅੰਦਰ ਸਹਿਮ ਦਾ ਮਹੌਲ ਹੈ। ਪੁਲਿਸ ਅਤੇ ਸਰਕਾਰੇ ਦਰਬਾਰੇ ਪਹੁੰਚ ਵਾਲੇ ਹਾਕਮ ਜਮਾਤਾਂ ਦੇ ਨੇਤਾਵਾਂ ਦੀਆਂ ਵਾਂਗਾਂ ਅਜਿਹੇ ਘਨਾਊਣੇ ਅਪਰਾਧ ਕਰਨ ਲਈ ਖੁਲੀਆਂ ਛੱਡੀਆਂ ਹੋਈਆਂ ਹਨ। ਉਨ੍ਹਾਂ ਨੇ ਇਸ ਘਿਨਾਊਣੀ ਘੱਟਣਾ ਦੀ ਕਿਸੇ ਨਿਰਪੱਖ ਜਾਂਚ ਏਜੰਸੀ ਵਲੋਂ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਇਸ ਘਿਨਾਊਣੇ ਕਾਂਡ ਨਾਲ ਸਬੰਧਤ ਅਪਰਾਧੀਆਂ ਨੂੰ ਲੋਕਾਂ ਸਾਮ੍ਹਣੇ ਲਿਆਦਾਂ ਜਾ ਸਕੇ ਅਤੇ ਪੀੜਤ ਪਰੀਵਾਰ ਨੂੰ ਇਨਸਾਫ ਦਵਾਊਣ ਲਈ ਐਮ ਸੀ ਪੀ ਆਈ (ਯੂ) ਹਰ ਸੰਭਵ ਸਹਾਇਤਾ ਦੇਣ ਦਾ ਪੂਰਾ ਯਤਨ ਕਰੇਗੀ। 

No comments: