Sunday, October 19, 2014

ਇੱਕ ਮਧ ਵਰਗੀ ਕੁੱਤਾ//ਹਰਿਸ਼ੰਕਰ ਪਰਸਾਈ

An excellent satirical description of middle class by Hari Shankar Parsayi Posted by Dr. Lok Raj 
ਕੁੱਤੇ ਵਿੱਚ ਅਤੇ ਆਦਮੀ ਵਿੱਚ ਇਹੀ ਮੂਲ ਅੰਤਰ ਹੈ
हरिशंकर परसाई 
ਮੇਰੇ ਦੋਸਤ ਦੀ ਕਾਰ ਬੰਗਲੇ ਵਿੱਚ ਦਾਖਿਲ ਹੋਈ ਤਾਂ ਉਤਰਦਿਆਂ ਹੋਈਆਂ ਮੈਂ ਪੁਛਿਆ,ਇਹਨਾਂ ਦੇ ਇਥੇ ਕੁੱਤਾ ਤਾਂ ਨਹੀਂ?" ਦੋਸਤ ਨੇ ਕਿਹਾ, "ਤੂੰ ਕੁੱਤਿਆਂ ਤੋਂ ਬਹੁਤ ਡਰਦਾ ਹੈਂ।" ਮੈਂ ਕਿਹਾ,"ਆਦਮੀ ਦੀ ਸ਼ਕਲ ਵਿੱਚ ਕੁੱਤੇ ਤੋਂ ਨਹੀਂ ਡਰਦਾ, ਉਹਨਾਂ ਨਾਲ ਨਿੱਬੜ ਲੈਂਦਾ ਹਾਂ ਪਰ ਸੱਚੇ ਕੁੱਤੇ ਤੋਂ ਬਹੁਤ ਡਰਦਾ ਹਾਂ।" 
ਕੁੱਤੇ ਵਾਲੇ ਘਰ ਮੈਨੂੰ ਚੰਗੇ ਨਹੀਂ ਲੱਗਦੇ। ਉੱਥੇ ਜਾਓ ਤਾਂ ਮੇਜ਼ਬਾਨ ਤੋਂ ਪਹਿਲਾਂ ਕੁੱਤਾ ਭੌੰਕ ਕੇ ਤੁਹਾਡਾ ਸਵਾਗਤ ਕਰਦਾ ਹੈ।ਆਪਣੇ ਸਨੇਹੀ ਨਾਲ ਨਮਸਤੇ ਹੋਈ  ਹੀ ਨਹੀਂ ਕਿ ਕੁੱਤੇ ਨੇ ਗਾਹਲ ਕਢ ਦਿੱਤੀ,"-ਕਿਓਂ ਆਇਐਂ ਓਏ? ਤੇਰੇ ਪਿਓ ਦਾ ਘਰ ਐ ? ਚੱਲ ਦੌੜ ਏਥੋਂ।  
ਫਿਰ ਕੁੱਤੇ ਦੇ ਵਢਣ ਦਾ ਡਰ ਨਹੀਂ ਲੱਗਦਾ-ਭਾਵੇਂ ਚਾਰ ਵਾਰ ਵਢ ਲਵੇ। ਡਰ ਲੱਗਦਾ ਹੈ ਉਹਨਾਂ ਚੌਧਾਂ ਵੱਡੇ ਇੰਜੈਕਸ਼ਨਾਂ ਤੋਂ ਜਿਹੜੇ ਡਾਕਟਰ ਪੇਟ ਵਿੱਚ ਲਾਉਂਦਾ ਹੈ। ਉਂਝ ਕੁਝ ਆਦਮੀ ਲੁੱਟੇ ਤੋਂ ਵਧ ਜਹਿਰੀਲੇ ਹੁੰਦੇ ਹਨ। ਇੱਕ ਵਾਕਫ ਨੂੰ ਇੱਕ ਕੁੱਤੇ ਨੇ ਕੱਟ ਲਿਆ ਸੀ। ਮੈਂ ਕਿਹਾ,"ਇਹਨੂੰ ਕੁਝ ਨਹੀਂ ਹੋਣਾ, ਹਾਲ ਚਾਲ ਉਸ ਕੁੱਤੇ ਦਾ ਪੁਛੋ।  ਇੰਜੈਕਸ਼ਨ ਉਸ ਕੁੱਤੇ ਨੂੰ ਲਗਵਾਓ।"
ਇੱਕ ਨਵੇਂ ਵਾਕਫ ਨੇ ਮੈਨੂੰ ਆਪਣੇ ਘਰ ਚਾਹ 'ਤੇ ਬੁਲਾਇਆ।  ਮੈਂ ਉਹਨਾਂ ਦੇ ਬੰਗਲੇ ਤੇ ਪਹੁੰਚਿਆ ਤਾਂ ਫਾਟਕ ਤੇ ਤਖਤੀ ਲਟਕੀ ਨਜ਼ਰੀਂ ਪਈ-ਕੁੱਤੇ ਤੋਂ ਸਾਵਧਾਨ।" ਮੈਂ ਫੌਰਨ ਪਰਤ ਗਿਆ।
ਕੁਝ ਦਿਨਾਂ ਮਗਰੋਂ ਉਹ ਮਿਲੇ ਤਾਂ ਸ਼ਿਕਾਇਤ ਕੀਤੀ ਕਿ,"ਉਸ ਦਿਨ ਤੁਸੀਂ ਚਾਹ ਪੀਣ ਨਹੀਂ ਆਏ।" ਮੈਂ ਕਿਹਾ, ਮਾਫ਼ ਕਰਨਾ, ਮੈਂ ਬੰਗਲੇ ਤੱਕ ਗਿਆ ਸੀ ,ਉੱਥੇ ਤਖਤੀ ਲਟਕੀ ਸੀ-"ਕੁੱਤੇ ਤੋਂ ਸਾਵਧਾਨ।" ਮੇਰਾ ਖਿਆਲ ਸੀ, ਉਸ ਬੰਗਲੇ ਵਿੱਚ ਆਦਮੀ ਰਹਿੰਦੇ ਹੋਣਗੇ ਪਰ ਉੱਥੇ ਤਾਂ ਨੇਮ ਪਲੇਟ ਕੁੱਤੇ ਦੀ ਲਟਕੀ ਨਜਰ ਆਈ।  ਉਂਝ ਕੋਈ ਕੋਈ ਆਦਮੀ ਕੁੱਤੇ ਤੋਂ ਬਦਤਰ ਹੁੰਦਾ ਹੈ। ਮਾਰਕ ਟਵੇਨ ਨੇ ਲਿਖਿਆ,"ਜੇ ਤੁਸੀਂ ਮਰਦੇ ਹੋਏ ਕੁੱਤੇ ਨੂੰ ਰੋਟੀ ਖੁਆ ਦਿਓ ਤਾਂ ਉਹ ਤੁਹਾਨੂੰ ਕੱਟੇਗਾ ਨਹੀਂ।
ਬੰਗਲੇ ਵਿੱਚ ਬਹੁਤ ਸਾਰੇ ਸਨੇਹੀ ਸਨ।  ਅਸੀਂ ਉੱਥੇ ਤਿੰਨ ਦਿਨ ਠਹਰਿਨਾ ਸੀ। ਮੇਰੇ ਮਿੱਤਰ ਨੇ ਘੰਟੀ ਵਜਾਈ ਤਾਂ ਜਾਲੀ ਦੇ ਅੰਦਰੋਂ ਭੋਂ ਭੋਂ ਦੀ ਆਵਾਜ਼ ਆਈ। ਮੈਂ ਦੋ ਕਦਮ ਪਿਛੇ ਹਟ ਗਿਆ। ਸਾਡੇ ਮੇਜ਼ਬਾਨ ਆਏ ਉਹਨਾਂ ਕੁੱਤੇ ਨੂੰ ਡਾਂਟਿਆ-ਟਾਈਗਰ, ਟਾਈਗਰ! ਉਹਨਾਂ ਦਾ ਮਤਲਬ ਸੀ ਸ਼ੇਰ, ਇਹ ਲੋਕ ਕੋਈ ਚੋਰ ਡਾਕੂ ਨਹੀਂ ਹਨ। ਤੂੰ ਏਨਾ ਵਫ਼ਾਦਾਰ ਨਾ ਬਣ। 
ਕੁੱਤਾ ਜੰਜੀਰ ਨਾਲ ਬੰਨਿਆ ਹੋਇਆ ਸੀ, ਉਸਨੇ ਦੇਖ ਵੀ ਲਿਆ ਸੀ ਕਿ ਉਸਦਾ ਮਾਲਿਕ ਸਾਨੂੰ ਖੁਦ ਅੰਦਰ ਲੈ ਕੇ ਜਾ ਰਿਹਾ ਹੈ ਪਰ ਉਹ ਫਿਰ ਵੀ ਭੋਂਕੀ ਜਾ ਰਿਹਾ ਸੀ। ਮੈਂ ਉਸਤੋਂ ਕਾਫੀ ਦੂਰ ਸਾਂ। ਲਗਭਗ ਦੌੜਦਾ ਹੋਇਆ ਅੰਦਰ ਗਿਆ। ਮੈਂ ਸਮਝਿਆ ਇਹ ਉਚ ਵਰਗ ਦਾ ਕੁੱਤਾ ਹੈ। ਲੱਗਦਾ ਅਜਿਹਾ ਹੀ ਹੈ। ਮੈਂ ਉਚ ਵਰਗ ਦਾ ਬੜਾ ਸਨਮਾਨ ਕਰਦਾ ਹਾਂ ਭਾਵੇਂ ਉਹ ਕੁੱਤਾ ਹੀ ਕੋੰ ਨਾ ਹੋਵੇ।   ਉਸ ਬੰਗਲੇ ਵਿੱਚ ਮੇਰੀ ਹਾਲਤ ਬੜੀ ਅਜੀਬ ਜਹੀ ਸੀ।  ਮੇਂ ਹੀਨਭਾਵਨਾ ਨਾਲ ਗ੍ਰਸਤ ਸੀ। ਇਸੇ ਅਹਾਤੇ ਵਿੱਚ ਇੱਕ ਉਚ੍ਚ ਵਰਗੀ ਕੁੱਤਾ ਅਤੇ ਇਸੇ ਵਿੱਚ ਮੈਂ। ਉਹ ਮੈਨੂੰ ਬੜੀ ਹਿਕਾਰਤ ਦੀ ਨਜ਼ਰ ਨਾਲ ਦੇਖਦਾ। 
ਸ਼ਾਮ ਨੂੰ ਅਸੀਂ ਲੋਕ ਲਾਨ ਵਿੱਚ ਬੈਠੇ ਸੀ। ਨੌਕਰ ਕੁੱਤੇ ਨੂੰ ਅਹਾਤੇ ਵਿੱਚ ਘੁਮਾ ਰਿਹਾ ਸੀ। ਮੈਂ ਦੇਖਿਆ, ਫਾਟਕ ਤੇ ਆ ਕੇ ਦੋ ਸੜਕੀਆ ਆਵਾਰਾ ਕੁੱਤੇ ਖੜੇ ਹੋ ਗਏ ਸਨ। ਓਹ ਸਰਵਹਾਰਾ ਕੁੱਤੇ ਸਨ। ਓਹ ਇਸ ਕੁੱਤੇ ਨੂੰ ਬੜੇ ਗਹੁ ਨਾਲ ਦੇਖਦੇ ਰਹਿੰਦੇ ਫਿਰ ਇਧਰ ਓਧਰ ਘੁੰਮ ਕੇ ਪਰਤ ਜਾਂਦੇ ਤੇ ਇਸ ਕੁੱਤੇ ਨੂੰ ਦੇਖਦੇ ਰਹਿੰਦੇ ਪਰ ਇਹ ਬੰਗਲੇ ਵਾਲਾ ਕੁੱਤਾ ਉਹਨਾਂ 'ਤੇ ਭੋਂਕਦਾ ਸੀ। । ਓਹ ਸਹਿਮ ਜਾਂਦੇ ਅਤੇ ਇਧਰ ਓਧਰ ਹੋ ਜਾਂਦੇ। ਪਰ ਫਿਰ ਆ ਕੇ ਇਸ ਕੁੱਤੇ ਨੂੰ ਦੇਖਣ ਲੱਗਦੇ। ਮੇਜ਼ਬਾਨ ਨੇ ਦੱਸਿਆ ਇਹ,ਇਹ ਹਮੇਸ਼ਾਂ ਦਾ ਸਿਲਸਿਲਾ ਹੈ।   ਜਦੋਂ ਵੀ ਆਪਣਾ ਕੁੱਤਾ ਬਾਹਰ ਆਉਂਦਾ ਹੈ ਤਾਂ ਇਹ ਦੋਵੇਂ ਕੁੱਤੇ ਇਸਨੂੰ ਦੇਖਦੇ ਰਹਿੰਦੇ ਹਨ।
ਮੈਂ ਕਿਹਾ, "ਪਰ ਇਸਨੂੰ ਉਹਨਾਂ 'ਤੇ ਭੋਂਕਣਾ ਨਹੀਂ ਚਾਹੀਦਾ। ਇਹ ਪਟੇ ਵਾਲਾ ਅਤੇ ਸਹੂਲਤਾਂ ਭੋਗਣ ਵਾਲਾ ਕੁੱਤਾ ਹੈ। ਇਹ ਕੁੱਤੇ ਭੁਖਮਰੇ ਅਤੇ ਆਵਾਰਾ ਹਨ। ਇਸਦੀ ਅਤੇ ਉਹਨਾਂ ਦੀ ਬਰਾਬਰੀ ਨਹੀਂ ਹੋ ਸਕਦੀ। ਫਿਰ ਇਹ ਕਿਓਂ ਚੁਨੌਤੀ ਦੇਂਦਾ ਹੈ।" 
ਰਾਤ ਨੂੰ ਅਸੀਂ ਬਾਹਰ ਹੀ ਸੁੱਤੇ। ਜ਼ੰਜੀਰ ਵਿੱਚ ਬੰਨਿਆ ਹੋਇਆ ਕੁੱਤਾ ਵੀ ਨੇੜੇ ਹੀ ਆਪਣੇ ਤਖ਼ਤ 'ਤੇ ਸੋਂ ਰਿਹਾ ਸੀ।  ਹੁਣ ਹੋਇਆ ਇਹ ਕਿ ਨੇੜੇ ਤੇੜੇ ਜਦ ਵੀ ਓਹ ਕੁੱਤੇ ਭੋਂਕਦੇ ਤਾਂ ਇਹ ਕੁੱਤਾ ਵੀ ਭੋਕਦਾ। ਆਖਿਰ ਇਹ ਉਹਨਾਂ ਦੇ ਨਾਲ ਕਿਓਂ ਭੋਕਦਾ ਹੈ? ਹ ਤਾਂ ਉਹਨਾਂ ਦੇ ਉੱਤੇ ਭੋਂਕਦਾ ਹੈ। ਜਦ ਵੀ ਓਹ ਮੋਹੱਲੇ ਵਿੱਚ ਭੋਂਕਦੇ ਤਾਂ ਇਹ ਵੀ ਉਹਨਾਂ ਦੀ ਆਵਾਜ਼ ਵਿਚਕ ਅਵਾ ਮਿਲਾਉਣ ਲੱਗਦਾ ਹੈ, ਜਿਵੇਂ ਭਰੋਸਾ ਦੇਂਦਾ ਹੋਵੇ ਕਿ ਮੈਂ ਇਥੇ ਹਾਂ, ਤੁਹਾਡੇ ਨਾਲ ਹਾਂ। ।  
ਮੈਨੂੰ ਇਸਦੇ ਵਰਗ 'ਤੇ ਸ਼ੱਕ ਹੋਣ ਲੱਗ ਪਿਆ। ਇਹ ਉਚ ਵਰਗੀ ਕੁੱਤਾ ਨਹੀਂ ਹੈ। ਮੇਰੇ ਗੁਆਂਢ ਵਿੱਚ ਹੀ ਇਕ ਸਾਹਿਬ ਕੋਲ ਵੀ ਦੋ ਕੁੱਤੇ ਸਨ। ਉਹਨਾਂ ਦਾ ਰੋਅਬ ਹੀ ਨਿਰਾਲਾ। ਮੈਂ ਕਦੇ ਉਹਨਾਂ ਨੂੰ ਭੋਂਕਦਿਆਂ ਨਹੀਂ ਸੁਣਿਆ। ਆਲੇ ਦੁਆਲੇ ਦੇ ਕੁੱਤੇ ਭੋੰਕਦੇ ਰਹਿੰਦੇ ਪਰ ਓਹ ਧਿਆਨ ਹੀ ਨਹੀਂ ਸਨ ਦੇਂਦੇ।    ਲੋਕ ਨਿਕਲਦੇ ਪਰ ਓਹ ਝਪਟਦੇ ਵੀ ਨਹੀਂ ਸਨ। ਮੈਂ ਕਦੇ ਉਹਨਾਂ ਦੀ ਹਲਕੀ ਜਿਹੀ ਗੁਰਾਹਟ ਹੀ ਸੁਣੀ ਹੋਣੀ ਹੈ। ਓਹ ਬੈਠੇ ਰਹਿੰਦੇ ਜਾਂ ਘੁੰਮਦੇ ਰਹਿੰਦੇ। ਫਾਟਕ ਖੁਲ੍ਹਿਆ ਹੁੰਦਾ ਤਾਂ ਵੀ ਓਹ ਬਾਹਰ ਨਾ ਨਿਕਲਦੇ। ਬੜੇ ਰੌਬ ਦਾਬ ਵਾਲੇ, ਹੰਕਾਰੀ ਅਤੇ ਆਪਣੇ ਆਪ ਵਿੱਚ ਮਸਤ ਰਹਿਣ ਵਾਲੇ। 
ਇਹ ਕੁੱਤਾ ਉਹਨਾਂ ਸਰਵਹਾਰਾ ਕੁੱਤਿਆਂ 'ਤੇ ਭੋਂਕਦਾ ਵੀ ਹੈ ਅਤੇ 
ਇਹ ਕੁੱਤਾ ਉਹਨਾਂ ਸਰਵਹਾਰਾ ਕੁੱਤਿਆਂ 'ਤੇ ਭੋਂਕਦਾ ਵੀ ਹੈ ਅਤੇ ਉਹਨਾਂ ਦੀ ਆਵਾਜ਼ ਵਿੱਚ ਆਵਾਜ਼ ਵੀ ਮਿਲਾਉਂਦਾ ਹੈ। ਕਹਿੰਦਾ ਹੈ-"ਮੈਂ ਤੁਹਾਡੇ ਨਾਲ ਸ਼ਾਮਿਲ ਹਾਂ।" ਉਚ ਵਰਗ ਦਾ ਝੂਠਾ ਰੋਅਬ ਵੀ ਅਤੇ ਸੰਕਟ ਦੇ ਖਦਸ਼ੇ ਵਿੱਚ ਸਰਵਹਾਰਾ ਦੇ ਨਾਲ ਵੀ। ਇਹ ਚਰਿੱਤਰ ਹੈ ਇਸ ਕੁੱਤੇ ਦਾ।  ਇਹ ਮਧ ਵਰਗੀ ਚਰਿੱਤਰ ਹੈ।  ਇਹ ਮਧ ਵਰਗੀ ਕੁੱਤਾ ਹੈ। ਉਚ ਵਰਗੀ ਹੋਣ ਦਾ ਢੋਂਗ ਵੀ ਕਰਦਾ ਹੈ ਅਤੇ ਸਰਵਹਾਰਾ ਨਾਲ ਮਿਲਕੇ ਭੋਂਕਦਾ ਵੀ ਹੈ। ਤੀਜੇ ਦਿਨ ਅਸੀਂ ਵਾਪਿਸ ਆਏ ਤਾਂ ਦੇਖਿਆ ਉਹ ਕੁੱਤਾ ਨਿਢਾਲ ਪਿਆ ਸੀ। ਸਾਡੀ ਆਹਟ ਸੁਣ ਕੇ ਵੀ ਭੋਂਕਿਆ ਨਹੀਂ। 
थोड़ा-सा मरी आवाज़ में गुर्राया. आसपास वे आवारा कुत्ते भौंक रहे थे, पर यह उनके साथ भौंका नहीं. थोड़ा गुर्राया और फिर निढाल पड़ गया. मैंने मेजबान से कहा, “आज तुम्हारा कुत्ता बहुत शांत है.“
Dr. Lok Raj 
ਮੇਜ਼ਬਾਨ ਨੇ ਦੱਸਿਆ,"ਅੱਜ ਇਹ ਬੁਰੀ ਹਾਲਤ ਵਿੱਚ ਹੈ।" ਹੋਇਆ ਇਹ ਕਿ ਨੌਕਰ ਦੀ ਲਾਪਰਵਾਹੀ ਕਾਰਣ ਇਹ ਫਾਟਕ ਤੋਂ ਬਾਹਰ ਨਿਕਲ ਗਿਆ। ਓਹ ਦੋਵੇਂ ਕੁੱਤੇ ਤਾਂ ਇਸਦੀ ਘਾਤ ਵਿੱਚ ਹੀ ਸਨ।  ਦੋਹਾਂ ਨੇ ਇਸਨੂੰ ਘੇਰ ਲਿਆ। ਇਸਨੂੰ ਕੁੱਟਮਾਰ ਕੇ ਥੱਲੇ ਸੁੱਟ ਲਿਆ ਅਤੇ ਇਸ ਦੇ ਉੱਪਰ ਚੜ੍ਹ ਬੈਠੇ। ਇਸਨੂੰ ਵਢਿਆ ਵੀ ਜਿਸ ਨਾਲ ਇਸਦੀ ਹਾਲਤ ਖਰਾਬ ਹੋ ਗਈ। ਨੌਕਰ ਬੜੀ ਮੁਸ਼ਕਿਲ ਨਾਲ ਇਸਨੂੰ ਬਚਾ ਕੇ ਲਿਆਇਆ। ਉਦੋਂ ਤੋਂ ਹੀ ਇਹ ਸੁਸਤ ਪਿਆ ਹੈ ਅਤੇ ਆਪਣੇ ਜਖਮਾਂ ਨੂੰ ਚੱਟ ਰਿਹਾ ਹੈ। ਡਾਕਟਰ ਸ਼੍ਰੀ ਵਾਸਤਵ ਕੋਲੋਂ ਕਲ੍ਹ ਇਸਨੂੰ ਇੰਜੈਸ੍ਹਨ ਲਗਵਾਵਾਂਗਾ.“
ਮੈਂ ਕੁੱਤੇ ਵੱਲ ਦੇਖਿਆ। ਬੜੀ ਹੀ ਵਿਚਾਰਗੀ ਵਾਲੀ ਹਾਲਤ ਵਿੱਚ ਪਿਆ ਸੀ। ਮੈਂ ਅੰਦਾਜ਼ਾ ਲਾਇਆ।  ਹੋਇਆ ਇੰਝ ਹੋਵੇਗਾ--
ਇਹ ਆਕੜ ਨਾਲ ਫਾਟਕ ਤੋਂ ਬਾਹਰ ਨਿਕਲਿਆ ਹੋਣਾ ਹੈ। ਉਹਨਾਂ ਕੁੱਤਿਆਂ ਉੱਤੇ ਭੋਂਕਿਆ ਹੋਣਾ ਹੈ। ਉਹਨਾਂ ਕੁੱਤਿਆਂ ਨੇ ਕਿਹਾ ਹੋਣਾ ਹੈ-," ਓਏ ਆਪਣਾ ਵਰਗ ਨਹੀਂ ਪਛਾਣਦਾ। ਢੋੰਗ ਰਚਦਾ ਹੈ। ਇਹ ਪੱਤਾ, ਇਹ ਜੰਜੀਰ ਬੰਨੀ ਹੈ। ਮੁਫਤ ਦਾ ਖਾਂਦਾ ਹੈ--ਲਾਨ ਵਿੱਚ ਟਹਿਲਦਾ ਹੈ।  ਸਾਨੂੰ ਠਸਕ ਦਿਖਾਉਂਦਾ ਹੈਂ। ਪਰ ਰਾਤ ਨੂੰ ਜਦੋਂ ਕਿਸੇ ਸੰਕਟ ਵੇਲੇ ਅਸੀਂ ਭੋਕਦੇ ਹਾਂ ਤਾਂ ਉਸ ਵੇਲੇ ਤੂੰ ਵੀ ਸਾਡੇ ਨਾਲ ਹੋ ਜਾਂਦਾ ਹੈਂ।  ਸੰਕਟ ਵਿੱਚ ਸਾਡੇ ਨਾਲ ਹੈਂ ਪਰ ਓਦਾਂ ਤੂੰ ਇੰਝ ਸਾਡੇ ਤੇ ਭੋੰਕੇਗਾ। ਸਾਡੇ ਚੋਂ ਹੈਂ ਤਾਂ ਨਿਕਲ ਬਾਹਰ। ਛੱਡ ਇਹ ਪਟਾ ਅਤੇ ਜੰਜੀਰ।   ਛੱਡ ਇਹ ਆਰਾਮ ਕਿਸੇ ਨੁੱਕਰੇ ਪਿਆ ਅੰਨ ਖਾਹ।  ਚੁਰਾ ਕੇ ਰੋਟੀ ਖਾਹ। घूਮਿੱਟੀ ਵਿੱਚ ਪ੍ਲ੍ਸੇਤੀਆਂ ਮਾਰ। ਇਹ ਫਿਰ ਭੋੰਕਿਆ ਹੋਣਾ ਹੈ। ਇਸਤੇ ਓਹ ਕੁੱਤੇ ਇਸਤੇ ਝਪਟ ਪਏ ਹੋਣਗੇ। ਇਹ ਕਹਿ ਕੇ--ਠਹਿਰ-ਹੁਣੇ ਤੇਰੀ ਝੂਠੀ ਸ਼ਾਨ ਦਾ ਹੰਕਾਰ ਖਤਮ ਕਰਦੇ ਹਾਂ। . ਇਸਨੂੰ ਕੁੱਟਿਆ, ਮਾਰਿਆ ਅਤੇ ਮਿੱਟੀ ਵਿੱਚ ਸੁੱਟਿਆ ਅਤੇ ਵਧਿਆ। 
ਹੁਣ ਇਹ ਕੁੱਤਾ ਚੁੱਪਚਾਪ ਪਿਆ ਆਪਣੇ ਸਹੀ ਵਰਗ ਦਾ ਚਿੰਤਨ ਕਰ ਰਿਹਾ ਹੈ। 
(Dr. Lok Raj  ਦੀ ਵਾਲ ਤੋਂ ਧੰਨਵਾਦ ਸਹਿਤ। ਉਹਨਾਂ ਇਹ ਲਿਖਤ 18 ਅਕਤੂਬਰ 2014 ਸ਼ਨੀਵਾਰ ਨੂੰ ਰਾਤੀਂ 11:36 ਵਜੇ ਪੋਸਟ ਕੀਤਾ। 

No comments: