Tuesday, October 14, 2014

ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲੋਕ ਅੱਗੇ ਆਉਣ-ਡਿਪਟੀ ਕਮਿਸ਼ਨਰ

Tue, Oct 14, 2014 at 12:34 PM
ਮੁੜ ਵਸੇਬੇ ਲਈ ਸਹਾਇਤਾ ਰਾਸ਼ੀ ਅਤੇ ਰਾਹਤ ਸਮੱਗਰੀ ਭੇਜਣ ਦੀ ਅਪੀਲ
ਲੁਧਿਆਣਾ: 14 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਜ਼ਿਲਾ ਲੁਧਿਆਣਾ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜੰਮੂ ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਅਤੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਮੁੜ ਵਸੇਬੇ ਲਈ ਕੀਤੇ ਜਾ ਰਹੇ ਯਤਨਾਂ 'ਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ। ਜ਼ਿਲਾ ਕਠੂਆ (ਜੰਮੂ ਕਸ਼ਮੀਰ) ਦੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਡਾ. ਸ਼ਾਹਿਦ ਇਕਬਾਲ ਚੌਧਰੀ, ਆਈ. ਏ. ਐੱਸ. ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਕਰੀਬ ਹਫ਼ਤੇ ਤੋਂ ਜਿਆਦਾ ਹੜ੍ਹ ਰੂਪੀ ਕੁਦਰਤੀ ਕਾਰੋਪੀ ਦਾ ਸ਼ਿਕਾਰ ਹੋਏ ਸਥਾਨਕ ਲੋਕਾਂ ਨੂੰ ਮੁੜ ਤੋਂ ਆਬਾਦ ਕਰਨ ਲਈ ਵੱਡੇ ਪੱਧਰ 'ਤੇ ਕਾਰਜ ਜਾਰੀ ਹਨ। ਹੜ੍ਹਾਂ ਦੌਰਾਨ 6 ਲੱਖ ਦੇ ਕਰੀਬ ਲੋਕ ਬੇਘਰ ਹੋ ਗਏ ਸਨ ਅਤੇ ਹਜ਼ਾਰਾਂ ਲੋਕ ਆਪਣਿਆਂ ਤੋਂ ਸਦਾ ਲਈ ਵਿਛੜ ਗਏ ਹਨ। 
ਸ੍ਰੀ ਅਗਰਵਾਲ ਨੇ ਜ਼ਿਲਾ ਲੁਧਿਆਣਾ ਅੰਦਰ ਪੈਂਦੇ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ, ਸਨਅਤੀ ਅਦਾਰਿਆਂ, ਸਮਾਜਿਕ ਤੇ ਨਿਰਸਵਾਰਥ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਜੰਮੂ ਕਸ਼ਮੀਰ ਦੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਸਹਾਇਤਾ ਰਾਸ਼ੀ ਜੇ. ਐਂਡ ਕੇ. ਬੈਂਕ ਲਿਮਿਟਡ (ਖਾਤਾ ਨੰਬਰ 0382040500006924, ਆਈ. ਐÎੱਫ. ਐੱਸ. ਸੀ. ਕੋਡ-ਜੇ ਏ ਕੇ ਏ ਓ ਆਰ ਈ ਵੀ ਈ ਐੱਨ ਯੂ), ਪਟੇਲ ਨਗਰ, ਕਠੂਆ, ਜੰਮੂ ਅਤੇ ਕਸ਼ਮੀਰ ਵਿੱਚ ਜਮਾ ਕਰਵਾਈ ਜਾ ਸਕਦੀ ਹੈ। ਜੇਕਰ ਰਾਹਤ ਸਮੱਗਰੀ ਭੇਜਣੀ ਹੋਵੇ ਤਾਂ ਉਹ ਵੀ ਦਫ਼ਤਰ, ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ, ਕਠੂਆ (ਜੰਮੂ ਕਸ਼ਮੀਰ) ਭੇਜੀ ਜਾ ਸਕਦੀ ਹੈ ਅਤੇ ਇਸ ਸੰਬੰਧੀ ਵਧੇਰੇ ਵੇਰਵਾ ਲੈਣ ਲਈ ਸ੍ਰੀ ਸ਼ੇਸ਼ ਪਾਲ (09419136900) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀ ਅਗਰਵਾਲ ਨੇ ਜ਼ਿਲਾ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੰਮੂ ਕਸ਼ਮੀਰ ਵਿੱਚ ਆਮ ਵਰਗੀ ਸਥਿਤੀ ਮੁੜ ਤੋਂ ਬਹਾਲ ਕਰਨ ਲਈ ਲੋਕਾਂ ਦੇ ਭਾਰੀ ਸਹਿਯੋਗ ਦੀ ਲੋੜ ਹੈ। ਉਹ ਇਸ ਦੁੱਖ ਦੀ ਘੜੀ ਵਿੱਚ ਜੰਮੂ ਕਸ਼ਮੀਰ ਵਾਸੀਆਂ ਦੇ ਨਾਲ ਖੜ੍ਹੇ ਹੋਣ ਅਤੇ ਵੱਧ ਤੋਂ ਵੱਧ ਸਹਾਇਤਾ ਭੇਜਣ। 

No comments: