Sunday, October 05, 2014

ਲਗਾਤਾਰ ਵਧ ਰਹੇ ਹਨ ਨਾਮਧਾਰੀਆਂ ਦਰਮਿਆਨ ਗੁਟਬੰਦਕ ਟਕਰਾਅ

ਹੁਣ ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਹੁਦੇਦਾਰਾਂ 'ਤੇ ਜਾਨਲੇਵਾ ਹਮਲਾ 
ਲੁਧਿਆਣਾ: 4 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਫਾਈਲ ਫੋਟੋ 
ਨਾਮਧਾਰੀ ਸਤਿਗੁਰੁ ਜਗਜੀਤ ਸਿੰਘ ਹੁਰਾਂ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਤੋਂ ਬਾਅਦ ਠਾਕੁਰ ਦਲੀਪ ਸਿੰਘ ਅਤੇ ਠਾਕੁਰ ਉਦੈ ਸਿੰਘ ਹੁਰਾਂ ਦੇ ਸਮਰਥਕਾਂ ਦਰਮਿਆਨ ਹਿੰਸਕ ਟਕਰਾਓ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਫੇਸਬੁਕ ਵਰਗੇ ਸੋਸ਼ਲ ਮੀਡੀਆ ਉੱਪਰ ਅਸ਼ਲੀਲ ਸ਼ਬਦਾਂ ਦੀ ਜੰਗ ਅਤੇ ਧਮਕੀਆਂ ਦਾ ਸਿਲਸਿਲਾ ਵੀ ਜਾਰੀ ਹੈ। ਹੁਣ ਲੁਧਿਆਣਾ ਵਿੱਚ ਨਵੇਂ ਹਮਲੇ ਨੇ ਇੱਕ ਵਾਰ ਫੇਰ ਹਾਲਾਤ ਦੇ ਨਾਜ਼ੁਕ ਹੋਣ ਦਾ ਸੰਕੇਤ ਦਿੱਤਾ ਹੈ। ਠਾਕੁਰ ਦਲੀਪ ਸਿੰਘ ਦੇ ਸਮਰਥਕ ਏਕਤਾ ਦੇ ਮਿਸ਼ਨ ਨੂੰ ਨੇਪਰੇ ਚਾੜ੍ਹਨ ਲਈ ਲੁਧਿਆਣਾ ਵਿੱਚ ਅਗਸਤ ਮਹੀਨੇ ਦੌਰਾਨ 22 ਦਿਨ ਲੰਮੀ ਭੁੱਖ ਹੜਤਾਲ ਅਤੇ ਮਰਨ ਵਰਤ ਵੀ ਰੱਖ ਚੁੱਕੇ ਹਨ। ਇਸ ਅਰਸੇ ਦੌਰਾਨ ਠਾਕੁਰ ਉਦੈ ਸਿੰਘ ਦਾ ਧੜਾ ਇਸ ਗੁੱਟ ਨੂੰ ਲੁਧਿਆਣਾ ਵਾਲੇ ਸ਼ਹੀਦੀ ਸਮਾਰਕ ਤੋਂ ਖੂਹ ਦਾ ਪਾਣੀ ਤੱਕ ਦੇਣ ਤੋਂ ਵੀ ਪਿਛੇ ਹਟ ਗਿਆ। ਠਾਕੁਰ ਉਦੈ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕੀ ਅਸਲ ਵਿੱਚ ਠਾਕੁਰ ਦਲੀਪ ਸਿੰਘ ਗੱਦੀ ਦੀ ਲੜਾਈ ਲੜ੍ਹ ਰਹੇ ਹਨ। ਠਾਕੁਰ ਉਦੈ ਸਿੰਘ ਵਾਲੇ ਧੜੇ ਮੁਤਾਬਿਕ ਏਕਤਾ ਧੜਾ ਏਕਤਾ ਦੇ ਨਾਮ ਥੱਲੇ ਭੈਣੀ ਸਾਹਿਬ ਦੀ ਜ਼ਮੀਨ ਜਾਇਦਾਦ ਤੇ ਕਬਜਾ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਏਕਤਾ ਧੜੇ ਦਾ ਕਹਿਣਾ ਹੈ ਕਿ ਠਾਕੁਰ ਦਲੀਪ ਸਿੰਘ ਤਾਂ ਖੁਦ ਜ਼ਮੀਨਾਂ ਜਾਇਦਾਦਾਂ ਨੂੰ ਛੱਡ ਕੇ ਤਪ-ਤਪੱਸਿਆ ਦੇ ਰਾਹ ਪਏ ਹੋਏ ਹਨ। ਉਹਨਾਂ ਕੋਲ ਨਾਮਧਾਰੀ ਸੰਗਤ 80 ਫੀਸਦੀ ਹੈ ਅਤੇ ਦੂਜੇ ਮਸਾਂ 20 ਫੀਸਦੀ। ਏਕਤਾ ਧੜੇ ਨੇ ਕਈ ਵਾਰ ਕਿਹਾ ਹੈ ਅਸੀਂ ਕੇਵਲ ਏਕਤਾ ਚਾਹੁੰਦੇ ਹਾਂ।  ਭੈਣੀ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ--ਬਸ ਹੋਰ ਕੁਝ ਨਹੀਂ।                    ਨਾਮਧਾਰੀ ਵਿਵਾਦ ਨਾਲ ਸਬੰਧਿਤ ਕੁਝ ਹੋਰ ਖਬਰਾਂ 
ਵੱਡਾ ਕਰਕੇ ਦੇਖਣ ਲਈ ਫੋਟੋ ਉੱਪਰ ਕਲਿੱਕ ਕਰੋ 
ਅੱਜ ਡੁੱਗਰੀ ਪੁਲਿਸ ਸਟੇਸ਼ਨ ਦੇ ਬਾਹਰ ਸ਼੍ਰੀ ਭੈਣੀ ਸਾਹਿਬ ਤੋਂ ਗਿਆਨੀ ਜੋਗਿੰਦਰ ਸਿੰਘ ਅਤੇ ਗੁਰਮੁੱਖ ਸਿੰਘ ਰਹਿਬਰ ਦੀ ਅਗਵਾਈ ਹੇਠ ਬਦਮਾਸ਼ਾਂ ਨੇ ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਅਹੁਦੇਦਾਰਾਂ ਉੱਪਰ ਦਿਨ ਦਿਹਾੜੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਵਿੱਚ ਜਨਰਲ ਸੱਕਤਰ ਹਰਵਿੰਦਰ ਸਿੰਘ ਨੂੰ ਸੱਟਾਂ ਵੀ ਲੱਗੀਆਂ ਹਨ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਵਤੇਜ ਸ਼ਿੰਘ ਜੀ ਨੇ ਦੱਸਿਆ ਕਿ ਡੀ ਅੇਸ ਪੀ ਰਮਨਜੀਤ ਸਿੰਘ ਨੇ ਉਹਨਾਂ ਨੂੰ ਅੱਜ 11 ਵਜੇ ਸਵੇਰੇ ਵੱਜੇ ਨਾਮਧਾਰੀ ਧਰਮਸ਼ਾਲਾ ਪ੍ਰਤਾਪ ਨਗਰ ਦੇ ਝਗੜੇ ਦੇ ਸਬੰਧ ਵਿੱਚ ਡੁੱਗਰੀ ਪੁਲਿਸ ਸਟੇਸ਼ਨ ਬੁਲਾਇਆ ਸੀ। ਉਹ ਆਪਣੇ ਸਾਥੀਆਂ ਸਮੇਤ  ਪੁਲਿਸ ਸਟੇਸ਼ਨ ਆ ਗਏ। ਪਰ ਦੂਜੀ ਧਿਰ ਕਾਫੀ ਇੰਤਜਾਰ ਕਰਨ ਤੋਂ ਬਾਅਦ ਨਹੀ ਆਈ। ਅਤੇ ਜਦੋਂ aਹ ਵਾਪਸ ਅਪਣੇ ਘਰ ਜਾਣ ਲਈ  ਪੁਲਿਸ ਸਟੇਸ਼ਨ ਤੋਂ ਅਪਣੀ ਕਾਰ ਵਿੱਚ ਜਾਣ ਲੱਗੇ ਤਾਂ aਹਨਾਂ ਉੱਪਰ ਯੋਜਨਾ ਬੰਦ ਤਰੀਕੇ ਨਾਲ ਜਾਨਲੇਵਾ ਹਮਲਾ ਬੋਲ ਦਿੱਤਾ। ਪਰ ਬਦਮਾਸ਼ਾ ਨੂੰ ਨਹੀ ਪੱਤਾ ਸੀ ਕਿ aਹਨਾਂ ਦੀ ਇਸ ਹਰਕਤ ਨੂੰ ਡੀ ਅੇਸ ਪੀ  ਸਾਹਿਬ ਨੇ ਖੁਦ ਦੇਖ ਲਿਆ ਹੈ ਕਿaਂਕਿ ਡੀ ਅੇਸ ਪੀ ਸਾਹਿਬ ਵੀ ਉਸ ਸਮੇਂ ਕਿਸੇ ਕੰਮ ਕਾਰਣ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ। aਸ ਵਕਤ  ਡੀ ਅੇਸ ਪੀ ਸਾਹਿਬ ਨੇ ਅੇਕਸ਼ਨ ਵਿੱਚ ਆ ਕੇ ਮੋਕੇ ਉਪੱਰ ਹੀ ਦੋ ਬਦਮਾਸ਼ਾ ਨੂੰ ਕਾਬੂ ਕਰ ਲਿਆ ਅਤੇ ਬਾਕੀ ਭੱਜਣ ਵਿੱਚ ਸਫਲ ਹੋ ਗਏ aਹਨਾਂ ਨੇ ਦੋਨਾਂ aਪੱਰ ਪਰਚਾ ਦਰਜ ਕਰ ਦਿੱਤਾ ਹੈ ਅਤੇ  ਨਾਮਧਾਰੀ ਨਵਤੇਜ ਸ਼ਿੰਘ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਦੀ ਠੋਸ ਕਾਰਵਾਈ ਨਾ ਹੋਣ ਕਰਕੇ  ਬਦਮਾਸ਼ਾ ਦੇ ਹੋਸਲੇ ਬੁਲੰਦ ਹੋ ਚੁਕੇ ਹਨ ਕਕਿ ਅੰਮ੍ਰਿਤਸਰ, ਬਟਾਲਾ,ਜਲੰਧਰ,ਸੰਗਰੂਰ ਅਤੇ ਲੁਧਿਆਣਾ ਵਿੱਚ ਵੀ ਪਿਛਲੇ ਕੁਝ ਸਾਲਾਂ ਤੱਂ ਲਗਾਤਾਰ ਇਹਨਾਂ ਦੇ ਸਾਥੀਆਂ ਉੱਪਰ ਹਮਲੇ ਕੀਤੇ ਜਾ ਚੁੱਕੇ ਹਨ ਪਰ ਸਰਕਾਰ ਨੇ ਕੋਈ ਬਣਦੀ ਕਾਰਵਾਈ ਨਹੀ ਕੀਤੀ ਅਤੇ ਹੁਣ ਇਹਨਾਂ ਨੂੰ ਅਤੇ ਇਹਨਾਂ ਦੇ ਸਾਥੀਆਂ ਨੂੰ ਜਾਨ ਦਾ ਖਤਰਾ ਹੈ। ਉਹਨਾਂ ਮੰਗ ਕੀਤੀ ਕਿ ਸਾਡੇ ਇਹਨਾਂ ਸਾਥੀਆਂ ਨੂੰ ਜਲਦ ਤੋਂ ਜਲਦ ਸੁਰਖਿੱਆ ਮੁਹਇਆ ਕਰਵਾਈ ਜਾ ਸਕੇ ਬਦਮਾਸ਼ਾ ਉੱਪਰ ਬਣਦੀ ਕਾਰਵਾਈ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਪੰਜਾਬ ਵਿੱਚ ਅਮਨ ਸ਼ਾਤੀ ਬਣੀ ਰਹੇ।

ਨਾਮਧਾਰੀ ਸੰਘਰਸ਼ ਹੋਰ ਤਿੱਖਾ ਹੋਣ ਦੇ ਆਸਾਰ

No comments: