Tuesday, October 28, 2014

ਗੁਰਦਵਾਰਾ ਵਿਵਾਦ:ਨਜਾਇਜ਼ ਸਬੰਧਾਂ ਨੂੰ ਲੈ ਕੇ ਭੜਕਿਆ ਪ੍ਰਧਾਨਗੀ ਦਾ ਮੁੱਦਾ

ਗੁਰਪੂਰਬ ਮੌਕੇ ਸੰਗਤਾਂ ਨੇ ਮਾਰਿਆ ਗੁਰਦਵਾਰਾ ਸਾਹਿਬ ਸਾਹਮਣੇ ਧਰਨਾ  

ਲੁਧਿਆਣਾ: 27 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆਉਣ ਵਾਲਾ ਹੈ। ਸਾਰੇ ਚੰਗੇ ਗੁਰਦੁਆਰਿਆਂ ਵਿੱਚ ਇਸ ਪ੍ਰਕਾਸ਼  ਪੁਰਬ ਨੂੰ ਮਨਾਉਣ ਲਈ ਜ਼ੋਰਸ਼ੋਰ ਤਿਆਰੀਆਂ ਚੱਲ ਰਹੀਆਂ ਹਨ ਲੇਕਿਨ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰੇ ਵਿੱਚ ਇੱਕ ਨਵਾਂ ਵਿਵਾਦ ਪੈਦਾ ਹੋ  ਗਿਆ ਹੈ। ਇਸ ਵਿਵਾਦ ਨੂੰ ਲੈ ਕੇ ਇੱਕ ਗੁਟ ਦੇ ਸਮਰਥਕਾਂ ਨੇ ਦੂਜੇ ਗੁਟ ਦੇ ਖਿਲਾਫ਼ ਗੁਰਦੁਆਰਾ ਸਾਹਿਬ ਦੇ ਸਾਹਮਣੇ ਧਰਨਾ ਵੀ ਦਿੱਤਾ। ਇਸ ਮੌਕੇ ਪੁਜੇ ਨੌਜਵਾਨ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਸੰਗਤਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਵੀ ਕੀਤੀ ਪਰ ਉਹ ਧਰਨਾ ਉਠਾਉਣ ਵਿੱਚ ਨਾਕਾਮ ਰਹੇ। ਸ਼੍ਰੀ ਗੋਸ਼ਾ ਜੋਰ ਦੇ ਰਹੇ ਸਨ ਕਿ ਧਰਨਾ ਸੜਕ  ਦੀ ਬਜਾਏ ਗੁਰਦੁਆਰਾ ਸਾਹਿਬ ਦੇ ਅੰਦਰ ਬਣੀ ਡਿਓੜੀ ਜਾਂ ਵਿਹੜੇ ਵਿੱਚ ਦੇ ਲਿਆ ਜਾਏ ਤਾਂਕਿ ਉਸ ਰਸਤੇ ਤੋਂ ਲੰਘਣ ਵਾਲੀ  ਕੋਈ  ਪਰ ਧਰਨਾ ਦੇਣ ਵਾਲੇ ਇਸ ਗੱਲ ਲਈ ਨਹੀਂ ਮੰਨੇ।  ਹੁਣ ਦੇਖਣਾ ਹੈ ਕਿ  ਲੈਂਦਾ ਹੈ? ਕਾਬਿਲੇ ਜ਼ਿਕਰ ਹੈ ਕਿ  ਕਿਸੇ ਮੁਲਾਜਮ ਦੇ ਕਿਸੇ ਔਰਤ ਨਾਲ ਨਜਾਇਜ਼ ਸਬੰਧਾਂ ਨੂੰ ਲੈ ਕੇ ਭੜਕਿਆ।
 ਦੂਜੇ ਪਾਸੇ ਇਸ ਗੰਭੀਰ ਦੋਸ਼ ਵਾਲੇ ਮੁਲਾਜ਼ਮ ਨੇ ਇੱਕ ਟੈਲੀਫੋਨ  ਦੌਰਾਨ ਦੱਸਿਆ ਕਿ ਉਸਨੂੰ ਇੱਕ ਸਾਜਿਸ਼ ਦਾ ਸ਼ਿਕਾਰ  ਬਣਾਇਆ ਗਿਆ ਹੈ। । ਉਸ ਨੇ ਕਿਹਾ ਕੀ ਉਹ ਪਿਛਲੇ ਚਾਰ ਸਾਲਾਂ ਤੋਂ ਇਸ ਅਸਥਾਨ ਤੇ ਡਿਊਟੀ ਦੇ ਰਿਹਾ ਹੈ।  ਉਸਦੇ ਕੰਮ ਕਾਜ ਜਾਂ ਚਰਿੱਤਰ ਨਾਲ ਸੰਗਤਾਂ ਨੂੰ ਕਦੇ ਵੀ ਕੋਈ ਸ਼ਿਕਾਇਤ ਨਹੀਂ ਰਹੀ। ਹੁਣ ਇਸ ਅਸਥਾਨ ਦੀ ਪ੍ਰਬੰਧਕ ਕਮੇਟੀ ਇੱਕ ਧੜਾ ਦੂਜੇ ਗਰੁੱਪ ਨੂੰ ਨੀਵਾਂ ਦਿਖਾਉਣ ਲਈ ਮੈਨੂੰ ਖਾਹਮਖਾਹ ਬਲੀ ਦਾ ਬੱਕਰਾ  ਹੈ। ਨਿਸ਼ਾਨਾ ਪ੍ਰਧਾਨਗੀ ਦੀ ਕੁਰਸੀ ਤੇ ਮੇਰਾ। ਜਦੋਂ ਇਸ ਸਬੰਧ ਵਿੱਚ ਦੂਜੇ ਗਰੁੱਪ ਦੇ ਮੁਖੀ ਨਾਲ ਕਈ ਵਾਰ ਟੈਲੀਫੋਨ ਤੇ ਸੰਪਰਕ ਦੀ ਕੋਸਿਸ਼ ਕੀਤੀ ਗਈ ਤਾਂ ਉਸ ਲੀਡਰ ਨੇ ਉਠਾਉਣਾ ਵੀ ਠੀਕ ਨਹੀਂ ਸਮਝਿਆ। 

No comments: