Thursday, October 16, 2014

ਸ੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ ਮਨਾਇਆ ਗਿਆ

Thu, Oct 16, 2014 at 1:54 PM
50 ਅੰਮ੍ਰਿਤਧਾਰੀ ਗੁਰਸਿੱਖ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ 
ਅੰਮ੍ਰਿਤਸਰ: 16 ਅਕਤੂਬਰ 2014: (ਇੰਦਰਮੋਹਨ ਸਿੰਘ//ਪੰਜਾਬ ਸਕਰੀਨ): 

ਰਾਮਦਾਸਪੁਰ ਸੇਵਕ ਸਭਾ, ਦਿਲਬਾਗ ਨਗਰ, ਕ੍ਰਿਸ਼ਨਾ ਨਗਰ ਅਤੇ ਗੁਰਦੇਵ ਨਗਰ, ਤਰਨ-ਤਾਰਨ ਰੋਡ, ਅੰਮ੍ਰਿਤਸਰ ਦੀ ਸੰਗਤ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਿਤੀ 12-10-2014 ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਵਿੱਚ ਭਾਈ ਜਸਵਿੰਦਰ ਸਿੰਘ ਜੀ ਪ੍ਰੀਤ ਅਤੇ ਹੋਰ ਰਾਗੀ ਜਥਿਆਂ ਵੱਲੋਂ ਕੀਰਤਨ ਅਤੇ ਕਥਾ ਵਿਖਿਆਨ ਕੀਤੇ ਗਏ। ਇਸ ਉਪਰੰਤ ਇਲਾਕੇ ਦੇ 50 ਅੰਮ੍ਰਿਤਧਾਰੀ ਗੁਰਸਿੱਖ ਬੱਚਿਆਂ ਨੂੰ ਸ. ਸਤਿੰਦਰ ਸਿੰਘ ਨਿਜੀ ਸਹਾਇਕ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਕਾਰਜ ਦਾ ਮੰਤਵ ਇਹ ਸੀ ਕਿ ਹਰੇਕ ਸਿੱਖ ਬੱਚਾ ਇਹਨਾਂ ਤੋਂ ਪ੍ਰੇਰਨਾ ਲੈ ਕੇ ਗੁਰੂ ਵਾਲਾ ਬਣੇ। ਰਾਮਦਾਸਪੁਰ ਸੇਵਕ ਸਭਾ ਵੱਲੋਂ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਿਆ।
         ਸਭਾ ਦੇ ਪ੍ਰਧਾਨ ਸ. ਦਲਜੀਤ ਸਿੰਘ ਵੱਲੋਂ ਐਲਾਨ ਕੀਤਾ ਕਿ ਅੱਗੋਂ ਵੀ ਅਜਿਹੇ ਬੱਚਿਆਂ ਦਾ ਸਨਮਾਨ ਕੀਤਾ ਜਾਂਦਾ ਰਹੇਗਾ। ਅਗਲੇ ਸਾਲ ਜਿਹੜੇ ਬੱਚਿਆਂ ਨੂੰ ਨਿਤਨੇਮ ਦੀਆਂ ਬਾਣੀਆਂ ਕੰਠ ਹੋਣਗੀਆਂ ਉਨ੍ਹਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਲੋੜਵੰਦ ਬੱਚੀਆਂ ਦਾ ਅਨੰਦ ਕਾਰਜ ਵੀ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਸਿਰ 'ਤੇ ਪਿਤਾ ਦਾ ਸਾਇਆ ਨਾ ਹੋਵੇ। ਸਭਾ ਦੇ ਇਸ ਉਪਰਾਲੇ ਦਾ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਸਮਾਗਮ ਵਿੱਚ ਸ. ਸ਼ਾਮ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਜੀ ਪੰਜਾ ਸਾਹਿਬ ਵਾਲੇ, ਸ. ਹਰਚਰਨ ਸਿੰਘ ਜੀ ਪ੍ਰਧਾਨ ਧੰਨ ਸ੍ਰੀ ਗੁਰੂ ਰਾਮਦਾਸ ਸਤਸੰਗ ਸਭਾ (ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ) ਤਰਨ-ਤਾਰਨ ਰੋਡ, ਸ. ਗੁਰਮੀਤ ਸਿੰਘ ਸੁਰਸਿੰਘ, ਸ. ਜਸਵੰਤ ਸਿੰਘ ਵਰਪਾਲ, ਸ. ਦਲੀਪ ਸਿੰਘ, ਮਾਸਟਰ ਤਲਵਿੰਦਰ ਸਿੰਘ, ਸ. ਮਲਵਿੰਦਰ ਸਿੰਘ ਪ੍ਰਦੇਸੀ ਪੰਜਾਬ ਐਂਡ ਸਿੰਧ ਬੈਂਕ ਵਾਲੇ, ਸ. ਹਰਦੀਪ ਸਿੰਘ ਐਲ. ਆਈ. ਸੀ ਵਾਲੇ, ਸ. ਕਰਨੈਲ ਸਿੰਘ ਯੂ.ਕੇ, ਸ. ਬਲਜਿੰਦਰ ਸਿੰਘ ਜੀ ਚੱਕੀਵਾਲੇ, ਸ. ਸੁਰਿੰਦਰ ਸਿੰਘ ਜੀ ਰੇਲਵੇ ਵਾਲੇ ਅਤੇ ਹੋਰ ਪਤਵੰਤੇ ਸ਼ਾਮਲ ਹੋਏ।ਸਟੇਜ ਸਕੱਤਰ ਦੀ ਸੇਵਾ ਸ. ਇੰਦਰਪਾਲ ਸਿੰਘ ਅਕਾਊਂਟੈਂਟ ਸ਼੍ਰੋਮਣੀ ਕਮੇਟੀ ਨੇ ਨਿਭਾਈ।

No comments: