Sunday, October 12, 2014

AIKF:ਜੇ ਮੰਡੀਆਂ ਵਿੱਚੋਂ ਝੋਨਾ ਚੁੱਕਣ ਦੀ ਹਾਲਤ ਨਾਂ ਸੁਧਰੀ ਤਾਂ ਸੰਘਰਸ਼ ਨਿਸਚਿਤ

Sun, Oct 12, 2014 at 6:10 PM
ਦੋਰਾਹਾ ਵਿੱਚ ਹੋਈ ਮੀਟਿੰਗ ਦੌਰਾਨ ਲਏ ਗਏ ਅਹਿਮ ਫੈਸਲੇ
ਦੋਰਾਹਾ: 12 ਅਕਤੂਬਰ 2014: (*ਸੁਖਦੇਵ ਸਿੰਘ//ਪੰਜਾਬ ਸਕਰੀਨ): 
ਆਲ ਇੰਡੀਆ ਕਿਸਾਨ ਫੈਡਰੇਸ਼ਨ (ਏ ਆਈ ਕੇ ਐਫ) ਦੀ ਜਿਲ੍ਹਾ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਅੱਜ ਏਥੇ ਕ੍ਰਿਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਵਿਖੇ ਕਿਸਾਨ ਆਗੂ ਅਜ਼ਾਦ ਸਿੰਘ ਖਟੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੋਰਨਾ ਤੋਂ ਇਲਾਵਾ ਸਰਵਸਾਥੀ ਕੁਲਦੀਪ ਸਿੰਘ, ਲੱਖਵਿੰਦਰ ਸਿੰਘ ਬੁਆਣੀ ਸਕੱਤਰ ਏ ਆਈ ਕੇ ਐਫ ਪੰਜਾਬ, ਪਵਨ ਕੁਮਾਰ ਕੌਸ਼ਲ, ਸੁਖਦੇਵ ਸਿੰਘ ਜਿਲ੍ਹਾ ਸਕੱਤਰ ਏ ਆਈ ਕੇ ਐਫ, ਸੁਰਿੰਦਰ ਸਿੰਘ ਸ਼ਹਿਜ਼ਾਦ, ਅਮਨਜੀਤ ਚਣਕੋਈਆਂ, ਗੁਰਚਰਨ ਸਿੰਘ ਲਾਂਪਰਾਂ ਵੀ ਹਾਜਰ ਸਨ।
ਮੀਟਿੰਗ ਵਿੱਚ ਕਈ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਨੇ ਮੰਡੀਆਂ ਵਿੱਚ ਰੁਲ ਰਹੀ ਝੋਨੇ ਦੀ ਫਸਲ ਉਤੇ ਚਿੰਤਾ ਪ੍ਰਗਟ ਕੀਤੀ ਅਤੇ ਵਿਸ਼ੇਸ਼ ਕਰਕੇ ਬਾਸਮਤੀ ਕਿਸਮ ਦੇ ਭਾਅ ਡੇਗਣ ਦੀ ਸਖਤ ਨਿਖੇਧੀ ਕਰਦਿਆਂ ਬਾਸਮਤੀ ਦੀ ਘੱਟੋ-ਘੱਟ 3500 ਰੁਪਏ ਫੀ ਕਵਿੰਟਲ ਯਕੀਨੀ ਬਨਾਉਣ ਦੀ ਮੰਗ ਕੀਤੀ।
ਏ ਆਈ ਕੇ ਐਫ ਦੀ ਜਿਲ੍ਹਾ ਇਕਾਈ ਨੇ ਪੰਜਾਬ ਅੰਦਰ ਬਾਰਸ਼ ਘੱਟ ਹੋਣ ਕਾਰਕੇ ਸੋਕੇ ਤੋਂ ਰਾਹਤ ਦੇਣ ਲਈ ਝੋਨੇ ਉਪੱਰ ਘੱਟੋ-ਘੱਟ 500 ਰੁਪਏ ਬੋਨਸ ਦੇਣ ਦੀ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ।ਮੀਟਿੰਗ ਨੇ ਨਰਮੇ ਅਤੇ ਕਪਾਹ ਦੀ ਮੰਡੀਆਂ ਅੰਦਰ ਹੋ ਰਹੀ ਕਿਸਾਨਾ ਦੀ ਲੁੱਟ ਦਾ ਸਖਤ ਵਿਰੋਧ ਕਰਦਿਆਂ ਕਿਸਾਨਾ ਨੂੰ ਕਪਾਹ ਅਤੇ ਨਰਮੇ ਦਾ ਲਾਹੇਵੰਦ ਭਾਅ ਦੇਣ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੰਡੀਆਂ ਵਿੱਚੋਂ ਝੋਨਾ ਚੁੱਕਣ ਦੀ ਹਾਲਤ ਨਾਂ ਸੁਧਰੀ ਤਾਂ ਕਿਸਾਨ ਆਗੂ ਜਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਿਸਾਨੀ ਨੂੰ ਇਸ ਵਿਰੁਧ ਲਾਮਬੱਧ ਕਰਨਗੇ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਪਾਜ ਉਧੇੜਣਗੇ।
ਨੋਟ:*ਸੁਖਦੇਵ ਸਿੰਘ,ਏ ਆਈ ਕੇ ਐਫ ਦੇ ਜਿਲ੍ਹਾ ਸੱਕਤਰ ਵੀ ਹਨ। 

No comments: