Wednesday, September 17, 2014

ਬਹੁਤ ਹੀ ਸਾਦਗੀ ਨਾਲ ਮਨਾਇਆ ਗਿਆ PM ਮੋਦੀ ਦਾ ਜਨਮ ਦਿਨ

ਲੁਧਿਆਣਾ ਦੇ ਸਮਿਤੀ ਕੇਂਦਰ ਵਿੱਚ ਵੀ ਹੋਇਆ ਖਾਸ ਆਯੋਜਨ 
ਲੁਧਿਆਣਾ: 17 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਦਿਖਾਵੇ ਅਤੇ ਤੜਕ ਭੜਕ ਵਾਲੇ ਇਸ ਯੁਗ ਵਿੱਚ ਜਦੋਂ ਅਮੀਰ ਲੋਕ ਆਪਣੇ ਕੁੱਤੇ ਦਾ ਜਨਮ ਦਿਨ ਵੀ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਉਦੋਂ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਅਜਿਹੇ ਲੋਕਾਂ ਸਾਹਮਣੇ ਇੱਕ ਨਵੀਂ ਮਿਸਾਲ ਪੇਸ਼ ਏ ਹੈ ਆਪਣਾ ਜਨਮ ਦਿਨ ਨਾ ਮਨਾਉਣ ਦੀ ਅਪੀਲ ਕਰਕੇ। ਉਹਨਾਂ ਕਿਹਾ ਕਿ ਇਸ ਜਨਮ ਦਿਨ ਉੱਪਰ ਕੀਤਾ ਜਾਨ ਵਾਲਾ ਖਰਚਾ ਜੰਮੂ ਕਸ਼ਮੀਰ ਦੇ ਹੜ੍ਹ ਪੀੜਿਤਾਂ ਲਈ ਭੇਜਿਆ ਜਾਵੇ। ਭਾਜਪਾ ਵਰਕਰਾਂ ਨੇ ਇਸ ਗੱਲ ਤੇ ਫੁੱਲ ਚੜ੍ਹਾਏ ਅਤੇ ਇਸ ਮਕਸਦ ਲਈ ਫੰਡ ਇਕੱਠਾ ਕਰਨ ਦੇ ਨਾਲ ਨਾਲ ਖੁਦ ਵੀ ਵਧ ਚੜ੍ਹ ਕੇ ਦਾਨ ਦਿੱਤਾ।  ਲੁਧਿਆਣਾ ਵਿੱਚ  ਇਸ ਮਕਸਦ ਦਾ ਇੱਕ ਖਾਸ ਪ੍ਰੋਗਰਾਮ ਸਮਿਤੀ ਕੇਂਦਰ ਸਿਵਲ ਲਾਈਨਜ਼ ਵਿੱਚ ਆਯੋਜਿਤ ਕੀਤਾ ਗਿਆ। ਬੁਲਾਰਿਆਂ ਨੇ ਦਿਲ ਟੁੰਬਵੇ ਭਾਸ਼ਣ ਦਿੱਤੇ ਅਤੇ ਜਨਮ ਦਿਨ ਵਾਲੇ ਹੂ ਹੂ ਹਾਹਾ ਵਾਲੇ ਰੌਲੇ ਦੀ ਥਾਂ ਬੜੀ ਗੰਭੀਰਤਾ ਨਾਲ ਪ੍ਰਧਾਨ ਮੰਤਰੀ ਦੀ ਸਲਾਹ 'ਤੇ ਅਮਲ ਕੀਤਾ। ਬੇਹੱਦ ਸਾਦਗੀ ਨਾਲ ਮਨਾਏ ਗਏ ਇਸ ਸਮਾਗਮ ਦਾ ਸ਼ੁਭ ਆਰੰਭ ਆਰਟ ਆਫ਼ ਲਿਵਿੰਗ ਦੀ ਮਹਿਲਾ ਮੰਡਲੀ ਨੇ ਭਜਨ ਕੀਰਤਨ ਨਾਲ ਕੀਤਾ ਜਿਸ ਨਾਲ ਪੂਰਾ ਮਾਹੌਲ ਬੜਾ ਹੀ ਸਾਤਵਿਕ ਰਚਨਾਤਮਕ ਬਣ ਗਿਆ।
ਭਾਜਪਾ ਦੇ ਪ੍ਰਦੇਸ਼ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਅੱਜ ਦਾ ਦਿਨ ਜੰਮੂ ਕਸ਼ਮੀਰ ਦੇ ਹੜ੍ਹ ਪੀੜ੍ਹਤਾਂ ਨੂੰ ਸਮਰਪਿਤ ਹੈ। ਅਸੀਂ ਸੰਕਟ ਦੀ ਇਸ ਘੜੀ ਵਿੱਚ ਪੂਰੀ ਤਰ੍ਹਾਂ ਨਾਲ  ਉਹਨਾਂ ਦੇ ਨਾਲ ਹਾਂ. ਅਤੇ ਅਚਾਨਕ ਆਈ ਆਫਤ ਵਿੱਚ ਉਹਨਾਂ ਦੇ ਦੁੱਖ ਦਰਦ ਵੰਡਾਉਣ ਲਈ ਜਤਨਸ਼ੀਲ ਵੀ ਹਾਂ।
ਭਾਰਤੀ ਜਨਤਾ ਪਾਰਟੀ ਦੀ ਜ਼ਿਲਾ ਸਕੱਤਰ ਸੰਗੀਤਾ ਭੰਡਾਰੀ ਨੇ ਵੀ ਇਸ ਫੰਡ ਵਿੱਚ ਉਚੇਚੇ ਤੌਰ 'ਤੇ ਆਪਣਾ ਯੋਗਦਾਨ  ਪਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਓਹ ਆਪਣਾ ਇਨਸਾਨੀ ਫਰਜ਼ ਸਮਝਦਿਆਂ ਇਸ ਨੇਕ ਕੰਮ ਲਈ ਅੱਗੇ ਆਉਣ।
ਭਾਜਪਾ ਦੀ ਇੱਕ ਹੋਰ ਸੀਨੀਅਰ ਮਹਿਲਾ ਆਗੂ ਸੰਤੋਸ਼ ਕਾਲੜਾ ਨੇ ਵੀ ਸਾਰੀਆਂ ਨੂੰ ਵਧ ਚੜ੍ਹ ਕੇ ਇਸ ਮਕਸਦ ਲੈ ਅੱਗੇ ਆਉਣ ਵਾਸਤੇ ਕਿਹਾ। ਕਾਬਿਲੇ ਜ਼ਿਕਰ ਹੈ ਕਿ ਮਹਿਲਾਵਾਂ ਨੇ ਉਚੇਚੇ ਤੌਰ ਤੇ  ਇਸ ਸਭਾ ਵਿੱਚ ਹਿੱਸਾ ਲਿਆ। ਧਰਮਾਵਤੀ ਮਿਸ਼ਰਾ, ਕਿਰਨ ਸ਼ਰਮਾ, ਸਾਕਸ਼ੀ ਜੁਲਕਾ, ਨੀਲਮ ਧਵਨ, ਰਾਜੇਸ਼ਵਰੀ ਗੋਸਾਈ ਨੇ ਵੀ ਸ਼ਮੂਲੀਅਤ ਕੀਤੀ। ਜ਼ਿਲਾ ਜਨਰਲ ਸਕੱਤਰ-ਸੁਨੀਲ ਮੌਦਗਿਲ, ਪੁਸ਼ਪਿੰਦਰ ਸਿੰਘਲ, ਸਰਬਜੀਤ ਸਿੰਘ ਕਾਕਾ, ਰਜਨੀਸ਼ ਧੀਮਾਨ, ਸਤਪਾਲ ਸੱਗੜ, ਦੇਵੀ ਸਹਾਏ ਟੰਡਨ, ਜਤਿੰਦਰ ਮਿੱਤਲ, ਰਾਜਿੰਦਰ ਹੰਸ ਅਤੇ ਮੀਡੀਆ ਇੰਚਾਰਜ ਸੰਜੀਵ ਮਲਹੋਤਰਾ ਵੀ ਇਸ ਮੌਕੇ ਤੇ ਮੌਜੂਦ ਸਨ।
ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਭਾਰਤ ਮਾਤਾ ਦੀ ਤਸਵੀਰ ਨਾਲੋ ਵੀ ਕਿਤੇ ਵੱਡੀ ਸੀ। 

No comments: