Tuesday, September 23, 2014

ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੀਆਂ ਚੋਣਾਂ ਦਾ ਵਿਵਾਦ ਫਿਰ ਗਰਮਾਇਆ

ਅਜੇ ਹੋਰ ਪਤਾ ਨਹੀਂ ਕੀ ਕੀ ਸਾਹਮਣੇ ਆਉਣਾ ਹੈ

ਤੱਥ ਬਹੁਤ ਬੇਸ਼ਰਮ ਹੁੰਦੇ ਹਨ....(ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੀਆਂ ਚੋਣਾ ਬਾਰੇ ਕੁਝ ਸਵਾਲ)   

------------------------------------------------------------------------------------------------------
JasWant ZaFar ਮੈਨੂੰ ਪਤਾ ਸੀ ਕਿ ਜੌਹਲ ਸਾਹਿਬ ਦੀ ਤਕਨੀਕ ਸਾਹਮਣੇ ਆਪਣੀ ਵੋਟ ਦੀ ਕੋਈ ਵੁੱਕਤ ਨਹੀਂ, ਇਸ ਲਈ ਪਹਿਲੀ ਵਾਰ ਹੈ ਕਿ ਆਪਾਂ ਭਰ ਗਰਮੀ ਵਿਚ ਆਪਣਾ ਵੋਟ ਪਾਉਣ ਦੀ ਲੋੜ ਨਹੀਂ ਸਮਝੀ ਹਾਲਾਂ ਕਿ ਆਪਣੇ ਕਈ ਕਰੀਬੀ ਸੱਜਣ ਪਿਆਰੇ ਚੋਣ 'ਚ ਭਾਗ ਲੈ ਰਹੇ ਸਨ।
------------------------------------------
Shamsher Mohi ਹੁਣ ਤਾਂ ਕੇਂਦਰੀ ਸਭਾ ਤੋਂ ਨਾਤਾ ਤੋੜਨ ਨੂੰ ਹੀ ਦਿਲ ਕਰਦਾ ਹੈ| 
                                                                (ਇਸ ਪੋਸਟ ਬਾਰੇ ਛਪੀਆਂ ਕੁਝ ਟਿੱਪਣੀਆਂ ਵਿੱਚੋਂ ਸਿਰਫ ਦੋ)
-------------------------------------------------------------------------------------------------------------------

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਆਪਣਾ ਕੰਮ ਕਾਜ ਸ਼ੁਰੂ ਕਰ ਦਿੱਤਾ ਹੈ, ਭਾਵੇਂ ਕਿ ਕੇਂਦਰੀ ਦੀ ਚੋਣ ਬਾਰੇ ਸਾਡੇ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਅਜੇ ਤੀਕ ਲਾਪਤਾ ਹਨ। ਇੱਕ ਧਿਰ ਗ਼ਰੂਰ ਦੇ ਘੋੜੇ ਤੇ ਅਸਵਾਰ ਹੈ,ਇਹ ਉਹਦੀ ਮਰਜ਼ੀ ਹੈ ਅਧਿਕਾਰ ਹੈ।
             ਸਭ ਤੋਂ ਪਹਿਲਾਂ ਸਾਡੇ ਵਿਰੋਧ ਨੂੰ ਹਾਰੀ ਹੋਈ ਧਿਰ ਦਾ ਵਿਰਲਾਪ ਕਿਹਾ ਗਿਆ। ਫਿਰ ਸਾਨੂੰ ਪ੍ਰੋਫੈਸ਼ਨਲ ਲੜਾਕੇ ਗਰਦਾਨਿਆ ਗਿਆ ।ਫਿਰ ਵੀ ਤਸੱਲੀ ਨਾ ਹੋਈ ਤਾਂ ਤਕਨੀਕ ਵਿਰੋਧੀ ਹੋਣ ਦਾ ਲੇਬਲ ਸਾਡੇ ਮੱਥੇ ਉੱਪਰ ਮੜ ਦਿੱਤਾ ਗਿਆ। ਅਸਾਂ ਸਬਰ ਦਾ ਪੱਲਾ ਘੁੱਟ ਕੇ ਫ਼ੜੀ ਰੱਖਿਆ । ਵੋਟਾਂ 1463 ਚੋਂ 1256 ਹੋਈਆਂ ਇਸ ਗੱਲ ਦਾ ਨੋਟਿਸ ਨਾ ਕੇਂਦਰੀ ਸਭਾ ਨੇ ਲਿਆ, ਨਾ ਉਹਨਾਂ ਨੇ ਜਿਹੜੇ ਸਭਾ ਨੂੰ ਆਪਣੀ ਜਗੀਰ 
ਬਣਾਈ ਰੱਖਣਾ ਚਾਹੁੰਦੇ ਨੇ (ਜਿਹੜੀਆਂ ਵੋਟਾਂ ਵਿੱਚ ਜਿੱਤ ਹਾਰ ਇੱਕ ਵੋਟ ਤੇ ਹੋਈ ਹੋਵੇ ਉੱਥੇ 207 ਵੋਟਾਂ ਦੀ ਕੀ ਵੁੱਕਅਤ ਹੁੰਦੀ ਹੈ) ਫਿਰ ਕਨਵੈਨਸ਼ਨ ਰੱਖੀ ਤਾਂ ਪ੍ਰਚਾਰ ਸੁਰੂ ਹੋ ਗਿਆ ਕਿ ਕੇਂਦਰੀ ਸਭਾ ਨੇ ਦੋਫਾੜ  ਹੋ ਜਾਣਾ ਹੈ ।17 ਅਗਸਤ 2014 ਨੂੰ ਜਦ ਅਜਿਹਾ
ਕੁਝ ਨਾ ਹੋਇਆ ਤਾਂ ਕੁਝ ਸਫ਼ਾਂ ਵਿੱਚ ਬਹੁਤ ਮਾਯੂਸੀ ਵੇਖੀ ਗਈ। 
ਹੁਣ ਕੇਂਦਰੀ ਸਭਾ ਦੀ ਚੋਣ ਦਾ ਡਾਟਾਬੇਸ ਸਾਡੇ ਸਾਹਮਣੇ ਹੈ । ਇਸ ਡਾਟਾਬੇਸਨੇ  ਦੱਸਿਆ ਹੈ ਕਿ ਕੁਲ 1256 ਵੋਟਾਂ ਪਈਆਂ ਨੇ । ਅਸੀਂ ਮੰਨ ਲਿਆ ਪਰ ਇਸ ਡਾਟਾਬੇਸ ਦੇ ਤੱਥਾਂ ਨੇ ਕੁਝ ਹੋਰ ਸਵਾਲ ਖੜੇ ਕਰ ਦਿੱਤੇ ਨੇ। ਹੁਣ ਇਹ ਸਵਾਲ ਸਿੱਧੇ ਤਕਨੀਕ ਨੂੰ ਹੀ ਸ਼ੱਕ ਦੇ ਘੇਰੇ ਚ ਲੈ ਆਉਂਦੇ ਨੇ। ਇਸ ਡਾਟਾ ਬੇਸ ਵਿੱਚ ਲੜੀ ਨੰਬਰ ਹੈ। ਟਾਈਮ ਹੈ ਅਤੇ ਇੱਕ ਵੋਟਰ ਨੇ ਕਿਸ ਕਿਸ ਨੂੰ ਵੋਟ ਪਾਈ ਹੈ,ਉਸਦਾ ਵੇਰਵਾ ਹੈ। ਆਉ ਕੁਝ ਤੱਥ ਤੁਹਾਡੇ ਸਾਹਮਣੇ ਰੱਖਦਾ ਹਾਂ:
 1.ਲੜੀ ਨੰ.59 ਦੇ ਵੋਟਰ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨਈ
   ਸੁਲੱਖਣ ਸਰਹੱਦੀ ਨੂੰ ਦੋ ਵੋਟਾਂ ਪਾਈਆਂ 
2.ਲੜੀ ਨੰ.79 ਦੇ ਵੋਟਰ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨਈ
    ਸੁਲੱਖਣ ਸਰਹੱਦੀ ਅਤੇ ਅਤਰਜੀਤ ਦੋਹਾਂ ਨੂੰ ਵੋਟ ਪਾਈ
3.ਲੜੀ ਨੰ.80 ਦੇ ਵੋਟਰ ਨੇ ਜਨਰਲ ਸਕੱਤਰ ਦੇ ਅਹੁਦੇ ਲਈ
    ਦੇਸ ਰਾਜ ਕਾਲੀ ਅਤੇ ਡਾ, ਕਰਮਜੀਤ ਸਿੰਘ  ਦੋਹਾਂ ਨੂੰ ਵੋਟ ਪਾਈ
4.ਲੜੀ ਨੰ.155 ਦੇ ਵੋਟਰ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨਈ ਅਤਰਜੀਤ
    ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਦੇਸ ਰਾਜ ਕਾਲੀ ਨੂੰ ਦੋ ਦੇ ਵੋਟਾਂ ਪਾਈਆਂ 
5.ਲੜੀ ਨੰ 287 ਦੇ ਵੋਟਰ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨਈ ਅਤਰਜੀਤ
    ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਦੇਸ ਰਾਜ ਕਾਲੀ ਨੂੰ ਦੋ ਦੇ ਵੋਟਾਂ ਪਾਈਆਂ 
6.ਲੜੀ ਨੰ.277 ਦੇ ਵੋਟਰ ਨੇ ਸਕੱਤਰ ਦੇ ਅਹੁਦੇ ਲਈ ਸੁਰਿੰਦਰ ਪ੍ਰੀਤ ਘਣੀਆ
    ਨੂੰ  ਦੇ ਵੋਟਾਂ ਪਾਈਆਂ  
7.ਲੜੀ ਨੰ.447 ਦੇ ਵੋਟਰ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨਈ
    ਸੁਲੱਖਣ ਸਰਹੱਦੀ ਅਤੇ ਅਤਰਜੀਤ ਦੋਹਾਂ ਨੂੰ ਵੋਟ ਪਾਈ
8.ਲੜੀ ਨੰ.482 ਦੇ ਵੋਟਰ ਨੇ ਜਨਰਲ ਸਕੱਤਰ ਦੇ ਅਹੁਦੇ ਲਈ
    ਦੇਸ ਰਾਜ ਕਾਲੀ ਨੂੰ ਦੇ ਵੋਟਾਂ ਪਾਈਆਂ 
9.ਲੜੀ ਨੰ. 488-501 ਦੇ ਵੋਟਰਾਂ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨਈ
    ਸੁਲੱਖਣ ਸਰਹੱਦੀ ਅਤੇ ਅਤਰਜੀਤ ਦੋਹਾਂ ਨੂੰ ਵੋਟ ਪਾਈ ਅਤੇ
    ਜਨਰਲ ਸਕੱਤਰ ਦੇ ਅਹੁਦੇ ਲਈ ਦੇਸ ਰਾਜ ਕਾਲੀ ਅਤੇ ਡਾ, ਕਰਮਜੀਤ ਸਿੰਘ  
    ਦੋਹਾਂ ਨੂੰ ਵੋਟ ਪਾਈ
10.ਲੜੀ ਨੰ.502 ਦੇ ਵੋਟਰ ਨੇ ਸਕੱਤਰ ਦੇ ਅਹੁਦੇ ਲਈ ਸੁਰਿੰਦਰ ਪ੍ਰੀਤ ਘਣੀਆ
    ਨੂੰ  ਦੇ ਵੋਟਾਂ ਪਾਈਆਂ  
11.ਲੜੀ ਨੰ.545 ਦੇ ਵੋਟਰ ਨੇ  ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਮਾਨ ਸਿੰਘ ਢੀੰਡਸਾ
    ਨੂੰ  ਦੇ ਵੋਟਾਂ ਪਾਈਆਂ  
12.ਲੜੀ ਨੰ 574 ਅਤੇ1217  ਦੇ ਵੋਟਰਾਂ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਨਈ
    ਸੁਲੱਖਣ ਸਰਹੱਦੀ ਅਤੇ ਅਤਰਜੀਤ ਦੋਹਾਂ ਨੂੰ ਵੋਟ ਪਾਈ
13.ਲੜੀ ਨੰ328  ਦੇ ਵੋਟਰ ਨੇ  ਮੀਤ ਪ੍ਰਧਾਨ ਦੇ ਅਹੁਦੇ ਲਈ ਤਰਲੋਚਨ ਝਾਂਡੇ ਨੂੰ,
ਸਕੱਤਰ ਦੇ ਅਹੁਦੇ ਲਈ ਕਰਮ ਸਿੰਘ ਵਕੀਲ ਅਤੇ ਸੁਰਿੰਦਰ ਪ੍ਰੀਤ ਘਣੀਆ ਨੂੰ ਦੋ ਦੋ ਵੋਟਾਂ ਪਾਈਆਂ
 ਇਹ ਤੱਥ ਇਹ ਵਿਖਾਉਣ ਲਈ ਕਾਫੀ ਹਨ ਕਿ ਜਿਸ ਤਕਨੀਕ ਦਾ ਢਿੰਡੋਰਾ ਜੌਹਲ ਸਾਹਿਬ ਲਗਾਤਾਰ ਕਈ ਚਿਰ ਪਿੱਟਦੇ ਰਹੇ ਉਸ ਤਕਨੀਕ ਵਿੱਚ ਬਹੁਤ ਸਾਰੇ ਨੁਕਸ ਸਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੇਂਦਰੀ ਸਭਾ ਦੇ ਜ਼ਿੰਮੇਵਾਰ ਲੋਕ ਏਨੀ ਛੇਤੀ ਜੌਹਲ ਸਾਹਿਬ ਨੂੰ ਸ਼ਾਬਾਸ਼ ਦੇਣ ਕਿਉਂ ਤੁਰ ਪਏ? ਅਸੀਂ ਸੰਸਥਾਵਾਂ ਦੀ ਅਜ਼ਮਤ ਦਾ ਇਹਤਰਾਮ ਕਰਦੇ ਹਾਂ ਸਾਡੇ ਕੋਲ ਇਸ ਚੋਣ ਦੇ ਖਿਲਾਫ ਅਦਾਲਤ ਜਾਣ ਲਈ ਬੜੇ ਮਜ਼ਬੂਤ ਆਧਾਰ ਸਨ ਪਰ ਪੰਜਾਬੀ ਦੇ ਵੱਡੇੇ ਲੇਖਕਾਂ ਦੇ ਹੁਕਮ ਨੂੰ ਟਾਲ ਸੱਕਣਾ ਸਾਡੇ ਲਈ ਅਸੰਭਵ ਸੀ।
ਸਾਡੀ ਇਸ  ਕਦਮ ਨੂੰ ਸਾਡੀ ਕਮਜ਼ੋਰੀ ਸਮਝ ਲਿਆ ਗਿਆ। ਪਰ ਦੋਸਤੇ ਕੀ ਕਰੀਏ ਤੱਥ ਬਹੁਤ ਬੇਸ਼ਰਮ ਹੁੰਦੇ ਨੇ ਇਹ ਤਾਂ ਡਾਟਾਬੇਸ ਤੇ ਮਾਰੀ ਸਰਸਰੀ ਝਾਤ ਦਾ ਨਤੀਜਾ ਹੈ....
ਅਜੇ ਹੋਰ ਪਤਾ ਨਹੀਂ ਕੀ ਕੀ ਸਾਹਮਣੇ ਆਉਣਾ ਹੈ.............. 

No comments: