Friday, September 05, 2014

ਖੇਤ ਮਜਦੂਰ ਆਗੂ ਨਾਨਕ ਸਿੰਘ ਸਿੰਘੇਵਾਲਾ ਦਾ ਦਿਹਾਂਤ

ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ    ---Narinder Kumar Jeet
ਇਹ ਖਬਰ ਬੜੇ ਦੁਖ ਨਾਲ ਪੜੀ ਜਾਵੇਗੀ ਕੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੰਘਰਸ਼ ਸ਼ੀਲ ਆਗੂ, ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪ੍ਰਧਾਨ ਨਾਨਕ ਸਿੰਘ ਸਿੰਘੇਵਾਲਾ ਕਲ ਸਾਨੂੰ ਸਦੀਵੀ ਵਿਛੋੜਾ ਦੇ ਗਏ | ਅੱਜ ਉਨਾ ਦੇ ਜੱਦੀ ਪਿੰਡ ਸਿੰਘੇਵਾਲਾ ਵਿਖੇ ਸਸਕਾਰ ਮੌਕੇ ਜਿਲੇ ਭਰ ਤੋ ਜੁੜੇ ਮਜਦੂਰਾਂ, ਕਿਸਾਨਾਂ, ਬਿਜਲੀ- ਕਾਮਿਆਂ, ਨੌਜਵਾਨਾਂ ਤੇ ਆਰਂ.ਐਮ ਪੀ ਡਾਕਟਰਾਂ ਦੇ ਭਾਰੀ ਇਕੱਠ ਵੱਲੋ ਨਾਨਕ ਸਿੰਘ ਅਮਰ ਰਹੇ ਤੇ ਨਾਨਕ ਸਿੰਘ ਨੂੰ ਲਾਲ ਸਲਾਮ ਵਰਕੇ ਅਕਾਸ ਗੂੰਜਾਊ ਨਾਰਿਆਂ ਤੇ ਸੇਜਲ ਅੱਖਾਂ ਨਾਲ ਅੰਮਿਤ ਵਿਦਾਇਦੀ ਦਿੱਤੀ ਗਈ| 
ਉਨਾ ਦੀ ਚਿਖਾ ਨੂੰ ਅਗਨੀ ਉਹਨਾਂ ਦੀ ਬੇਟੀ ਮਮਤਾ ਰਾਣੀ ਤੇ ਪੁੱਤਰ ਰਵੀ ਸਿੰਘ, ਛਵੀ ਸਿੰਘ ਤੇ ਪ੍ਰਵੀਨ ਸਿੰਘ ਵੱਲੋ ਸਾਝੇ ਤੌਰ ਤੇ ਦਿੱਤੀ ਗਈ| ਨਾਨਕ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਝੰਡੇ ਚ ਲਪੇਟ ਕੇ ਇਕ ਵੱਡੇ ਕਾਫਲੇ ਵਿੱਚ ਸਮਸਾਨ ਘਾਟ ਲਿਜਾਇਆ ਗਿਆ | ਜਥੇਬੰਦੀ ਦਾ ਝੰਡਾ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਸੂਬਾ ਕਮੇਟੀ ਮੈਬਰ ਬੂਟਾ ਸਿੰਘ, ਜਿਲਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ, ਸੁੱਖਾ ਸਿੰਘ, ਫਕੀਰ ਚੰਦ, ਗੁਰਮੇਲ ਕੌਰ, ਤਾਰਾਵੰਤੀ ਵੱਲੋ ਜਥੇਬੰਦੀ ਤਰਫੋਂ ਮ੍ਰਿਤਕ ਆਗੂ ਦੇ ਸਨਮਾਨ ਵਜੋਂ ਉਸਦੀ ਦੇਹ ਉੱਪਰ ਪਾਇਆ ਗਿਆ | ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਟੈਕਨੀਕਲ ਸਰਵਿਸ ਯੂਨੀਅਨ ਤੇ ਮੈਡੀਕਲ ਪ੍ਰੈਕਟੀਸਨਰ ਐਸੋਸੀਏਸਨ ਵੱਲੋ. ਆਪੋ ਆਪਣੇ ਝੰਡੇ ਵੀ ਸਾਥੀ ਨਾਨਕ ਸਿੰਘ ਦੀ ਮ੍ਰਿਤਕ ਦੇਹ ਉੱਪਰ ਪਾਏ ਗਏ |
ਬੇਹੱਦ ਗਮਗੀਨ ਤੇ ਭਾਵੁਕ ਮਾਹੌਲ ਨਾਲ ਇਕੱਠ ਨੂੰ ਸੰਬੋਧਨ ਕਰਦਿਆਂ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਨਾਨਕ ਸਿੰਘ ਉਨਾ ਦੀ ਜਥੇੰਬੰਦੀ ਦਾ ਨਿਧੜਕ ਯੋਧਾ ਸੀ, ਉਹ ਲੰਮੇਂ ਸਿਰੜੀ ਤੇ ਖਾੜਕੂ ਘੋਲਾਂ ਦਾ ਮੋਹਰੀ ਸੀ ਅਤੇ ਸਹੀਦ ਭਗਤ ਸਿੰਘ ਦੇ ਰਾਹ ਦਾ ਰਾਹੀ ਸੀ | ਉਨਾ ਕਿਹਾ ਕਿ ਨਾਨਕ ਸਿੰਘ ਸਰੀਰਕ ਤੌਰ ਤੇ ਭਾਵੇ ਵਿਦਾ ਹੋ ਗਏ ਹਨ ਪਰ ਉਨਾ ਦੇ ਵਿਚਾਰ, ਹੱਕਾਂ ਲਈ ਜੂਝ ਰਹੇ ਖੇਤ ਮਜਦੂਰਾਂ ਦਾ ਰਾਹ ਰੁਸਨਾਉਂਦੇ ਰੈਹਨਗੇ| ਇਸ ਮੌਕੇ ਜਿਲਾ ਸਕੱਤਰ ਤਰਸੇਮ ਸਿੰਘ ਖੁੰਡੇਹਲਾਲ ਵੱਲੋ ਵੀ ਸਰਧਾਂਜਲੀ ਭੇਂਟ ਕੀਤੀ ਗਈ |
ਮਜਦੂਰ ਆਗੂ ਨੂੰ ਅੰਤਿਮ ਵਿਦਾਇਗੀ ਦੇਣ ਲਈ ਬੀ.ਕੇ.ਯੂ.ਏਕਤਾ ਦੇ ਜਿਲਾ ਜਨਰਲ ਸਕੱਤਰ ਗੁਰਾਂਦਿੱਤਾ ਸਿੰਘ ਭਾਗਸਰ, ਗੁਰਪਾਸ ਸਿੰਘ, ਹੇਮ ਰਾਜ, ਮੈਡੀਕਲ ਪ੍ਰੈਕਟੀਸਨਰ ਆਗੂ ਡਾ: ਮਨਜਿੰਦਰ ਸਿੰਘ ਸਰਾਂ ਤੇ ਡਾ: ਮਹਿੰਦਰ ਸਿੰਘ ਖੁੱਡੀਆਂ, ਪੀ ਐਸ ਯੂ ਦੇ ਆਗੂ ਪਿਆਰੇ ਲਾਲ, ਲੋਕ ਮੋਰਚਾ ਪੰਜਾਬ ਦੇ ਆਗੂ ਗੁਰਦੀਪ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਅਸਵਨੀ ਘੁੱਦਾ, ਜਗਦੀਪ ਸਿੰਘ ਤੇ ਮੈਂਗਲ ਸਿੰਘ, ਤਰਕਸੀਲ ਸੁਸਾਇਟੀ ਦੇ ਆਗੂ ਜਗਤਾਰ ਸਿੰਘ ਆਦਿ ਹਾਜਰ ਸਨ |
ਇਸ ਮੌਕੇ ਐਲਾਨ ਕੀਤਾ ਗਿਆ ਕਿ ਨਾਨਕ ਸਿੰਘ ਦਾ ਸਰਧਾਂਜਲੀ ਸਮਾਗਮ 12 ਸਤੰਬਰ ਨੂੰ ਪਿੰਡ ਸਿੰਘੇਵਾਲਾ ਵਿਖੇ ਕੀਤਾ ਜਾਵੇਾਗਾ

No comments: