Thursday, September 25, 2014

ਸ਼ਹਿਰ ਲੁਧਿਆਣਾ ਵਿੱਚ 'ਸਵੱਛ ਭਾਰਤ ਸਪਤਾਹ' ਦੀ ਸ਼ੁਰੂਆਤ

Thu, Sep 25, 2014 at 4:48 PM
ਸਿਹਤਮੰਦ ਸਮਾਜ ਅਤੇ ਮਜ਼ਬੂਤ ਰਾਸ਼ਟਰ ਨਿਰਮਾਣ ਲਈ ਸਾਫ਼ ਸੁਥਰਾ ਵਾਤਾਵਰਨ ਜ਼ਰੂਰੀ-ਡਿਪਟੀ ਮੇਅਰ 
ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦੀ ਅਪੀਲ
ਨਗਰ ਨਿਗਮ ਲੁਧਿਆਣਾ ਦੇ ਡਿਪਟੀ ਮੇਅਰ ਸ੍ਰੀ ਰਿਪੁ ਦਮਨ ਸ਼ਰਮਾਂ 'ਸਵੱਛ ਭਾਰਤ ਸਪਤਾਹ' ਦੀ ਸ਼ੁਰੂਆਤ ਕਰਦੇ ਹੋਏ। ਨਾਲ ਹੋਰ ਵੀ ਹਨ।
ਲੁਧਿਆਣਾ: 25 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
''ਸਿਹਤਮੰਦ ਸਮਾਜ ਅਤੇ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਤਾਂ ਹੀ ਕੀਤਾ ਜਾ ਸਕਦਾ ਹੈ ਜੇਕਰ ਸਾਡਾ ਆਲਾ ਦੁਆਲਾ ਅਤੇ ਸਮੁੱਚਾ ਵਾਤਾਵਰਣ ਸਾਫ਼ ਸੁਥਰਾ ਹੋਵੇਗਾ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰੀ ਰਿਪੁ ਦਮਨ ਸ਼ਰਮਾ ਨੇ ਅੱਜ ਸਥਾਨਕ ਵਾਰਡ ਨੰਬਰ-31 ਵਿੱਚ 'ਸਵੱਛ ਭਾਰਤ ਸਪਤਾਹ' ਤਹਿਤ ਸ਼ਹਿਰ ਦੀ ਸਫਾਈ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਲੋਕਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। 
ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਮਾਨਸਿਕ ਤੌਰ 'ਤੇ ਤੌਰ ਸਾਫ਼ ਸੁਥਰਾ ਹੋਣ ਦੇ ਨਾਲ-ਨਾਲ ਸਾਡਾ ਆਲਾ ਦੁਆਲਾ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਇਸੇ ਸੋਚ ਨੂੰ ਮੁੱਖ ਰੱਖਕੇ ਹੀ ਉਨ੍ਹਾਂ ਵੱਲੋਂ 'ਸਵੱਛ ਭਾਰਤ' ਦਾ ਨਾਅਰਾ ਦਿੱਤਾ ਗਿਆ ਹੈ, ਜਿਸ ਤਹਿਤ ਹਰੇਕ ਵਿਅਕਤੀ ਨੂੰ ਆਪਣਾ ਆਪ ਅਤੇ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦੀ ਪ੍ਰੇਰਨਾ ਦੇਣ ਲਈ ਪੂਰਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ਵਾਤਾਵਰਨ ਨੂੰ ਸਾਫ਼ ਰੱਖਣ ਲਈ ਜਿੱਥੇ ਹਰੇਕ ਵਿਅਕਤੀ ਵਿਸ਼ੇਸ਼ ਵੱਲੋਂ ਉੱਦਮ ਕੀਤੇ ਜਾਣਗੇ, ਉਥੇ ਹੋਰਾਂ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜਲਦੀ ਹੀ ਸਾਡਾ ਦੇਸ਼ ਵਿਸ਼ਵ ਦੇ ਸਾਫ਼ ਸੁਥਰੇ ਅਤੇ ਸ਼ੁੱਧ ਵਾਤਾਵਰਨ ਵਾਲੇ ਰਾਸ਼ਟਰਾਂ ਵਿੱਚ ਸ਼ੁਮਾਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਆਲੇ ਦੁਆਲੇ ਦੀ ਸਫਾਈ ਉਨ੍ਹਾਂ ਹੀ ਜਰੂਰੀ ਹੈ ਜਿਨ੍ਹਾਂ ਜਿੰਦਗੀ ਦੀਆਂ ਬਾਕੀ ਜਰੂਰਤਾਂ। ਇਸ ਲਈ ਸਾਨੂੰ ਸਫਾਈ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ। 
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਸਾਲ 2019 ਤੱਕ 150ਵੀਂ ਜੈਅੰਤੀ ਤੱਕ 'ਸਵੱਛ ਭਾਰਤ' ਦੇ ਨਿਰਮਾਣ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਜ਼ਿਲਾ ਲੁਧਿਆਣਾ ਵਿਚ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਦੀ ਅਗਵਾਈ ਹੇਠ ਅੱਜ ਤੋਂ 'ਸਵੱਛ ਭਾਰਤ ਸਪਤਾਹ' ਮੁਹਿੰਮ ਆਰੰਭੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ। ਸਾਡੇ ਚੌਗਿਰਦੇ ਵਿਚ ਜੋ ਗੰਦਗੀ ਹੈ ਉਹ ਅਸੀਂ ਹੀ ਫੈਲਾਈ ਹੈ ਅਤੇ ਇਸ ਨੂੰ ਸਾਫ ਕਰਨਾ ਵੀ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ। ਇਸ ਮੌਕੇ ਜ਼ੋਨਲ ਕਮਿਸ਼ਨਰ ਸ੍ਰ. ਪੀ. ਐÎੱਸ. ਘੁੰਮਣ, ਜੁਆਇੰਟ ਕਮਿਸ਼ਨਰ ਸ੍ਰ. ਅਮਰਜੀਤ ਸਿੰਘ ਸੇਖੋਂ, ਕੌਂਸਲਰ ਸ੍ਰ. ਨਰਿੰਦਰ ਸਿੰਘ ਮਲ੍ਹੀ  ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਬਾਅਦ ਵਿਚ ਸ੍ਰੀ ਸ਼ਰਮਾਂ ਦੀ ਅਗਵਾਈ ਵਿਚ ਆਪਣੇ ਆਪਣੇ ਇਲਾਕੇ ਵਿਚ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ।

No comments: