Friday, September 19, 2014

ਭਾਅ ਜੀ ਗੁਰਸਰਨ ਸਿੰਘ ਦੀ ਯਾਦ ਵਿਚ ਸਮਾਗਮਾਂ ਦਾ ਸਿਲਸਿਲਾ ਜਾਰੀ

 Fri, Sep 19, 2014 at 5:02 PM
ਜਗਸੀਰ ਜੀਦਾ ਟੀਮ ਵੱਲੋਂ 27  ਸਤੰਬਰ ਨੂੰ ਬਰਨਾਲਾ ਵਿਖੇ  ਰੰੰਗ ਮੰਚ ਦਿਵਸ 
ਇਹ ਫੋਟੋ ਅਮਰਜੀਤ ਚੰਦਨ ਨੇ ਭਾਅ ਜੀ ਗੁਰਸਰਨ ਸਿੰਘ ਦੇ ਪੁਤਲੀਘਰ
ਅੰਮ੍ਰਿਤਸਰ ਨਿਵਾਸ ਅਸਥਾਨ "ਗੁਰੂ ਖਾਲਸਾ" ਵਿਖੇ 1986 ਵਿੱਚ ਖਿੱਚੀ ਸੀ।ਆਖਿਰੀ ਸਾਹਾਂ ਤੀਕ  ਚੇਤਨਾ ਵਿਕਸਿਤ ਕਰਨ ਲਈ ਆਪਣੀ ਸਾਰੀ ਉਮਰ ਲਾ ਦੇਣ ਵਾਲੇ ਭਾਈ ਮੰਨਾ ਸਿੰਘ ਦੇ ਸੀਰਿਅਲ ਦੂਰਦਰਸ਼ਨ ਵਾਲਿਆਂ ਕੋਲੋਂ ਭਾਵੇਂ ਗੁਆਚ ਗਏ ਹਨ ਪਰ ਲੋਕਾਂ ਦੇ ਦਿਲਾਂ ਵਿੱਚ ਉਸ ਇੰਨਕ਼ਲਾਬੀ ਰੰਗਕਰਮੀ ਦਾ ਇੱਕ ਇੱਕ ਪਲ ਸਾਂਭਿਆ ਪਿਆ ਹੈ।  ਲੋਕਾਂ ਦੇ ਦਿਲਾਂ ਵਿੱਚ ਰੌਸ਼ਨ ਉਹ ਮਿਸ਼ਾਲ ਨਾ  ਹਨੇਰੀਆਂ ਕੋਲੋਂ ਬੁਝ ਸਕੀ ਤੇ ਨਾ ਹੀ ਸਰਮਾਏ ਦੇ ਤੁਫਾਨਾਂ ਕੋਲੋਂ। ਪੰਜਾਬ ਲੋਕ ਸਭਿਆਚਰਿਕ ਮੰਚ {ਪਲਸ ਮੰਚ} ਵਲੋ ਪੰਜਾਬ ਦੇ ਉਘੇ ਲੋਕ ਰੰਗਕਰਮੀ ਮਰਹੂਮ ਨਾਟਕ ਕਾਰ ਸ: ਗੁਰਸਰਨ ਸਿੰਘ  ਦੀ ਯਾਦ ਵਿਚ  ਬਰਨਾਲਾ ਵਿਖੇ  27 ਸਤੰਬਰ ਦੀ ਰਾਤ ਨੂੰ ਵਿਸਾਲ ਗੀਤ ਸੰਗੀਤ ਤੇ ਨਾਟਕ ਮੇਲਾ ਕਰਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੀਆ ਲੋਕ-ਪਖੀ ਨਾਟਕ ਟੀਮਾਂ ਲੋਕ ਪੱਖੀ ਨਾਟਕ ਪੇਸ ਕਰਨਗੀਆਂ।  ਇਹ ਨਾਟਕ ਸਾਬਤ ਕਰਨਗੇ ਕਿ ਲੋਕਾਂ ਲਈ ਆਪਣੀ ਸਾਰੀ ਉਮਰ ਲਾਉਣ ਵਾਲੇ ਹਮੇਸ਼ਾਂ ਲੋਕਾਂ ਦੇ ਦਿਲਾਨਾ ਅਤੇ ਦਿਮਾਗਾਂ ਵਿੱਚ ਅਮਰ ਰਹਿੰਦੇ ਹਨ। 
           ਲੋਕ ਸੰਗੀਤ ਮੰਡਲੀ ਜੀਦਾ ਦੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੂਰੇ ਪੰਜਾਬ ਭਰ ਦੇ ਰਂਗਕਰਮੀਆਂ ਅਤੇ ਸੰਗੀਤਕ ਟੀਮਾਂ ਨੇ ਵਿਸ਼ੇਸ਼ ਮੁਹਿਮ ਵਿਢੀ ਹੋਈ ਹੈ ਉਨਾ ਦੱਸਿਆ ਕਿ ਉਨਾ ਦੀ ਸੰਗੀਤ ਮੰਡਲੀ ਵਲੌ ਇਸ ਮੁਹਿਮ ਤਹਿਤ ਮਾਲਵੇ ਦੇ 26 ਪਿੰਡਾਂ ਵਿਚ ਲੋਕਪੱਖੀ ਅਖਾੜੇ ਲਾ ਕੇ ਗੁਰਸਰਨ ਸਿੰਘ ਯਾਦਗਾਰੀ ਸਮਾਗਮ ਵਿਚ ਸਾਮਲ ਹੋਣ ਦਾ ਹੋਕਾ ਲਾਇਆ ਗਿਆ ਹੈ।  
            ਉਨਾ ਬੜੇ ਮਾਣ ਨਾਲ ਕਿਹਾ ਗੁਰਸਰਨ ਸਿੰਘ ਇੱਕ ਨਾਟਕਕਾਰ ਹੀ ਨਹੀਂ ਸਨ  ਉਹ ਮਹਾਨ ਚਿੰਤਕ ਲੋਕਪੱਖੀ ਬੁਧੀਜੀਵੀ ਲੋਕ ਪੱਖੀ ਰੰਗਕਰਮੀ ਤਾਂ ਸਨ ਹੀ ਉਹ ਹਮੇਸ਼ਾਂ ਇਸ ਗੱਲ ਦੇ ਵੀ ਧਾਰਨੀ ਰਹੇ ਕਿ ਕਲਾ ਸਿਫ਼ ਕਲਾ ਵਾਸਤੇ ਨਹੀਂ ਬਲਕਿ ਕਲਾ ਸਿਰਫ ਲੋਕਾਂ ਵਾਸਤੇ ਹੁੰਦੀ ਹੈ।
ਆਖਦੇ ਨੇ ਸਮਾਂ ਕਦੇ ਵਾਪਿਸ ਨਹੀਂ ਆਉਂਦਾ---ਮਰਨ ਤੋਂ ਬਾਅਦ ਕਦੇ ਕੋਈ ਵਾਪਿਸ ਨਹੀਂ ਆਉਂਦਾ ਪਰ ਉਸ ਦਿਨ ਬਰਨਾਲੇ ਦੀ ਧਰਤੀ ਤੇ 27 ਸਤੰਬਰ ਨੂੰ ਤੁਸੀਂ ਮਹਿਸੂਸ ਕਰੋਗੇ ਭਾਈ ਮੰਨਾ ਸਿੰਘ ਉਰਫ ਭਾਅ ਜੀ ਗੁਰਸਰਨ ਸਿੰਘ ਤੁਹਾਨੂੰ ਤੁਹਾਡੇ ਦਰਮਿਆਨ  ਵਿਚਰ ਰਹੇ ਹਨ---ਤੁਹਾਡੇ ਨਾਲ ਗਲਾਂ ਕਰ ਰਹੇ ਹਨ---ਤੁਹਾਡੀਆਂ ਗੱਲਾਂ ਸੁਣ ਰਹੇ ਹਨ ਅਤੇ ਤੁਹਾਨੂੰ ਹੁੰਗਾਰਾ ਵੀ ਦੇ ਰਹੇ ਹਨ। ਇਸ ਲਈ ਅੱਜ ਹੀ ਤਿਆਰੀ ਕਰ ਲਓ ਕਿ ਇਥੇ ਸ਼ਾਮਲ ਜਰੂਰ ਹੋਣਾ ਹੈ। ਫੈਸ਼ਨ ਅਤੇ ਅਸ਼ਲੀਲਤਾ ਦੀਆਂ ਸਾਜਿਸ਼ੀ ਹਨੇਰੀਆਂ ਨੂੰ ਠੱਲ੍ਹ ਪਾ ਕੇ ਲੋਕਾਂ ਵਿੱਚ ਅਸਲੀ ਗਿਆਨ ਦੀ ਚੇਤਨਾ ਜਗਾ ਰਹੇ ਇਸ ਕਾਫ਼ਿਲੇ ਵਿੱਚ ਸ਼ਾਮਲ ਹੋਣਾ ਆਪਣੀ ਸਭਦਾ ਇਖਲਾਕੀ ਫਰਜ਼ ਵੀ ਹੈ। --ਰੈਕਟਰ ਕਥੂਰੀਆ

No comments: