Wednesday, September 24, 2014

ਪੁਲਿਸ ਨੇ ਫੁਰਤੀ ਨਾਲ ਕਾਬੂ ਕੀਤੇ ਫੈਕਟਰੀ ਮਾਲਿਕ ਨੂੰ ਸੂਏ ਮਾਰਨ ਵਾਲੇ ਵਰਕਰ

ਫੈਕਟਰੀ ਮਾਲਕ ਅਤੇ ਉਸ ਦੀ ਪਤਨੀ  ਨੂੰ ਪੇਚਕਸ ਅਤੇ ਸੂਏ ਮਾਰਨ ਵਾਲੇ ਦੋਸ਼ੀ-ਲੁੱਟੇ ਗਏ ਸਮਾਨ ਸਮੇਤ ਕਾਬੂ
ਲੁਧਿਆਣਾ: 24  2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਬੀਤੀ 16 ਸਤੰਬਰ ਨੂੰ ਸਨਸਨੀ ਅਤੇ ਦਹਿਸ਼ਤ ਫੈਲਾਉਣ ਵਾਲੇ ਸ਼ਾਤਰ ਵਰਕਰਾਂ ਨੂੰ ਚਾਰ ਦਿਨਾਂ ਦੇ ਵਿੱਚ ਵਿੱਚ ਕਾਬੂ ਕਰ ਲਿਆ ਹੈ। ਚੇਤੇ ਰਹੇ ਕਿ ਅਪਰਜਿਤਾ ਬਜਾਜ ਪਤਨੀ ਫੈਕਟਰੀ ਦੇ 48 ਸਾਲਾ ਮਾਲਿਕ ਰੰਜੀਵ ਕੁਮਾਰ ਅਤੇ ਉਸਦੀ 46 ਸਾਲਾਂ ਦੀ ਧਰਮ ਪਤਨੀ ਅਪਰਾਜਿਤਾ ਨੂੰ ਬੇਰਹਿਮੀ ਨਾਲ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਾਤਰ ਫੈਕਟਰੀ ਵਰਕਰਾਂ ਨੂੰ ਪੁਲਿਸ ਨੇ ਅੱਜ ਸ਼ਾਮੀ ਮੀਡੀਆ ਸਾਹਮਣੇ ਵੀ ਪੇਸ਼ ਕੀਤਾ। ਚੇਤੇ ਰਹੇ ਕਿ ਥਾਣਾ ਦਰੇਸੀ 'ਚ  ਪੈਂਦੇ ਇਲਾਕੇ ਸੁੰਦਰ ਨਗਰ ਦੀ ਗਲੀ ਨੰਬਰ 6 ਦੀ ਵਸਨੀਕ ਫੈਕਟਰੀ ਮਾਲਕਿਨ ਅਪਰਾਜਿਤਾ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਪਿੱਛਲੀ ਰਾਤ ਜਦ ਉਹ ਆਪਣੇ ਪਤੀ ਰਨਜੀਵ ਬਜਾਜ ਨਾਲ ਸੌਂ ਰਹੀ ਸੀ ਤਦ ਉਸ ਦੀ ਫੈਕਟਰੀ 'ਚ ਕੰਮ ਕਰਨ ਵਾਲੇ ਇੱਕੋ ਨਾਮ ਵਾਲੇ ਦੋ ਵਰਕਰਾਂ ਨੇ ਉਹਨਾਂ ਉੱਪਰ ਅਚਾਨਕ ਹਮਲਾ ਕਰ ਦਿੱਤਾ। ਇਹਨਾਂ ਦੋਹਾਂ ਦਾ ਨਾਮ ਪ੍ਰਮੋਦ ਕੁਮਾਰ ਹੈ। ਪ੍ਰਮੋਦ ਕੁਮਾਰ ਪੁੱਤਰ ਨੀਰਸ ਦਾਸ ਅਤੇ ਪ੍ਰਮੋਦ ਕੁਮਾਰ ਪੁੱਤਰ ਰਾਮ ਇਕਬਾਲ ਮਹਾਤੋ। ਸਿਰਫ 19 ਅਤੇ 20 ਸਾਲਾਂ ਦੀ ਉਮਰ ਦੇ ਇਹਨਾਂ ਸ਼ਾਤਰ ਵਰਕਰਾਂ ਨੇ ਅਪਰਜਿਤਾ ਬਜਾਜ ਅਤੇ ਉਸ ਦੇ ਅਪਾਹਿਜ ਪਤੀ ਰਨਜੀਵ ਬਜਾਜ 'ਤੇ ਸੂਏ ਅਤੇ ਛੂਰੇ ਨਾਲ ਹਮਲਾ ਕਰਕੇ ਸੋਨੇ ਦੇ ਜੇਵਰਾਤ ਅਤੇ ਦੋ ਮੋਬਾਇਲ ਚੋਰੀ ਕਰਕੇ ਲੈ ਗਏ। ਇਸ ਵਾਰਦਾਤ ਨਾਲ ਸਨਸਨੀ ਫੈਲ ਗਈ। ਪੂਰੇ ਇਲਾਕੇ ਵਿੱਚ ਇੱਕ ਦਹਿਸ਼ਤ ਵਰਗਾ ਮਾਹੌਲ ਬਣ ਗਿਆ। 
ਡਰ ਵਾਲੇ ਇਸ ਮਾਹੌਲ ਵਿੱਚ ਵੀ ਬੜੀ ਮੁਸ਼ਕਿਲ ਨਾਲ ਬਚੀ ਅਪਰਜਿਤਾ ਬਜਾਜ ਨੇ ਬਹੁਤ ਹੀ ਹਿੰਮਤ ਕਰ ਕੇ ਦੱਸਿਆ ਕਿ ਦੋਸ਼ੀ ਫੈਕਟਰੀ ਬੰਦ ਹੋਣ ਤੋਂ ਬਾਦ ਲੁੱਟਣ ਦੀ ਨੀਅਤ ਨਾਲ ਫੈਕਟਰੀ ਅੰਦਰ ਹੀ ਲੁੱਕ ਗਏ ਅਤੇ ਬਾਅਦ 'ਚ ਇਹ ਦੋਵੇਂ ਜਣੇ ਰੋਸ਼ਨਦਾਨ ਰਾਹੀਂ ਰੱਸੀ ਨਾਲ ਲੱਟਕ ਕੇ ਫੈਕਟਰੀ 'ਚੋਂ ਘਰ ਦੇ ਅੰਦਰ ਦਾਖਿਲ ਹੋਏ। ਥਾਨਾ ਦਰੇਸੀ ਦੇ ਇੰਚਾਰਜ਼ ਇੰਸਪੈਕਟਰ ਓਮ ਪ੍ਰਕਾਸ਼ ਨੇ ਚੋਂਕੀ ਸੁੰਦਰ ਨਗਰ ਦੇ ਇੰਚਾਰਜ਼ ਐਸ.ਐਚ.ਓ ਕਪਿਲ ਕੁਮਾਰ ਦੀ ਮਦਦ ਨਾਲ ਮਿੱਤੀ 17 ਸਤੰਬਰ 2014 ਵਾਲੇ ਦਿਨ ਦੋਸ਼ੀ ਪ੍ਰਮੋਦ ਕੁਮਾਰ ਪੁੱਤਰ ਨੀਰਸ ਦਾਸ ਨੂੰ ਸਮਰਾਲਾ ਚੌਂਕ ਤੋਂ ਬੱਸ 'ਚੋਂ ਬੈਠ ਰਹਿ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਚੋਰੀ ਕੀਤਾ ਇਕ ਜੋੜਾ ਸੋਨੇ ਦੇ ਟੋਪਸ ਅਤੇ ਇਕ ਬਲੈਕਬੇਰੀ ਦਾ ਮੋਬਾਇਲ ਅਤੇ ਵਾਰਦਾਤ 'ਚ ਵਰਤਿਆ ਸੂਆ ਬਰਾਮਦ ਕਰ ਲਿਆ।
ਸੀਨੀਅਰ ਅਫਸਰਾਂ ਦੀਆਂ ਹਦਾਇਤਾਂ 'ਤੇ ਦੋਸ਼ੀ ਪ੍ਰਮੋਦ ਕੁਮਾਰ ਪੁੱਤਰ ਰਾਮ ਇਕਬਾਲ ਮਹਾਤੋ ਵਾਸੀ ਪਿੰਡ ਮੜੀਆ ਥਾਨਾ ਸਨਵਰਸਾ ਜ਼ਿਲਾ ਸੀਤਾ ਮੜੀ (ਬਿਹਾਰ) ਚੋਂਕੀ ਸੁੰਦਰ ਨਗਰ ਦੇ ਇੰਚਾਰਜ਼ ਐਸ.ਐਚ.ਓ ਕਪਿਲ ਕੁਮਾਰ ਨੂੰ ਸਮੇਤ ਪੁਲਿਸ ਪਾਰਟੀ ਸੀਤਾ ਮੜੀ ਜਿਲ੍ਹਾ ਬਿਹਾਰ ਭੇਜਿਆ ਗਿਆ ਜਿਸ 'ਤੇ ਚੋਂਕੀ ਸੁੰਦਰ ਨਗਰ ਦੇ ਇੰਚਾਰਜ਼ ਐਸ.ਐਚ.ਓ ਕਪਿਲ ਕੁਮਾਰ ਨੇ ਮਿੱਤੀ 20 ਸਤੰਬਰ 2014 ਨੂੰ ਦੋਸ਼ੀ ਪ੍ਰਮੋਦ ਕੁਮਾਰ ਪੁੱਤਰ ਰਾਮ ਇਕਬਾਲ ਮਹਾਤੋ ਨੂੰ ਵੀ ਕਾਬੂ ਕਰ ਲਿਆ।  ਉਸਨੂੰ ਗ੍ਰਿਫਤਾਰ ਕਰਕੇ ਲੋਕਲ ਅਦਾਲਤ 'ਚ ਪੇਸ਼ ਕਰਕੇ ਉਸ ਦਾ ਟ੍ਰਾਂਜਿਟ ਰਿਮਾਂਡ 'ਤੇ ਲਿਆਕੇ ਲੋਕਲ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੋਂ ਸੋਨੇ ਦੀਆਂ ਦੋ ਚੈਨੀਆਂ, ਇਕ ਮੋਬਾਇਲ ਫੋਨ ਅਤੇ ਵਾਰਦਾਤ ਮੌਕੇ ਵਰਤਿਆ ਚਾਕੂ ਬਰਾਮਦ ਕੀਤਾ। ਦੋਨਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪ੍ਰਮੋਦ ਕੁਮਾਰ ਪੁੱਤਰ ਰਾਮ ਇਕਬਾਲ ਮਹਾਤੋ ਦਾ ਰਿਮਾਂਡ ਹਾਸਿਲ ਕੀਤਾ ਗਿਆ। ਪੁਲਿਸ ਵੱਲੋਂ ਇਹ ਮਾਮਲਾ ਸੁਲਝਾ ਲਏ ਜਾਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। 

No comments: